ਇਕ ਪ੍ਰੀਵਾਰ ਦੇ ਮੈਬਰ ਜੋ ਮਜ਼ਦੂਰੀ ਦਾ ਕੰਮ ਕਰਨਾ ਚਾਹੁੰਦੇ ਹੋਣ ਨੂੰ 100 ਦਿਨਾਂ ਲਈ ਸ਼ਰਤੀਆਂ ਰੋਜ਼ਗਾਰ ਦੇਣਾ ਸਕੀਮ ਦਾ ਮੁੱਖ ਉਦੇਸ਼
ਗੁਰਦਾਸਪੁਰ, 26 ਜੂਨ । ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਤਮਾ ਗਾਂਧੀ ਨਰੇਗਾ ਸਕੀਮ ਦਾ ਮੁੱਖ ਉਦੇਸ਼ ਪੇਂਡੂ ਲੋਕਾਂ ਦੇ ਜੀਵਨ ਸੁੱਰਖਿਆ ਵਿਚ ਵਾਧਾ ਕਰਨਾ ਅਤੇ ਸੰਬਧਿਤ ਪੇਂਡੂ ਖੇਤਰਾਂ ਦੇ ਕੁਦਰਤੀ ਸਾਧਨਾਂ ਦੀ ਪਹਿਚਾਣ ਕਰਕੇ ਅਤੇ ਉਨਾਂ ਦੀ ਲੋੜੀਦੀ ਵਰਤੋਂ ਕਰਕੇ ਆਰਥਿਕਤਾ ਦੀ ਗਤੀ ਨੂੰ ਤੇਜ਼ ਕਰਨਾ ਹੈ। ਵਿੱਤੀ ਸਾਲ ਦੌਰਾਨ ਇਕ ਪ੍ਰੀਵਾਰ ਦੇ ਮੈਬਰ ਜੋ ਮਜਦੂਰੀ ਦਾ ਕੰਮ ਕਰਨਾ ਚਾਹੁੰਦੇ ਹੋਣ ਨੂੰ 100 ਦਿਨਾਂ ਲਈ ਸ਼ਰਤੀਆਂ ਰੋਜ਼ਗਾਰ ਦੇਣਾ ਸਕੀਮ ਦਾ ਮੁੱਖ ਉਦੇਸ਼ ਹੈ।
ਉਨਾਂ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ ਸਰਕਾਰ ਵੱਲੋਂ ਗੁਰਦਾਸਪੁਰ ਜ਼ਿਲ•ੇ ਨੂੰ 81.00 ਕਰੋੜ ਰੁਪਏ ਦੀ ਰਾਸ਼ੀ ਦਾ ਟੀਚਾ ਮਿਥਿਆ ਗਿਆ ਹੈ ਜਿਹੜਾ ਕਿ ਪਿਛਲੇ ਸਾਲ ਨਾਲੋ ਦੂਗਣਾ ਹੈ। ਉਨਾਂ ਦੱਸਿਆ ਜ਼ਿਲੇ ਦੇ 11 ਬਲਾਕਾਂ ਅੰਦਰ 25 ਜੂਨ 2020 ਤਕ 6 ਕਰੋੜ 14 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਜਿਸ ਵਿਚੋਂ 1 ਕਰੋੜ 66 ਲੱਖ ਰੁਪਏ ਲੇਬਰ ਦਿਹਾੜੀ ‘ਤੇ ਖਰਚ ਕੀਤੇ ਗਏ ਹਨ ਅਤੇ 7 ਹਜਾਰ ਰੁਪਏ ਸਕਿਲਡ ਦਿਹਾੜੀ ‘ਤੇ ਖਰਚ ਹੋਏ ਹਨ। 02 ਕਰੋੜ 30 ਲੱਖ ਰੁਪਏ ਮਟੀਰੀਅਲ, ਜਿਵੇਂ ਕਿ ਇੱਟਾਂ ਤੇ ਸੀਮਿੰਟ ਆਦਿ ਉੱਪਰ ਖਰਚ ਕੀਤੇ ਗਏ ਹਨ।
ਡਿਪਟੀ ਕਮਿਸ਼ਨ ਨੇ ਅੱਗੇ ਦੱਸਿਆ ਕਿ ਗੁਰਦਾਸਪੁਰ ਜਿਲੇ• ਵਿੱਚ ਹੁਣ ਤੱਕ 99565 ਪਰਿਵਾਰਾਂ ਦੀ ਸਨਾਖਤ ਕਰਕੇ ਜਾਬ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ ਜਿਹਨਾਂ ਵਿਚੋ 15383 ਪਰਿਵਾਰਾਂ ਨੂੰ ਰੋਜਗਾਰ ਮੁਹੱਈਆ ਕਰਵਾਇਆ ਗਿਆ ਹੈ । ਇਹਨਾਂ ਪ੍ਰੀਵਾਰਾਂ ਨੂੰ 200230 ਮਨੁੱਖੀ ਦਿਹਾੜੀਆਂ ਪ੍ਰਦਾਨ ਕੀਤੀਆਂ ਗਈਆਂ ਇਸ ਤੋਂ ਇਲਾਵਾ ਪ੍ਰੀਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਜਿਹਨਾਂ ਵਿਅਕਤੀਆਂ ਪਾਸ ਢਾਈ ਏਕੜ ਤੱਕ ਚਾਹੀ ਜਮੀਨ ਅਤੇ 05 ਏਕੜ ਤੱਕ ਬਰਾਨੀ ਜ਼ਮੀਨ ਹੈ ਉਹਨਾ ਵਿਅਕਤੀਆਂ ਨੂੰ ਵਿਅਕਤੀਗਤ ਕੰਮਾਂ ਜ਼ਿਵੇ ਪਸ਼ੂਆ ਲਈ ਸੈਡ, ਬੱਕਰੀਆਂ ਲਈ ਸ਼ੈਡ, ਸੂਰਾਂ ਲਈ ਸ਼ੈੱਡ ਅਤੇ ਪੋਲਟਰੀ ਫਾਰਮ ਲਈ ਸ਼ੈੱਡ ਬਣਾਉਣ ਲਈ ਸਹਾਇਤਾ ਪ੍ਰਦਾਨ ਕਰਨ ਦਾ ਟੀਚਾ ਵੀ ਮਿਥਿਆ ਗਿਆ। ਇਸ ਤੋਂ ਇਲਾਵਾ ਚਲਦੇ ਕੰਮਾਂ ਅਤੇ ਮੁਕੰਮਲ ਹੋ ਚੁੱਕੇ ਕੰਮਾਂ ਦਾ ਸ਼ੋਸਲ ਆਡਿਟ ਅਤੇ ਨਿਰੀਖਣ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਸਕੀਮ ਵਿੱਚ ਪਾਰਦਰਸ਼ਤਾ ਲਿਆਂਦੀ ਜਾ ਸਕੇ । ਜਾਬ ਕਾਰਡ ਹੋਲਡਰਾਂ ਦੀਆਂ ਦਿਹਾੜੀਆਂ ਦੀ ਅਦਾਇਗੀ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਕੀਤੀ ਜਾਂਦੀ ਹੈ ।
ਜਿਲਾ• ਗੁਰਦਾਸਪੁਰ ਦੇ 11 ਕਮਿਊਨਟੀ ਬਲਾਕਾਂ ਅਧੀਨ ਪੈਂਦੀਆਂ 1279 ਗਰਾਮ ਪੰਚਾਇਤਾਂ ਵਲੋ ਅਨੁਮਾਨਤ ਸਲਾਨਾ ਲੇਬਰ ਬਜਟ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਅਨੁਮਾਨਤ ਲੇਬਰ ਬਜਟ 205.13 ਕਰੋੜ ਰੁਪਏ ਪ੍ਰਵਾਨ ਹੋ ਚੁੱਕਾ ਹੈ। ਜਿਸ ਵਿੱਚ ਅਨੁਮਾਨਤ 123.07 ਕਰੋੜ ਰੁਪਏ ਲੇਬਰ ਅਤੇ 82.06 ਕਰੋੜ ਰੁਪਏ ਮਟੀਰੀਅਲ ਉੱਪਰ ਖਰਚ ਕੀਤੇ ਜਾਣਗੇ । ਇਸ ਰਾਸ਼ੀ ਨਾਲ 46.79 ਲੱਖ ਦਿਹਾੜੀਆਂ ਪੈਦਾ ਕੀਤੀਆਂ ਜਾਣਗੀਆਂ ।