CORONA ਗੁਰਦਾਸਪੁਰ

ਕੋਰੋਨਾ ‘ਤੇ ਜਿੱਤ ਲਈ ਲੋਕਾਂ ਦਾ ਸਹਿਯੋਗ ਨਿਰਣਾਇਕ-ਵਿਧਾਇਕ ਪਾਹੜਾ

ਕੋਰੋਨਾ ‘ਤੇ ਜਿੱਤ ਲਈ ਲੋਕਾਂ ਦਾ ਸਹਿਯੋਗ ਨਿਰਣਾਇਕ-ਵਿਧਾਇਕ ਪਾਹੜਾ
  • PublishedJune 26, 2020

ਗੁਰਦਾਸਪੁਰ, 26 ਜੂਨ। ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਨੇ ਕਿਹਾ ਹੈ ਕਿ ਕੋਰੋਨਾ ‘ਤੇ ਜਿੱਤ ਲਈ ਲੋਕਾਂ ਦਾ ਸਹਿਯੋਗ ਨਿਰਣਾਇਕ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਅਸੰਭਵ ਕਾਰਜ ਨੂੰ ਸੰਭਵ ਬਣਾਇਆ ਜਾ ਸਕਦਾ ਹੈ। ਸ. ਪਾਹੜਾ ਨੇ ਕਿਹਾ ਕਿ ਕੋਰੋਨਾ ਦਾ ਖ਼ਤਰਾ ਹਾਲ ਦੀ ਘੜੀ ਟਲ਼ਿਆ ਨਹੀਂ ਹੈ, ਇਸ ਲਈ ਕੋਵਿਡ 19 ‘ਤੇ ਫ਼ਤਹਿ ਹਾਸਲ ਕਰਨ ਲਈ, ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਦੀ ਭਵਿੱਖ ਵਿੱਚ ਵੀ ਪਾਲਣਾ ਕਰਨ ਦੀ ਬੇਹੱਦ ਜ਼ਰੂਰੀ ਹੈ।

ਵਿਧਾਇਕ ਪਾਹੜਾ ਨੇ ਕਿਹਾ ਕਿ ਅੱਜ ਜੇਕਰ ਪੰਜਾਬ ‘ਚ ਕੋਰੋਨਾ ਦੀ ਫੈਲਾਅ ਦਰ ਘੱਟ ਹੈ ਤਾਂ ਇਸਦਾ ਕਾਰਨ ਸੂਬਾ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਲਈ ਲੋਕਾਂ ਵੱਲੋਂ ਦਿੱਤਾ ਗਿਆ ਭਰਪੂਰ ਸਹਿਯੋਗ ਵੱਡਾ ਕਾਰਨ ਹੈ। ਉਨ•ਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਤਾਲਾਬੰਦੀ ਦੌਰਾਨ ਗ਼ਰੀਬਾਂ ਅਤੇ ਲੋੜਵੰਦਾਂ ਨੂੰ ਰਾਸ਼ਣ ਵੰਡਣ ਤੋਂ ਇਲਾਵਾ ਸਿਹਤ ਪ੍ਰਬੰਧਾਂ ਨੂੰ ਵੀ ਵੱਡੇ ਪੱਧਰ ‘ਤੇ ਮਜ਼ਬੂਤ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਸਮੁੱਚੇ ਭਾਰਤ ਵਿੱਚ ਪੰਜਾਬ ਦੀ ਕੋਰੋਨਾ ਨਾਲ ਟਾਕਰੇ ਸਬੰਧੀ ਨੀਤੀ ਨੂੰ ਦੂਸਰੇ ਸੂਬਿਆਂ ਵੱਲੋਂ ਵੀ ਅਪਣਾਇਆ ਜਾ ਰਿਹਾ ਹੈ, ਜੋ ਕਿ ਪੰਜਾਬ ਸਰਕਾਰ ਦੀ ਸਰਬੋਤਮ ਕਾਰਗੁਜ਼ਾਰੀ ‘ਤੇ ਮੋਹਰ ਲਾਉਂਦਾ ਹੈ।

ਉਨਾਂ ਕੋਵਿਡ 19 ਦੌਰਾਨ ਸੂਬੇ ਭਰ ‘ਚੋਂ ਅੱਗੇ ਆਏ ਦਾਨੀ ਸੱਜਣਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ•ਾਂ ਨੇ ਸੰਕਟ ਦੀ ਇਸ ਘੜੀ ਵਿੱਚ ਮਨੁੱਖਤਾ ਦੇ ਭਲੇ ਲਈ ਵਡਮੁੱਲਾ ਕਾਰਜ ਕੀਤਾ ਹੈ। ਉਨ•ਾਂ ਕਿਹਾ ਕਿ ਇਨ•ਾਂ ਨੇ ਤਾਲਾਬੰਦੀ ਦੌਰਾਨ ਸੁਚਾਰੂ ਢੰਗ ਨਾਲ ਜ਼ਰੂਰਤਮੰਦਾਂ ਤੱਕ ਹਰ ਜ਼ਰੂਰੀ ਮਦਦ ਪੁੱਜਦੀ ਕੀਤੀ, ਜੋ ਕਿ ਇੱਕ ਬਹੁਤ ਵੱਡੀ ਚੁਣੌਤੀ ਸੀ। ਉਨ•ਾਂ ਕਿਹਾ ਕਿ ਦਾਨੀ ਸੱਜਣਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਪੂਰੀ ਲਗਨ ਅਤੇ ਮਿਹਨਤ ਨਾਲ ਸੁਬਾ ਸਰਕਾਰ ਦਾ ਸਹਿਯੋਗ ਕੀਤਾ ਹੈ, ਜਿਸ ਨਾਲ ਰਾਹਤ ਕਾਰਜਾਂ ‘ਚ ਭਾਰੀ ਮਦਦ ਮਿਲੀ ਹੈ।

ਸ. ਪਾਹੜਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ 19 ਤੋਂ ਸੁਰੱਖਿਅਤ ਰਹਿਣ ਲਈ ਕੋਈ ਵੀ ਚੀਜ਼ ਨੂੰ ਛੂਹਣ ਤੋਂ ਬਾਅਦ ਹੱਥ ਜ਼ਰੂਰ ਧੋਵੋ। ਉਨ•ਾਂ ਕਿਹਾ ਸਮੇਂ-ਸਮੇਂ ਹੱਥਾਂ ਨੂੰ ਸਾਬਣ ਤੇ ਪਾਣੀ ਨਾਲ ਧੋਹਣ ਜਾਂ ਸੈਨੇਟਾਈਜ਼ ਕਰਨ, ਘਰੋਂ ਬਾਹਰ ਜਾਣ ਸਮੇਂ ਮਾਸਕ ਨਾਲ ਮੂੰਹ ਤੇ ਨੱਕ ਢੱਕਣ ਅਤੇ ਇੱਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ ਨਾਲ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ। ਉਨ•ਾਂ ਕਿਹਾ ਕਿ ਇਹ ਬਚਾਅ ਢੰਗ ਅਪਣਾ ਕੇ ਅਸੀਂ ਜਿੱਥੇ ਆਪਣੀ ਤੇ ਆਪਣੇ ਪਰਿਵਾਰ ਦਾ ਬਚਾਅ ਕਰ ਸਕਦੇ ਹਾਂ, ਉੱਥੇ ਹੀ ਕੋਰੋਨਾ ਦਾ ਸਮੂਹਿਕ ਫੈਲਾਅ ਵੀ ਰੋਕ ਸਕਦੇ ਹਾਂ।

Written By
The Punjab Wire