ਗੁਰਦਾਸਪੁਰ, 5 ਅਗਸਤ (ਮੰਨਨ ਸੈਣੀ )। ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਨੂੰ ਜ਼ਿਲੇ ਅੰਦਰ 31 ਜੁਲਾਈ 2020 ਨੂੰ ਲੌਕਡਾਨ ਅਨਲੌਕ-3 ਤਹਿਤ ਸੀ.ਆਰ.ਪੀ.ਸੀ ਦੀ ਧਾਰਾ 144 ਲਾਗੂ ਕੀਤੀ ਗਈ ਸੀ । ਵਿਸ਼ੇਸ ਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਵਲੋਂ 04 ਅਗਸਤ ਨੂੰ ‘ ਯੋਗ ਕੇਂਦਰ ਅਤੇ ਜਿਮਨੇਜ਼ੀਅਮ’ ਖੋਲਣ ਸਬੰਧੀ ਪਹਿਲਾਂ ਦਿਤੇ ਗਏ ਹੁਕਮਾਂ ਦੀ ਲਗਾਤਾਰਤਾ ਵਿਚ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਲਈ ਸਪੈਸ਼ਲ ਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦਿਆਂ ਹੋਏ, ਜਿਲਾ ਗੁਰਦਾਸਪੁਰ ਦੀ ਹਦੂਦ ਅੰਦਰ 31 ਜੁਲਾਈ 2020 ਨੂੰ ਜਾਰੀ ਕੀਤੇ ਹੁਕਮਾਂ ਦੀ ਲਗਾਤਾਰਤਾ ਵਿਚ ਹੇਠ ਲਿਖੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ।
ਜ਼ਿਲੇ ਵਿਚ ਯੋਗਾ ਸੰਸਥਾਵਾਂ ਅਤੇ ਜ਼ਿਮਨੇਜ਼ੀਅਮ ਖੋਲਣ ਸਬੰਧੀ : ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ 03 ਅਗਸਤ 2020 ਨੂੰ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ 05 ਅਗਸਤ 2020 ਤੋਂ ਯੋਗ ਕੇਂਦਰ ਅਤੇ ਜ਼ਿਮਨੇਜ਼ੀਅਮ ਖੋਲੇ ਜਾਣਗੇ ਸੰਬਧੀ ਗਾਈਡਲਾਈਨਜ਼ ਜਾਰੀ ਕੀਤੀਆਂ ਸਨ। ਭਾਰਤ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਤੋਂ ਇਲਾਵਾ ਸਬੰਧਿਤ ਸੰਸਥਾਵਾਂ ਨੂੰ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਜਾਰੀ ਕੀਤੀਆਂ ਕੀਤੀਆਂ ਗਾਈਡਲਾਈਨਜ਼ ਦੀ ਯੋਗ ਕੇਂਦਰ ਅਤੇ ਜ਼ਿਮਨੇਜ਼ੀਅਮ ਵਿਚ ਪਾਲਣਾ ਕਰਨ ਨੂੰ ਯਕੀਨੀ ਬਣਾਉਣਾ ਪਵੇਗਾ :
- ਸਟਾਫ ਮੈਂਬਰ ਅਤੇ ਯੋਗ ਕੇਂਦਰ ਜਾਂ ਜਿਮਨੇਜੀਅਮ ਵਿਚ ਆਉਣ ਵਾਲੇ ਵਿਅਕਤੀਆਂ ਵਿਚ ਉੱਚਿਤ ਦੂਰੀ ਹੋਵੇ ਅਤੇ ਅਤੇ ਘੱਟੋਂ ਘੱਟ 06 ਫੁੱਟ ਦੀ ਦੂਰੀ ਬਣਾਈ ਜਾਵੇ।
- ਕੰਨਟੇਨਮੈਂਟ ਜ਼ੋਨਾਂ ਵਿਚ ਆਉਣ ਵਾਲਾ ਸਾਰੇ ਯੋਗ ਕੇਂਦਰ ਅਤੇ ਜਿੰਮ ਬੰਦ ਰਹਿਣਗੇ।
- 65 ਸਾਲ ਤੋਂ ਜ਼ਿਆਦਾ ਉਮਾਰ ਵਾਲੇ, ਗੰਭੀਰ ਬਿਮਾਰੀਆਂ ਨਾਲ ਪੀੜਤ ਵਿਅਕਤੀ, ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਬੰਦ ਥਾਵਾਂ ‘ਤੇ ਜ਼ਿੰਮ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
- ਯੋਗਾ ਕਸਰਤ ਕਰਨ ਸਮੇਤ ਹਰੇਕ ਸਮੇਂ ਮਾਸਕ ਪਹਿਨਣਾ ਲਾਜਮੀ ਹੋਵੇਗਾ। ਯੋਗ ਕੇਂਦਰ ਅਤੇ ਜਿੰਮਨੇਜ਼ੀਅਮ ਹਾਲ ਵਿਚ ਕਸਰਤ ਕਰਨ ਦੌਰਾਨ ਮਾਸਕ ਪਹਿਨਿਆ ਜਾਵੇ ਅਤੇ ਜਿਥੇ ਤਕ ਹੋ ਸਕੇ ਕਸਰਤ ਕਰਦੇ ਸਮੇਂ ਵਾਈਜ਼ਰ ਪਹਿਨਿਆ ਜਾਵੇ।
- ਮੈਨੇਜੇਮੈਂਟ ਯੋਗ ਕੇਂਦਰ ਜਾਂ ਜਿਮੇਨੇਜੀਅਮ ਖੋਲ•ਣ ਤੋਂ ਪਹਿਲਾਂ ਆਉਣ ਵਾਲੇ ਵਿਅਕਤੀਆਂ ਲਈ ਜਗਾ ਦੀ ਕਪੈਸਟੀ ਦੇ ਹਿਸਾਬ ਨਾਲ 4 ਸੁਕੈਅਰ ਮੀਟਰ ਜਾਂ ਹਰੇਕ ਵਿਅਕਤੀ ਵਿਚਕਾਰ 40 ਸਕੁਅਰ ਫੁੱਟ ਦੀ ਦੂਰੀ ਹੋਵੇ ਨੂੰ ਯਕੀਨੀ ਬਣਾਉਣਗੇ। ਜਿਵੇਂ 1 ਹਜ਼ਾਰ ਸਕੁਅਰ ਫੁੱਟ ਵਾਲੇ ਕਸਰਤ ਕਰਨ ਵਾਲੇ ਕਮਰੇ ਵਿਚ 25 ਤੋਂ ਜ਼ਿਆਦਾ ਵਿਅਕਤੀਆਂ ਨੂੰ ਇਕੋਂ ਸਮੇਂ ਕਸਰਤ ਕਰਨ ਦੀ ਆਗਿਆ ਨਾ ਦਿੱਤੀ ਜਾਵੇ। ਕਸਰਤ ਕਰਨ ਦੌਰਾਨ ਦੋਹਾਂ ਵਿਅਕਤੀਆਂ ਵਿਚਕਾਰ ਘੱਟੋ-ਘੱਟ 06 ਫੁੱਟ ਦੀ ਦੂਰੀ ਹੋਣੀ ਚਾਹੀਦੀ ਹੈ।
- ਏਅਰ ਕੰਡੀਸ਼ਨਰ ਦਾ ਤਾਪਮਾਨ 24 ਤੋਂ 30 ਡਿਗਰੀ ਵਿਚਕਾਰ ਰਹਿਣਾ ਚਾਹੀਦਾ ਹੈ ਅਤੇ ਤਾਜ਼ੀ ਹਵਾ ਦੇ ਅੰਦਰ ਆਉਣ ਦੀ ਵਿਵਸਥਾ ਕਰਨ ਨੂੰ ਯਕੀਨੀ ਬਣਾਇਆ ਜਾਵੇ।
- ਸਪਾ, ਸੌਨਾ, ਸਟੀਮ ਬਾਥ (ਭਾਫ਼ ਇਸ਼ਨਾਨ) ਅਤੇ ਸਵੀਮਿੰਗ ਪੂਲ ਵਰਤਣ ਦੀ ਇਜ਼ਾਜਤ ਨਹੀਂ ਹੋਵੇਗੀ।
ਉਪਰੋਕਤ ਹਦਾਇਤਾਂ ਦੀ ਇੰਨਬਿੰਨ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਇਹ ਹੁਕਮ 05 ਅਗਸਤ 2020 ਤੋਂ ਲਾਗੂ ਹੋਣਗੇ।