ਟੈਸਟਿੰਗ, ਟਰੇਸਿੰਗ ਅਤੇ ਆਈਸ਼ੋਲੇਸ਼ਨ ਨਾਲ ਕੋਰੋਨਾ ਬਿਮਾਰੀ ਵਿਰੁੱਧ ਨਜਿੱਠਿਆ ਜਾ ਸਕਦਾ- ਆਰ.ਵੈਂਕਟ ਰਤਨਮ, ਵਧੀਕ ਮੁੱਖ ਸਕੱਤਰ

ਜ਼ਿਲਾ ਪ੍ਰਸ਼ਾਸਨ ਵਲੋਂ ਕੋਵਿਡ-19 ਸਬੰਧੀ ਕੀਤੇ ਗਏ ਪੁਖਤਾ ਪ੍ਰਬੰਧਾਂ ‘ਤੇ ਪ੍ਰਗਟਾਈ ਤਸੱਲੀ

ਗੁਰਦਾਸਪੁਰ, 4 ਸਤੰਬਰ (ਮੰਨਨ ਸੈਣੀ) ਸ੍ਰੀ ਆਰ. ਵੈਂਕਟ ਰਤਨਮ, ਵਧੀਕ ਮੁੱਖ ਸਕੱਤਰ, ਜੇਲ• ਵਿਭਾਗ, ਪੰਜਾਬ ਵਲੋਂ ਜ਼ਿਲੇ ਅੰਦਰ ਕੋਵਿਡ-19 ਵਿਰੁੱਧ ਕੀਤੇ ਜਾ ਰਹੇ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕੋਰੋਨਾ ਦੀ ਤਾਜ਼ਾ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨਾਂ ਦੇ ਨਾਲ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ, ਡਾ. ਰਜਿੰਦਰ ਸਿੰਘ ਸੋਹਲ ਐਸ.ਐਸ.ਪੀ ਗੁਰਦਾਸਪੁਰ, ਸ. ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ), ਸਕੱਤਰ ਸਿੰਘ ਬੱਲ ਐਸ.ਡੀ.ਐਮ-ਕਮ-ਸੀ.ਪੀ.ਟੀ.ਓ ਗੁਰਦਾਸਪੁਰ, ਰਮਨ ਕੋਛੜ ਐਸ.ਡੀ.ਐਮ ਦੀਨਾਨਗਰ, ਬਲਵਿੰਦਰ ਸਿੰਘ ਐਸ.ਡੀ.ਐਮ ਬਟਾਲਾ, ਮੈਡਮ ਅਮਨਦੀਪ ਕੋਰ ਸਹਾਇਕ ਕਮਿਸ਼ਨਰ (ਜਨਰਲ/ਸ਼ਿਕਾਇਤਾਂ), ਅਰਵਿੰਦ ਸਲਵਾਨ ਤਹਿਸਲੀਦਾਰ ਅਤੇ ਡਾ. ਕਿਸ਼ਨ ਚੰਦ ਸਿਵਲ ਸਰਜਨ ਵੀ ਮੋਜੂਦ ਸਨ।

ਮੀਟਿੰਗ ਦੌਰਾਨ ਸ੍ਰੀ ਰਤਨਮ ਨੇ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਹੁਣ ਜੋ ਸਮਾਂ ਚੱਲ ਰਿਹਾ ਹੈ, ਇਸ ਦੌਰਾਨ ਅਗਲੇ ਦਿਨਾਂ ਵਿਚ ਹੋਰ ਸੁਚੇਤ ਹੋ ਕੇ ਲੋਕਾਂ ਨੂੰ ਕੋਰੋਨਾ ਵਿਰੁੱਧ ਅਤੇ ਕੋਰੋਨਾ ਟੈਸਟ ਕਰਵਾਉਣ ਲਈ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਅਗਲੇ ਦਿਨਾਂ ਵਿਚ ਅਸੀਂ ਜਿਨਾਂ ਜ਼ਿਆਦਾ ਸਾਵਧਾਨ ਤੇ ਸੁਚੇਤ ਰਹਾਂਗੇ, ਉਨਾਂ ਹੀ ਅਸੀਂ ਕੋਰੋਨਾ ਬਿਮਾਰੀ ਤੋਂ ਨਿਜਾਤ ਪਾ ਸਕਾਂਗੇ। ਜਿਲਾ ਪ੍ਰਸ਼ਾਸ਼ਨ ਕਿਸੇ ਵੀ ਸੰਕਟ ਦੀ ਘੜੀ ਦਾ ਸਾਹਮਣਾ ਕਰਨ ਲਈ ਤਿਆਰ ਬਰ ਤਿਆਰ ਹੈ, ਬਾਰੇ ਉਨਾਂ ਤਸੱਲੀ ਦਾ ਪ੍ਰਗਟਾਵਾ ਕੀਤਾ।

ਮੀਟਿੰਗ ਉਪਰੰਤ ਪੱਤਰਕਾਰ ਸਾਥੀਆਂ ਨਾਲ ਗੱਲਬਾਤ ਦੌਰਾਨ ਸ੍ਰੀ ਰਤਨਮ ਨੇ ਦੱਸਿਆ ਕਿ ਜਿਲਾ ਪ੍ਰਸ਼ਾਸ਼ਨ ਵਲੋਂ ਕੋਰੋਨਾ ਪੀੜਤ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਟਰੇਸਿੰਗ ਕੀਤੀ ਜਾ ਰਹੀ ਹੈ ਤੇ ਕੋਰੋਨਾ ਟਰੇਸਿੰਗ ਜੋ ਪਿਛਲੇ ਮਹੀਨੇ ਦੌਰਾਨ ਕਰੀਬ 700 ਤਕ ਸੀ, ਰੋਜਾਨਾ 1800 ਤਕ ਵੀ ਪੁਹੰਚ ਗਈ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਵਲੋਂ ਟਰੇਸਿੰਗ ਕਰਵਾਉਣ ਲਈ ਸਹਿਯੋਗ ਨਾ ਦੇਣ ਕਾਰਨ ਟਰੇਸਿੰਗ ਘੱਟ ਗਈ ਹੈ। ਉਨਾਂ ਦੱਸਿਆ ਕਿ ਲੋਕਾਂ ਨੂੰ ਕੋਰੋਨਾ ਵਾਇਰਸ ਵਿਰੁੱਧ ਹੋਰ ਵਧੇਰੇ ਜਾਗਰੂਕ ਕਰਨ ਦੀ ਲੋੜ ਹੈ। ਕਿਉਕਿ ਜਿਨਾਂ ਚਿਰ ਤਕ ਟੈਸਟਿੰਗ ਨਹੀਂ ਹੋਵੇਗੀ, ਉਨਾਂ ਚਿਰ ਤਕ ਕੰਟੈਕਟ ਟਰੇਸਿੰਗ ਨਹੀਂ ਹੋਵੇਗੀ, ਜਿਸ ਤੋਂ ਬਿਨਾਂ ਆਈਸ਼ੋਲੇਸ਼ਨ ਨਹੀ ਕੀਤਾ ਜਾ ਸਕੇਗਾ। ਉਨਾਂ ਦੱਸਿਆ ਕਿ ਜਿਲੇ ਅੰਦਰ ਕਰੀਬ 80 ਹਜਾਰ ਟੈਸਟਿੰਗ ਕੀਤੀ ਗਈ ਹੈ, ਜਿਸ ਨੂੰ ਵਧਾਉਣ ਦੀ ਲੋੜ ਹੈ, ਕਿਉਂਕ ਜਿੰਨੀ ਟੈਸਟਿੰਗ ਵਧੇਗੀ, ਉਨਾਂ ਜਲਦੀ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇਗਾ। ਉਨਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦੀ ਰਿਪੋਰਟ ਪੌਜਟਿਵ ਆਉਂਦੀ ਹੈ ਤਾਂ ਉਹ ਘਰ ਏਕਾਂਤਵਾਸ ਹੋ ਸਕਦਾ ਹੈ। ਜਿਲੇ ਅੰਦਰ 716 ਪੌਜਟਿਵ ਮਰੀਜਾਂ ਵਿਚੋਂ ਮਹਿਜ 06 ਪੀੜਤ ਹੀ ਹਸਪਤਾਲ ਵਿਚ ਦਾਖਲ ਹਨ , ਜੋ ਕਿਸੇ ਗੰਭੀਰ ਬਿਮਾਰੀ ਨਾਲ ਪੀੜਤ ਹਨ।

ਪੱਤਰਕਾਰ ਵਲੋਂ ਪੁੱਛੇ ਗਏ ਸਵਾਲ ਕਿ ਸਿਹਤ ਟੀਮਾਂ ਨੂੰ ਲੋਕ, ਪਿੰਡਾਂ ਵਿਚ ਨਹੀਂ ਵੜ•ਨ ਨਹੀਂ ਦੇ ਰਹੇ ਕਿ ਸਿਹਤ ਵਿਭਾਗ ਨੂੰ ਕੋਰੋਨਾ ਪੀੜਤ ਦੇ ਇਲਾਜ ਲਈ ਤਿੰਨ ਲੱਖ ਰੁਪਏ ਮਿਲਦੇ ਹਨ, ਸਬੰਧੀ ਜਵਾਬ ਦਿੰਦਿਆਂ ਸ੍ਰੀ ਰਤਨਮ ਨੇ ਕਿਹਾ ਕਿ ਇਹ ਬਿਲਕੁੱਲ ਗਲਤ ਹੈ। ਉਨਾਂ ਕਿਹਾ ਕਿ ਉਨਾਂ ਵਲੋਂ ਹਰ ਮਹੀਨੇ ਕੋਰੋਨਾ ਵਿਰੁੱਧ ਅਧਿਕਾਰੀਆਂ ਨਾਲ ਰਿਵੀਊ ਕੀਤਾ ਜਾਂਦਾ ਹੈ ਅਤੇ ਇਸ ਤਰਾਂ ਦੀਆਂ ਗੱਲਾਂ ਦਾ ਕੋਈ ਆਧਾਰ ਨਹੀਂ ਹੈ ਕਿ ਭਾਰਤ ਸਰਕਾਰ ਵਲੋਂ ਇੱਕ ਕੋਰੋਨਾ ਪੀੜਤ ਦੇ ਇਲਾਜ ਲਈ ਤਿੰਨ ਲੱਖ ਰੁਪਏ ਦਿੱਤੇ ਜਾਂਦੇ ਹਨ।

ਇਕ ਸਵਾਲ ਵਿਚ ਪੱਤਰਕਾਰ ਨੇ ਪੁੱਛਿਆ ਕਿ ਜੇਕਰ ਬਿਮਾਰੀ ਦਾ ਕੋਈ ਵੈਕਸੀਨ ਜਾਂ ਇਲਾਜ ਹੀ ਨਹੀਂ ਹੈ ਤਾਂ ਟੈਸਟਿੰਗ ਕਿਊ ਜਰੂਰੀ ਹੈ, ਸਬੰਧੀ ਸ੍ਰੀ ਰਤਨਮ ਨੇ ਕਿਹਾ ਕਿ ਜੇ ਅਸੀਂ ਸਾਰੇ ਇਸ ਤਰਾਂ ਕਰਾਂਗੇ, ਅਤੇ ਜੋ ਲੋਕ ਗੰਭੀਰ ਬਿਮਾਰੀਆਂ ਨਾਲ ਪੀੜਤ ਹਨ, ਜਿਵੇਂ ਹਾਈ ਬੀਪੀ ਮਰੀਜ਼ ਅਤੇ ਬਜੁਰਗ ਆਦਿ ਹਨ, ਉਨਾਂ ਨੂੰ ਮੌਤ ਦੇ ਮੂੰਹ ਵਿਚ ਲਿਜਾਉਣ ਲਈ ਅਸੀਂ ਖੁਦ ਜ਼ਿੰਮੇਵਾਰ ਹੋਵਾਂਗੇ। ਉਨਾਂ ਕਿਹਾ ਕਿ ਜੇਕਰ ਅਸੀ ਗੰਭੀਰ ਬਿਮਾਰੀਆਂ ਨਾਲ ਪੀੜਤ ਅਤੇ ਆਪਣੇ ਬਜੁਰਗਾਂ ਨੂੰ ਬਚਾਉਣਾ ਹੈ ਤਾਂ ਕੋਰੋਨਾ ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਲੋਕਾਂ ਨੂੰ ਕੋਰੋਨਾ ਟੈਸਟ ਬਾਬਤ ਜਾਗਰੂਕ ਕਰਨ ਦੇ ਮੰਤਵ ਨਾਲ ਡਾਕਟਰਾਂ ਨੂੰ ਸਿਖਲਾਈ ਦੇ ਕੇ ਲੋਕਾਂ ਤਕ ਪਹੁੰਚ ਕੀਤੀ ਜਾਵੇਗੀ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਕੋਰੋਨਾ ਤੋਂ ਬਚਾਅ ਦਾ ਮੁੱਖ ਇਲਾਜ ਕੋਰੋਨਾ ਟੈਸਟਿੰਗ ਹੈ।

ਗੱਲਬਾਤ ਦੌਰਾਨ ਸ੍ਰੀ ਰਤਨਮ ਨੇ ਅੱਗੇ ਕਿਹਾ ਕਿ ਜਿਲੇ ਗੁਰਦਾਸਪੁਰ ਅੰਦਰ ਅਪ੍ਰੈਲ ਮਹਿਨੇ ਤਕ ਸਿਰਫ ਇਕ ਕੋਰੋਨਾ ਪੀੜਤ ਦੀ ਮੌਤ ਹੋਈ ਸੀ ਅਤੇ ਪਿਛਲੇ 1-2 ਮਹਿਨਿਆਂ ਦੌਰਾਨ ਇਹ ਗਿਣਤੀ 62 ਹੋ ਗਈ ਹੈ। ਜੋ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਕੋਰੋਨਾ ਬਿਮਾਰੀ ਦਾ ਫੈਲਾਅ ਹੋ ਰਿਹਾ ਹੈ ਅਤੇ ਇਸ ਨੂੰ ਰੋਕਣ ਲਈ ਟੈਸਟਿੰਗ, ਟਰੇਸਿੰਗ ਤੇ ਏਕਾਂਤਵਾਸ ਕਾਰਗਰ ਹਥਿਆਰ ਹਨ। ਉਨਾਂ ਅੱਗੇ ਦੱਸਿਆ ਕਿ ਸ਼ੋਸਲ ਮੀਡੀਆਂ ਤੇ ਪਵਿੱਤਰ ਪੇਸ਼ੇ ਡਾਕਟਰੀ ਵਿਰੁੱਧ ਮਰੀਜਾਂ ਦੇ ਅੰਗ ਕੱਢਣ ਦੀਆਂ ਅਫਵਾਹਾਂ ਨਿਰਆਧਾਰ ਤੇ ਕੋਰਾ ਝੂਠ ਹਨ। ਜੋ ਲੋਕ ਅਜਿਹਾ ਮਾੜਾ ਪ੍ਰਚਾਰ ਕਰ ਰਹੇ ਹਨ, ਉਹ ਸਮਾਜ ਦੇ ਦੁਸ਼ਮਣ ਹਨ।

ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਲਾ ਪ੍ਰਸ਼ਾਸਨ ਨਾਲ ਵੱਧ ਤੋਂ ਵੱਧ ਸਹਿਯੋਗ ਕਰੋ। ਕੋਰੋਨਾ ਟੈਸਟ ਜਰੂਰ ਕਰਵਾਓ। ਅਗਰ ਰਿਪੋਰਟ ਪੌਜਟਿਵ ਰਿਪੋਰਟ ਆਉਂਦੀ ਹੈ ਤਾਂ ਘਰ ਏਕਾਂਤਵਾਸ ਹੋ ਸਕਦੇ ਹੋ। ਉਨਾਂ ਦੱਸਿਆ ਕਿ ਜਿਲੇ ਅੰਦਰ 663 ਪੀੜਤ ਘਰਾਂ ਵਿਚ ਹੀ ਏਕਾਂਤਵਾਸ ਹੋਏ ਹਨ ਅਤੇ ਸਿਹਤ ਟੀਮਾਂ ਵਲੋਂ ਲਗਾਤਾਰ ਉਨਾਂ ਦਾ ਖਿਆਲ ਰੱਖਿਆ ਜਾਂਦਾ ਹੈ। ਉਨਾਂ ਕਿਹਾ ਕਿ ਚੱਲ ਰਿਹਾ ਸਮਾਂ ਬਹੁਤ ਕਠਨ ਹੈ ਪਰ ਆਪਸੀ ਸਹਿਯੋਗ ਨਾਲ ਹੀ ਕੋਰੋਨਾ ਵਿਰੁੱਧ ਫ਼ਤਿਹ ਹਾਸਲ ਕੀਤੀ ਜਾ ਸਕੇਗੀ। ਉਨਾਂ ਸਮੂਹ ਅਧਿਕਾਰੀਆਂ ਅਤੇ ਜਿਲਾ ਵਾਸੀਆਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ।

ਇਸ ਤੋਂ ਪਹਿਲਾਂ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਪ੍ਰਮੁੱਖ ਸਕੱਤਰ ਸ੍ਰੀ ਰਤਨਮ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜ਼ਿਲ•ੇ ਅੰਦਰ ਰੋਜਾਨਾ ਕਰੀਬ 1400 ਵਿਅਕਤੀਆਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ ਅਤੇ ਅਗਲੇ ਦਿਨਾਂ ਵਿਚ ਟੈਸਟਿੰਗ ਸਮਰੱਥਾ ਹੋਰ ਵਧਾਈ ਜਾਵੇਗੀ। ਉਨਾਂ ਦੱਸਿਆ ਕਿ ਉਨ•ਾਂ ਵਲੋਂ ਰੋਜਾਨਾ ਸਮੂਹ ਐਸ.ਐਮ.ਓ ਅਤੇ ਅਧਿਕਾਰੀਆਂ ਵੀਡੀਓ ਕਾਨਫਰੰਸ ਜਰੀਏ ਮੀਟਿੰਗ ਕੀਤੀ ਜਾਂਦੀ ਹੈ ਤੇ ਕੋਵਿਡ-19 ਵਿਰੁੱਧ ਕੀਤੇ ਜਾ ਰਹੇ ਕੰਮਾਂ ਦਾ ਨਿਰੀਖਣ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਕੋਰੋਨਾ ਵਾਇਰਸ ਲੱਛਣ ਵਾਲੇ ਮਰੀਜਾਂ ਦੀ ਵੱਧ ਤੋਂ ਵੱਧ ਟੈਸੰਿਟਗ ਕਰਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣਾ ਕੋਰੋਨਾ ਟੈਸਟ ਜਰੂਰ ਕਰਵਾਉਣ। ਟੈਸਟ ਬਿਲਕੁਲ ਮੁਫਤ ਕੀਤਾ ਜਾਂਦਾ ਹੈ।

Coronavirus Update (Live)

Coronavirus Update

error: Content is protected !!