CORONA ਗੁਰਦਾਸਪੁਰ

ਜ਼ਿਲਾ ਮੈਜਿਸਟਰੇਟ ਵਲੋਂ ਕੋਰੋਨਾ ਪੀੜਤਾਂ ਦੇ ਘਰ ਨੇੜਲੇ 100 ਮੀਟਰ ਖੇਤਰ ਨੂੰ ਸੀਲ ਕਰਨ ਦੇ ਹੁਕਮ

ਜ਼ਿਲਾ ਮੈਜਿਸਟਰੇਟ ਵਲੋਂ ਕੋਰੋਨਾ ਪੀੜਤਾਂ ਦੇ ਘਰ ਨੇੜਲੇ 100 ਮੀਟਰ ਖੇਤਰ ਨੂੰ ਸੀਲ ਕਰਨ ਦੇ ਹੁਕਮ
  • PublishedAugust 21, 2020

ਗੁਰਦਾਸਪੁਰ, 21 ਅਗਸਤ (ਮੰਨਨ ਸੈਣੀ)। ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋ ਡਿਜਾਸਟਰ ਮੈਨਜੇਮੈਂਟ ਐਕਟ 2005 ਰਾਹੀਂ ਜਿਲੇ ਦੇ ਵੱਖ-ਵੱਖ ਖੇਤਰਾਂ ਵਿਚ 20 ਅਗਸਤ ਨੂੰ ਜਿਨਾਂ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪੌਜਟਿਵ ਆਈ ਹੈ, ਉਨਾਂ ਦੇ ਘਰ ਦੇ ਨੇੜਲੇ 100 ਮੀਟਰ ਖੇਤਰ ਨੂੰ ਸੀਲ ਕਰਨ ਦੇ ਹੁਕਮ ਦਿੱਤੇ ਗਏ ਹਨ।
ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜਿਲੇ ਦੇ ਵੱਖ-ਵੱਖ ਖੇਤਰਾਂ ਵਿਚ 31 ਨਵੇਂ ਵਿਅਕਤੀਆਂ ਦੀ ਰਿਪੋਰਟ ਪੌਜਟਿਵ ਆਈ ਹੈ। ਕੋਵਿਡ-19 ਨੂੰ ਜ਼ਿਲੇ ਵਿਚ ਅੱਗੇ ਫੈਲਣ ਤੋਂ ਰੋਕਣ ਦੇ ਮੰਤਵ ਲਈ ਅਤੇ ਲੋਕਾਂ ਦੀ ਜ਼ਿੰਦਗੀ, ਸੇਫਟੀ ਤੇ ਪਬਲਿਕ ਪ੍ਰਾਪਰਟੀ ਦੇ ਹਿੱਤ ਲਈ ਜਰੂਰੀ ਕਦਮ ਉਠਾਏ ਗਏ ਹਨ। ਸਿਵਲ ਸਰਜਨ ਵਲੋਂ ਇਹ ਸਿਫਾਰਿਸ਼ ਕੀਤੀ ਗਈ ਹੈ ਕਿ ਕੋਵਿਡ-19 ਪ੍ਰਭਾਵਿਤ ਮਰੀਜ ਦੇ ਘਰ ਦੇ ਨੇੜਲੇ 100 ਮੀਟਰ ਦੇ ਘੇਰੇ ਨੂੰ ਸੀਲ ਕਰ ਦਿੱਤਾ ਜਾਵੇ। ਇਸ ਲਈ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਇਸ ਖੇਤਰ ਵਿਚ ਵਿਅਕਤੀਆਂ ਦੀ ਪਹਿਚਾਣ ਕਰਕੇ ਉਨਾਂ ਨੂੰ ਘਰ ਵਿਚ ਏਕਾਂਤਵਾਸ ਕੀਤੇ ਜਾਣ ਲਈ ਜਰੂਰੀ ਕਦਮ ਉਠਾਉਣ ਦੀ ਤੁਰੰਤ ਲੋੜ ਹੈ।

ਗੁਰਦਾਸਪੁਰ ਸ਼ਹਿਰ, ਪੁਰਾਣਾ ਬਾਜ਼ਾਰ, ਬਖਸ਼ੀ ਕਾਲੋਨੀ, ਪਿੰਡ ਕਾਹਨੂੰਵਾਨ, ਤਿੱਬੜ, ਡੇਅਰੀਵਾਲ ਗਰੋਗਾ, ਕਲਿਆਣਪੁਰ, ਮੱਦੇ ਖੁਰਦ, ਕੋਟ ਸੰਤੋਖ ਰਾਏ, ਤਰੇਜਾ ਨਗਰ, ਸੋਹਲ (ਸਬ ਡਵੀਜ਼ਨ ਗੁਰਦਾਸਪੁਰ) ਪਿੰਡ ਘੁੰਮਣ, ਸ਼ਕਰੀ, ਕਾਸ਼ਤੀਵਾਲ, ਨਸੀਰਪੁਰ, ਬਾਂਗੋਵਾਣੀ, ਧਰਮਪੁਰਾ ਕਾਲੋਨੀ, ਗੁਰੂ ਦੀ ਗਲੀ, ਸ਼ਹਿਰ ਬਟਾਲਾ, ਦੱਖਣੀ ਸ਼ਹਿਰ ਬਟਾਲਾ, ਫਤਿਹਗੜ• ਚੂੜੀਆਂ, ਗੋਬਿੰਦਨਗਰ, ਤਹਿਸੀਲ ਬਟਾਲਾ ( ਸਬ ਡਵੀਜ਼ਨ ਬਟਾਲਾ), ਪਿੰਡ ਕਲਾਨੋਰ ਤੇ ਮੌੜ (ਸਬ ਡਵੀਜ਼ਨ ਕਲਾਨੋਰ), ਪਿੰਡ ਫੱਤੂਪੁਰ, ਪੱਖੋਕੇ (ਸਬ ਡਵੀਜ਼ਨ ਡੇਰਾ ਬਾਬਾ ਨਾਨਕ) ਵਿਖੇ ਆਏ ਕੋਰੋਨਾ ਪੀੜਤਾਂ ਦੇ ਘਰਾਂ ਦੇ ਨੇੜਲੇ 100 ਮੀਟਰ ਦੇ ਖੇਤਰ ਨੂੰ ਸੀਲ ਕੀਤਾ ਗਿਆ ਹੈ।

ਹੁਕਮਾਂ ਵਿਚ ਸਬੰਧਿਤ ਸਬ ਡਵੀਜ਼ਨਲ ਮੈਜਿਸਟਰੇਟਾਂ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਉਹ ਸੈਕਟਰ ਮੈਜਿਸਟਰੇਟ ਨੂੰ ਪਿੰਡਾਂ ਵਿਚ ਕੰਟੋਨਮੈਂਟ ਜੋਨ ਲਾਗੂ ਕਰਨ ਲਈ ਤਾਇਨਾਤ ਕਰ ਸਕਦੇ ਹਨ। ਪੀੜਤ ਦੇ ਸੰਪਰਕ ਵਿਚ ਆਏ ਪ੍ਰਾਇਮਰੀ/ਸੈਕੰਡਰੀ ਕੰਟੈਕਟ ਦੀ ਟਰੇਸਿੰਗ ਕਰਵਾਉਣ ਨੂੰ ਯਕੀਨੀ ਬਣਾਉਣਗੇ। ਪ੍ਰਾਇਮਰੀ ਕੰਟੈਕਟ ਦੀ ਲਾਜਮੀ ਤੋਰ ਤੇ ਕੋਰੋਨਾ ਟੈਸਟਿੰਗ ਕਰਵਾਉਣਗੇ ਅਤੇ ਸੈਕੰਡਰੀ ਕੰਟੈਕਟ ਨੂੰ ਘਰਾਂ ਵਿਚ ਏਕਾਂਤਵਾਸ ਕਰਨ ਨੂੰ ਯਕੀਨੀ ਬਣਾਉਣਗੇ।
ਸੀਨੀਅਰ ਸੁਪਰਡੈਂਟ ਪੁਲਿਸ ਗੁਰਦਾਸਪੁਰ/ ਬਟਾਲਾ, ਕੋਰੋਨਾ ਪੀੜਤ ਦੇ ਘਰ ਦੇ ਨੇੜਲੇ 100 ਮੀਟਰ ਘੇਰੇ ਨੂੰ ਸੀਲ ਕਰਨਗੇ ਅਤੇ ਘਰ ਏਕਾਂਤਵਾਸ/ ਕੁਆਰਇੰਨਟਾਇਨ ਕੀਤੇ ਵਿਅਕਤੀਆਂ ਦੀ ਨਿਗਰਾਨੀ ਲਈ ਪੁਲਿਸ ਤਾਇਨਾਤ ਕਰਨਗੇ।

ਜਰੂਰੀ ਵਸਤੂਆਂ ਦੀ ਸਪਲਾਈ ਜਿਵੇਂ ਫੂਡ, ਦੁੱਧ, ਸਬਜ਼ੀਆਂ, ਦਵਾਈਆਂ, ਪਸ਼ੂਆਂ ਲਈ ਚਾਰਾ, ਪੈਟਰੋਲ ਪੰਪ, ਐਲਪੀਜੀ ਗੈਸ ਅਤੇ ਸ਼ਰਾਬ ਦੇ ਠੇਕੇ ਆਦਿ ਪੁਲਿਸ ਵਲੋਂ ਨਿਰਧਾਰਿਤ ਸਮੇਂ ਲਈ ਖੋਲ•ਣ ਦੀ ਆਗਿਆ ਹੋਵੇਗਾ। ਲੋਕ ਨਿਰਧਾਰਿਤ ਸਮੇਂ ਅੰਦਰ ਇਨਾਂ ਦੁਕਾਨਾਂ ਤੇ ਜਾ ਸਕਦੇ ਹਨ।

ਡਾ. ਕਿਸ਼ਨ ਚੰਦ ਚੀਫ ਮੈਡੀਕਲ ਅਫਸਰ, ਡਾ. ਪ੍ਰਭਜੋਤ ਕੋਰ ਕਲਸੀ ਜਿਲਾ ਐਪਾਡੋਮਿਲਜਿਸਟ, ਡਾ. ਵਿਜੇ ਕੁਮਾਰ ਪਰਿਵਾਰ ਤੇ ਭਲਾਈ ਅਫਸਰ ਤੇ ਸਬੰਧਿਤ ਐਸ.ਐਮ ਓਜ ਇਸ ਖੇਤਰ ਵਿਚ ਮਰੀਜ ਦੇ ਕੰਟੈਕਟ ਟਰੇਸਿੰਗ (ਪ੍ਰਾਇਮਰੀ /ਸੈਕੰਡਰੀ) ਅਤੇ ਹੋਮ ਏਕਾਂਤਵਾਸ ਕਰਨ ਲਈ ਪਾਬੰਦ ਹੋਣਗੇ। ਚਾਰ ਦਿਨਾਂ ਦੇ ਅੰਦਰ ਇਸ ਖੇਤਰ ਵਿਚ ਦੇ ਲੋਕਾਂ ਦੀ 100 ਫੀਸਦ ਸਕਰੀਨਿੰਗ ਕਰਨਗੇ ਅਤੇ ਕੋਰੋਨਾ ਵਾਇਰਸ ਬਿਮਾਰੀ ਲੱਛਣ ਵਾਲੇ ਮਰੀਜਾਂ ਦਾ ਕੋਰੋਨਾ ਟੈਸਟ ਕਰਨਗੇ। ਕੋਰੋਨਾ ਪੀੜਤ ਦੇ ਸੰਪਰਕ ਵਿਚ ਆਏ ਪ੍ਰਾਇਮਰੀ ਕੰਟੈਕਟ ਦਾ ਟੈਸਟ ਕਰਨਗੇ ਅਤੇ ਪੀੜਤ ਦੇ ਸੰਪਰਕ ਵਿਚ ਆਏ ਸੈਕੰਡਰੀ ਕੰਟੋਕਟ ਨੂੰ ਨਿਰਧਾਰਿਤ ਕੀਤੇ ਗਏ ਸਮੇਂ ਲਈ ਘਰ ਏਕਾਂਵਾਸ ਕਰਨ ਲਈ ਯਕੀਨੀ ਬਣਾਉਣਗੇ।

ਹੁਕਮਾਂ ਵਿਚ ਅੱਗੇ ਕਿਹਾ ਗਿਆ ਹੈ ਕਿ ਕੁਝ ਲੋਕ ਹੋਮ ਏਕਾਂਤਵਾਸ ਵਿਚ ਨਹੀਂ ਰਹਿੰਦੇ ਹਨ, ਜੋ ਕਿ ਪਬਲਿਕ ਦੀ ਸੇਫਟੀ ਲਈ ਖਤਰਾ ਹੈ। ਹੁਕਮਾਂ ਦੀ ਅਣਗਹਿਲੀ ਕਰਨ ਵਾਲਿਆਂ ਵਿਰੁੱਧ ਡਿਜਾਸਟਰ ਮੈਨਜੇਮੈਂਟ ਐਕਟ 2005 ਦੇ ਸੈਕਸ਼ਨ 51 ਤਹਿਤ ਕਾਰਵਾਈ ਕੀਤੀ ਜਾਵੇਗੀ।
ਜ਼ਿਲਾ ਮੈਜਿਸਟਰੇਟ ਨੇ ਦੁਹਰਾਇਆ ਕਿ ਕਿ ਜ਼ਿਲਾ ਵਾਸੀ ਘਬਰਾਉਣ ਨਾ ਸਗੋਂ ਇਹ ਕਦਮ ਇਹਤਿਆਤ ਵਜੋਂ ਉਠਾਇਆ ਗਿਆ ਹੈ। ਉਨਾਂ ਕਿਹਾ ਕਿ ਜਿਨਾਂ ਵਿਅਕਤੀਆਂ ਨੂੰ ਹੋਮ ਏਕਾਂਤਵਾਸ ਲਈ ਰੱਖਿਆ ਜਾਂਦਾ ਹੈ ਉਹ ਕੋਰੋਨਾ ਵਾਇਰਸ ਦੇ ਟੈਸਟਿਡ ਪੋਜ਼ਵਿਟ ਮਰੀਜ ਨਹੀਂ ਹੁੰਦੇ ਹਨ ਅਤੇ ਨਾ ਹੀ ਕੋਈ ਵੱਡਾ ਰਿਸਕ ਹੁੰਦਾ ਹੈ। ਉਨਾਂ ਕਿਹਾ ਕਿ ਹੋਮ ਏਕਾਂਤਵਾਸ ਇਹਤਿਆਤ ਵਜੋਂ ਕੀਤਾ ਜਾਂਦਾ ਹੈ ਤਾਂ ਜੋ ਕਰੋਨਾ ਵਾਇਰਸ ਦਾ ਅੱਗੇ ਫੈਲਾਅ ਨਾ ਹੋਵੇ।
ਇਹ ਹੁਕਮ 27 ਅਗਸਤ 2020 ਤਕ ਲਾਗੂ ਰਹੇਗਾ।

Written By
The Punjab Wire