ਸੋਮਵਾਰ ਤੋਂ ਸ਼ੁੱਕਰਵਾਰ ਤਕ ਸ਼ਾਮ 6-30 ਵਜੇ ਤਕ ਖੁੱਲੇ ਰਹਿਣਗੇ ਮਾਲ ਅਤੇ ਦੁਕਾਨਾਂ।
22 ਅਗਸਤ ਤੋਂ ਲੈ ਕੇ 31 ਅਗਸਤ 2020 ਤਕ ਸ਼ਹਿਰਾਂ ਦੀ ਮਿਊਂਸਿਪਲ ਹੱਦਾਂ ਦੇ ਅੰਦਰ ਵਾਧੂ ਪਾਬੰਦੀਆਂ ਲਗਾਉਣ ਦੇ ਹੁਕਮ ਜਾਰੀ
ਗੁਰਦਾਸਪੁਰ, 21 ਅਗਸਤ (ਮੰਨਨ ਸੈਣੀ)। ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ 31 ਜੁਲਾਈ 2020 ਨੂੰ ਲਾਕ ਡਾਊਨ, ਅਨਲੌਕ-3 ਤਹਿਤ ਸ਼ਹਿਰਾਂ ਦੀ ਮਿਊਂਸਿਪਲ ਹਦੂਦ ਦੇ ਅੰਦਰ 01-08-2020 ਤੋਂ 31-08-2020 ਤਕ ਵਾਧੂ ਪਾਬੰਦੀਆਂ ਲਗਾਈਆਂ ਗਈਆਂ ਸਨ। ਚਾਲੂ ਹਫਤੇ ਦੌਰਾਨ ਕੋਰੋਨਾ ਵਾਇ੍ਰਸ ਦੇ ਵੱਧ ਰਹੇ ਫੈਲਾਅ ਨੂੰ ਵੇਖਦਿਆਂ ਜਿਲੇ ਅੰਦਰ ਗਾਈਡਲਾਈਨਜ਼ ਨੂੰ ਸਖਤੀ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਪ੍ਰਾਪਤ ਹੋਈਆਂ ਹਨ। 08 ਅਗਸਤ 2020 ਨੂੰ ਸੂਬੇ ਦੇ ਤਿੰਨ ਸ਼ਹਿਰਾਂ ਅਤੇ 17 ਅਗਸਤ 2020 ਨੂੰ ਸੂਬੇ ਦੇ ਸਾਰੇ ਸ਼ਹਿਰਾਂ ਵਿਚ ਵਾਧੂ ਪਾਬੰਦੀਆਂ ਲਗਾਈਆਂ ਗਈਆਂ ਸਨ। ਉਪਰੋਕਤ ਗਾਈਡਲਾਈਨਜ਼ ਦੀ ਜਗਾ 22 ਅਗਸਤ 2020 ਤੋਂ ਲੈ ਕੇ 31-08-2020 ਤਕ ਸ਼ਹਿਰਾਂ ਦੀ ਮਿਊਂਸਿਪਲ ਹੱਦਾਂ ਦੇ ਅੰਦਰ ਵਾਧੂ ਪਾਬੰਦੀਆਂ ਲਗਾਉਣ ਦੇ ਹੇਠ ਲਿਖੇ ਹੁਕਮ ਜਾਰੀ ਕੀਤੇ ਗਏ ਹਨ :
- ਕਰਫਿਊ ( ਸਾਰੇ ਸ਼ਹਿਰਾਂ ਅੰਦਰ)
- ਵੀਕੈਂਡ ਕਰਫਿਊ- ਸ਼ਹਿਰਾਂ ਦੀ ਮਿਊਂਸਿਪਲ ਹੱਦਾਂ ਦੇ ਅੰਦਰ 31 ਅਗਸਤ 2020 ਤਕ ਸਨਿਚਰਵਾਰ ਅਤੇ ਐਤਵਾਰ ਨੂੰ ਕਰਫਿਊ ਰਹੇਗਾ।
- ਰਾਤ ਦਾ ਕਰਫਿਊ- ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਆਂ ਦੀ ਆਵਾਜਾਈ ‘ਤੇ ਜ਼ਿਲੇ ਦੇ ਸ਼ਹਿਰਾਂ ਦੀ ਮਿਊਂਸਿਪਲ ਹਦੂਦ ਦੇ ਅੰਦਰ ਰਾਤ 7.00 ਵਜੇ ਤੋਂ ਸਵੇਰੇ 5 ਵਜੇ ਤੱਕ ਪਾਬੰਦੀ ਰਹੇਗੀ। ਹਾਲਾਂਕਿ, ਮਲਟੀਪਲ ਸ਼ਿਫਟਾਂ ਦੇ ਸੰਚਾਲਨ, ਰਾਸ਼ਟਰੀ ਅਤੇ ਰਾਜ ਮਾਰਗਾਂ ‘ਤੇ ਵਿਅਕਤੀਆਂ ਅਤੇ ਜਰੂਰੀ ਚੀਜ਼ਾਂ ਦੀ ਆਵਾਜਾਈ ਅਤੇ ਸਮਾਨ ਨੂੰ ਉਤਾਰਨ ਅਤੇ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਤੋਂ ਬਾਅਦ ਵਿਅਕਤੀਆਂ ਨੂੰ ਉਨ•ਾਂ ਦੇ ਸਥਾਨਾਂ ‘ਤੇ ਜਾਣ ਸਮੇਤ ਲਿਆਉਣ-ਲਿਜਾਣ ਦੀ ਆਗਿਆ ਹੋਵੇਗੀ। ਜਰੂਰੀ ਸੇਵਾਵਾਂ ਜਿਨਾਂ ਵਿਚ ਸਿਹਤ ਸੇਵਾਵਾਂ, ਖੇਤੀਬਾੜੀ ਅਤੇ ਸਬੰਧਿਤ ਗਤੀਵਿਧਾਂ, ਡੇਅਰੀ ਐਂਡ ਫਿਸ਼ਰੀ ਗਤੀਵਿਧੀਆਂ, ਬੈਂਕ, ਏਟੀਐਮਜ਼, ਸਟਾਕ ਮਾਰਕਿਟ, ਬੀਮਾ ਕੰਪਨੀਆਂ, ਆਨ ਲਾਈਨ ਟੀਚਿੰਗ, ਪਬਲਿਕ ਯੂਟਿਲਟੀ, , ਪਬਲਿਕ ਟਰਾਂਸ਼ਪੋਰਟ ਸ਼ਿਫਟਾਂ ਵਿੱਚ ਚੱਲ ਰਹੇ ਉਦਯੋਗ, ਕੰਟਰੱਕਸ਼ਨ ਇੰਡਸਟਰੀ, ਪ੍ਰਾਈਵੇਟ ਅਤੇ ਸਰਕਾਰੀ ਅਦਾਰੇ, ਮੀਡੀਆ, ਪ੍ਰਿੰਟ ਤੇ ਵਿਜੂਇਲ ਆਦਿ ਸ਼ਾਮਿਲ ਹਨ।
ਯੂਨੀਵਰਸਿਟੀਜ਼, ਬੋਰਡਜ਼, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਅਤੇ ਹੋਰ ਸੰਸਥਾਵਾਂ ਦੇ ਪੇਪਰ, ਦਾਖਲਾ ਤੇ ਐਂਟਰੈਸ ਟੈਸਟ ਲਈ ਵਿਅਕਤੀਆਂ ਤੇ ਵਿਦਿਆਰਥੀਆਂ ਵਲੋਂ ਆਵਾਜਾਈ ਕੀਤੀ ਜਾ ਸਕਦੀ ਹੈ। - ਦੁਕਾਨਾਂ, ਰੈਸਟੈਰੈਂਟਾਂ, ਹੋਟਲ ਤੇ ਸ਼ਰਾਬ ਦੇ ਠੇਕੇ ਆਦਿ (ਸਾਰੇ ਸ਼ਹਿਰ)
- ਦੁਕਾਨਾਂ /ਮਾਲਜ਼ – ਸੋਮਵਾਰ ਤੋਂ ਸ਼ੁੱਕਰਵਾਰ ਤਕ ਸ਼ਾਮ 6-30 ਵਜੇ ਤਕ ਖੁੱਲੇ• ਰਹਿਣਗੇ। ਸਨਿਚਰਵਾਰ ਅਤੇ ਐਤਵਾਰ ਬੰਦ ਰਹਿਣਗੇ।
2 . ਦੁਕਾਨਾਂ/ਮਾਲਜ਼ (ਜਰੂਰੀ ਵਸਤਾਂ ਨਾਲ ਸਬੰਧਿਤ)- ਸੋਮਵਾਰ ਤੋਂ ਐਤਵਾਰ ਤਕ (ਸਾਰਾ ਹਫਤਾ) ਸ਼ਾਮ 6.30 ਵਜੇ ਤਕ ਖੁੱਲੇ ਰਹਿਣਗੇ। - ਧਾਰਮਿਕ ਸਥਾਨ- ਸੋਮਵਾਰ ਤੋਂ ਐਤਵਾਰ (ਸਾਰਾ ਹਫਤਾ) ਤਕ ਸ਼ਾਮ 6.30 ਨਜੇ ਤਕ ਖੁੱਲੇ ਰਹਿਣਗੇ।
- ਖੇਡ ਸਟੇਡੀਅਮ ਅਤੇ ਪਬਲਿਕ ਸਥਾਨ- ਸੋਮਵਾਰ ਤੋਂ ਐਤਵਾਰ ਤਕ (ਸਾਰਾ ਹਫਤਾ) ਸ਼ਾਮ 6.30 ਵਜੇ ਤਕ ਖੁੱਲ•ੇ ਰਹਿਣਗੇ।
- ਰੈਸਟੋਰੈਂਟ (ਮਾਲਜ ਵਿਚ ਸਥਿਤ ਰੈਸਟੋਂਰੈਂਟ ਅਤੇ ਹੋਟਲ)- ਸੋਮਵਾਰ ਤੋਂ ਐਤਵਾਰ ਕਰ (ਸਾਰਾ ਹਫਤਾ) ਸ਼ਾਮ 6.30 ਵਜੇ ਤਕ ਖੁੱਲ•ੇ ਰਹਿਣਗੇ।
- ਹੋਟਲ- ਖੁੱਲ•ੇ ਰਹਿਣਗੇ।
- ਸ਼ਰਾਬ ਦੇ ਠੇਕੇ- ਸੋਮਵਾਰ ਤੋਂ ਐਤਵਾਰ (ਸਾਰਾ ਹਫਤਾ) ਤਕ ਸ਼ਾਮ 6.30 ਵਜੇ ਤਕ ਖੁੱਲ•ੇ ਰਹਿਣਗੇ।
- ਵਹੀਕਲ-ਚਾਰ ਪਹੀਆਂ ਵਾਹਨ ਉੱਪਰ ਸਮੇਤ ਡਰਾਈਵਰ ਤਿੰਨ ਵਿਅਕਤੀ ਸਫਰ ਕਰ ਸਕਣਗੇ। ਬੱਸਾਂ ਅਤੇ ਪਬਲਿਕ ਵਾਹਨਾਂ ਵਿਚ 50 ਫੀਸਦ ਤੋਂ ਵੱਧ ਤਕ ਵਿਅਕਤੀ ਨਹੀਂ ਬੈਠ ਸਕਣਗੇ ਅਤੇ ਕੋਈ ਵਿਅਕਤੀ ਖੜ•ਾ ਨਹੀਂ ਹੋਵੇਗਾ।
- ਇਕੱਠ ‘ਤੇ ਪਾਬੰਦੀ- ਸੀ.ਆਰ.ਪੀ.ਸੀ ਦੇ ਸੈਕਸ਼ਨ 144 ਤਹਿਤ ਜਿਲੇ ਅੰਦਰ ਸਮਾਜਿਕ, ਰਾਜਨੀਤਿਕ, ਧਾਰਮਿਕ ਇਕੱਠ, ਰੋਸ ਪ੍ਰਦਰਸ਼ਨ ਅਤੇ ਧਰਨੇ ਕਰਨ ਤੇ ਮੁਕੰਮਲ ਪਾਬੰਦੀ ਹੋਵੇਗੀ। ਵਿਆਹ ਵਿਚ 30 ਅਤੇ ਅੰਤਿਮ ਸਸਕਾਰ ਦੀਆਂ ਰਸਮਾਂ ਲਈ 20 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋਣਗੇ। 144 ਸੈਕਸ਼ਨ ਦੀ ਉਲੰਘਣਾ ਕਰਨ ਵਾਲੇ ਸੰਗਠਨਾਂ ਅਤੇ ਮੁੱਖ ਤੌਰ ਤੇ ਹਿੱਸਾ ਲੈਣ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
- ਸਰਕਾਰੀ ਅਤੇ ਪ੍ਰਾਈਵੇਟ ਦਫਤਰਾਂ:
ਮਹੀਨੇ ਦੇ ਆਖਰ ਤਕ 50 ਫੀਸਦ ਸਟਾਫ ਨਾਲ ਸਰਕਾਰੀ ਤੇ ਪ੍ਰਾਈਵੇਟ ਦਫਤਰ ਖੋਲ•ੇ ਜਾ ਸਕਣਗੇ ਅਤੇ ਇਕ ਦਿਨ ਵਿਚ 50 ਫੀਸਦ ਤੋਂ ਵੱਧ ਕਰਮਚਾਰੀ ਕੰਮ ਨਹੀਂ ਕਰਨਗੇ। ਦਫਤਰਾਂ ਦੇ ਮੁੱਖੀ ਆਮ ਲੋਕਾਂ ਦੀ ਸਰਕਾਰੀ ਦਫਤਰਾਂ ਵਿਚ ਆਵਾਜਾਈ ਘੱਟ ਕਰਨ ਲਈ ਪਬਲਿਕ ਗ੍ਰੀਵੈਂਸ ਰੀਡਰੈਸਲ ਸਿਸਟਮ (P7RS)ਨੂੰ ਉਤਸ਼ਾਹਿਤ ਕਰਨਗੇ, ਆਨਲਾਈਨ ਪ੍ਰਣਾਲੀ ਰਾਹੀਂ ਕੰਮ ਕਰਨ ਨੂੰ ਤਰਜੀਹ ਦੇਣ ਤਾਂ ਜੋ ਦਫਤਰਾਂ ਵਿਚ ਘੱਟ ਤੋਂ ਘੱਟ ਵਿਅਕਤੀ ਇਕ ਦੂਜੇ ਦੇ ਸੰਪਰਕ ਵਿਚ ਆਉਣ।
ਊਥੇ ਹੀ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਅੱਜ ਮਿਤੀ 21 ਅਗਸਤ ਨੂੰ ਸ਼ਾਮ 7 ਵਜੇ ਤੋਂ 25 ਅਗਸਤ 2020 ਤੱਕ ਫ਼ਤਹਿਗੜ੍ਹ ਚੂੜੀਆਂ ਸ਼ਹਿਰ ਵਿੱਚ ਕਰਫਿਊ ਲਗਾ ਦਿੱਤਾ ਹੈ।
ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਹ ਕਰਫਿਊ ਸਾਰੇ ਫ਼ਤਹਿਗੜ੍ਹ ਚੂੜੀਆਂ ਸ਼ਹਿਰ ਵਿੱਚ ਲਾਗੂ ਹੋਵੇਗਾ ਅਤੇ ਇਸ ਦੌਰਾਨ ਸਾਰੀਆਂ ਦੁਕਾਨਾਂ, ਬਜ਼ਾਰ, ਵਪਾਰਕ ਅਤੇ ਕਾਰੋਬਾਰੀ ਅਦਾਰੇ ਬੰਦ ਰਹਿਣਗੇ। ਕਰਫਿਊ ਦੌਰਾਨ ਸਿਰਫ ਐਮਰਜੈਂਸੀ ਸੇਵਾਵਾਂ ਹੀ ਚੱਲਣਗੀਆਂ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਹੈ ਕਿ ਪ੍ਰਸ਼ਾਸਨ ਨੂੰ ਇਹ ਫੈਸਲਾ ਫ਼ਤਹਿਗੜ੍ਹ ਚੂੜੀਆਂ ਵਿਖੇ ਕੋਵਿਡ-19 ਦੇ ਵੱਧ ਮਾਮਲੇ ਆਉਣ ਕਰਕੇ ਲੈਣਾ ਪਿਆ ਹੈ। ਉਨ੍ਹਾਂ ਕਿਹਾ ਕਿ ਕਰਫਿਊ ਦੌਰਾਨ ਲੋਕ ਆਪਣੇ ਘਰਾਂ ਵਿਚ ਰਹਿਣ ਅਤੇ ਹਰ ਤਰਾਂ ਨਾਲ ਪ੍ਰਸ਼ਾਸਨ ਨੂੰ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।