ਕੈਬਨਿਟ ਮੰਤਰੀ ਰੰਧਾਵਾ ਨੇ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਤਹਿਤ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੰਡੇ ਸਮਾਰਟ ਫੋਨ
ਕੋਵਿਡ ਮਹਾਂਮਾਰੀ ਦੇ ਚੱਲਦਿਆਂ ਵਿਦਿਆਰਥੀ ਸਮਾਰਟ ਫੋਨ ਰਾਹੀਂ ਆਨਲਾਈਨ ਸਿੱਖਿਆ ਹਾਸਲ ਕਰ ਸਕਣਗੇ
ਗੁਰਦਾਸਪੁਰ, 12 ਅਗਸਤ ( ਮੰਨਨ ਸੈਣੀ)। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਨੌਜਵਾਨਾਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਨੂੰ ਅੱਜ ਪੂਰਾ ਕਰਦਿਆਂ 12ਵੀਂ ਜਮਾਤ ਵਿਚ ਪੜਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਗਏ ਹਨ। ਇਹ ਪ੍ਰਗਟਾਵਾ ਸ. ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਅਤੇ ਜੇਲਾ ਮੰਤਰੀ ਪੰਜਾਬ ਨੇ ਸਥਾਨਕ ਜ਼ਿਲਾ ਪ੍ਰਬੰਧਕੀ ਕੈਪਲੈਕਸ ਵਿਖੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਉਪਰੰਤ ਕੀਤਾ। ਇਸ ਮੌਕੇ ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਗੁਰਦਾਸਪੁਰ, ਡਾ. ਰਜਿੰਦਰ ਸਿੰਘ ਸੋਹਲ ਐਸ.ਐਸ.ਪੀ ਗੁਰਦਾਸਪੁਰ, ਡਾ. ਸਤਨਾਮ ਸਿੰਘ ਨਿੱਜਰ ਚੇਅਰਮੈਨ ਜਿਲਾ ਯੋਜਨਾ ਕਮੇਟੀ, ਐਡਵੋਕੈਟ ਬਲਜੀਤ ਸਿੰਘ ਪਾਹੜਾ ਯੂਥ ਪ੍ਰਧਾਨ ਜਿਲਾ ਕਾਂਗਰਸ ਅਤੇ ਚੇਅਰਮੈਨ ਮਿਲਕ ਪਲਾਂਟ ਗੁਰਦਾਪੁਰ , ਰੋਸ਼ਨ ਜੋਸਫ ਜਿਲਾ ਪ੍ਰਧਾਨ ਕਾਂਗਰਸ ਪਾਰਟੀ ਅਤੇ ਭੁਪਿੰਦਰ ਸਿੰਘ ਵਿੱਟੀ ਮੈਂਬਰ ਐਸ.ਐਸ.ਬੋਰਡ ਮੌਜੂਦ ਸਨ। ਇਸ ਮੌਕੇ ਕੋਵਿਡ-19 ਤਹਿਤ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਨੂੰ ਯਕੀਨੀ ਬਣਾਇਆ ਗਿਆ। ਮਾਸਕ ਪਹਿਨ ਕੇ ਅਤੇ ਸ਼ੋਸਲ ਡਿਸਟੈਂਸ ਮੈਨਟੇਨ ਕਰਕੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਗਏ।
ਇਸ ਮੌਕੇ ਕੈਬਨਿਟ ਮੰਤਰੀ ਸ. ਰੰਧਾਵਾ ਨੇ ਜਨਮ ਅਸ਼ਟਮੀ ਦੇ ਪਾਵਨ ਦਿਹਾੜੇ ‘ਤੇ ਸਾਰਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਅੱਜ ਇਤਫਾਕਵੱਸ ਕੋਮਾਂਤਰੀ ਯੁਵਾ ਦਿਵਸ ਵੀ ਹੈ ਅਤੇ ਇਸ ਸ਼ੁੱਭ ਦਿਹਾੜੇ ਉਪਰ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨਾਲ ਕੀਤੇ ਵਾਅਦੇ ਨੂੰ ਵਫਾ ਕੀਤਾ ਗਿਆ ਹੈ ਅਤੇ ਅੱਜ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਸੂਬੇ ਭਰ ਅੰਦਰ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਤਹਿਤ ਵੀਡੀਓ ਕਾਨਫਰੰਸ ਜਰੀਏ ਸਮਾਰਟ ਫੋਨ ਵੰਡਣ ਦਾ ਆਗਾਜ਼ ਕੀਤਾ ਗਿਆ ਹੈ। ਉਨਾਂ ਕਿਹਾ ਕਿ ਕੋਵਿਡ-19 ਦੇ ਚੱਲਦਿਆਂ ਸਕੂਲ ਬੰਦ ਹੋਣ ਕਾਰਨ ਵਿਦਿਆਰਥੀਆਂ ਖਾਸਕਰਕੇ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦਾ ਬਹੁਤ ਲਾਭ ਮਿਲੇਗਾ ਤੇ ਉਹ ਆਨਲਾਇਨ ਸਿੱਖਿਆ ਗ੍ਰਹਿਣ ਕਰ ਸਕਣਗੇ।
ਸ. ਰੰਧਾਵਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਵਿੱਤੀ ਸਾਲ 2018-19 ਦੇ ਬਜਟ ਵਿੱਚ ਨੌਜਵਾਨਾ ਨੂੰ ਸਮਾਰਟ ਮੋਬਾਇਲ ਫੋਨ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਗਿਆ ਸੀ। ਜਿਸ ਤਹਿਤ ਲਾਵਾ ਕੰਪਨੀ ਦੇ ਸਮਾਰਟ ਮੋਬਾਇਲ ਫੋਨ ਨੌਜਵਾਨਾ ਨੂੰ ਪ੍ਰਦਾਨ ਕੀਤੇ ਜਾ ਰਹੇ ਹਨ। ਉੁਨਾਂ ਕਿਹਾ ਕਿ ਮਾਡਲ ਜੈੱਡ 61-272 ਦਾ ਲਾਵਾ ਸਮਾਰਟ ਫੋਨ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੈ ,ਰੈਮ 272 , ਡਿਸਪਲੇਅ ਸਾਈਜ 5.45 ਇੰਚ, ਬੈਟਰੀ 3000 ਐਮ.ਏ.ਐਚ, ਕੈਮਰਾ 8 ਐਮ ਪੀ, ਫਰੰਟ ਕੈਮਰਾ 5 ਐਮ ਪੀ ,ਟਚ ਸਕਰੀਨ ,ਰੋਮ 1672, ਓਐਸ ਅੰਡਰਾਇਡ 9.0 ਵਾਈਫਾਈ , ਬਲੂਟੁੱਥ, ਜੀਪੀਐਸ , ਹੈਡਫੋਨ ਅਤੇ ਯੂਐਸਬੀ ਕੇਬਲ ਆਦਿ ਸਹੂਲਤਾਂ ਹਨ।
•ਉਨਾਂ ਅੱਗੇ ਕਿਹਾ ਕਿ ਸਮਾਰਟ ਫੋਨ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ 2020-12 ਸ਼ੈਸਨ ਵਿੱਚ ਪੜਦੇ 12ਵੀ ਜਮਾਤ ਦੇ ਸਾਰੇ ਵਿਦਿਆਰਥੀਆਂ ( ਲੜਕੇ ਅਤੇ ਲੜਕੀਆਂ ) ਨੂੰ ਪ੍ਰਦਾਨ ਕੀਤੇ ਜਾਣਗੇ। ਉਨਾਂ ਦੱਸਿਆ ਕਿ ਚਾਲੂ ਸ਼ੈਸਨ ਵਿੱਚ 1 ਲੱਖ 73 ਹਜਾਰ 823 ਵਿਦਿਆਰਥੀ 12 ਵੀ ਜਮਾਤ ਵਿੱਚ ਪੜ•ਦੇ ਹਨ ਤੇ ਸਾਰਿਆਂ ਨੂੰ ਸਮਾਰਟ ਫੋਨ ਦਿੱਤੇ ਜਾਣਗੇ ਅਤੇ ਜੇਕਰ ਇਸ ਸ਼ੈਸਨ ਵਿੱਚ 12 ਵੀ ਜਮਾਤ ਵਿੱਚ ਹੋਰ ਵਿਦਿਆਰਥੀ ਦਾਖਲ ਹੁੰਦੇ ਹਨ ਤਾਂ ਉਨ•ਾਂ ਨੂ ੰਵੀ ਸਮਾਰਟ ਫੋਨ ਮੁਹੱਈਆ ਕਰਵਾਏ ਜਾਣਗੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਨੋਜਵਾਨਾਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਉਣ ਲਈ 92 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ 2020-21 ਸਾਲ ਦੇ ਸਾਰੇ ਨੋਜਵਾਨ ਵਿਦਿਆਰਥੀਆਂ ਨੂੰ ਨਵੰਬਰ 2020 ਤਕ ਸਮਾਰਟ ਫੋਨ ਪ੍ਰਦਾਨ ਕੀਤੇ ਜਾਣਗੇ।
• ਸ. ਰੰਧਾਵਾ ਨੇ ਅੱਗੇ ਕਿਹਾ ਕਿ ਸਮਾਰਟ ਮੋਬਾਇਲ ਫੋਨ ਵਿਦਿਆਰਥੀਆਂ ਨੂੰਸਿੱਖਿਆ /ਵੱਖ-ਵੱਖ ਕੋਰਸਾਂ ਦੀ ਸੂਚਨਾ ਅਤੇ ਅਧਿਆਪਕਾਂ ਨਾਲ ਰਾਬਤਾ ਰੱਖਣ ਵਿੱਚ ਬਹੁਤ ਸਹਾਈ ਸਿੱਧ ਹੋਣਗੇ। ਵਿਦਿਆਰਥੀ ਸਰਕਾਰ ਵੱਲੋ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਲੈ ਸਕਣਗੇ।ਨੋਜਵਾਨ ਆਨਲਾਈਨ ਸੇਵਾਵਾਂ ਹਾਸਿਲ ਕਰ ਸਕਣਗੇ। ਨੋਜਵਾਨ ਘਰ –ਘਰ ਰੋਜਗਾਰ ,ਮਿਸ਼ਨ ਤਹਿਤ , ਸਵੈ ਰੋਜਗਾਰ ਅਤੇ ਰੁਜਗਾਰ ਹਾਸਿਲ ਕਰਨ ਦੇ ਮੌਕ ੇਹਾਸਿਲ ਕਰ ਸਕਣਗੇ।ਨੋਜਵਾਨ ਸਮਾਰਟ ਫੋਨ ਰਾਹੀ ਡਿਜੀਟਲ ਸੇਵਾਵਾਂ ਜਿਵੇ ਅਦਾਇਗੀ , ਆਨਲਾਈਨ ਬੈਕਿੰਗ ਤੇ ਬੀਮਾਂ ਆਦਿ ਸੇਵਾਵਾਂ ਲੈ ਸਕਦੇ ਹਨ। ਸਮਾਰਟ ਫੋਨ ਰਾਹੀ ਨੋਜਵਾਨ ਸ਼ੋਸ਼ਲ ਮੀਡੀਆ , ਆਪਣੇ ਮਾਪਿਆ ਅਤੇ ਦੋਸਤਾਂ ਦੇ ਸੰਪਰਕ ਵਿੱਚ ਰਹਿਣਗੇ।ਉਨਾਂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਉਨਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।
ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਵਿਦਿਆਰਥੀਆਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਏ ਗਏ ਹਨ , ਜਿਸ ਨਾਲ ਆਨਲਾਈਨ ਸਿੱਖਿਆ ਪ੍ਰਾਪਤ ਕਰਨ ਵਿਚ ਵਿਦਿਆਰਥੀਆਂ ਨੂੰ ਬਹੁਤ ਲਾਭ ਮਿਲੇਗਾ ਅਤੇ ਅਜੋਕੋ ਮੁਕਾਬਲੇ ਦੇ ਸਮੇਂ ਵਿਚ ਨਵੀਂ ਤਕਨੀਕ ਦਾ ਲਾਭ ਲੈ ਸਕਣਗੇ। ਇਸ ਮੌਕੇ ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋਕ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋਂ ਜਰੂਰ ਕਰਨ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ। ਉਨਾਂ ਦੱਸਿਆ ਕਿ ਸੂਬੇ ਭਰ ਵਿਚ ਕੋਰੋਨਾ ਟੈਸਟਿੰਗ ਵੱਧਣ ਕਾਰਨ ਪੀੜਤਾਂ ਦੀ ਗਿਣਤੀ ਵੱਧ ਰਹੀ ਹੈ ਪਰ ਇਸ ਨਾਲ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਸਗੋਂ ਹੋਰ ਸੁਚੇਤ ਤੇ ਜਾਗਰੂਕ ਹੋਣ ਦੀ ਜਰੂਰਤ ਹੈ। ਉਨਾਂ ਕਿਹਾ ਕਿ ਜਿਨੀ ਜਲਦੀ ਕੋਰੋਨਾ ਪੀੜਤਾਂ ਦੀ ਪਹਿਚਾਣ ਹੋਵੇਗੀ, ਓਨੀ ਛੇਤੀ ਕੋਰੋਨਾ ਵਾਇ੍ਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇਗਾ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਲੱਛਣ ਹੋਣ ਤੇ ਆਪਣਾ ਕੋਰੋਨਾ ਟੈਸਟ ਜਲਦ ਕਰਵਾਉਣਾ ਚਾਹੀਦਾ ਹੈ ਜਾਂ 104 ਨੰਬਰ ਡਾਇਲ ਕਰਕੇ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਕੈਬਨਿਟ ਮੰਤਰੀ ਸ. ਰੰਧਾਵਾ ਨੇ ਦੱਸਿਆ ਕਿ ਗੁਰਦਾਸਪੁਰ ਜਿਲੇ ਅੰਦਰ 12ਵੀਂ ਜਮਾਤ ਵਿਚ 12 ਹਜਾਰ 703 ਵਿਦਿਆਰਥੀ ਪੜ•ਦੇ ਹਨ, ਜਿਨਾਂ ਨੂੰ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਤਹਿਤ ਸਮਾਰਟ ਫੋਨ ਮੁਹੱਈਆ ਕਰਵਾਏ ਜਾਣਗੇ। ਜਿਲੇ ਵਿਚ 5943 ਲੜਕੀਆਂ ਅਤੇ 6760 ਲਡਕੇ 12ਵੀਂ ਜਮਾਤ ਵਿਚ ਪੜ•ਦੇ ਹਨ। ਉਨਾਂ ਦੱਸਿਆ ਕਿ ਅੱਜ ਸਮਾਰਟ ਫੋਨ ਦੀ ਰਸਮੀ ਸ਼ੁਰੂਆਤ ਕਰਕੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਗਏ ਹਨ ਅਤੇ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ ਸਾਰੇ ਲੜਕੇ ਤੇ ਲੜਕੀਆਂ ਨੂੰ ਪੜਾਅ ਵਾਈਜ਼ ਸਮਾਰਟ ਫੋਨ ਮੁਹੱਈਆ ਕਰਵਾਏ ਜਾਣਗੇ।
ਇਸ ਮੌਕੇ ਪੂਜਾ ਤੇ ਮਨਦੀਪ ਕੋਰ ਸਰਕਾਰੀ ਸੀਨੀਅਰ ਸੈਕੰਡਰ ਸਕੂਲ ਡੇਰਾ ਬਾਬਾ ਨਾਨਕ ਵਿਚ 12ਵੀਂ ਜਮਾਤ ਵਿਚ ਪੜ•ਦੀਆਂ ਵਿਦਿਆਰਥਣਾਂ ਨੇ ਕਿਹਾ ਕਿ ਸਕੂਲ ਬੰਦ ਹੋਣ ਕਾਰਨ ਉਨਾਂ ਨੂੰ ਆਨਾਲਈਨ ਸਿੱਖਿਆ ਪ੍ਰਾਪਤ ਕਰਨ ਵਿਚ ਦਿੱਕਤ ਪੇਸ਼ ਆ ਰਹੀ ਸੀ ਪਰ ਹੁਣ ਸਮਾਰਟ ਫੋਨ ਮਿਲਣ ਨਾਲ ਉਹ ਅਸਾਨੀ ਨਾਲ ਸਕੂਲੀ ਸਿੱਖਿਆ ਹਾਸਿਲ ਕਰ ਸਕਣਗੀਆਂ । ਉਨਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਾ ਸਮਾਰਟ ਫੋਨ ਦੇਣ ‘ਤੇ ਧੰਨਵਾਦ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਦੀ ਵਿਦਿਆਰਥਣ ਨਿਸ਼ਾ ਸ਼ਰਮਾ ਨੇ ਸਮਾਰਟ ਫੋਨ ਮਿਲਣ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ।
ਇਸ ਮੌਕੇ ਸਰਵ ਸ. ਹਰਦੀਪ ਸਿੰਘ ਜ਼ਿਲ•ਾ ਸਿੱਖਿਆ ਅਫਸਰ (ਸੈਕੰ), ਕੇਪੀ ਪਾਹੜਾ, ਅਮਨਦੀਪ ਕੋਰ ਮਹਿਲਾ ਕਾਂਗਰਸ ਪ੍ਰਧਾਨ ਜਿਲਾ ਗੁਰਦਾਸਪੁਰ, ਕੁਲਵਿੰਦਰ ਕੁਮਾਰ ਡੀ.ਐਸ.ਪੀ, ਇਕਬਾਲ ਸਿੰਘ ਸਮਰਾ ਡਿਪਟੀ ਡੀ.ਈ.ਓ (ਖੇਡਾਂ) ਕੰਵਲਜੀਤ ਸਿੰਘ ਟੋਨੀ ਅਤੇ ਗੁਰਬਿੰਦਰ ਸਿੰਘ ਆਦ ਹਾਜਰ ਸਨ।