ਗੁਰਦਾਸਪੁਰ, 31 ਜੁਲਾਈ ( ਮੰਨਨ ਸੈਣੀ )। ਸਿਵਲ ਹਸਪਤਾਲ ਵਿਖੇ ਸੀਨੀਅਰ ਲੈਬ ਟੈਕਸ਼ੀਅਨ ਵਜੋਂ ਕੰਮ ਕਰਦੇ ਪਲਵਿੰਦਰ ਸਿੰਘ ਨੇ ਕੋਰੋਨਾ ਬਿਮਾਰੀ ‘ਤੇ ਫ਼ਤਿਹ ਹਾਸਲ ਕਰਨ ਉਪੰਰਤ ਘਰ ਪੁਹੰਚਣ ‘ਤੇ ਸਿਹਤ ਵਿਭਾਗ ਅਤੇ ਪ੍ਰਾਈਵੇਟ ਡਾਕਟਰਜ਼ ਐਸ਼ਸੀਏਸ਼ਨ, ਗੁਰਦਾਸਪੁਰ ਵਲੋਂ ਵਿਸ਼ੇਸ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਪ੍ਰਾਈਵੇਟ ਡਾਕਟਰਜ਼ ਐਸ਼ਸੀਏਸ਼ਨ, ਗੁਰਦਾਸਪੁਰ ਦੇ ਪ੍ਰਧਾਨ ਸਤਿੰਦਰ ਮਹਾਜਨ, ਡਾ. ਚੇਤਨਾ ਐਸ.ਐਮ.ਓ ਗੁਰਦਾਸਪੁਰ, ਡਾ. ਪ੍ਰਭਜੋਤ ਕੋਰ ਕਲਸੀ, ਜਿਲਾ Epidemiologist ਵਲੋਂ ਪਲਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਗੁਰਲੇਖ ਸਿੰਘ ਕਲਸੀ ਨੇ ਦੱਸਿਆ ਕਿ ਪ੍ਰਾਈਵੇਟ ਡਾਕਟਰਜ਼ ਐਸ਼ਸੀਏਸ਼ਨ, ਗੁਰਦਾਸਪੁਰ ਵਲੋਂ ਜੋ ਲੋਕ ਕੋਰੋਨਾ ਵਿਰੁੱਝ ਜੰਗ ਜਿੱਤਦੇ ਹਨ, ਉਨਾਂ ਨੂੰ ਵਿਸ਼ੇਸ ਤੋਰ ਤੇ ਸਨਮਾਨਿਤ ਕੀਤੇ ਜਾਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ, ਤਾਂ ਜੋ ਕੋਰੋਨਾ ਯੋਧਿਆਂ ਦੀ ਹੌਸਲਾ ਅਫਜਾਈ ਕੀਤੀ ਜਾ ਸਕੇ। ਉਨਾਂ ਕਿਹਾ ਕਿ ਸਿਹਤ ਵਿਭਾਗ ਲਗਾਤਾਰ ਕੋਰੋਨਾ ਵਿਰੁੱਧ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ, ਇਸ ਲਈ ਸਾਡਾ ਸਾਰਿਆਂ ਜਾ ਫਰਜ ਬਣਦਾ ਹੈ ਕਿ ਉਨਾਂ ਦੀ ਵੱਧ ਤੋਂ ਵੱਧ ਹੋਸਲਾ ਅਫਜਾਈ ਕੀਤੀ ਜਾਵੇ ।
ਇਸ ਮੌਕੇ ਕੋਰੋਨਾ ਯੋਧੇ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਕੋਰੋਨਾ ਵਿਰੁੱਧ ਪੂਰੀ ਹਿੰਮਤ ਤੇ ਹੌਸਲੇ ਨਾਲ ਲੜਾਈ ਲੜੀ ਤੇ ਜਿੱਤ ਪ੍ਰਾਪਤ ਕੀਤੀ। ਉਸਨੇ ਦੱਸਿਆ ਕਿ ਸਿਹਤ ਵਿਭਾਗ ਲਗਾਤਾਰ ਕੋਰੋਨਾ ਮਹਾਂਮਾਰੀ ਵਿਰੁੱਧ ਲੜ ਰਿਹਾ ਹੈ ਅਤੇ ਕੋਰੋਨਾ ਬਿਮਾਰੀ ਨਾਲ ਪ੍ਰਭਾਵਿਤ ਹੋਣ ਉਪਰੰਤ ਉਨਾਂ ਦੇ ਹੌਸਲੇ ਬੁਲੰਦ ਹਨ ਅਤੇ ਕੋਰੋਨਾ ਨੂੰ ਜਿੱਤਣ ਤਕ ਜੰਗ ਜਾਰੀ ਰਹੇਗੀ। ਉਨ•ਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਰੋਨਾ ਬਿਮਾਰੀ ਤੋਂ ਘਬਰਾਉਣ ਨਾ ਸਗੋਂ ਇਸ ਵਿਰੁੱਧ ਹੋਰ ਸੁਚੇਤ ਤੇ ਜਾਗਰੂਕ ਹੋਣ। ਉਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਬੁਖਾਰ,ਖੰਘ, ਜੁਕਾਮ ਜਾਂ ਕਮਜ਼ੋਰੀ ਮਹਿਸੂਸ ਹੁੰਦੀ ਹੈ ਤਾਂ ਉਹ ਆਪਣਾ ਕੋਰੋਨਾ ਟੈਸਟ ਜਰੂਰ ਕਰਵਾਉਣ। ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਕੇ ਅਤੇ ਦ੍ਰਿੜ ਇੱਛਾ ਸ਼ਕਤੀ ਨਾਲ ਕੋਰੋਨਾ ਨੂੰ ਹਰਾਇਆ ਜਾ ਸਕਦਾ ਹੈ । ਉਨਾਂ ਕਿਹਾ ਕਿ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਜਰੂਰ ਪਹਿਨਿਆ ਜਾਵੇ। ਸ਼ੋਸਲ ਡਿਸਟੈਂਸ ਮੈਨਟੇਨ ਕਰਕੇ ਰੱਖਿਆ ਜਾਵੇ ਅਤੇ ਹੱਥਾਂ ਨੂੰ 20 ਸੈਕਿੰਡ ਤਕ ਸਾਬੁਣ ਨਾਲ ਜਰੂਰ ਧੋਤਾ ਜਾਵੇ।
ਇਸ ਮੌਕੇ ਕਲਸੀ ਹਸਪਤਾਲ ਤੋਂ ਡਾ. ਅਸ਼ੋਕ ਉਬਰਾਏ, ਡਾ. ਸੁਰਿੰਦਰ ਕੋਰ ਪਨੂੰ, ਡਾ. ਮੁਹੇਸ ਕੁਮਾਰ, ਡਾ. ਹਰਜੋਤ ਸਿੰਘ. ਡਾ. ਗਗਨਦੀਪ ਕੋਰ, ਸਿਵਲ ਹਸਪਤਾਲ ਤੋਂ ਡਾ. ਭੁਪਿੰਦਰ ਸਿੰਘ, ਬਾਬਾ ਗੁਰਦਿੱਤ ਕਲਸੀ ਚਿਲਡਰਨ ਹਸਪਤਾਲ ਦਾ ਸਟਾਫ ਆਦਿ ਮੋਜੂਦ ਸਨ