Close

Recent Posts

ਗੁਰਦਾਸਪੁਰ

ਡਿਪਟੀ ਕਮਿਮਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਛੋਟਾ ਘੱਲੂਘਾਰਾ ਯਾਦਗਰ, ਕਾਹਨੂੰਵਾਨ ਵਿਖੇ 1746 ਦੇ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ

ਡਿਪਟੀ ਕਮਿਮਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਛੋਟਾ ਘੱਲੂਘਾਰਾ ਯਾਦਗਰ, ਕਾਹਨੂੰਵਾਨ ਵਿਖੇ 1746 ਦੇ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ
  • PublishedMay 17, 2020

ਗੁਰਦਾਸਪੁਰ, 17 ਮਈ – ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਛੋਟਾ ਘੱਲੂਘਾਰਾ ਸਮਾਰਕ, ਕਾਹਨੂੰਵਾਨ ਵਿਖੇ 1746 ਦੇ ਸਿੱਖ ਸਿੰਘ-ਸਿੰਘਣੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸ. ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ, ਇਤਿਹਾਸਕਾਰ ਪ੍ਰੋਫਸਰ ਰਾਜ ਕੁਮਾਰ ਸ਼ਰਮਾ, ਹਰਮਨਪ੍ਰੀਤ ਸਿੰਘ ਸੰਯੁਕਤ ਸਕੱਤਰ ਜਿਲਾ ਹੈਰੀਟੇਜ ਸੁਸਾਇਟੀ,ਪਰਮਿੰਦਰ ਸਿੰਘ ਸੈਣੀ ਜ਼ਿਲਾ ਗਾਈਡੈਂਸ ਕਾਊਂਸਲਰ, ਦਮਨਜੀਤ ਸਿੰਘ, ਅਰਸ਼ਪ੍ਰੀਤ ਸਿੰਘ, ਸਾਰਾ ਸਟਾਫ ਅਤੇ ਸਬੰਧਿਤ ਕਰਮਚਾਰੀ ਮੋਜੂਦ ਸਨ।

ਡਿਪਟੀ ਕਮਿਸ਼ਨਰ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਅਦੂਤੀ ਕੁਰਬਾਨੀ ਹਮੇਸ਼ਾਂ ਯਾਦ ਰੱਖੀ ਜਾਵੇਗੀ ਅਤੇ ਇਸ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨਾਂ ਕਿਹਾ ਕਿ ਜੋ ਕੋਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਹਨ, ਉਹ ਇਤਿਹਾਸ ਦੇ ਪੰਨਿਆਂ ਤੋਂ ਗਵਾਚ ਜਾਂਦੀਆਂ ਹਨ। ਉਨਾਂ ਕਿਹਾ ਕਿ ਅਜੋਕੀ ਪੀੜੀ ਲਈ ਸ਼ਹੀਦ ਮਾਰਗਦਰਸ਼ਕ ਹਨ ਅਤੇ ਇਨਾਂ ਨੂੰ ਕਦੇ ਵੀ ਮਨਾਂ ਤੋਂ ਭੁਲਾਇਆ ਨਹੀਂ ਜਾ ਸਕਦਾ।
ਇਸ ਮੌਕੇ ਉਨਾਂ ਨੇ ਸੰਬਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਸਮਾਰਕ ਦੀ ਸਾਫ ਸ਼ਫਾਈ ਵੱਲ ਵਿਸ਼ੇਸ ਧਿਆਨ ਦੇਣ ਲਈ ਜੋਰ ਦਿੱਤਾ। ਇਸ ਤੋਂ ਪਹਿਲਾਂ ਸ. ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ ਨੇ ਡਿਪਟੀ ਕਮਿਸ਼ਨਰ ਦਾ ਇਥੇ ਪੁਹੰਚਣ ਤੇ ਨਿੱਘਾ ਸਵਾਗਤ ਕਰਦਿਆਂ ਸਮਾਰਕ ਵਿਖੇ ਕੀਤੇ ਗਏ ਕਾਰਜਾਂ ਸਬੰਧੀ ਜਾਣੂੰ ਕਰਵਾਇਆ। ਇਤਿਹਾਸਕਾਰ ਪ੍ਰੋਫਸਰ ਰਾਜ ਕੁਮਾਰ ਸ਼ਰਮਾ ਨੇ ਛੋਟੋ ਘੱਲੂਘਾਰੇ ਦੇ ਇਤਿਹਾਸ ਤੇ ਚਾਨਣਾ ਪਾਉਂਦੇ ਹੋਏ ਇਸ ਸਮਾਰਕ ਵਿਚ ਉਸ ਨਾਲ ਜੁੜੀ ਹੋਰ ਇਤਿਹਾਸਕ ਸਮੱਗਰੀ ਇਕੱਠਾ ਕਰਨ ਦੀ ਜਰੂਰਤ ‘ਤੇ ਜੋਰ ਦਿੱਤਾ। ਸ. ਹਰਮਨਪ੍ਰੀਤ ਸਿੰਘ ਸੰਯੁਕਤ ਸਕੱਤਰ ਜਿਲਾ ਹੈਰੀਟੇਜ ਸੁਸਾਇਟੀ ਨੇ ਵਿਦਿਆਰਥੀਆਂ ਅਤੇ ਯੁਵਾ ਵਰਗ ਲਈ ਆਡੀਓ-ਵੀਡੀਓ ਸਹੂਲਤਾਂ ਦੇਣ ਲਈ ਕਿਹਾ। ਦਮਨਜੀਤ ਸਿੰਘ ਰਿਸ਼ੈਪਨਿਸ਼ਟ-ਕਮ-ਗਾਈਡ ਵਲੋਂ ਛੋਟਾ ਘੱਲੂਘਾਰਾ ਮੋਮੋਰੀਅਲ ਯਾਦਗਰ ਦੀ ਬਿਹਤਰੀ ਲਈ ਲੋੜੀਦੇ ਕੰਮਾਂ ਤੋਂ ਡਿਪਟੀ ਕਮਿਸ਼ਨਰ ਨੂੰ ਜਾਣੂੰ ਕਰਵਾਇਆ।

ਦੱਸਣਯੋਗ ਹੈ ਕਿ ਛੋਟੇ ਘੱਲੂਘਾਰੇ ਦੇ ਇਸ ਯੁੱਧ ਵਿਚ ਲੱਗਭਗ 11000 ਸਿੰਘ ਸ਼ਹੀਦ ਹੋਏ ਸਨ ਤੇ ਇਹ ਯੁੱਧ 1746 ਈ. ਨੂੰ ਹੋਇਆ ਸੀ। ਤੁਰਕ ਸੈਨਾ ਨੇ ਢਿੰਡੋਰਾ ਪਿਟਵਾ ਦਿੱਤਾ ਕਿ ਅਸੀਂ ਸਾਰੇ ਸਿੰਘਾਂ ਨੂੰ ਖਤਮ ਕਰ ਦਿੱਤਾ ਹੈ ਪਰ ਸਿੰਘਾਂ ਦੇ ਹੌਸਲੇ ਮੱਧਮ ਨਾ ਹੋਏ। ਉਨ•ਾਂ ਨੇ ਜਾਲਮਾਂ ਵਿਰੁੱਧ ਸੰਘਰਸ਼ ਜਾਰੀ ਰੱਖਿਆ। ਇਸ ਤੋਂ 2 ਸਾਲ ਬਾਅਦ 1748 ਈ. ਦੀ ਵਿਸਾਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਿੰਘਾਂ ਦਾ ਭਾਰੀ ਇਕੱਠ ਜੋੜ ਹੋਇਆ, ਜਿਸ ਤੋਂ ਮਿਸਲਾਂ ਹੋਂਦ ਵਿਚ ਆਈਆਂ ਅਤੇ ਸੰਯੁਕਤ ਕਮਾਂਡ ‘ਜਥੇਦਾਰ ਸ. ਜੱਸਾ ਸਿੰਘ ਆਹਲੂਵਾਲੀਆ’ ਨੂੰ ਸੌਂਪੀ ਗਈ। ਸਿੱਖ ਇਤਿਹਾਸ ਵਿਚ ‘ਛੋਟਾ ਘੱਲੂਘਾਰਾ’ ਦਾ ਨਾਂ ਸਦਾ ਅਮਰ ਰਹੇ.

Written By
The Punjab Wire