ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਲੋਂ 24 ਸਤੰਬਰ ਤੋਂ ਲੈ ਕੇ 30 ਸਤੰਬਰ 2020 ਤੱਕ ਸਟੇਟ ਲੈਵਲ ਰੋਜਗਾਰ ਮੇਲੇ ਲਗਾਏ ਜਾਣਗੇ-ਵਧੀਕ ਡਿਪਟੀ ਕਮਿਸ਼ਨਰ ਸੰਧੂ
ਗੁਰਦਾਸਪੁਰ, 19 ਜੁਲਾਈ ( ਮੰਨਨ ਸੈਣੀ)। ਪੰਜਾਬ ਸਰਕਾਰ ਵਲੋ ਘਰ ਘਰ ਰੋਜਗਾਰ ਸਕੀਮ ਤਹਿਤ ਪੰਜਾਬ ਦੇ ਵੱਖ ਵੱਖ ਜਿਲਿਆ ਵਿੱਚ ਜ਼ਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਲੋਂ 24 ਸਤੰਬਰ ਤੋਂ ਲੈ ਕੇ 30 ਸਤੰਬਰ 2020 ਤੱਕ ਸਟੇਟ ਲੈਵਲ ਰੋਜਗਾਰ ਮੇਲੇ ਲਗਾਉਣ ਜਾਣੇ ਹਨ ।
ਜਿਸ ਸਬੰਧੀ ਰਾਹੁਲ ਤਿਵਾੜੀ, ਸਕੱਤਰ ਰੋਜਗਾਰ ਉਤਪਤੀ ਅਤੇ ਟ੍ਰੇਨਿੰਗ ਵਿਭਾਗ ਪੰਜਾਬ, ਚੰਡੀਗੜ• ਦੀ ਪ੍ਰਧਾਨਗੀ ਹੇਠ ਹੋਈ ਇੱਕ ਵੀਡਿਉ ਕਾਨਫਰੰਸ ਹੋਈ, ਜਿਸ ਵਿਚ ਉਨ•ਾਂ ਨੇ ਦੱਸਿਆ ਕਿ 24 ਸਤੰਬਰ ਤੋਂ ਲੈ ਕੇ 30 ਸਤੰਬਰ 2020 ਤੱਕ ਸਟੇਟ ਲੈਵਲ ਰੋਜਗਾਰ ਮੇਲੇ ਲਗਾਏ ਜਾਣੇ ਹਨ, ਜਿਸ ਵਿੱਚ ਵਰਚੁਅਲ ਅਤੇ ਫਿਜੀਕਲ ਦੋਨੋਂ ਤਰ•ਾ ਦੇ ਪਲੇਟਫਾਰਮ ਦੀ ਦੀ ਵਰਤੋਂ ਕੀਤੀ ਜਾਵੇਗੀ ।
ਵਧੀਕ ਡਿਪਟੀ ਕਮਿਸ਼ਨਰ ਬਲਰਾਜ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ•ਾ ਗੁਰਦਾਸਪੁਰ ਦੇ ਨਿਯੋਜਕਾ ਤੋਂ ਆਸਾਮੀਆਂ ਇੱਕਤਰ ਕੀਤੀਆ ਜਾਣੀਆ ਹਨ ਅਤੇ ਇਹ ਨਿਯੋਜਕ ਖਾਲੀ ਆਸਮੀਆਂ ਦੀ ਡਿਟੇਲ degto.gsp@gmail.com ਤੇ ਈਮੇਲ ਭੇਜ ਸਕਦੇ ਹਨ ਜਾਂ 81960-15208 ਨੰਬਰ ਤੇ ਕਾਲ ਕਰਕੇ ਇੰਡਸਟਰੀ ਵਿਚ ਖਾਲੀ ਆਸਾਮੀਆਂ ਬਾਰੇ ਜਾਣਕਾਰੀ ਦੇ ਸਕਦੇ ਹਨ ।
ਉਨਾਂ ਦੱਸਿਆ ਕਿ ਨਿਯੋਜਕਾਂ ਵਲੋਂ ਇੱਕਤਰ ਕੀਤੀਆ ਇਹ ਸਾਰੀਆ ਆਸਮੀਆਂ ਰੋਜਗਾਰ ਮੇਲਾ ਲਗਾਉਣ ਤੋਂ ਕੁੱਝ ਦਿਨ ਪਹਿਲਾਂ www.pgrkam.com ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤੀਆ ਜਾਣਗੀਆ । ਬੇਰੁਜਗਾਰ ਪ੍ਰਾਰਥੀ/ਜਾਬ ਸੀਕਰਜ ਜੋ ਕਿ ਕਿਸੇ ਵੀ ਐਯੁਕੇਸ਼ਨਲ ਬੈਕ-ਗਰਾਉਂਡ ਨਾਲ ਸਬੰਧ ਰੱਖਦੇ ਹਨ ਇਹਨਾਂ ਮੇਲਿਆ ਵਿੱਚ ਭਾਗ ਲੈ ਸਕਦੇ ਹਨ ।
ਇਹਨਾਂ ਮੇਲਿਆ ਵਿੱਚ ਭਾਗ ਲੈਣ ਲਈ ਜਾਬ ਸੀਕਰਜ਼ ਨੂੰ www.pgrkam.com ਦੀ ਵੈਬਸਾਈਟ ਤੇ ਰਜਿਸਟਰਡ ਹੋਣਾ ਲਾਜਮੀ ਹੈ । ਬੇਰੁਜਗਾਰ ਪ੍ਰਾਰਥੀਆ ਵਲੋਂ ਉਪਰੋਕਤ ਵੈਬਸਾਈਟ ਤੇ ਰਜਿਸਟਰਡ ਹੋਣ ਉਪਰੰਤ ਉਹ ਜਿਸ ਵੀ ਕੰਪਨੀ ਵਿਚ ਇੰਟਰਵਿਊ ਦੇਣਾ ਚਾਹੁੰਦੇ ਹਨ, ਉਸ ਕੰਪਨੀ ਲਈ ਯੋਗਤਾ/ਅਲੀਜ਼ੀਬੀਲਿਟੀ ਅਤੇ ਰਿਕੁਆਇਰਮੈਂਟ ਇੰਟਰਵਿਊ ਤੋਂ ਪਹਿਲਾਂ ਉਪਰੋਕਤ ਵੈਬਸਾਈਟ ਤੋਂ ਜਰੂਰ ਚੈੱਕ ਕਰ ਲੈਣ । ਅਗਰ ਨਿਯੋਜਕ ਵਰਚੁਅਲ ਇੰਟਰਵਿਊ ਕਰਨਾ ਚਾਹੁੰਦਾ ਹੈ ਤਾਂ ਇਸ ਹਾਲਤ ਵਿੱਚ ਜਾਬ ਸੀਕਰਜ਼ ਕੋਲ ਲੈਪਟਾਪ ਜਾਂ ਡੈਸਕਟਾਪ ਕੰਪਿਊਟਰ, 7ood mobile with high resolution camera, ਇੰਟਟਰਨੈਟ ਅਤੇ ੍ਰoom, 7oogle Meet, Skype, 3isco Web5x etc. ਦੀ ਬੇਸਿਕ ਜਾਣਕਾਰੀ ਹੋਣੀ ਚਾਹੀਦੀ ਹੈ ।
ਇਸ ਮੌਕੇ ਜ਼ਿਲ•ਾ ਰੋਜਗਾਰ ਅਫਸਰ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਫਿਜੀਕਲ ਰੋਜਗਾਰ ਮੇਲੇ ਲਗਾਉਣ ਲਈ ਪੰਜਾਬ ਸਰਕਾਰ ਵਲੋਂ ਕੋਵਿਡ -19 ਮਹਾਮਾਰੀ ਸਬੰਧੀ ਜਾਰੀ ਕੀਤੀਆ ਗਈਆ ਹਦਾਇਤਾਂ ਨੂੰ ਸਨਮੁੱਖ ਰੱਖਦਿਆ ਹੋਇਆ ਇਹਨਾਂ ਰੋਜਗਾਰ ਮੇਲਿਆ ਲਈ ਜਗ•ਾ ਸੁਨਿਸਚਿਤ ਕੀਤੀਆ ਜਾਣਗੀਆ ਅਤੇ ਇੰਟਰਵਿਊ ਵਾਲੇ ਦਿਨ ਕੋਵਿਡ -19 ਸਬੰਧੀ ਦਿੱਤੀਆ ਗਾਈਡਲਾਈਡਜ਼ ਦੀ ਪਾਲਣਾ ਕਰਦੇ ਹੋਏ ਇਹਨਾਂ ਪ੍ਰਾਰਥੀਆ ਨੂੰ ਦੱਸੇ ਗਏ ਵੈਨਿਊ ਤੇ ਦਿੱਤੇ ਗਏ ਸਮੇਂ ਤੋਂ 10 ਮਿੰਟ ਪਹਿਲਾਂ ਹੀ ਐਂਟਰੀ ਕਰਵਾਈ ਜਾਵੇਗੀ । ਉਨਾਂ ਨੇ ਕਿਹਾ ਕਿ ਜਿਲ•ਾ ਗੁਰਦਾਸਪੁਰ ਦੇ ਵੱਧ ਤੋਂ ਵੱਧ ਬੇਰੁਜਗਾਰ ਨੌਜਵਾਨਾ ਨੂੰ ਇਹਨਾਂ ਰੋਜਗਾਰ ਮੇਲਿਆ ਵਿੱਚ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਉਹ ਇਸ ਸੁਨਿਹਰੀ ਮੌਕੇ ਦਾ ਲਾਭ ਉਠਾਉਣ ਸਕਣ ।