CORONA ਗੁਰਦਾਸਪੁਰ

‘ਕੈਪਟਨ ਨੂੰ ਪੁੱਛੋ’ ਫੇਸਬੁੱਕ ਲਾਈਵ ਪ੍ਰੋਗਰਾਮ ਵਿਚ ਗੁਰਦਾਸਪੁਰ ਵਾਸੀਆਂ ਵਲੋਂ ਮੁੱਖ ਮੰਤਰੀ ਨੂੰ ਪੁੱਛੇ ਗਏ ਸਵਾਲ

‘ਕੈਪਟਨ ਨੂੰ ਪੁੱਛੋ’ ਫੇਸਬੁੱਕ ਲਾਈਵ ਪ੍ਰੋਗਰਾਮ ਵਿਚ ਗੁਰਦਾਸਪੁਰ ਵਾਸੀਆਂ ਵਲੋਂ ਮੁੱਖ ਮੰਤਰੀ ਨੂੰ ਪੁੱਛੇ ਗਏ ਸਵਾਲ
  • PublishedAugust 15, 2020

ਆਬਾਦੀ ਦੇ ਹਿਸਾਬ ਨਾਲ ਪੰਜਾਬ ਸੂਬਾ ਕੋਰੋਨਾ ਟੈਸਟਿੰਗ ਕਰਨ ਵਿਚ ਦੇਸ਼ ਭਰ ਵਿਚੋਂ ਮੋਹਰੀ, ਬੱਸਾਂ ਰਾਹੀਂ ਆ ਰਹੇ ਯਾਤਰੀਆਂ ਦਾ ਮੌਕਾ ਤੇ ਕੋਰੋਨਾ ਟੈਸਟ ਕਰਵਾਇਆ ਜਾਵੇਗਾ, ਪਿੰਡ ਅਲਾਵਲਪੁਰ ਪਿੰਡ ਦੀ ਵਾਟਰ ਸਪਲਾਈ ਪਾਣੀ ਦੀ ਸਮੱਸਿਆ ਕੀਤੀ ਹੱਲ

ਗੁਰਦਾਸਪੁਰ, 15 ਅਗਸਤ ( ਮੰਨਨ ਸੈਣੀ )। ‘ਕੈਪਟਨ ਨੂੰ ਪੁੱਛੋ’ ਪ੍ਰੋਗਰਾਮ ਦੀ ਲੜੀ ਤਹਿਤ ਫੇਸਬੁੱਕ ਲਾਈਵ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੁਰਜੀਤ ਸੈਣੀ ਵਾਸੀ ਗੁਰਦਾਸਪੁਰ ਅਤੇ ਪ੍ਰਿੰਸ ਪਾਲ, ਪਿੰਡ ਅਲਾਵਲਪੁਰ, ਗੁਰਦਾਸਪੁਰ ਵਲੋਂ ਸਵਾਲ ਪੁੱਛਿਆ ਗਿਆ।

‘ਕੈਪਟਨ ਨੂੰ ਪੁੱਛੋ’ ਪ੍ਰੋਗਰਾਮ ਦੀ ਲੜੀ ਤਹਿਤ ਫੇਸਬੁੱਕ ਲਾਈਵ ਦੌਰਾਨ ਗੁਰਜੀਤ ਸੈਣੀ , ਗੁਰਦਾਸਪੁਰ ਨੇ ਪੁੱਛਿਆ ਕਿ ਪੰਜਾਬ ਅੰਦਰ ਉੱਤਰ ਪ੍ਰਦੇਸ਼ ਸੂਬੇ ਤੋਂ ਗੈਰ ਕਾਨੂੰਨੀ ਢੰਗ ਨਾਲ ਬੱਸਾਂ ਆ ਰਹੀਆਂ ਹਨ, ਜਿਸ ਨਾਲ ਕੋਵਿਡ-19 ਦੇ ਮਰੀਜਾਂ ਵਿਚ ਵਾਧਾ ਹੋ ਰਿਹਾ ਹੈ। ਪੰਜਾਬ ਦੀ ਟੈਸਟਿੰਗ ਕਰਨ ਦੀ ਸਮਰੱਥਾ ਹੋਰ ਵਧਾਈ ਜਾਵੇ ਅਤੇ ਅਸੀ ਭਾਰਤ ਵਿਚੋਂ ਟੈਸਟਿੰਗ ਕਰਨ ਵਿਚ ਪਹਿਲੇ ਨੰਬਰ ‘ਤੇ ਕਦ ਆਂਵਾਗੇ। ਜਿਸ ਦੇ ਸਬੰਧ ਵਿਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਅੰਦਰ ਗੈਰ ਕਾਨੂੰਨੀ ਢੰਗ ਨਾਲ ਆਉਣ ਵਾਲੀਆਂ ਬੱਸਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ ਅੱਗੇ ਦੱਸਿਆ ਕਿ ਜੋ ਲੋਕ ਬਾਹਲੇ ਸੂਬਿਆ ਵਿਚ ਪੰਜਾਬ ਆ ਰਹੇ ਹਨ, ਉਨਾਂ ਦੀ ਟਰੇਸਿੰਗ ਕਰਕੇ ਟੈਸਟਿੰਗ ਕਰਵਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਹੁਣ ਤਕ 30,000 ਲੋਕਾਂ ਦੀ ਟਰੇਸਿੰਗ ਕਰਕੇ ਜਦ ਟੈਸਟਿੰਗ ਕੀਤੀ ਗਈ ਤਾਂ ਉਨਾਂ ਵਿਚੋਂ 6000 ਲੋਕ ਕੋਰਨਾ ਪੀੜਤ ਪਾਏ ਗਏ ਸਨ। ਉਨਾਂ ਅੱਗੇ ਦੱਸਿਆ ਸੂਬਾ ਸਰਕਾਰ, ਜੋ ਲੋਕ ਬੱਸਾਂ ਰਾਹੀ ਆਉਂਦੇ ਹਨ ਉਨਾਂ ਦੀ ਮੌਕੇ ‘ਤੇ ਟੈਸਟਿੰਗ ਕਰਵਾਉਣ ਦੀ ਕੋਸ਼ਿਸ ਕਰੇਗੀ, ਤਾਂ ਜੋ ਕੋਰੋਨਾ ਪੀੜਤ ਦਾ ਪਤਾ ਲੱਗ ਜਾਣ ਨਾਲ ਕੋਰੋਨਾ ਦੇ ਫੈਲਾਅ ਨੂੰ ਅੱਗੇ ਵੱਧਣ ਤੋਂ ਰੋਕਣ ਵਿਚ ਮਦਦ ਮਿਲੇਗੀ। ਉਨਾਂ ਅੱਗੇ ਦੱਸਿਆ ਕਿ ਪਹਿਲਾਂ ਸੂਬੇ ਅੰਦਰ ਮਾਰਚ ਮਹੀਨੇ ਵਿਚ ਕੇਵਲ 280 ਵਿਅਕਤੀਆਂ ਦੀ ਟੈਸਟਿੰਗ ਹੋਈ ਸੀ ਪਰ ਹੁਣ ਟੈਸਟਿੰਗ ਸਮਰੱਥਾ ਰੋਜਾਨਾ 20,000 ਤਕ ਪੁਹੰਚ ਗਈ ਹੈ ਅਤੇ ਇਸ ਮਹਿਨੇ ਵਿਚ ਟੈਸਟਿੰਗ ਸਮਰੱਥਾ ਹੋਰ ਵਧ ਜਾਵੇਗੀ। ਉਨਾਂ ਦੱਸਿਆ ਕਿ ਆਬਾਦੀ ਦੇ ਹਿਸਾਬ ਨਾਲ ਪੰਜਾਬ ਸੂਬਾ ਦੇਸ਼ ਭਰ ਵਿਚੋਂ ਕੋਰੋਨਾ ਟੈਸਟਿੰਗ ਕਰਨ ਵਿਚ ਇਕ ਨੰਬਰ ਉੱਪਰ ਹੈ।

ਇਸ ਮੌਕੇ ਪ੍ਰਿੰਸ ਪਾਲ, ਪਿੰਡ ਅਲਾਵਲਪੁਰ, ਡਾਕਖਾਨਾ ਭੁੰਬਲੀ, ਗੁਰਦਾਸਪੁਰ ਨੇ ਦੱਸਿਆ ਕਿ ਉਨਾਂ ਦੇ ਪਿੰਡ ਵਾਟਰ ਸਪਲਾਈ ਪਾਣੀ ਦੀ ਸਪਲਾਈ ਪਿਛਲੇ ਤਿੰਨ ਮਹੀਨੇ ਤੋਂ ਬੰਦ ਪਈ ਹੈ, ਇਸ ਦਾ ਹੱਲ ਕੀਤਾ ਜਾਵੇ, ਜਿਸ ਦੇ ਸਬੰਧ ਵਿਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਤੁਹਾਡੇ ਪਿੰਡ ਅਤੇ ਨਾਲ ਵਾਲੇ ਪਿੰਡ, ਦੋਵਾਂ ਪਿੰਡਾਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਗਿਆ ਸੀ। ਪਰ ਮੋਟਰ ਖਰਾਬ ਹੋਣ ਕਰਕੇ ਦੋਹਾਂ ਪਿੰਡਾਂ ਵਾਲੇ ਮੋਟਰ ਠੀਕ ਨਹੀਂ ਕਰਵਾ ਰਹੇ ਸਨ ਪਰ ਨਾਲ ਹੀ ਉਨਾਂ ਕਿਹਾ ਕਿ ਵਾਟਰ ਸਪਲਾਈ ਪਾਣੀ ਦੀ ਸਮੱਸਿਆ ਦੂਰ ਕਰ ਦਿੱਤੀ ਜਾਵੇਗੀ ਅਤੇ ਸਵੇਰ ਤੋਂ ਪਾਣੀ ਦੀ ਸਪਲਾਈ ਸ਼ੁਰੂ ਕਰਨ ਲਈ ਅਧਿਕਾਰੀਆਂ ਨੂੰ ਕਹਿ ਦਿੱਤਾ ਗਿਆ ਹੈ।

Written By
The Punjab Wire