Close

Recent Posts

CORONA ਗੁਰਦਾਸਪੁਰ

‘ਮਿਸ਼ਨ ਫ਼ਤਿਹ’ ਕੱਲ 15 ਜੂਨ ਤੋਂ 21 ਜੂਨ ਤਕ ਜ਼ਿਲੇ ਅੰਦਰ ‘ਕੋਰੋਨਾ ਵਾਰੀਅਰਜ਼’, ਵੱਖ-ਵੱਖ ਵਿਭਾਗਾਂ ਵਲੋਂ ਵਿੱਢੀ ਜਾਵੇਗੀ ਜਾਗਰੂਕਤਾ ਮੁਹਿੰਮ-ਡਿਪਟੀ ਕਮਿਸ਼ਨਰ

‘ਮਿਸ਼ਨ ਫ਼ਤਿਹ’ ਕੱਲ 15 ਜੂਨ ਤੋਂ 21 ਜੂਨ ਤਕ ਜ਼ਿਲੇ ਅੰਦਰ ‘ਕੋਰੋਨਾ ਵਾਰੀਅਰਜ਼’, ਵੱਖ-ਵੱਖ ਵਿਭਾਗਾਂ ਵਲੋਂ ਵਿੱਢੀ ਜਾਵੇਗੀ ਜਾਗਰੂਕਤਾ ਮੁਹਿੰਮ-ਡਿਪਟੀ ਕਮਿਸ਼ਨਰ
  • PublishedJune 14, 2020

‘ਮਿਸ਼ਨ ਫ਼ਤਿਹ ਵਾਰੀਅਰਜ਼’ ਦੀ ਚੋਣ ਕਰਕੇ ਉਨਾਂ ਨੂੰ ਬਰੌਨਜ, ਸਿਲਵਰ ਅਤੇ ਗੋਲਡ ਸਰਟੀਫਿਕੇਟ ਸਮੇਤ ਟੀ-ਸ਼ਰਟਾਂ ਦੇ ਕੇ ਕੀਤਾ ਜਾਵੇਗਾ ਸਨਮਾਨਿਤ

ਗੁਰਦਾਸਪੁਰ, 14 ਜੂਨ (ਮੰਨਨ ਸੈਣੀ ) ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ‘ਮਿਸ਼ਨ ਫ਼ਤਿਹ’ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿਚ ਲੋਕਾਂ ਨੂੰ ਕੋਰੋਨਾ ਵਾਇਰਸ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸਿਹਤ ਵਿਭਾਗ ਵਲੋਂ ਦਿੱਤੇ ਨੁਕਤਿਆਂ ਬਾਰੇ ਦੱਸਿਆ ਜਾ ਰਿਹਾ ਹੈ। ਇਹ ਪ੍ਰਗਟਾਵਾ ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਵਲੋਂ ਅੱਜ ਆਪਣੇ ਦਫਤਰ ਵਿਖੇ ਪੱਤਰਕਾਰਾਂ ਨਾਲ ਕੀਤੀ ਪ੍ਰੈਸ ਕਾਨਫਰੰਸ ਦੋਰਾਨ ਕੀਤਾ। ਇਸ ਮੌਕੇ ਸ੍ਰੀ ਰਮਨ ਕੋਛੜ ਸਹਾਇਕ ਕਮਿਸ਼ਨਰ (ਜ)-ਕਮ ਐਸ.ਡੀ.ਐਮ ਦੀਨਾਨਗਰ ਅਤੇ ਸ. ਬਲਵਿੰਦਰ ਸਿੰਘ ਐਸ.ਡੀ.ਐਮ ਬਟਾਲਾ ਵੀ ਮੋਜੂਦ ਸਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵੇਲੇ ਸਮੁੱਚੀ ਦੁਨੀਆਂ ਕੋਵਿਡ-19 ਦੇ ਖਤਰਨਾਕ ਦੌਰ ਵਿਚੋਂ ਲੰਘ ਰਹੀ ਹੈ। ਇਸ ਬਿਮਾਰੀ ਦਾ ਫਿਲਹਾਲ ਇਲਾਜ ਸੰਭਵ ਨਹੀਂ, ਪਰ ਕੁੱਝ ਸਾਵਧਾਨੀਆਂ ਅਪਣਾ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਪੰਜਾਬ ਸਰਕਾਰ ਵੱਲੋਂ ਪਹਿਲਾਂ ਕਰਫਿਊ, ਫਿਰ ਲਾਕ-ਡਾਊਨ ਇਸ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਗਾਇਆ ਗਿਆ। ਜਿਸ ਵਿਚ ਵੱਡੀ ਸਫਲਤਾ ਮਿਲੀ ਹੈ। ਹੁਣ ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਫਤਿਹ’ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਲੋਕ ਜਾਗਰੂਕਤਾ ਉਤੇ ਜ਼ੋਰ ਦਿੱਤਾ ਜਾਵੇਗਾ, ਤਾਂ ਜੋ ਸਿਹਤ ਵਿਭਾਗ ਵੱਲੋਂ ਦਰਸਾਏ ਕੁੱਝ ਨੁਕਤੇ, ਜਿਸ ਵਿਚ ਮਾਸਕ ਲਗਾਉਣਾ, ਸੋਸ਼ਲ ਡਿਸਟੈਂਸ ਰੱਖਣਾ, ਹੱਥਾਂ ਦੀ ਸਫਾਈ ਕਰਦੇ ਰਹਿਣਾ ਆਦਿ ਸ਼ਾਮਿਲ ਹੈ, ਉਤੇ ਅਮਲ ਕਰਕੇ ਆਪਾਂ ਸਾਰੇ ਇਸ ਵਾਇਰਸ ਦੀ ਲਾਗ ਤੋਂ ਬਚ ਸਕੀਏ।

ਗੱਲਬਾਤ ਦੌਰਾਨ ਉਨਾਂ ਅੱਗੇ ਦੱਸਿਆ ਕਿ ਇਸ ਜਾਗਰੂਕਤਾ ਵਜੋਂ ਸ਼ਹਿਰਾਂ ਤੇ ਨਗਰ ਕੌਸਲਾਂ ਵਿਚ ਪੰਜਾਬ ਸਰਕਾਰ ਵੱਲੋਂ ਵੱਡੇ ਹੋਰਡਿੰਗ ਲਗਾਏ ਗਏ ਹਨ, ਜੋ ਸਾਵਧਾਨੀਆਂ ਦਾ ਪਾਲਣ ਕਰਨ ਦੀ ਪ੍ਰੇਰਨਾ ਦੇ ਰਹੇ ਹਨ। ਇਸ ਤੋਂ ਇਲਾਵਾ ਲੋਕ ਸੰਪਰਕ ਵਿਭਾਗ ਵੱਲੋਂ ਅੱਜ ਸ਼ਹਿਰਾਂ ਅਤੇ ਪਿੰਡਾਂ ਵਿਚ ਪ੍ਰਚਾਰ ਗੱਡੀਆਂ ਰਾਹੀਂ ਇੰਨਾਂ ਸਾਵਧਾਨੀਆਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿਲੇ ਗੁਰਦਾਸਪੁਰ ਅੰਦਰ ਅੱਜ 39 ਗੱਡੀਆਂ ਭੇਜੀਆਂ ਗਈਆਂ ਹਨ ਅਤੇ 18 ਜੂਨ ਨੂੰ ਦੁਬਾਰਾ ਇਹ ਜਾਗਰੂਕਤਾ ਵੈਨਾਂ ਚਲਾਈਆਂ ਜਾਣਗੀਆਂ। ਉਨਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਮਿਸ਼ਨ ਫਤਿਹ’ ਦੇ ਨਾਮ ਉਤੇ ਇਕ ਗੀਤ ਵੀ ਬੀਤੇ ਦਿਨੀਂ ਰਿਲੀਜ਼ ਕੀਤਾ ਗਿਆ, ਜਿਸ ਵਿਚ ਅਮਿਤਾਬ ਬਚਨ, ਮਿਲਖਾ ਸਿੰਘ, ਸੋਨੂੰ ਸੂਦ, ਗੁਰਦਾਸ ਮਾਨ ਅਤੇ ਹੋਰ ਸਖਸ਼ੀਅਤਾਂ ਇਨਾਂ ਸਾਵਧਾਨੀਆਂ ਦਾ ਪਾਲਣ ਕਰਨ ਦਾ ਸੁਨੇਹਾ ਦੇ ਰਹੀਆਂ ਹਨ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਕੱਲ ਭਾਵ 15 ਜੂਨ ਤੋਂ ਲੈ ਕੇ 21 ਜੂਨ ਦੌਰਾਨ ਕੋਰੋਨਾ ਵਾਰੀਅਰਜ਼, ਵੱਖ-ਵੱਖ ਵਿਭਾਗਾਂ ਵਲੋਂ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ਤੋ ਲੋਕਾਂ ਨੂੰ ਕੋਰੋਨਾ ਵਾਇ੍ਰਸ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ।

ਪੱਤਰਕਾਰਾਂ ਨੂੰ ਵਿਸਥਾਰ ਵਿਚ ਦੱਸਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੱਲ• 15 ਨੂੰ ਇਸ ਜਨ-ਜਾਗਰੂਕਤਾ ਮੁਹਿੰਮ ਨੂੰ ਘਰ-ਘਰ ਤੱਕ ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ। ਹਰੇਕ ਕੋਰੋਨਾ ਵਾਰੀਅਰ’ ਨੂੰ ‘ਮਿਸ਼ਨ ਫਤਿਹ’ ਦੇ ਬੈਜ ਨਾਲ ਸਨਮਾਨਿਤ ਕੀਤਾ ਜਾਵੇਗਾ। 16 ਜੂਨ ਨੂੰ ਸਾਡੇ ਆਂਗਨਵਾੜੀ ਵਰਕਰ ‘ਮਿਸ਼ਨ ਫ਼ਤਿਹ’ ਬੈਜ਼ ਲਗਾ ਕੇ ਘਰ-ਘਰ ਜਾ ਕੇ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਕੋਵਿਡ ਤੋਂ ਬਚਾਅ ਲਈ ਦਿੱਤੀਆਂ ਸਾਵਧਾਨੀਆਂ ਦਾ ਪਾਲਣ ਕਰਨ ਦੇ ਸੁਨੇਹਾ ਦੇਣਗੀਆਂ। ਸਰਕਾਰ ਵੱਲੋਂ ਪੇਂਫਲੇਟ ਵੀ ਭੇਜ ਦਿੱਤੇ ਗਏ ਹਨ, ਤਾਂ ਜੋ ਘਰ-ਘਰ ਇਹ ਲਿਖਤੀ ਸੰਦੇਸ਼ ਪੁੱਜੇ। 17 ਜੂਨ ਨੂੰ ਪਿੰਡਾਂ ਦੇ ਸਰਪੰਚ ਮਿਸ਼ਨ ਫਤਿਹ ਦਾ ਬੈਜ ਲਗਾ ਕੇ ਆਪਣੇ ਪਿੰਡ ਵਿਚ ਲੋਕਾਂ ਨੂੰ ਮਾਸਕ ਲਗਾਉਣ, ਸੋਸ਼ਲ ਡਿਸਟੈਂਸ ਰੱਖਣ ਅਤੇ ਹੱਥਾਂ ਦੀ ਸਫਾਈ ਰੱਖਣ ਆਦਿ ਦਾ ਸੁਨੇਹਾ ਦੇਣਗੇ।18 ਜੂਨ ਨੂੰ ਮੁੜ ਜਾਗਰੂਕਤਾ ਵੈਨਾਂ ਰਾਹੀਂ ਪਿੰਡਾਂ , ਕਸਬਿਆਂ ਤੇ ਸ਼ਹਿਰਾਂ ਵਿਚ ਪ੍ਰਚਾਰ ਕੀਤਾ ਜਾਵੇਗਾ। 19 ਜੂਨ ਨੂੰ ਸਾਡੇ ਜਿਲੇ ਦੀਆਂ ਗੈਰ ਸਰਕਾਰੀ ਸੰਸਥਾਵਾਂ, ਜੋ ਕਿ ਹਰ ਮੁਹਿੰਮ ਵਿਚ ਸਾਡੇ ਨਾਲ ਮੋਢੇ ਨਾਲ ਮੋਢੇ ਜੋੜ ਕੇ ਖੜਦੀਆਂ ਹਨ, ਉਹ ਆਪਣੇ ਪੱਧਰ ਉਤੇ ਲੋਕਾਂ ਨੂੰ ਇਸ ਬਾਬਤ ਸੰਦੇਸ਼ ਦੇਣ ਲਈ ਘਰ-ਘਰ ਜਾਣਗੀਆਂ।-20 ਜੂਨ ਨੂੰ ਪੁਲਿਸ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ‘ਮਿਸ਼ਨ ਫਤਿਹ’ ਦੇ ਬੈਜ ਲਗਾ ਕੇ ਲੋਕਾਂ ਨੂੰ ਵਾਇਰਸ ਤੋਂ ਬਚੇ ਰਹਿਣ ਲਈ ਜ਼ਰੂਰੀ ਸਾਵਧਾਨੀਆਂ ਪਾਲਣ ਕਰਨ ਦੇ ਪ੍ਰੇਰਨਾ ਦੇਣਗੇ। 21 ਜੂਨ ਨੂੰ ਸਥਾਨਕ ਵੈਲਫੇਅਰ ਕਮੇਟੀਆਂ ਤੇ ਹੋਰ ਸ਼ਹਿਰ ਵਾਸੀ ਇਹੀ ਸੁਨੇਹਾ ਆਪਣੇ-ਆਪਣੇ ਇਲਾਕੇ ਵਿਚ ਘਰ-ਘਰ ਜਾ ਕੇ ਦੇਣਗੇ।

ਉਨਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ‘ਮਿਸ਼ਨ ਫ਼ਤਿਹ ਵਾਰੀਅਰਜ਼’ ਦੀ ਚੋਣ ਕਰਕੇ ਉਨਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਮਿਸ਼ਨ ਫ਼ਤਿਹ ਦੇ ਹਿੱਸੇ ਵੱਜੋਂ ਲਾਂਚ ਕੀਤੀ ਇਸ ਯੋਜਨਾਂ ਬਾਰੇ ਉਨਾਂ ਦੱਸਿਆ ਕਿ ਨਿਯਮਾਂ ਦੀ 4 ਹਫਤਿਆਂ ਲਈ ਰੋਜ਼ਾਨਾਂ ਸਖਤੀ ਨਾਲ ਪਾਲਣਾ ਕਰਨ ਵਾਲੇ ਵਿਅਕਤੀਆਂ ਨੂੰ ਬਰੌਨਜ ਸਰਟੀਫਕੇਟ ਅਤੇ ਇਕ ਟੀ-ਸ਼ਰਟ ਦਿੱਤੇ ਜਾਣਗੇ ਜਦੋਂ ਕਿ ਸਿਲਵਰ ਅਤੇ ਗੋਲਡ ਸਰਟੀਫਿਕੇਟ ਸਮੇਤ ਟੀ-ਸ਼ਰਟਾਂ ਉਨ••ਾਂ ਵਿਅਕਤੀਆਂ ਨੂੰ ਦਿੱਤੇ ਜਾਣਗੇ ਜਿਨ•ਾਂ ਵੱਲੋਂ ਮਾਸਕ ਪਹਿਨਣ, ਸਮਾਜਿਕ ਦੂਰੀ ਅਤੇ ਅਜਿਹੇ ਹੋਰ ਨੇਮਾਂ ਦੀ ਪਾਲਣਾ ਹਫਤੇ ਅਤੇ ਮਹੀਨੇ ਲਈ ਕ੍ਰਮਵਾਰ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਸਾਰੇ ਸਰਟੀਫਿਕੇਟਾਂ ਉੱਪਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਨਿੱਜੀ ਤੌਰ ‘ਤੇ ਦਸਤਖਤ ਕੀਤੇ ਜਾਣਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ‘ਮਿਸ਼ਨ ਫ਼ਤਿਹ ਵਾਰੀਅਰਜ਼ ਦੇ ਟਾਈਟਲ ਮੁਕਾਬਲੇ ਲਈ ਰਜਿਸਟ੍ਰੇਸ਼ਨ ਕੋਵਾ ਐਪ ‘ਤੇ 17 ਜੂਨ ਤੋਂ ਸ਼ੁਰੂ ਹੋਵੇਗੀ। ‘ਕੋਵਾ ਐਪ ‘ਤੇ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਰੋਜ਼ਾਨਾਂ ਸਾਵਧਾਨੀਆਂ ਵਰਤਣ ਜਿਵੇਂ ਮਾਸਕ ਪਹਿਨਣ, ਹੱਥ ਧੋਣ, ਸੁਰੱਖਿਅਤ ਫਾਸਲਾ ਰੱਖਣ ਆਦਿ, ਲਈ ਰੋਜ਼ਾਨਾਂ ਪੁਆਇੰਟ ਲੈਣ ਲਈ ਯੋਗ ਹੋਣਗੇ। ਉਨ•ਾਂ ਕਿਹਾ ਕਿ ਦੂਸਰਿਆਂ ਨੂੰ ਇਸ ਸਬੰਧੀ ਸੁਝਾਏ ਜਾਣ ਨਾਲ ਵੀ ਪੁਆਇੰਟ ਹਾਸਲ ਕੀਤੇ ਜਾ ਸਕਣਗੇ ਜੇਕਰ ਇਸ ਜ਼ਰੀਏ ਅਸਲ ਵਿੱਚ ਕੋਵਾ ਐਪ ਡਾਊਨਲੋਡ ਹੁੰਦੀ ਹੈ ਜਾਂ ਮਿਸ਼ਨ ਫ਼ਤਿਹ ਵਾਰੀਅਰ ਮੁਕਾਬਲੇ ਲਈ ਰਜਿਸਟ੍ਰੇਸ਼ਨ ਹੁੰਦੀ ਹੈ। ਪੰਜਾਬ ਸਰਕਾਰ ਵਲੋਂ ਕੋਵਾ ਐਪ ‘ਤੇ ਕੋਵਿਡ ਦੀਆਂ ਸਾਵਧਾਨੀਆਂ ਤਹਿਤ ਆਪਣੀ ਫੋਟੋ ਅਪਲੋਡ ਕਰਨ ਵਾਲੇ ਵਿਅਕਤੀ/ਸੰਸਥਾਵਾਂ ਦੀ ਚੋਣ ਸੂਬਾਈ ਪੱਧਰ ‘ਤੇ ਕੀਤੀ ਜਾਵੇਗੀ, ਜਿਸ ਦੀ ਸੂਚੀ ਜ਼ਿਲ•ਾ ਪ੍ਰਸ਼ਾਸਨ ਨੂੰ ਭੇਜੀ ਜਾਵੇਗੀ ਤਾਂ ਜੋ ਉਨ•ਾਂ ਨੂੰ ਬੈਜ ਅਤੇ ਟੀ-ਸ਼ਰਟ ਰਾਹੀਂ ਹੌਸਲਾ ਅਫ਼ਜਾਈ ਕੀਤੀ ਜਾ ਸਕੇ।

ਆਖਰ ਦੇ ਵਿਚ ਡਿਪਟੀ ਕਮਿਸ਼ਨਰ ਨੇ ਮੀਡੀਆਂ ਰਾਹੀਂ ਜ਼ਿਲੇ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤਰਾਂ ਸਾਡੀ ਕੋਸ਼ਿਸ਼ ਹੈ ਕਿ ਹਰੇਕ ਜਨ ਸਧਾਰਨ ਤੱਕ ਵੀ ਇਹ ਗੱਲ ਪਹੁੰਚ ਜਾਵੇ ਕਿ ਕੋਰੋਨਾ ਤੋਂ ਬਚਣਾ ਹੈ ਤਾਂ ਕੀ ਕਰਨਾ ਹੈ। ਜਿਸ ਬਿਮਾਰੀ ਦਾ ਇਲਾਜ ਸੰਭਵ ਨਹੀਂ, ਉਸ ਤੋਂ ਥੋੜ•ੇ ਜਿਹੇ ਪਰਹੇਜ਼ ਕਰਕੇ ਬਚਣਾ ਹੀ ਸਿਆਣਪ ਅਤੇ ਸਮਝਦਾਰੀ ਹੈ। ਸਾਡੀ ਨਿੱਕੀ ਜਿੰਨੀ ਲਾਪਵਰਾਹੀ ਸਾਡੀ ਅਤੇ ਸਾਡੇ ਪਰਿਵਾਰ ਲਈ ਸੰਕਟ ਖੜ•ਾ ਕਰ ਸਕਦੀ ਹੈ, ਜੋ ਲੋੜ ਹੈ ਕਿ ਆਪਾਂ ਸਾਰੇ ਸਿਆਣਪ ਨਾਲ ਕੰਮ ਕਰੀਏ ਅਤੇ ਸਾਰੀਆਂ ਸਾਵਧਾਨੀਆਂ ਦਾ ਪਾਲਣ ਕਰਦੇ ਹੋਏ ਹੀ ਆਪਣੇ ਕੰਮ-ਧੰਦੇ ਕਰਦੇ ਰਹੀਏ।

Written By
The Punjab Wire