CORONA ਗੁਰਦਾਸਪੁਰ

ਜ਼ਿਲਾ ਮੈਜਿਸਟਰੇਟ ਵੱਲੋਂ ਅਨਲੌਕ 4.0 ਦੌਰਾਨ ਸ਼ਹਿਰੀ ਖੇਤਰਾਂ ਦੀਆਂ ਮੌਜੂਦਾ ਸਾਰੀਆਂ ਪਾਬੰਦੀਆਂ ਜਾਰੀ ਰੱਖਣ ਦੇ ਹੁਕਮ ਜਾਰੀ

ਜ਼ਿਲਾ ਮੈਜਿਸਟਰੇਟ ਵੱਲੋਂ ਅਨਲੌਕ 4.0 ਦੌਰਾਨ ਸ਼ਹਿਰੀ ਖੇਤਰਾਂ ਦੀਆਂ ਮੌਜੂਦਾ ਸਾਰੀਆਂ ਪਾਬੰਦੀਆਂ ਜਾਰੀ ਰੱਖਣ ਦੇ ਹੁਕਮ ਜਾਰੀ
  • PublishedSeptember 1, 2020

ਗੁਰਦਾਸਪੁਰ, 1 ਸਤੰਬਰ (ਮੰਨਨ ਸੈਣੀ )। ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਕ ਡਾਊਨ, ਅਨਲੌਕ-3 ਤਹਿਤ ਜਿਲੇ ਵਿਚ 31 ਜੁਲਾਈ 2020 ਨੂੰ 144 ਸੀ.ਆਰ.ਪੀ,ਪੀ ਤਹਿਤ ਹੁਕਮ ਲਾਗੂ ਕੀਤੇ ਗਏ ਸਨ। ਵਿਸ਼ੇਸ ਮੁੱਖ ਸਕੱਤਰ (ਗ੍ਰਹਿ) ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ 31 ਅਗਸਤ 2020 ਨੂੰ ਪਹਿਲੀ ਸਤੰਬਰ 2020 ਤੋਂ 30 ਸਤੰਬਰ 2020 ਤਕ ਅਨਲੌਕ-4 ਤਹਿਤ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਲਈ ਵਿਸ਼ੇਸ ਮੁੱਖ ਸਕੱਤਰ (ਗ੍ਰਹਿ) ਪੰਜਾਬ ਸਰਕਾਰ ਵਲੋਂ ਜਾਰੀ ਗਾਈਡਲਾਈਨਜ਼ ਤਹਿਤ 31 ਜੁਲਾਈ 2020 ਨੂੰ ਜਾਰੀ ਕੀਤੇ ਹੁਕਮਾਂ ਨੂੰ ਰੱਦ ਕਰਦੇ ਹੋਏ ਜਿਲੇ ਗੁਰਦਾਸਪੁਰ ਅੰਦਰ ਡਿਜਾਸਟਰ ਮੈਨਜੇਮੈਂਟ ਐਕਟ 2005 ਅਤੇ 1973 ਦੀ ਧਾਰਾ 144 ਸੀ.ਆਰ.ਪੀ.ਸੀ ਹੇਠ ਲਿਖੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ।

  1. Activities Permitted during Unlock 4 period outside Containment Zones . (ਅਨਲੌਕ-4 ਤਹਿਤ ਕੰਟੋਨਮੈਂਟ ਜ਼ੋਨ ਦੇ ਬਾਹਰ ਗਤੀਵਿਧੀਆਂ ਕਰਨ ਸਬੰਧੀ ) :
    ਕੰਟੋਨਮੈਂਟ ਜ਼ੌਨ ਦੇ ਬਾਹਰ ਵਾਲੇ ਖੇਤਰ ਵਿਚ ਹੇਠ ਲਿਖੀਆਂ ਗਤੀਵਿਧੀਆਂ ਛੱਡ ਕੇ ਸਾਰੀਆਂ ਗਤੀਵਿਧੀਆਂ ਕੀਤੀਆਂ ਜਾ ਸਕਦੀਆਂ ਹਨ।
  2. ਸਕੂਲ, ਕਾਲਜ, ਵਿੱਦਿਅਕ ਅਤੇ ਕੋਚਿੰਗ ਸੰਸਥਾਵਾਂ ਵਿਦਿਆਰਥੀਆਂ ਤੇ ਰੈਗੂਲਰ ਕਲਾਸਾਂ 30 ਸਤੰਬਰ 2020 ਤਕ ਪਹਿਲਾਂ ਦੀ ਤਰਾਂ ਬੰਦ ਰਹਿਣਗੀਆਂ।
    1 ) ਆਨਲਾਈਨ/ ਡਿਸਟੈਂਸ ਪੜਾਈ ਕੀਤੀ ਜਾ ਸਕੇਗੀ।
    2) ਕੰਟੋਨਮੈਂਟ ਜੌਨ ਤੋਂ ਬਾਹਰ ਦੇ ਖੇਤਰ ਵਿਚ 21 ਸਤੰਬਰ 2020 ਤੋਂ ਬਾਅਦ ਸਕੂਲ ਵਿਚ ਆਨਲਾਈਨ ਟੀਚਿੰਗ/’ਟੈਲੀ-ਕਾਊਂਸਲਿੰਗ ਅਤੇ ਸਬੰਧਿਤ ਕੰਮ ਲਈ 50 ਫੀਸਦ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਬੁਲਾਇਆ ਜਾ ਸਕਦਾ ਹੈ ਅਤੇ ਇਸ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਭਾਰਤ ਸਰਕਾਰ ਵਲੋਂ ਜਾਰੀ ਸਟੈਂਡਰਡ ਆਪਰੇਟਿੰਗ ਪ੍ਰੋਸਿਜਰ (ਐਸ.ਓ.ਪੀ)ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣਾ ਹੋਵੇਗਾ।
    c) ਕੰਟੋਨਮੈਂਟ ਜੌਨ ਤੋਂ ਬਾਹਰ ਦੇ ਖੇਤਰ ਵਿਚ 21 ਸਤੰਬਰ 2020 ਤੋਂ ਬਾਅਦ 9ਵੀਂ ਤੋਂ 12 ਜਮਾਤ ਤਕ ਦੇ ਵਿਦਿਆਰਥੀ ਅਧਿਆਪਕਾਂ ਕੋਲੋ ਵਲੰਟੀਅਰ ਪੱਧਰ ਤੇ ਗਾਈਡੈਂਸ ਲੈਣ ਆ ਸਕਦੇ ਹਨ। ਇਸ ਸੰਬਧੀ ਮਾਪਿਆਂ/ਗਾਰੀਡਅਨ ਵਲੋਂ ਲਿਖਤੀ ਸਹਿਮਤੀ ਲੈਣੀ ਜਰੂਰੂ ਹੋਵੇਗੀ। ਇਸ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਭਾਰਤ ਸਰਕਾਰ ਵਲੋਂ ਜਾਰੀ ਸਟੈਂਡਰਡ ਆਪਰੇਟਿੰਗ ਪ੍ਰੋਸਿਜਰ (ਐਸ.ਓ.ਪੀ)ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣਾ ਹੋਵੇਗਾ।
    d) 21 ਸਤੰਬਰ 2020 ਤੋਂ ਬਾਅਦ ਆਈ.ਟੀ.ਆਈਜ਼, ਨੈਸ਼ਨਲ ਸਕਿਲ ਟਰੇਨਿੰਗ ਇੰਸਟੀਚਿਊਟ, ਨੈਸ਼ਨਲ ਸਕਿਲ ਡਿਵਲਪਮੈਂਟ ਕਾਰਪੋਰੇਸ਼ਨ ਤੋਂ ਰਜਿਸਟਰਡ ਸਾਰਟ ਟਰਮ ਟਰੇਨਿੰਗ ਸੈਂਟਰ, ਪੰਜਾਬ ਸਕਿਲ ਡਿਵਲਪਮੈਂਟ ਮਿਸ਼ਨ ਜਾਂ ਪੰਜਾਬ ਤੇ ਭਾਰਤ ਸਰਕਾਰ ਵਲੋ ਸਕਲਿ ਡਿਵਲਪਮੈਂਟ ਸੈਂਟਰਾਂ ਵਿਚ ਸਕਿਲ ਅਤੇ ਇੰਟਰਪਰੇਨਿਰਸ਼ਿਪ Entrepreneurship) ਕੀਤੀ ਜਾ ਸਕਦੀ ਹੈ। ਨੈਸ਼ਨਲ ਇੰਸਟੀਚਿਊਟ ਫਾਰ ਇੰਟਰਪਰੇਨਿਰਸ਼ਿਪ ਅਤੇ ਸਮਾਲ ਬਿਜਨੈਸ਼ ਡਿਵਲਪਮਂਟ (NIESBUD). ਇੰਡੀਅਨ ਇੰਸਟੀਚਿਊ ਆਫ ਇੰਟਰਪਰੇਨਿਰਸ਼ਿਪ ਅਤੇ ਹੋਰ ਸਿਖਲਾਈ ਪ੍ਰੋਵਾਈਡਰ ਸਿਖਲਾਈ ਦੇ ਸਕਦੇ ਹਨ। ਅਤੇ ਇਸ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਭਾਰਤ ਸਰਕਾਰ ਵਲੋਂ ਜਾਰੀ ਸਟੈਂਡਰਡ ਆਪਰੇਟਿੰਗ ਪ੍ਰੋਸਿਜਰ (ਐਸ.ਓ.ਪੀ)ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣਾ ਹੋਵੇਗਾ।
    e) ਰਿਸਰਚ ਸਕਾਲਰ (ਪੀਐਚ.ਡੀ) ਲਈ ਉਚੇਰੀ ਸਿੱਖਿਆ ਸੰਸਥਾਵਾਂ , ਪੋਸਟ ਗਰੈਜੂਏਟ ਵਿਦਿਆਰਥੀਆਂ ਟੈਕਨੀਕਲ ਅਤੇ ਪ੍ਰੋਫੈਸ਼ਨਲ ਲੈਬਾਰਟੀ/ਤਜਰਬਾ ਕੰਮ ਨਾਲ ਸਬੰਧਿਤ ਸੰਸਥਾਵਾਂ, ਉਚੇਰੀ ਸਿੱਖਿਆ ਵਿਭਾਗ (ਡੀ.ਐਚ.ਈ) ਦੀ ਆਗਿਆ ਨਾਲ ਖੁੱਲ ਸਕਦੀਆਂ ਹਨ
  3. ਸਿਨੇਮਾ ਹਾਲ, ਸਵਿੰਮਗ ਪੂਲ, ਮਨੋਰੰਜਨ ਦੇ ਪਾਰਕ, ਥਿਏਟਰ ਅਤੇ ਇਸ ਤਰਾਂ ਦੀਆਂ ਥਾਵਾਂ ਪਹਿਲਾਂ ਦੀ ਤਰਾਂ ਬੰਦ ਰਹਿਣਗੀਆਂ। ਪਰ 21 ਸਤੰਬਰ 2020 ਤੋਂ ਬਾਅo ਓਪਨ ਥਿਏਟਰ ਖੁੱਲ ਸਕਣਗੇ।
  4. ਐਮ.ਐਚ.ਏ. ਤੋ ਬਿਨਾਂ ਅੰਤਰਰਾਸ਼ਟਰੀ ਹਵਾਈ ਯਾਤਰਾ ‘ਤੇ ਵੀ ਪਾਬੰਦੀ ਹੋਵੇਗੀ
  5. National Directives for Covid-19 Management ( ਕੋਵਿਡ-19 ਮੈਨੇਜਮੈਂਟ ਸਬੰਧੀ ਨੈਸ਼ਨਲ ਡਿਰੈਕਟਿਵਜ਼) : ਕੋਵਿਡ-19 ਮੈਨੇਜਮੈਂਟ ਸਬੰਧੀ ਨੈਸ਼ਨਲ ਡਿਰੈਕਟਿਵਜ਼ ਅਨੈਕਚਰ-1 ਨੂੰ ਪੂਰੇ ਜਿਲੇ ਅੰਦਰ ਫਾਲੋ ਕੀਤੇ ਜਾਵੇਗਾ।
  6. Lockdown limited to containment Zones (ਲਾਕਡੌਨ ਲਿਮਟਿਡ ਟੂ ਕੰਟੋਨਮੈਂਟ ਜੌਨ)
  7. 30 ਸਤੰਬਰ 2020 ਤਕ ਕੰਟੋਨਮੈਂਟ ਜੌਨ ਵਿਚ ਲਾਕਡੌਨ ਸਖਤੀ ਨਾਲ ਲਾਗੂ ਕੀਤਾ ਜਾਵੇਗਾ।
  8. ਕੰਟੋਨਮੈਂਠ ਜ਼ੌਨ ਵਿਚ ਜਰੂਰੀ ਸੇਵਾਵਾਂ ਤੋਂ ਇਲਾਵਾ ਬਾਕੀ ਸਾਰੀਆਂ ਗਤੀਵਿਧੀਆਂ ਕਰਨ ਨੂੰ ਸਖਤੀ ਨਾਲ ਰੋਕਿਆ ਜਾਵੇਗਾ। ਕੰਟੋਨਮੈਂਟ ਜੌਨ ਵਿਚ ਜਰੂਰੀ ਸੇਵਾਵਾਂ, ਮੈਡੀਕਲ ਐਮਰਜੰਸੀ ਤੋਂ ਇਲਾਵਾ ਅੰਦਰੂਨੀ ਅਤੇ ਬਾਹਰੀ ਲੋਕਾਂ ਦੀ ਆਵਜਾਈ ਮੁਕੰਮਲ ਤੌਰ ਤੇ ਬੰਦ ਰਹੇਗੀ। ਕੰਟੋਨਮੈਂਟ ਜੌਨ ਵਿਚ ਪੋਜ਼ਟਿਵ ਮਰੀਜਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਟਰੇਸਿੰਗ, ਘਰ ਤੋਂ ਘਰ ਦਾ ਸਰਵੀਲੈਂਸ ਅਤੇ ਹੋਰ ਕਲੀਨੀਕਲ ਇੰਟਰਵੈਨਸ਼ਨ, ਮਨਿਸਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਦੀਆਂ ਗਾਈਡਲਾਈਨਜ਼ ਅਨੁਸਾਰ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ
  9. ਗੁਰਦਾਸਪੁਰ ਦੇ ਐਮ.ਆਈ.ਸੀ ਵਿਚ ਡਿਸਟ੍ਰਿਕ ਇੰਨਫਰਮੇਸ਼ਨ ਅਫਸਰ ਵਲੋਂ ਵੈਬਸਾਈਟ ਉੱਪਰ ਕੰਟੋਨਮੈਂਟ ਜੌਨ ਨੂੰ ਨੋਟੀਫਾਈਡ ਕੀਤਾ ਜਾਵੇਗਾ।
  10. No Restriction on inter-state and intra –state movement (ਇੰਟਰ-ਸਟੇਟ ਅਤੇ ਇੰਟਰਾ ਸਟੇਟ ਮੂਵਮੈਂਟ ਉੱਪਰ ਕੋਈ ਰੋਕ ਨਹੀਂ ਹੋਵੇਗੀ)। ਇੰਟਰ ਸਟੇਟ ਅਤੇ ਇੰਟਰਾ ਸਟੇਟ ਲਈ ਵਿਅਕਤੀਆਂ ਉੱਪਰ ਕੋਈ ਰੋਕ ਨਹੀਂ ਹੋਵੇਗੀ। ਗਵਾਂਢੀ ਦੇਸ਼ਾਂ ਦੀਆਂ ਸੰਧੀਆਂ ਤਹਿਤ ਸਰਹੱਦ ਪਾਰ ਵਪਾਰ ਕੀਤਾ ਜਾ ਸਕਦਾ ਹੈ। ਆਵਾਜਾਈ ਲਈ ਵੱਖਰੇ ਤੋਰ ਤੇ ਕੋਈ ਪਰਮਿਸ਼ਨ/ ਅਪਰੂਵਲ/ਈ-ਪਰਮਿਟ ਦੀ ਲੋੜ ਨਹੀਂ ਹੋਵੇਗੀ।
  11. Movement of persons with SOPs (ਐਸ.ਓ.ਪੀਜ਼ ਤਹਿਤ ਵਿਅਕਤੀਆਂ ਦੀ ਆਵਾਜਾਈ) : ਰੇਲ ਗੱਡੀਆਂ ਰਾਹੀ ਯਾਤਰੀਆਂ ਦੀ ਆਵਾਜਾਈ : ਘਰੇਲੂ ਹਵਾਈ ਯਾਤਰਾ, ਦੇਸ਼ ਤੋਂ ਬਾਹਰ ਫਸੇ ਭਾਰਤੀ ਨਾਗਰਿਕਾਂ ਦੀ ਆਵਾਜਾਈ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਬਾਹਰ ਕੱਢਣ ਅਤੇ ਨਿਸ਼ਾਨਦੇਹੀ ਅਤੇ ਭਾਰਤੀ ਸਮੁੰਦਰੀ ਯਾਤਰੀਆਂ ਦੇ ਸਾਈਨ ਆਨ ਅਤੇ ਸਾਈਨ ਆਫ ਐਸ.ਓ.ਪੀ.ਜ਼ ਅਨੁਸਾਰ ਨਿਯਮਤ ਕੀਤੇ ਜਾ ਸਕਦੇ ਹਨ।
  12. Protection of vulnerable persons: 65 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਸਹਿ ਰੋਗ ਵਾਲੇ ਵਿਅਕਤੀਆਂ, ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜ਼ਰੂਰੀ ਵਸਤਾਂ ਅਤੇ ਸਿਹਤ ਦੇ ਉਦੇਸ਼ਾਂ ਨੂੰ ਛੱਡ ਕੇ ਘਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।
  13. Use of Aarogya setu : ਅਰੋਗਿਆ ਸੇਤੂ ਸ਼ੁਰਆਤੀ ਪੀਰੀਅਡ ਵਿਚ ਕੋਰੋਨਾ ਬਿਮਾਰੀ ਦੀ ਇਫੈਕਸ਼ਨ ਦਾ ਪਤਾ ਲਗਾਉਣ ਵਿਚ ਬਹੁਤ ਸਹਾਈ ਹੈ ਅਤੇ ਵਿਅਕਤੀਗਤ ਅਤੇ ਕਮਿਊਨਿਟੀ ਦੀ ਰੱਖਿਆ ਕਵਰ ਵਜੋਂ ਮਹੱਤਵਪੂਰਨ ਕੰਮ ਕਰ ਰਹੀ ਹੈ। ਕੰਮ ਵਾਲੇ ਸਥਾਨ ਅਤੇ ਦਫਤਰਾਂ ਵਿਚ , ਕਰਮਚਾਰੀਆਂ ਨੂੰ ਆਪਣੇ ਮੌਬਾਇਲ ਫੋਨ ਵਿਚ ਅਰੋਗਿਆ ਸੈਤੂ ਐਪਲੀਕਸ਼ਨ ਡਾਊਨਲੋਡ ਕਰਨ ਚਾਹੀਦੀ ਹੈ। ਇਸੇ ਤਰਾਂ ਜ਼ਿਲਾ ਅਥਾਰਟੀ ਵਲੋਂ ਆਮ ਲੋਕਾਂ ਨੂੰ ਐਡਵਾਈਜ਼ਡ ਕੀਤਾ ਜਾਂਦਾ ਹੈ ਕਿ ਉਹ ਆਪਣੇ ਮੋਬਾਇਲ ਫੋਨ ਤੇ ਅਰੋਗਿਆ ਸੇਤੂ ਐਪਲੀਕੇਸ਼ਨ ਡਾਊਨਲੋਡ ਕਰਨਗੇ ਅਤੇ ਐਪ ਰਾਹੀਂ ਰੈਗੂਲਰ ਆਪਣਾ ਹੈਲਥ ਸਟੇਟਸ ਅਪਡੇਟ ਕਰਨਗੇ।

    In areas outside the Municipalities the following time schedule shall be followed (ਮਿਊਂਸਿਪਲਟੀਜ਼ ਦੇ ਬਾਹਰਵਾਰ ਖੇਤਰ ਵਿਚ ਹੇਠ ਲਿਖਿਆ ਸਮਾਂ ਸਡਿਊਲ ਹੋਵੇਗਾ) :

1) ਦੁਕਾਨਾਂ /ਮਾਲਜ਼ – ਸੋਮਵਾਰ ਤੋਂ ਸ਼ਨਿਚਰਵਾਰ ਤਕ ਸਵੇਰੇ 7 ਵਜੋ ਤੋਂ ਰਾਤ 8 ਵਜੇ ਤਕ ਖੁੱਲੇ• ਰਹਿਣਗੇ। ਐਤਵਾਰ ਜਰੂਰੀ ਵਸਤਾਂ ਨਾਲ ਸਬੰਧਿ ਦੁਕਾਨਾਂ ਰਾਤ 8 ਵਜੇ ਤਕ ਖੁੱਲੀਆਂ ਰਹਿਣੀਦਆਂ।

2) ਧਾਰਮਿਕ ਸਥਾਨ- ਸੋਮਵਾਰ ਤੋਂ ਐਤਵਾਰ (ਸਾਰਾ ਹਫਤਾ) ਤਕ ਸਵੇਰੇ 5 ਵਜੇ ਤੋਂ ਰਾਤ 8 ਵਜੇ ਤਕ ਖੁੱਲ•ੇ ਰਹਿਣਗੇ।
3) ਖੇਡ ਸਟੇਡੀਅਮ ਅਤੇ ਪਬਲਿਕ ਸਥਾਨ- ਸੋਮਵਾਰ ਤੋਂ ਐਤਵਾਰ ਤਕ (ਸਾਰਾ ਹਫਤਾ) ਸਵੇਰੇ 5 ਵਜੇ ਤੋਂ ਰਾਤ 8 ਵਜੇ ਤਕ ਖੁੱਲ•ੇ ਰਹਿਣਗੇ।

4) ਰੈਸਟੋਰੈਂਟ (ਮਾਲਜ ਵਿਚ ਸਥਿਤ ਰੈਸਟੋਂਰੈਂਟ ਅਤੇ ਹੋਟਲ)- ਸੋਮਵਾਰ ਤੋਂ ਐਤਵਾਰ ਕਰ (ਸਾਰਾ ਹਫਤਾ) ਰਾਤ 10 ਵਜੇ ਤਕ ਖੁੱਲ•ੇ ਰਹਿਣਗੇ।
5). ਹੋਟਲ- (ਬਾਰ ਬੰਦ ਰਹੇਗੀ) ਸਾਰਾ ਹਫਤਾ ਰਾਤ 10 ਵਜੇ ਤਕ ਖੁੱਲੇ ਰਹਿਣਗੇ।
6) ਸ਼ਰਾਬ ਦੇ ਠੇਕੇ (ਸ਼ਹਿਰੀ ਖੇਤਰ ਤੋਂ ਬਾਹਰ) – ਸਾਰਾ ਹਫਤਾ ਸਵੇਰੇ 8 ਵਜੇ ਤੋਂ ਰਾਤ 10 ਵਜੇ ਤਕ ਖੁੱਲੇ ਰਹਿਣਗੇ।
7) ਬਾਰਬਰ (ਨਾਈ) ਦੀਆਂ ਦੁਕਾਨਾਂ, ਹੇਅਰ ਕੱਟ ਸਲੂਨ, ਬਿਊਟੀ ਪਾਰਲਰ ਅਤੇ ਸਪਾਸ (ਮਸਾਜ) : ਸੋਮਵਾਰ ਤੋਂ ਸਨਿਚਵਾਰ ਤਕ ਸਵੇਰੇ 7 ਵਜੇ ਤੋਂ ਰਾਤ 8 ਵਜੇ ਤਕ ਖੁੱਲੇ ਰਹਿਣਗੇ। ਐਤਵਾਰ ਬੰਦ ਰਹਿਣਗੇ।

(ਜਰੂਰੀ ਵਸਤਾਂ ਵਿਚ: ਦੁੱਧ ਦੀ ਸਪਲਾਈ, ਫਲ ਅਤੇ ਸਬਜ਼ੀਆਂ, ਬੇਕਰੀ, ਕੈਮਿਸਟ ਅਤੇ ਮੈਡੀਕਲ ਐਸਟੈਬਲਿਸ਼ਮੈਂਟ ਸ਼ਾਮਿਲ ਹਨ। )

ਕੋਰੋਨਾ ਵਾਇਰਸ ਦੇ ਵੱਧ ਰਹੇ ਫੈਲਾਅ ਦੇ ਮੱਦੇਨਜ਼ਰ ਸ਼ਹਿਰੀ ਖੇਤਰ, ਜਿਵੇ ਨਗਰ ਨਿਗਮ ਬਟਾਲਾ, ਨਗਰ ਕੌਂਸਲ ਗੁਰਦਾਸਪੁਰ, ਦੀਨਾਨਗਰ, ਧਾਰੀਵਾਲ, ਕਾਦੀਆਂ, ਸ੍ਰੀ ਹਰਗੋਬਿੰਦਪੁਰ, ਫਤਿਹਗੜ• ਚੂੜੀਆਂ ਤੇ ਡੇਰਾ ਬਾਬਾ ਨਾਨਕ ਵਿਚ ਵਾਧੂ ਪਾਬੰਦੀਆਂ ਲਾਗਈਆਂ ਹਨ।

  1. ਕਰਫਿਊ ( ਸਾਰੇ ਸ਼ਹਿਰਾਂ ਅੰਦਰ)
    ਵੀਕੈਂਡ ਕਰਫਿਊ- ਜਿਲੇ ਦੀਆਂ ਸਾਰੇ 08 ਨਗਰ ਕੌਂਸ਼ਲ/ਨਿਗਮ, ਮਿਊਂਸਿਪਲ ਹੱਦਾਂ ਦੇ ਅੰਦਰ 30 -09 2020 ਤਕ ਸਨਿਚਰਵਾਰ ਅਤੇ ਐਤਵਾਰ ਨੂੰ ਕਰਫਿਊ ਰਹੇਗਾ।
  2. ਰਾਤ ਦਾ ਕਰਫਿਊ- ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਆਂ ਦੀ ਆਵਾਜਾਈ ‘ਤੇ ਜ਼ਿਲੇ ਦੇ ਸ਼ਹਿਰਾਂ ਦੀ ਮਿਊਂਸਿਪਲ ਹਦੂਦ ਦੇ ਅੰਦਰ ਰਾਤ 7.00 ਵਜੇ ਤੋਂ ਸਵੇਰੇ 5 ਵਜੇ ਤੱਕ ਪਾਬੰਦੀ ਰਹੇਗੀ। ਹਾਲਾਂਕਿ, ਮਲਟੀਪਲ ਸ਼ਿਫਟਾਂ ਦੇ ਸੰਚਾਲਨ, ਰਾਸ਼ਟਰੀ ਅਤੇ ਰਾਜ ਮਾਰਗਾਂ ‘ਤੇ ਵਿਅਕਤੀਆਂ ਅਤੇ ਜਰੂਰੀ ਚੀਜ਼ਾਂ ਦੀ ਆਵਾਜਾਈ ਅਤੇ ਸਮਾਨ ਨੂੰ ਉਤਾਰਨ ਅਤੇ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਤੋਂ ਬਾਅਦ ਵਿਅਕਤੀਆਂ ਨੂੰ ਉਨਾਂ ਦੇ ਸਥਾਨਾਂ ‘ਤੇ ਜਾਣ ਸਮੇਤ ਲਿਆਉਣ-ਲਿਜਾਣ ਦੀ ਆਗਿਆ ਹੋਵੇਗੀ। ਜਰੂਰੀ ਸੇਵਾਵਾਂ ਜਿਨਾਂ ਵਿਚ ਸਿਹਤ ਸੇਵਾਵਾਂ, ਖੇਤੀਬਾੜੀ ਅਤੇ ਸਬੰਧਿਤ ਗਤੀਵਿਧਾਂ, ਡੇਅਰੀ ਐਂਡ ਫਿਸ਼ਰੀ ਗਤੀਵਿਧੀਆਂ, ਬੈਂਕ, ਏਟੀਐਮਜ਼, ਸਟਾਕ ਮਾਰਕਿਟ, ਬੀਮਾ ਕੰਪਨੀਆਂ, ਆਨ ਲਾਈਨ ਟੀਚਿੰਗ, ਪਬਲਿਕ ਯੂਟਿਲਟੀ, , ਪਬਲਿਕ ਟਰਾਂਸ਼ਪੋਰਟ ਸ਼ਿਫਟਾਂ ਵਿੱਚ ਚੱਲ ਰਹੇ ਉਦਯੋਗ, ਕੰਟਰੱਕਸ਼ਨ ਇੰਡਸਟਰੀ, ਪ੍ਰਾਈਵੇਟ ਅਤੇ ਸਰਕਾਰੀ ਅਦਾਰੇ, ਮੀਡੀਆ, ਪ੍ਰਿੰਟ ਤੇ ਵਿਜੂਇਲ ਆਦਿ ਸ਼ਾਮਿਲ ਹਨ।
    ਯੂਨੀਵਰਸਿਟੀਜ਼, ਬੋਰਡਜ਼, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਅਤੇ ਹੋਰ ਸੰਸਥਾਵਾਂ ਦੇ ਪੇਪਰ, ਦਾਖਲਾ ਤੇ ਐਂਟਰੈਸ ਟੈਸਟ ਲਈ ਵਿਅਕਤੀਆਂ ਤੇ ਵਿਦਿਆਰਥੀਆਂ ਵਲੋਂ ਆਵਾਜਾਈ ਕੀਤੀ ਜਾ ਸਕਦੀ ਹੈ।
  3. ਦੁਕਾਨਾਂ, ਰੈਸਟੈਰੈਂਟਾਂ, ਹੋਟਲ ਤੇ ਸ਼ਰਾਬ ਦੇ ਠੇਕੇ ਆਦਿ (ਸਿਰਫ ਸ਼ਹਿਰਾਂ ਵਾਸਤੇ)
  4. ਦੁਕਾਨਾਂ /ਮਾਲਜ਼ – ਸੋਮਵਾਰ ਤੋਂ ਸ਼ੁੱਕਰਵਾਰ ਤਕ ਸ਼ਾਮ 6-30 ਵਜੇ ਤਕ ਖੁੱਲੇ• ਰਹਿਣਗੇ। ਸਨਿਚਰਵਾਰ ਅਤੇ ਐਤਵਾਰ (ਸਾਰੇ ਸ਼ਹਿਰ ਅੰਦਰ) ਬੰਦ ਰਹਿਣਗੇ।
    2 . ਦੁਕਾਨਾਂ/ਮਾਲਜ਼ (ਜਰੂਰੀ ਵਸਤਾਂ ਨਾਲ ਸਬੰਧਿਤ)- ਸੋਮਵਾਰ ਤੋਂ ਐਤਵਾਰ ਤਕ (ਸਾਰਾ ਹਫਤਾ) ਸ਼ਾਮ 6.30 ਵਜੇ ਤਕ ਖੁੱਲੇ ਰਹਿਣਗੇ।
  5. ਧਾਰਮਿਕ ਸਥਾਨ- ਸੋਮਵਾਰ ਤੋਂ ਐਤਵਾਰ (ਸਾਰਾ ਹਫਤਾ) ਤਕ ਸ਼ਾਮ 6.30 ਵਜੇ ਤਕ ਖੁੱਲ•ੇ ਰਹਿਣਗੇ।
  6. ਖੇਡ ਸਟੇਡੀਅਮ ਅਤੇ ਪਬਲਿਕ ਸਥਾਨ- ਸੋਮਵਾਰ ਤੋਂ ਐਤਵਾਰ ਤਕ (ਸਾਰਾ ਹਫਤਾ) ਸ਼ਾਮ 6.30 ਵਜੇ ਤਕ ਖੁੱਲ•ੇ ਰਹਿਣਗੇ।
  7. ਰੈਸਟੋਰੈਂਟ (ਮਾਲਜ ਵਿਚ ਸਥਿਤ ਰੈਸਟੋਂਰੈਂਟ ਅਤੇ ਹੋਟਲ)- ਸੋਮਵਾਰ ਤੋਂ ਐਤਵਾਰ ਕਰ (ਸਾਰਾ ਹਫਤਾ) ਸ਼ਾਮ 6.30 ਵਜੇ ਤਕ ਖੁੱਲ•ੇ ਰਹਿਣਗੇ।
  8. ਹੋਟਲ- ਸੋਮਵਾਰ ਤੋਂ ਐਤਵਾਰ ਤਕ ਖੁੱਲ•ੇ ਰਹਿਣਗੇ।
  9. ਸ਼ਰਾਬ ਦੇ ਠੇਕੇ (ਸ਼ਹਿਰੀ ਖੇਤਰ ਅੰਦਰ)- ਸੋਮਵਾਰ ਤੋਂ ਐਤਵਾਰ (ਸਾਰਾ ਹਫਤਾ) ਤਕ ਸ਼ਾਮ 6.30 ਵਜੇ ਤਕ ਖੁੱਲ•ੇ ਰਹਿਣਗੇ।
  10. ਵਹੀਕਲ-
    ਚਾਰ ਪਹੀਆਂ ਵਾਹਨ ਉੱਪਰ ਸਮੇਤ ਡਰਾਈਵਰ ਤਿੰਨ ਵਿਅਕਤੀ ਸਫਰ ਕਰ ਸਕਣਗੇ। ਬੱਸਾਂ ਅਤੇ ਪਬਲਿਕ ਵਾਹਨਾਂ ਵਿਚ 50 ਫੀਸਦ ਤੋਂ ਵੱਧ ਤਕ ਵਿਅਕਤੀ ਨਹੀਂ ਬੈਠ ਸਕਣਗੇ ਅਤੇ ਕੋਈ ਵਿਅਕਤੀ ਖੜ•ਾ ਨਹੀਂ ਹੋਵੇਗਾ।
  11. ਇਕੱਠ ‘ਤੇ ਪਾਬੰਦੀ (ਸਾਰੇ ਜ਼ਿਲ•ੇ ਵਿਚ) : ਜਿਲੇ ਅੰਦਰ ਸਮਾਜਿਕ, ਰਾਜਨੀਤਿਕ, ਧਾਰਮਿਕ ਇਕੱਠ, ਰੋਸ ਪ੍ਰਦਰਸ਼ਨ ਅਤੇ ਧਰਨੇ ਕਰਨ ਤੇ ਮੁਕੰਮਲ ਪਾਬੰਦੀ ਹੋਵੇਗੀ। ਵਿਆਹ ਵਿਚ 30 ਅਤੇ ਅੰਤਿਮ ਸਸਕਾਰ ਦੀਆਂ ਰਸਮਾਂ ਲਈ 20 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋਣਗੇ। 144 ਸੈਕਸ਼ਨ ਤਹਿਤ ਉਲੰਘਣਾ ਕਰਨ ਵਾਲੇ ਸੰਗਠਨਾਂ ਅਤੇ ਮੁੱਖ ਤੌਰ ਤੇ ਹਿੱਸਾ ਲੈਣ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
  12. ਜ਼ਿਲੇ ਦੀਆਂ ਮਿਊਂਸੀਪਲਟੀਜ਼ ਵਿਚ ਸਥਿਤ ਸਰਕਾਰੀ ਅਤੇ ਪ੍ਰਾਈਵੇਟ ਦਫਤਰ :
    ਮਹੀਨੇ ਦੇ ਆਖਰ ਤਕ 50 ਫੀਸਦ ਸਟਾਫ ਨਾਲ ਸਰਕਾਰੀ ਤੇ ਪ੍ਰਾਈਵੇਟ ਦਫਤਰ ਖੋਲ•ੇ ਜਾ ਸਕਣਗੇ ਅਤੇ ਇਕ ਦਿਨ ਵਿਚ 50 ਫੀਸਦ ਤੋਂ ਵੱਧ ਕਰਮਚਾਰੀ ਕੰਮ ਨਹੀਂ ਕਰਨਗੇ। ਦਫਤਰਾਂ ਦੇ ਮੁੱਖੀ ਆਮ ਲੋਕਾਂ ਦੀ ਸਰਕਾਰੀ ਦਫਤਰਾਂ ਵਿਚ ਆਵਾਜਾਈ ਘੱਟ ਕਰਨ ਲਈ ਪਬਲਿਕ ਗ੍ਰੀਵੈਂਸ ਰੀਡਰੈਸਲ ਸਿਸਟਮ (PGRS)ਨੂੰ ਉਤਸ਼ਾਹਿਤ ਕਰਨਗੇ, ਆਨਲਾਈਨ ਪ੍ਰਣਾਲੀ ਰਾਹੀਂ ਕੰਮ ਕਰਨ ਨੂੰ ਤਰਜੀਹ ਦੇਣ ਤਾਂ ਜੋ ਦਫਤਰਾਂ ਵਿਚ ਘੱਟ ਤੋਂ ਘੱਟ ਵਿਅਕਤੀ ਇਕ ਦੂਜੇ ਦੇ ਸੰਪਰਕ ਵਿਚ ਆਉਣ।

penal provisions:
ਅਗਰ ਕੋਈ ਵਿਅਕਤੀ ਲਾਕ ਡਾਊਨ ਜਾਂ ਉੱਪਰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ‘The disaster management Act, 2005 ਦੇ ਸੈਕਸ਼ਨ 51 ਤੋਂ 60 ਅਧੀਨ ਅਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਹੁਕਮ ਪਹਿਲੀ ਸਤੰਬਰ 2020 ਤੋਂ ਲਾਗੂ ਹੋਣਗੇ।

Written By
The Punjab Wire