Close

Recent Posts

CORONA ਪੰਜਾਬ

ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਰੈਪਿਡ ਐਂਟੀਜਨ ਟੈਸਟਿੰਗ ਸ਼ੁਰ ੂ: ਬਲਬੀਰ ਸਿੰਘ ਸਿੱਧੂ

ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਰੈਪਿਡ ਐਂਟੀਜਨ ਟੈਸਟਿੰਗ ਸ਼ੁਰ ੂ: ਬਲਬੀਰ ਸਿੰਘ ਸਿੱਧੂ
  • PublishedJuly 20, 2020

2365 ਰੈਪਿਡ ਐਂਟੀਜਨ ਟੈਸਟ ਕੀਤੇ,197 ਦੀ ਰਿਪੋਰਟ ਪਾਜ਼ੇਟਿਵ ਅਤੇ 2168 ਪਾਏ ਗਏ ਨੈਗੇਟਿਵ 

ਚੰਡੀਗੜ੍ਹ, 20 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਜ਼ਿਲ੍ਹਾ ਜਲੰਧਰ, ਅੰਮਿ੍ਰਤਸਰ, ਪਟਿਆਲਾ, ਲੁਧਿਆਣਾ ਅਤੇ ਐਸ.ਏ.ਐਸ.ਨਗਰ ਵਿਖੇ ਰੈਪਿਡ ਐਂਟੀਜਨ ਜਾਂਚ ਸ਼ੁਰੂ ਕੀਤੀ ਗਈ ਹੈ।

 ਇਹ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਹੁਣ ਤੱਕ ਕੁੱਲ 2365 ਰੈਪਿਡ ਐਂਟੀਜਨ ਟੈਸਟ ਕਰਵਾਏ ਗਏ ਹਨ, ਜਿਨ੍ਹਾਂ ਵਿੱਚੋਂ 197 ਪਾਜ਼ੇਟਿਵ ਅਤੇ 2168 ਟੈਸਟ ਨੈਗੇਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਤਿੰਨ ਹੋਰ ਜ਼ਿਲ੍ਹਿਆਂ ਕਪੂਰਥਲਾ, ਫਤਿਹਗੜ੍ਹ ਸਾਹਿਬ ਅਤੇ ਰੋਪੜ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਟੈਸਟਿੰਗ ਪ੍ਰਕਿਰਿਆ ਨੂੰ ਤੇਜ਼ੀ ਲਿਆਉਣ ਲਈ ਇਸ ਜਾਂਚ ਨੂੰ ਸ਼ੁਰੂ ਕਰਨ।

ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੋਵਿਡ.-19ਦੀ ਲਾਗ  ਦਾ ਜਲਦੀ ਪਤਾ ਲਗਾਉਣ ਅਤੇ ਪ੍ਰਬੰਧਨ ਲਈ ਰੈਪਿਡ ਐਂਟੀਜੇਨ ਜਾਂਚ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਐਸਆਰਐਸ -ਕੋਵ -2 ਐਂਟੀਜਨ ਦੀ ਗੁਣਾਤਮਕ ਜਾਂਚ ਲਈ ਤੇਜ਼ ਐਂਟੀਜੇਨ ਟੈਸਟ ਕਿੱਟਾਂ ਇੱਕ ਤੇਜ਼ ਤੇ ਵਧੀਆ ਕ੍ਰੋਮੈਟੋਗ੍ਰਾਫਿਕ ਇਮਿਊਨੇੋਸੀ ਹੈ। ਇਹ ਐਸ ਡੀ ਬਾਇਓਸੈਂਸਰ ਦੁਆਰਾ ਵਿਕਸਤ ਕੀਤਾ ਗਿਆ ਹੈ ਅਤੇ 30 ਮਿੰਟਾਂ ਦੇ ਅੰਦਰ ਟੈਸਟ ਦੇ ਨਤੀਜੇ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਐਂਟੀਜੇਨ ਟੈਸਟ ਦੁਆਰਾ ਪਾਜ਼ੇਟਿਵ ਪਾਏ ਗਏ ਹਨ, ਉਨ੍ਹਾਂ ਨੂੰ ਪਾਜ਼ੇਟਿਵ ਮੰਨਿਆ ਜਾਵੇਗਾ ਜਦੋਂ ਕਿ ਐਂਟੀਜੇਨ ਟੈਸਟ ਵਿੱਚ ਨੈਗੇਟਿਵ ਰਹਿਣ ਵਾਲਿਆਂ ਦਾ  ਦੁਬਾਰਾ ਟੈਸਟ ਸੀਬੀ ਨਾਟ / ਟਰੂਨੇਟ / ਆਰਟੀ ਪੀਸੀਆਰ ਦੁਆਰਾ ਕੀਤਾ ਜਾਵੇਗਾ।

ਸੈਂਪਲ ਇਕੱਤਰ ਕਰਨ ਸਬੰਧੀ ਦੱਸਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਨਾਸੋਫੈਰਿਜੈਂਲ ਸਵੈਬ ਹਸਪਤਾਲ ਦੀ ਸੈਟਿੰਗ ਵਿਚ ਜਾਂ ਕਮਿਊਨਿਟੀ ਵਿਚ ਪੀਪੀਈ ਦੀ ਵਰਤੋਂ ਕਰਦਿਆਂ ਸਿਖਲਾਈ ਪ੍ਰਾਪਤ ਡਾਕਟਰਾਂ ਜਾਂ ਪੈਰਾ ਮੈਡੀਕਲ ਦੁਆਰਾ ਸੈਂਪਲ ਇਕੱਤਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਐਸ.ਆਰ.ਆਈ. ਮਰੀਜ਼ਾਂ ਵਰਗੀਆਂ ਸ਼੍ਰੇਣੀਆਂ ਦੀ ਐਂਟੀਜੇਨ ਟੈਸਟਿੰਗ ਤੋਂ ਇਲਾਵਾ, ਕੋਵਿਡ-19 ਪਾਜ਼ੇਟਿਵ ਮਰੀਜ਼ਾਂ , ਲੱਛਣ ਵਾਲੇ ਵਿਅਕਤੀਆਂ ਅਤੇ ਉੱਚ-ਜੋਖਮ ਵਾਲੇ ਸੰਪਰਕ, ਜੋ ਕਿ ਕੰਟੇਨਮੈਂਟ ਜ਼ੋਨ ਵਾਲੇ ਇਲਾਕਿਆਂ ਵਿਚ ਘਰ-ਘਰ ਜਾ ਕੇ ਜਾਂਚ ਕਰਦੇ ਹਨ,

ਸੰਭਾਵਤ ਸਿੱਧੇ ਅਤੇ ਉੱਚ ਜੋਖਮ ਵਾਲੇ ਸੰਪਰਕ ਪੁਸ਼ਟੀ ਕੀਤੀ ਗਈ ਸਥਿਤੀ ਵਿਚ ਸੰਪਰਕ ਵਾਲੇ ਦਿਨ ਤੋਂ 5ਵੇਂ ਤੋਂ 10ਵੇਂ ਦਿਨ ਇਕ ਵਾਰ ਟੈਸਟ ਕੀਤਾ ਜਾਣਾ ਹੈ ,ਵਿਸ਼ੇਸ਼ ਕਰਕੇ  ਕੰਟੈਂਟ / ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਵਿਚ । ਸਹਿ-ਰੋਗ, ਫੇਫੜਿਆਂ ਦੀ ਬਿਮਾਰੀ, ਦਿਲ ਸਬੰਧੀ ਬਿਮਾਰੀਆਂ, ਜਿਗਰ ਸਬੰਧੀ ਬਿਮਾਰੀ, ਗੁਰਦੇ ਦੀ ਬਿਮਾਰੀ, ਸ਼ੂਗਰ, ਨਯੂਰੋਲੋਜੀਕਲ ਡਿਸਆਰਡਰ, ਖੂਨ ਦੀਆਂ ਬਿਮਾਰੀਆਂ ਦੇ ਨਾਲ ਉੱਚ ਜੋਖਮ ਵਾਲੇ ਸੰਪਰਕ। ਅਸਮੋਟੋਮੈਟਿਕ ਮਰੀਜ਼ ਜੋ ਉੱਪਰ ਦਿੱਤੇ ਉੱਚ ਜੋਖਮ ਵਾਲੀਆਂ ਬਿਮਾਰੀਆਂ  ਜਿਵੇਂ ਕੀਮੋਥੈਰੇਪੀ  ਆਦਿ ਕਾਰਨ ਹਸਪਤਾਲ ਵਿੱਚ ਦਾਖਲ ਹਨ ਜਾਂ ਹਸਪਤਾਲ ਵਿੱਚ ਦਾਖਲ ਹੋਣਾ ਚਾਹੁੰਦੇ ਹਨ , ਸੰਬੰਧੀ ਸਾਰੇ ਸਿਵਲ ਸਰਜਨਾਂ ਨੂੰ ਪਹਿਲਾਂ ਹੀ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।

 ਮੰਤਰੀ ਨੇ ਸਪੱਸ਼ਟ ਕੀਤਾ ਨੀਉਰੋਸਰਜਰੀ, ਈ.ਐਨ.ਟੀ. ਸਰਜਰੀ, ਦੰਦਾਂ ਦੀ ਸਰਜਰੀ, ਬ੍ਰੌਨਕੋਸਕੋਪੀ, ਅਪਰ ਜੀ.ਐਲ.ਐਂਡੋਸਕੋਪੀ, ਡਾਇਲਸਿਸ, ਟਰੂਨਾਟ, ਸਬੀ-ਨਾਟ ਮਸ਼ੀਨਾ ਕੋਵਿਡ ਦੇ ਟੈਸਟ ਲਈ ਪਹਿਲ ਦੇ ਅਧਾਰ ਤੇ ਵਰਤੇ ਜਾਣੇ ਚਾਹੀਦੇ ਹਨ।

Written By
The Punjab Wire