ਐਸ ਐਸ ਪੀ ਡਾ; ਸੋਹਲ ਵੱਲੋ ਸਿਪਾਹੀ ਜਸਵਿੰਦਰ ਸਿੰਘ ਦਾ ਸਨਮਾਨ ।
ਗੁਰਦਾਸਪੁਰ ; 22 ਅਗਸਤ (ਮੰਨਨ ਸੈਣੀ) । ਸਿਪਾਹੀ ਜਸਵਿੰਦਰ ਸਿੰਘ ਜਿਹੜਾ ਕਿ ਖੁਦ ਕਰੋਨਾ ਪਾਜੇਟਿਵ ਆਇਆ ਸੀ । ਹੁਣ ਕੋਰੋਨਾਂ ਦਾ ਜੰਗ ਜਿੱਤ ਕੇ ਡਿਊਟੀ ਤੇ ਆਇਆ ਹੈ । ਜਿਸ ਨੇ ਪਾਲ ਸਿੰਘ ਡੀ ਐਸ ਪੀ ਖਰੜ ਜੋ ਕਿ ਕਰੋਨਾਂ ਪਾਜ਼ੇਟਿਵ ਹੋਣ ਕਰਕੇ ਫੋਰਟਿਸ ਹਸਪਤਾਲ , ਮੋਹਾਲੀ ਵਿਖੇ ਦਾਖਲ ਹਨ , ਉਨ੍ਹਾ ਦੀ ਮਦਦ ਲਈ ਜਸਵਿੰਦਰ ਸਿੰਘ ਨੇ ਪਲਾਜ਼ਮਾ ਦਾਨ ਕੀਤਾ ਹੈ । ਉਸ ਨੂੰ ਡਾ; ਰਜਿੰਦਰ ਸਿੰਘ ਸੋਹਲ , ਸੀਨੀਅਰ ਪੁਲਿਸ ਕਪਤਾਨ , ਗੁਰਦਾਸਪੁਰ ਵੱਲੋ ਸਰਟੀਫਿਕੇਟ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਤੇ ਉਸ ਦੇ ਇਸ ਕਦਮ ਦੀ ਸ਼ਲਾਘਾ ਕੀਤੀ । ਸਿਪਾਹੀ ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਪਲਾਜ਼ਮਾ ਦਾਨ ਕਰਨ ਨਾਲ ਉਸ ਨੂੰ ਕਿਸੇ ਵੀ ਕਿਸਮ ਦੀ ਕੋਈ ਕਮਜ਼ੋਰੀ ਨਹੀ ਹੋਈ ਹੈ । ਸੀਨੀਅਰ ਪੁਲਿਸ ਕਪਤਾਨ , ਗੁਰਦਾਸਪੁਰ ਨੇ ਬਾਕੀ ਵੀ ਪੁਲਿਸ ਮੁਲਾਜਮਾਂ ਅਤੇ ਸਿਵਲ ਲੋਕਾਂ ਨੂੰ ਅਪੀਲ ਕੀਤੀ ਕਿ ਹੋਰ ਵੀ ਲੋਕ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ ਤਾਂ ਜੋ ਕੋਰੋਨਾ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ ।
ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਨੇ ਆਮ ਲੋਕਾਂ, ਰਾਜਨੀਤਕ ਪਾਰਟੀਆਂ , ਕਿਸਾਨ ਯੂਨੀਅਨਾਂ ਅਤੇ ਬਾਕੀ ਯੂਨੀਅਨਾਂ ਨੂੰ ਵੀ ਅਪੀਲ ਕੀਤੀ ਕਿ ਕੋਰੋਨਾ ਮਹਾਮਾਰੀ ਨੂੰ ਮੱਦੇ-ਨਜ਼ਰ ਰੱਖਦੇ ਹੋਏ ਰੈਲੀਆਂ/ ਧਰਨੇ ਆਦਿ ਨਾ ਕਰਨ । ਇਸ ਨਾਲ ਉਨ੍ਹਾਂ ਦੀ ਆਪਣੀ ਸਿਹਤ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਕੋਰੋਨਾ ਸਬੰਧੀ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਮਹਾਮਾਰੀ ਨਾਲ ਜੰਗ ਜਿੱਤੀ ਜਾ ਸਕੇ