ਛੰਨੀਬੇਲੀ ਹਿਮਾਚਲ ਪ੍ਰਦੇਸ਼ ਤੋਂ ਵੱਖ ਵੱਖ ਸਾਧਨਾ ਰਾਹੀ ਨਜਾਇਜ ਸਰਾਬ ਲਿਆ ਕੇ ਧਾਰੀਵਾਲ , ਜੋੜਾ ਛੱਤਰਾਂ ਦੇ ਏਰੀਆ ਵਿੱਚ ਵੇਚੀ ਜਾਂਦੀ ਸੀ
ਗੁਰਦਾਸਪੁਰ, 18 ਜੁਲਾਈ (ਮੰਨਨ ਸੈਣੀ)। ਡਾ. ਰਜਿੰਦਰ ਸਿੰਘ ਸੋਹਲ ਸੀਨੀਅਰ ਪੁਲਿਸ ਕਪਤਾਨ ਜ਼ਿਲ•ਾ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 16 ਜੁਲਾਈ 2020 ਨੂੰ ਜ਼ਿਲ•ਾ ਗੁਰਦਾਸਪੁਰ ਵਿਖੇ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਨਜਾਇਜ ਸਰਾਬ ਦਾ ਧੰਦਾ ਕਰਨ ਵਾਲਿਆ ਖਿਲਾਫ਼ ਥਾਣਾ ਧਾਰੀਵਾਲ ਦੀ ਪੁਲਿਸ ਵੱਲੋਂ 9 ਕੈਨ ਨਜਾਇਜ ਸਰਾਬ ਬਾਰਮਦ ਕੀਤੀ ਗਈ ਜਿਸ ਦੇ ਸਬੰਧਤ ਵਿੱਚ ਥਾਣਾ ਧਾਰੀਵਾਲ ਵਿਖੇ ਮੁਕੱਦਮਾ ਨੰਬਰ 166 ਮਿਤੀ 16 ਜੁਲਾਈ , 2020 ਜੁਰਮ 61-1-14 ਆਬਕਾਰੀ ਐਕਟ ਦਰਜ ਰਜਿਸਟਰ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ।
ਐਸ.ਐਸ.ਪੀ ਨੇ ਦੱਸਿਆ ਕਿ ਪੁਲਿਸ ਪਾਰਟੀ ਥਾਣਾ ਧਾਰੀਵਾਲ ਵੱਲੋਂ ਗਸ਼ਤ ਦੌਰਾਨ ਕਾਰ ਨੰਬਰ ਪੀ.ਬੀ. 06 ਟੀ 2178 ਜਿਸ ਨੂੰ ਇਕ ਵਰਦੀਧਾਰੀ ਪੁਲਿਸ ਮੁਲਾਜਮ ਚਲਾ ਰਿਹਾ ਸੀ, ਜਿਸ ਨੇ ਆਪਣਾ ਨਾਮ ਮਨਦੀਪ ਸਿੰਘ ਨੰਬਰ 18/ ਗੁਰਦਾਸਪੁਰ ਪੁੱਤਰ ਪ੍ਰੀਤਮ ਸਿੰਘ ਗੁਣੀਆ ਥਾਣਾ ਸਦਰ ਗੁਰਦਾਸਪੁਰ ਅਤੇ ਨਾਲ ਵਾਲੀ ਸੀਟ ਤੇ ਬੈਠੇ ਮੋਨੇ ਨੋਜਵਾਨ ਨੇ ਆਪਣਾ ਨਾਮ ਰਮਨ ਕੁਮਾਰ ਉਰਫ ਗਿਆਨੀ ਪੁੱਤਰ ਕਮਲ ਕੁਮਾਰ ਜੋੜਾ ਛੱਤਰਾ ਥਾਣਾ ਸਦਰ ਗੁਰਦਾਸਪੁਰ ਦੱਸਿਆ । ਪੁਲਿਸ ਪਾਰਟੀ ਵੱਲੋਂ ਕਾਰ ਦੀ ਤਲਾਸੀ ਲੈਣ ਤੇ ਕਾਰ ਵਿੱਚੋ. ਨੋ ਕੈਨ ਪਲਾਸਟਿਕ ਬਰਾਮਦ ਹੋਏ ਜਿਹਨਾਂ ਵਿੱਚ 3 ਲੱਖ ਐਮ.ਐਲ. (400 ਬੋਤਲ) ਨਜਾਇਜ ਸਰਾਬ ਬਰਾਮਦ ਹੋਈ। ਦੋਸੀਆਨ ਉਕਤ ਨੂੰ ਮੁਕਦੱਮਾ ਹਜਾ ਵਿੱਚ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੋਸ਼ੀ ਰਮਨ ਕੁਮਾਰ ਉਰਫ ਗਿਆਨੀ ਪੁੱਤਰ ਕਮਲ ਕੁਮਾਰ ਵਾਸੀ ਜੋੜਾ ਛੱਤਰਾ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਛੰਨੀਬੇਲੀ ਹਿਮਾਚਲ ਪ੍ਰਦੇਸ ਤੋਂ ਵੱਖ ਵੱਖ ਸਾਧਨਾ ਰਾਹੀ ਨਜਾਇਜ ਸਰਾਬ ਲਿਆ ਕੇ ਧਾਰੀਵਾਲ , ਜੋੜਾ ਛੱਤਰਾਂ ਦੇ ਏਰੀਆ ਵਿੱਚ ਵੇਚਦਾ ਹੈ। ਦੋਸੀ ਰਮਨ ਕੁਮਾਰ ਕਾਫੀ ਲੰਮੇ ਸਮੇਂ ਤੋਂ ਨਜਾਇਜ ਸਰਾਬ ਦਾ ਧੰਦਾ ਕਰਦਾ ਆ ਰਿਹਾ ਸੀ ਅਤੇ ਇਸ ਤੋਂ ਇਲਾਵਾ ਇਸ ਦੇ ਖਿਲਾਫ ਪਹਿਲਾ ਵੀ ਥਾਣਾ ਸਦਰ ਗੁਰਦਾਸਪੁਰ ਵਿੱਚ 06 , ਥਾਣਾ ਕਲਾਨੋਰ 01 ਅਤੇ ਥਾਣਾ ਡਵੀਜਨ ਨੰਬਰ –2 ਪਠਾਨਕੋਟ ਵਿਖੇ 01 ਮੁਕੱਦਮਾ ਆਬਕਾਰੀ ਐਕਟ ਅਧੀਨ ਦਰਜ ਹਨ ਜਿਹਨਾਂ ਵਿੱਚੋ. 5 ਮੁਕਦੱਮਿਆਂ ਵਿੱਚ ਸਜਾ ਹੋ ਚੁੱਕੀ ਹੈ ਅਤੇ 2 ਮੁਕਦੱਮੇ ਜੇਰ ਸਮਾਇਤ ਅਦਾਲਤ ਵਿੱਚ ਹਨ। ਪੁਲਿਸ ਮੁਲਾਜਮ ਮਨਦੀਪ ਸਿੰਘ ਖਿਲਾਫ਼ ਪੁਲਿਸ ਵਿਭਾਗ ਵੱਲੋਂ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ। ਭੱਵਿਖ ਵਿੱਚ ਕਿਸੇ ਵੀ ਕਿਸੇ ਸਰਕਾਰੀ ਕਰਮਚਾਰੀ ਦੇ ਸਿਕੇ ਨਸਾ ਤਸਕੱਰ ਨਾਲ ਸਬੰਧਾਂ ਦਾ ਪਤਾ ਲੱਗਦਾ ਹੈ ਤਾਂ ਉਸ ਨੂੰ ਬਖਸਿਆ ਨਹੀ. ਜਾਵੇਗਾ । ਨਸ਼ਿਆਂ ਖਿਲਾਫ਼ ਇਹ ਮੁਹਿੰਮ ਇਸੇ ਤਰਾਂ ਲਗਾਤਾਰ ਜਾਰੀ ਰਹੇਗੀ।