ਸੂਬੇ ਭਰ ਵਿਚੋਂ ਮਗਨਰੇਗਾ ਤਹਿਤ ਵਿਕਾਸ ਕੰਮਾਂ ‘ਤੇ ਖਰਚ ਕਰਨ ਵਿਚ ਗੁਰਦਾਸਪੁਰ ਦੂਸਰੇ ਨੰਬਰ ‘ਤੇ
ਜ਼ਿਲੇ ਅੰਦਰ ਮਗਨਰੇਗਾ ਤਹਿਤ 16 ਕਰੋੜ 11 ਲੱਖ 85 ਹਜ਼ਾਰ ਰੁਪਏ ਕੀਤੇ ਖਰਚ-ਕਾਹਨੂੰਵਾਨ ਬਲਾਕ ਕੰਮ ਕਰਵਾਉਣ ਵਿਚ ਜ਼ਿਲੇ ਵਿਚੋਂ ਮੋਹਰੀ
ਗੁਰਦਾਸਪੁਰ, 12 ਜੁਲਾਈ (ਮੰਨਨ ਸੈਣੀ) । ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਮਗਨਰੇਗਾ ਤਹਿਤ ਵਿਕਾਸ ਕੰਮ ਤੇਜੀ ਨਾਲ ਚੱਲ ਰਹੇ ਹਨ, ਜਿਸ ਸਦਕਾ ਗੁਰਦਾਸਪੁਰ ਜ਼ਿਲਾ ਸੂਬੇ ਭਰ ਵਿਚੋਂ ਮਗਨਰੇਗਾ ਤਹਿਤ ਵਿਕਾਸ ਕੰਮਾਂ ‘ਤੇ ਖਰਚ ਕਰਨ ਵਾਲਾ ਦੂਸਰਾ ਜ਼ਿਲਾ ਬਣ ਗਿਆ ਹੈ ਅਤੇ ਸੂਬੇ ਭਰ ਅੰਦਰ ਮੁਕਸਤਰ ਜਿਲਾ ਮਗਨਰੇਗਾ ਤਹਿਤ ਖਰਚ ਕਰਨ ਵਿਚ ਪਹਿਲਾ ਸਥਾਨ ‘ਤੇ ਹੈ। ਜਿਲੇ ਅੰਦਰ ਕਾਹਨੂੰਵਾਨ ਬਲਾਕ ਖਰਚ ਕਰਨ ਵਿਚ ਜ਼ਿਲੇ ਭਰ ਵਿਚੋਂ ਮੋਹਰੀ ਹੈ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਤਮਾ ਗਾਂਧੀ ਨਰੇਗਾ ਸਕੀਮ ਦਾ ਮੁੱਖ ਉਦੇਸ਼ ਪੇਂਡੂ ਲੋਕਾਂ ਦੇ ਜੀਵਨ ਸੁਰੱਖਿਆ ਵਿਚ ਵਾਧਾ ਕਰਨਾ ਅਤੇ ਸਬੰਧਿਤ ਪੇਂਡੂ ਖੇਤਰਾਂ ਦੇ ਕੁਦਰਤੀ ਸਾਧਨਾਂ ਦੀ ਪਹਿਚਾਣ ਕਰਕੇ ਅਤੇ ਉਨਾਂ ਦੀ ਲੋੜੀਦੀ ਵਰਤੋਂ ਕਰਕੇ ਆਰਥਿਕਤਾ ਦੀ ਗਤੀ ਨੂੰ ਤੇਜ਼ ਕਰਨਾ ਹੈ। ਵਿੱਤੀ ਸਾਲ ਦੌਰਾਨ ਇਕ ਪ੍ਰੀਵਾਰ ਦੇ ਮੈਬਰ ਜੋ ਮਜਦੂਰੀ ਦਾ ਕੰਮ ਕਰਨਾ ਚਾਹੁੰਦੇ ਹੋਣ ਨੂੰ 100 ਦਿਨਾਂ ਲਈ ਸ਼ਰਤੀਆਂ ਰੋਜ਼ਗਾਰ ਦੇਣਾ ਸਕੀਮ ਦਾ ਮੁੱਖ ਉਦੇਸ਼ ਹੈ।
ਉਨਾਂ ਦੱਸਿਆ ਕਿ ਜ਼ਿਲੇ ਦੇ 11 ਬਲਾਕਾਂ ਅੰਦਰ 12 ਜੁਲਾਈ 2020 ਤਕ 16 ਕਰੋੜ 11 ਲੱਖ 85 ਹਜ਼ਾਰ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਜਿਸ ਵਿਚੋਂ 11 ਕਰੋੜ 05 ਲੱਖ 43 ਹਜ਼ਾਰ ਰੁਪਏ ਦੀ ਅਦਾਇਗੀ ਲੇਬਰ ਅਤੇ ਮਟੀਰੀਅਲ ਆਦਿ ਲਈ ਕੀਤੀ ਜਾ ਚੁੱਕੀ ਹੈ ਅਤੇ 05 ਕਰੋੜ 06 ਲੱਖ 42 ਹਜਾਰ ਰੁਪਏ ਦੇ ਬਿੱਲ ਪੈਂਡਿੰਗ ਹਨ।
ਉਨਾਂ ਦੱਸਿਆ ਕਿ ਮਨਰੇਗਾ ਤਹਿਤ ਕਾਹਨੂੰਵਾਨ ਬਲਾਕ ਵਲੋਂ ਤੇਜ਼ਗਤੀ ਨਾਲ ਕੰਮ ਕਰਵਾਉਣ ਵਿਚ ਮੋਹਰੀ ਹ2, ਜਿਸ ਵਲੋਂ 2 ਕਰੋੜ 27 ਲੱਖ 49 ਹਜਾਰ ਰੁਪਏ ਖਰਚ ਕੀਤੇ ਗਏ ਹਨ। ਉਨਾਂ ਅੱਗੇ ਦੱਸਿਆ ਕਿ ਬੀ.ਡੀ.ਪੀ.ਓ ਦੀਨਾਨਗਰ, ਧਾਰੀਵਾਲ ਨੂੰ ਸਖ਼ਤ ਮਿਹਨਤ ਕਰਨ ਦੀ ਲੋੜ ਹੈ, ਜਿਵੇਂ ਕਿ ਬੀ.ਡੀ.ਪੀ ਓ ਦੀਨਾਨਗਰ ਨੇ ਮਹਿਜ਼ 61 ਲੱਖ 92 ਹਜਾਰ ਰੁਪਏ, ਦਤੇ ਧਾਰੀਵਾਲ ਨੇ 80 ਲੱਖ 22 ਹਜਾਰ ਰੁਪਏ ਖਰਚ ਕੀਤੇ ਗਏ ਹਨ। ਉਨਾਂ ਬੀ.ਡੀ.ਓ ਨੂੰ ਹੋਰ ਮਿਹਨਤ ਅਤੇ ਲਗਨ ਨਾਲ ਮਗਨਰੇਗਾ ਤਹਿਤ ਕੰਮ ਕਰਵਾਉਣ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜਿਲਾ ਪ੍ਰਸ਼ਾਸ਼ਨ ਵਲੋਂ ਮਨਰੇਗਾ ਤਹਿਤ ਤੇਜਗਤੀ ਨਾਲ ਕੰਮ ਕਰਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਮਗਨਰੇਗਾ ਤਹਿਤ ਪੰਡਾਂ ਅੰਦਰ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਜਿਨਾਂ ਵਿਅਕਤੀਆਂ ਪਾਸ ਢਾਈ ਏਕੜ ਤੱਕ ਚਾਹੀ ਜਮੀਨ ਅਤੇ 05 ਏਕੜ ਤੱਕ ਬਰਾਨੀ ਜ਼ਮੀਨ ਹੈ ਉਨਾਂ ਵਿਅਕਤੀਆਂ ਨੂੰ ਵਿਅਕਤੀਗਤ ਕੰਮਾਂ ਜਿਵੇਂ ਪਸ਼ੂਆ ਲਈ ਸ਼ੈਡ, ਬੱਕਰੀਆਂ ਲਈ ਸ਼ੈਡ, ਸੂਰਾਂ ਲਈ ਸ਼ੈੱਡ ਅਤੇ ਪੋਲਟਰੀ ਫਾਰਮ ਲਈ ਸ਼ੈੱਡ ਬਣਾਉਣ ਲਈ ਸਹਾਇਤਾ ਪ੍ਰਦਾਨ ਕਰਨ ਦਾ ਟੀਚਾ ਵੀ ਮਿਥਿਆ ਗਿਆ।