ਬੇਅਦਬੀ ਮਾਮਲਾ : ਐਸ ਆਈ ਟੀ ਨੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਦੱਸਿਆ ਦੋਸ਼ੀ ,ਬਰਗਾੜੀ ਚੋਰੀ ਮਾਮਲੇ ਵਿਚ ਨਾਮ ਜੋੜਿਆ

ਚੰਡੀਗੜ੍ਹ, 6 ਜੂਨ – 2015 ਵਿਚ ਪੰਜਾਬ ਅੰਦਰ ਹੋਏ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਵੱਡੀ ਕਾਰਵਾਈ ਕਰਦੇ ਹੋਏ ਐਸ ਆਈ ਟੀ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਖ ਦੋਸ਼ੀ ਦੱਸਿਆ ਹੈ । ਬਰਗਾੜੀ ਚੋਰੀ ਮਾਮਲੇ ਵਿਚ ਰਾਮ ਰਹੀਮ ਦਾ ਨਾਮ ਜੋੜਿਆ ਹੈ । ਸੂਤਰਾਂ ਦਾ ਕਹਿਣਾ ਹੈ ਕਿ ਬੇਅਦਬੀ ਨੂੰ ਲੈ ਕੇ ਡੇਰੇ ਵਿੱਚੋ ਮੁਖ ਸਾਜਿਸ ਰਚੀ ਗਈ ਸੀ , ਜਿਸ ਦੇ ਚਲਦੇ ਇਸ ਮਾਮਲੇ ਵਿਚ ਰਾਮ ਰਹੀਮ ਦਾ ਨਾਮ ਜੋੜਿਆ ਗਿਆ ਹੈ ।ਡੇਰੇ ਵਿਚ ਰਚੀ ਸਾਜਿਸ ਦੇ ਚਲਦੇ ਹੀ ਪੰਜਾਬ ਅੰਦਰ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਹਨ ।

ਐਸ ਆਈ ਟੀ ਨੇ ਗੁਰੂ ਗਰੰਥ ਸਾਹਿਬ ਦੀ ਬੀੜ ਚੋਰੀ ਕਰਨ ,ਪੋਸਟਰ ਲਗਾਉਂਣ , ਅਤੇ ਗੁਰੂ ਗਰੰਥ ਸਾਹਿਬ ਦੇ ਅੰਗ ਫੜਣ ਦੇ ਮਾਮਲੇ ਵਿਚ 7 ਡੇਰਾ ਪ੍ਰੇਮੀਆਂ ਨੂੰ ਗਿਰਫ਼ਤਾਰ ਕਰ ਲਿਆ ਸੀ । ਇਹ ਮਾਮਲਾ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਭਾਜਪਾ ਸਰਕਾਰ ਨੇ ਸੀ ਬੀ ਆਈ ਨੂੰ ਸੋਪ ਦਿਤਾ ਸੀ, ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸੀ ਬੀ ਆਈ ਤੋਂ ਇਹ ਕੇਸ ਵਾਪਿਸ਼ ਲੈਣ ਲਈ ਪੰਜਾਬ ਵਿਧਾਨ ਸਭ ਵਿਚ ਪ੍ਰਸਤਾਵ ਪਾਸ ਕੀਤਾ ਸੀ । ਇਸ ਨੂੰ ਲੈ ਕੇ ਅਦਾਲਤੀ ਲੜਾਈ ਵੀ ਲੜੀ, ਜਿਸ ਤੋਂ ਬਾਅਦ ਸੀ ਬੀ ਆਈ ਨੇ ਇਹ ਕੇਸ ਵਾਪਿਸ ਪੰਜਾਬ ਨੂੰ ਦੇ ਦਿੱਤਾ ਹੈ । ਇਸ ਮਾਮਲੇ ਵਿਚ ਵੱਡੀ ਕਾਰਵਾਈ ਕਰਦੇ ਹੋਏ ਐਸ ਆਈ ਟੀ ਗੁਰਮੀਤ ਰਾਮ ਰਹੀਮ ਦਾ ਨਾਮ ਇਸ ਮਾਮਲੇ ਵਿਚ ਜੋੜ ਦਿਤਾ ਹੈ ।

ਇਸ ਮਾਮਲੇ ਵਿਚ ਪੰਜਾਬ ਸਰਕਾਰ ਨੇ ਡੀ ਆਈ ਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਿਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ ਜਿਸ ਵਿਚ ਗੁਰਦਾਸਪੁਰ ਦੇ ਐਸ ਐਸ ਪੀ ਰਜਿੰਦਰ ਸਿੰਘ ਸੋਹਲ, ਡੀ ਐਸ ਪੀ ਲਖਬੀਰ ਸਿੰਘ ਅਤੇ ਇੰਸਪੈਕਟਰ ਦਲਬੀਰ ਸਿੰਘ ਸ਼ਾਮਿਲ ਹਨ । ਇਸ ਟੀਮ ਨੇ 2018 ਵਿਚ ਬੇਅਦਬੀ ਮਾਮਲੇ ਵਿਚ 20 ਡੇਰਾ ਪ੍ਰੇਮੀਆਂ ਨੂੰ ਗਿਰਫ਼ਤਾਰ ਕੀਤਾ ਹੈ । ਇਸ ਇਸ ਮਾਮਲੇ ਵਿਚ ਬੇਅਦਬੀ ਮਾਮਲੇ ਵਿਚ ਮੋਹਿੰਦਰ ਪਾਲ ਸਿੰਘ ਬਿੱਟੂ ਨੂੰ ਗਿਰਫ਼ਤਾਰ ਕੀਤਾ ਸੀ , ਜਿਸ ਦੀ 2019 ਵਿਚ ਨਾਭਾ ਜੇਲ ਵਿਚ ਹੱਤਿਆ ਹੋ ਗਏ ਸੀ । ਜਿਨ੍ਹਾਂ 7 ਦੋਸ਼ੀਆਂ ਦੀ ਪਹਿਚਾਣ ਹੋਈ ਹੈ ਉਨ੍ਹਾਂ ਵਿਚ ਸੁਖਜਿੰਦਰ ਸਿੰਘ , ਨੀਲਾ , ਰਣਜੀਤ , ਭੋਲਾ , ਨਿਸ਼ਾਨ , ਬਲਜੀਤ ਸਿੰਘ ਅਤੇ ਨਰਿੰਦਰ ਸ਼ਰਮਾ ਸ਼ਾਮਿਲ ਹਨ ਜੋ ਕਿ ਫਰੀਦਕੋਟ ਦੇ ਰਹਿਣ ਵਾਲੇ ਹਨ । ਇਹਨਾਂ ਦੋਸ਼ੀਆਂ ਨੇ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਵਿਚ 1 ਜੂਨ 2015 ਨੂੰ ਗੁਰੂ ਗਰੰਥ ਸਾਹਿਬ ਦੀ ਬੀੜ ਚੋਰੀ ਕੀਤੀ ਸੀ ਤੇ ਇਸ ਮਾਮਲੇ ਚ ਬਾਜਾਖਾਨਾ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਸੀ ।

Coronavirus Update (Live)

Coronavirus Update

error: Content is protected !!