ਵੱਖ-ਵੱਖ ਖੇਤਰ ਵਿਚ ਮੱਲਾਂ ਮਾਰਨ ਵਾਲੇ ਨੌਜਵਾਨ ਲੜਕੇ-ਲੜਕੀਆਂ ਵਲੋਂ ਆਪਣੇ ਤਜਰਬੇ ਸਾਂਝੇ ਕੀਤਾ ਜਾਣਗੇ
ਡਿਪਟੀ ਕਮਿਸ਼ਨਰ ਫੇਸਬੁੱਕ ਪੇੇਜ਼ ’ਤੇ ਕੱਲ ਸ਼ਾਮ 6 ਤੋਂ 7 ਵਜੇ ਤਕ ਲਾਈਵ ਪ੍ਰੋਗਰਾਮ ਹੋਵੇਗਾ
ਗੁਰਦਾਸਪੁਰ, 24 ਜੁਲਾਈ ( ਮੰਨਨ ਸੈਣੀ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਇਕ ਹੋਰ ਨਿਵੇਕਲੀ ਪਹਿਲਕਦਮੀ ਕਰਦਿਆਂ ਜਿਲੇ ਗੁਰਦਾਸਪੁਰ ਦੇ ਨੌਜਵਾਨ ਲੜਕੇ-ਲੜਕੀਆਂ, ਜਿਨਾਂ ਵਲੋਂ ਵੱਖ-ਵੱਖ ਖੇਤਰਾਂ ਵਿਚ ਮਾਣ ਮੱਤੀਆਂ ਉਪਲੱਬਧੀਆਂ ਹਾਸਿਲ ਕੀਤੀਆਂ ਹਨ, ਉਨਾਂ ਨਾਲ ਫੇਸਬੁੱਕ ਲਾਈਵ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਜੀ ਹਾਂ, ‘ਯੰਗ ਅਚੀਵਰਜ਼ ਪ੍ਰੋਗਰਾਮ ਸਟੋਰੀਜ਼ ਆਫ ਦੀ ਚੈਂਪੀਅਨਜ਼ ਆਫ ਗੁਰਦਾਸਪੁਰ’ (young achievers programe stories of the champions of Gurdaspur) ਨਾਂਅ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਸ. ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਪੰਜਾਬ ਕੱਲ 25 ਜੁਲਾਈ ਨੂੰ ਸ਼ਾਮ 6 ਵਜੇ ਵੀਡੀਓ ਕਾਨਫਰੰਸ ਰਾਹੀਂ ਕੀਤੀ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲੇ ਦੇ ਨੌਜਵਾਨ ਲੜਕੇ-ਲੜਕੀਆਂ ਖਾਸਕਰਕੇ ਲੜਕੀਆਂ ਜਿਨਾਂ ਨੇ ਪੜਾਈ, ਖੇਡਾਂ, ਆਈ.ਏ.ਐਸ. ਆਈ.ਪੀ.ਐਸ, ਪੀ.ਸੀ.ਐਸ ਤੇ ਜੁਡੀਸ਼ੀਅਲ ਖੇਤਰ , ਡਾਕਟਰ ਅਤੇ ਬਿਜਨਸ਼ ਆਦਿ ਵਿਚ ਮੱਲਾਂ ਮਾਰੀਆਂ ਹਨ, ਉਨਾਂ ਵਲੋਂ ਕੀਤੀ ਗਈ ਮਿਹਨਤ, ਲਗਨ ਅਤੇ ਤਜਰਬਿਆਂ ਸਬੰਧੀ ਜਿਲੇ ਦੇ ਯੂਥ ਵਰਗ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਜੋ ਉਹ ਵੀ ਮਿਹਨਤ ਤੇ ਲਗਨ ਨਾਲ ਆਪਣੀ ਮੰਜਿਲ ਹਾਸਿਲ ਕਰਨ।
ਉਨਾਂ ਦੱਸਿਆ ਕਿ ਕੱਲ 25 ਜੁਲਾਈ ਨੂੰ ਸ਼ਾਮ 6 ਤੋ 7 ਵਜੇ ਤਕ ਵੀਡੀਓ ਕਾਨਫਰੰਸ (ਜੂਮ ਮੀਟਿੰਗ) ਜਰੀਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ, ਜੋ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਫੇਸਬੁੱਕ ਪੇਜ਼ ਉੱਪਰ ਲਾਈਵ ਹੋਵੇਗਾ। ਉਨਾਂ ਦੱਸਿਆ ਕਿ ਹਰ ਹਫਤੇ ਸ਼ਨੀਵਾਰ ਸ਼ਾਮ 6 ਤੋਂ ਵਜੇ ਤਕ ਇਹ ਪ੍ਰੋਗਰਾਮ ਕੀਤਾ ਜਾਇਆ ਕਰੇਗਾ।