ਗੁਰਦਾਸਪੁਰ। ਅਜ ਵਿਸ਼ਵ ਬਲੱਡ ਦੋਨੋਰ ਦਿਵਸ ਮੋਕੇ ਯੁਨਾਇਟਿਡ ਸਿਖਸ਼ ਸੰਸਥਾ ਦੇ ਵਲੋਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਇਕ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ 20 ਖੂਨਦਾਨੀਆਂ ਨੇ ਖੂਨਦਾਨ ਕੀਤਾ।
ਇਸ ਸਬੰਧੀ ਸੰਸਥਾ ਦੇ ਬਲੱਡ ਕੋਆਰਡੀਨੇਟਰ ਸਾਗਰ ਸ਼ਰਮਾ ਅਤੇ ਕਰਮਬੀਰ ਸਿੰਘ ਨੇ ਦਸਿਆ ਕਿ ਖੂਨਦਾਨ ਕਰਨ ਦੇ ਨਾਲ ਇਨਸਾਨ ਬਿਲਕੁਲ ਤੰਦਰੁਸਤ ਰਹਿੰਦਾ ਹੈ ਅਤੇ ਕਿਸੇ ਲੋੜਵੰਦ ਦੀ ਜਿੰਦਗੀ ਵੀ ਬਚ ਜਾਂਦੀ ਹੈ ਉਹਨਾਂ ਨੌਜਵਾਨਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਰਕਤਦਾਨ ਇਕ ਵਡਮੁੱਲੀ ਸੇਵਾ ਹੈ ਇਸ ਲਈ ਮਾਨਵਤਾ ਦੀ ਭਲਾਈ ਲਈ ਨੌਜਵਾਨਾਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ।
ਇਸ ਮੋਕੇ ਸੰਸਥਾ ਦੇ ਵਲੰਟੀਅਰ ਬਲਜੀਤ,ਲਵਪ੍ਰੀਤ ਸਿੰਘ,ਸਿਮਰਨਜੀਤ ਸਿੰਘ ਅਤੇ ਸਿਮਰਦੀਪ ਸਿੰਘ ਮੌਜੂਦ ਰਹੇ