CORONA ਗੁਰਦਾਸਪੁਰ

?ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋਂ ਕਰਫਿਊ ਦੋਰਾਨ ਖੇਤੀਬਾੜੀ ਸ਼ੀਜਨ ਨੂੰ ਮੁੱਖ ਰੱਖਦਿਆਂ ਹਦਾਇਤਾਂ ਤਹਿਤ ਦਿੱਤੀ ਰਾਹਤ

?ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋਂ ਕਰਫਿਊ ਦੋਰਾਨ ਖੇਤੀਬਾੜੀ ਸ਼ੀਜਨ ਨੂੰ ਮੁੱਖ ਰੱਖਦਿਆਂ ਹਦਾਇਤਾਂ ਤਹਿਤ ਦਿੱਤੀ ਰਾਹਤ
  • PublishedMay 10, 2020

ਗੁਰਦਾਸਪੁਰ, 10 ਮਈ ( ਮੰਨਨ ਸੈਣੀ ) ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਨੂੰ ਜਿਲੇ ਅੰਦਰ ਕਰਫਿਊ ਲਗਾਇਆ ਹੈ। ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਪਹਿਲੀ ਮਈ 2020 ਨੂੰ 3.0 ਲਾਕਡਾਊਨ ਦੋਰਾਨ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਅਤੇ ਐਡੀਸ਼ਨਲ ਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਵਲੋਂ ਦਿੱਤੀਆਂ ਗਾਈਡਲਾਈਨਜ਼ 3 ਮਈ ਨੂੰ ਜਾਰੀ ਕੀਤੀਆਂ ਗਈਆਂ ਸਨ ਤਹਿਤ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਸਰਕਾਰ ਵਲੋਂ 6 ਮਈ ਨੂੰ ਨਵੀਆਂ ਐਡਵਾਈਜਾਰੀਆਂ ਜਾਰੀ ਕੀਤੀਆਂ ਗਈਆਂ ਸਨ।

ਐਡੀਸ਼ਨਲ ਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਦੇ ਸਨਮੁੱਖ 09 ਮਈ ਨੂੰ ਜਿਲੇ ਅੰਦਰ ਹੁਕਮ ਨੰਬਰ 27.4 ਰਾਹੀਂ ਕਰਫਿਊ ਦੋਰਾਨ ਹਦਾਇਤਾਂ ਤਹਿਤ ਰਾਹਤ ਦਿੱਤੀ ਗਈ ਸੀ। ਖੇਤੀਬਾੜੀ ਸ਼ੀਜ਼ਨ ਵਿਚ ਦੇਖਿਆਂ ਗਿਆ ਹੈ ਖੇਤੀਬਾੜੀ ਖੇਤਰ ਨੂੰ ਹੋਰ ਸਹੂਲਤਾਂ ਦਿੱਤੇ ਜਾਣ ਦੀ ਜਰੂਰਤ ਹੈ। ਇਸ ਲਈ ਖੇਤੀਬਾੜੀ ਸ਼ੀਜ਼ਨ ਨੂੰ ਮੁੱਖ ਰੱਖਕੇ ਮਿਤੀ 09-05-2020 ਨੂੰ ਦਿੱਤੀਆਂ ਛੋਟਾਂ ਵਿਚ ਕੁਝ modified (ਮਾਮੂਲੀ ਤਬਦੀਲੀ) ਕੀਤਾ ਗਿਆ ਹੈ।।

Punjab shops and commercial establishment act of 1958 Act ਤਹਿਤ ਰਜਿਸਟਰਡ ਸਾਰੀਆਂ ਦੁਕਾਨਾਂ, ਮਲਟੀ ਬਰਾਂਡ ਅਤੇ ਸਿੰਗਲ ਬਰਾਂਡ ਮਾਲਜਾਂ ਤੋਂ ਇਲਾਵਾ ਰਿਹਾਇਸ਼ੀ ਅਤੇ ਮਾਰਕਿਟ ਕੰਪਲੈਕਸ ਵਿਚ ਸਾਰੀਆਂ ਦੁਕਾਨਾਂ, ਮਿਊਸੀਪਲ ਕਾਰਪੋਰੇਸ਼ਨ ਅਤੇ ਨਗਰ ਕੋਸ਼ਲਾਂ ਦੀ ਹੱਦਾਂ ਤੋਂ ਬਾਹਰਵਾਰ ਦੁਕਾਨਾਂ, 50 ਫੀਸਦ ਵਰਕਰਾਂ ਨਾਲ ਮਾਸਕ ਪਹਿਨਕੇ ਅਤੇ ਸ਼ੋਸਲ ਡਿਸਟੈਂਸ ਨੂੰ ਮੈਨਟੇ ਰੱਖਕੇ ਦੁਕਾਨਾਂ ਖੋਲ• ਸਕਦੇ ਹਨ।

ਮਾਰਕਿਟ ਕੰਪਲੈਕਸ ਅਤੇ ਮਲਟੀ ਬਰਾਂਡ ਤੇ ਸਿੰਗਲ ਬਰਾਂਡ ਤੋਂ ਇਲਾਵਾ, Punjab shops and commercial establishment act of 1958 Act ਤਹਿਤ ਸਾਰੀਆਂ ਦੁਕਾਨਾਂ, ਜਿਸ ਵਿਚ neighbourhood shops and standalone shops ਸ਼ਾਮਿਲ ਹਨ ਅਤੇ ਮਿਊਸੀਪਲ ਕਾਰਪੋਰੇਸ਼ਨ ਅਤੇ ਨਗਰ ਕੋਸਲਾਂ ਦੀ ਹੱਦਾਂ ਦੇ ਅੰਦਰ ਰਿਹਾਇਸ਼ੀ ਕੰਪਲੈਕਸ ਵਿਚਲੀਆਂ ਦੁਕਾਨਾਂ 50 ਫੀਸਦ ਵਰਕਰਾਂ ਨਾਲ ਮਾਸਕ ਪਹਿਨਕੇ ਅਤੇ ਸ਼ੋਸਲ ਡਿਸਟੈਂਸ ਨੂੰ ਮੈਨਟੇ ਰੱਖਕੇ ਦੁਕਾਨਾਂ ਖੋਲ• ਸਕਦੇ ਹਨ।

ਕੈਟਾਗਿਰੀ –1 (1-ਏ)
ਹਫਤੇ ਦੇ ਸਾਰੇ ਦਿਨ, 24 ਘੰਟੇ ਸਰਕਾਰੀ ਤੇ ਪ੍ਰਾਈਵੇਟ ਹਸਪਾਤਲ, ਉਨਾਂ ਨਾਲ ਸਬੰਧਿਤ ਮੈਡੀਕਲ ਸੰਸਥਾਵਾਂ, ਮੈਨੂਫੈਕਚਰਿੰਗ ਅਤੇ ਡਿਸਟਰੀਬਿਊਸ਼ਨ ਯੂਨਿਟ, ਡਿਸਪੈਂਸਰੀਆਂ, ਕੈਮਿਸਟ ਤੇ ਮੈਡੀਕਲ ਦੁਕਾਨਾਂ, ਲੈਬਾਰਟਰੀ, ਨਰਸਿੰਗ ਹੋਮ ਅਤੇ ਐਂਬੂਲਸ ਆਦਿ ਪਹਿਲਾਂ ਦੀ ਤਰਾਂ ਲਗਾਤਾਰ ਕੰਮ ਕਰਦੀਆਂ ਰਹਿਣਗੀਆਂ। ਮੈਡਕਲ ਕਰਮਚਾਰੀ, ਨਰਸਾਂ, ਪੈਰਾ-ਮੈਡੀਕਲ ਸਟਾਫ ਅਤੇ ਹੋਰ ਹਸਪਤਾਲ ਨਾਲ ਸਬੰਧਿਤ ਸੇਵਾਵਾਂ ਨੂੰ ਆਵਾਜਾਈ ਕਰਨ ਲਈ ਛੋਟ ਹੈ।

ਕੈਟਾਗਿਰੀ –1 ਬੀ
ਹਫਤੇ ਵਿਚ ਸੋਮਵਾਰ ਤੋਂ ਸ਼ਨਿੱਚਰਵਾਰ ਤਕ ਕਰਿਆਨਾ, ਡੇਅਰੀ ਪ੍ਰੋਡੱਕਟਸ, ਤੇ ਮਠਿਆਈਆਂ ਵਾਲੀਆਂ ਦੁਕਾਨਾਂ ਅਤੇ ਜਰੂਰੀ ਸੇਵਾਵਾਂ ਜਿਨਾਂ ਵਿਚ ਬੇਕਰੀ ਵਾਲੀਆਂ ਦੁਕਾਨਾਂ, ਮੀਟ ਅਤੇ ਪੋਲਟਰੀ ਵਾਲੀਆਂ ਦੁਕਾਨਾਂ ਅਤੇ ਫਲ ਅਤੇ ਸ਼ਬਜ਼ੀਆਂ ਵਾਲੀਆਂ ਦੁਕਾਨਾਂ ਸ਼ਾਮਿਲ ਹਨ। ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤਕ ਖੁੱਲ•ਣਗੀਆਂ ਅਤੇ ਐਤਵਾਰ ਨੂੰ ਸਵੇਰੇ ਵਜੇ 9 ਤੋਂ ਦੁਪਹਿਰ 1 ਵਜੇ ਤਕ ਖੁੱਲ•ਣਗੀਆਂ।

ਕੈਟਾਗਿਰੀ-1 ਸੀ
ਹਫਤੇ ਵਿਚ ਸੋਮਵਾਰ ਤੋਂ ਸਨੀਵਾਰ ਤਕ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤਕ ਜਨਰਲ ਪ੍ਰੋਵੀਜ਼ਨ, ਖਾਦਾਂ ਤੇ ਕੀਟਨਾਸ਼ਕ ਵਾਲੀਆਂ ਦੁਕਾਨਾਂ, ਸਟੇਸ਼ਨਰੀ ਵਾਲੀਆਂ ਦੁਕਾਨਾਂ, ਮੈਕਨਿਕ ਤੇ ਰਿਪੇਅਰ ਵਾਲੀਆਂ ਦੁਕਾਨਾਂ ਜਿਵੇ ਕਿ ਪਲੰਬਰ, ਸਾਈਕਲ ਰਿਪੇਅਰ, ਮੋਚੀ, ਵੈਲਡਰ, ਵਾਟਰ ਆਰ.ਓ ਸਿਰਫ ਰਿਪੇਅਰ ਵਾਲੀਆਂ, ਕੋਰੀਅਰ ਸਰਵਿਸ਼ਜ਼, ਟਰੈਕਟਰ ਵਰਕਸ਼ਾਪ ਅਤੇ ਸਪੇਅਰ ਪਾਰਟਸ ਦੁਕਾਨਾਂ ਅਤੇ ਜਰੂਰੀ ਸੇਵਾਵਾਂ ਜਿਨਾਂ ਵਿਚ ਬੀਜਾਂ ਵਾਲੀਆਂ ਦੁਕਾਨਾਂ, ਪ੍ਰਿੰਟਿਗ ਪ੍ਰੈੱਸ, ਈ-ਕਾਮਰਸ, ਹਾਰਡਵੇਅਰ ਦੀਆਂ ਦੁਕਾਨਾਂ, ਬਿਜਲੀ/ ਇਲਾਕਟ੍ਰਾਨਿਕਸ ਦੁਕਾਨਾਂ ਅਤੇ ਰਿਪੇਅਰ ਵਾਲੀਆਂ ਦੁਕਾਨਾਂ ਸ਼ਾਮਿਲ ਹਨ। ਸਿਰਫ ਚਾਰ ਪਹੀਆ ਵਾਹਨ ਤੇ ਦੋ ਪਹੀਆਂ ਵਾਹਨ ਅਤੇ ਉਨਾਂ ਨਾਲ ਸਬੰਧਿਤ ਸਪੇਰਅਰ ਪਾਰਟਸ ਦੁਕਾਨਾਂ ਖੁੱਲ•ਣਗੀਆਂ।

ਕੈਟਾਗਿਰੀ-2
ਹਫਤੇ ਵਿਚ ਤਿੰਨ ਦਿਨ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤਕ ਸੀਮਿੰਟ, ਰੇਤ ਤੇ ਬੱਜਰੀ ਵਾਲੀਆਂ ਦੁਕਾਨਾਂ, ਪਲਾਈਵੁੱਡ, ਪੇਂਟ, ਸ਼ੈਨੇਟਰੀ ਤੇ ਗਲਾਸ ਸਟੋਰ, ਪੀ.ਵੀ.ਸੀ ਪੈਨਲ ਤੇ ਪਾਈਪ ਫਿੰਟਗ, ਬਿਜਲਈ ਵਾਲੀਆਂ ਵਸਤਾਂ ਦੀਆਂ ਦੁਕਾਨਾਂ ਤੇ ਸਪੇਅਰ ਪਾਰਟਸ ਦੁਕਾਨਾਂ, ਟਾਇਰ ਐਂਡ ਟੂਬ ਸਟੋਰ, ਆਇਰਨ ਫੈਬਰੀਕੇਟਰ, ਡਰਾਈ ਫਰੂਟ ਦੀਆਂ ਦਾਕਨਾਂ, ਕਬਾੜੀਆ, ਆਇਰਨ ਡੀਲਰ ਅਤੇ ਮਰਚੈਂਟ, ਅਲਮੀਨੀਅਮ ਅਤੇ ਮੈਟਲ ਵਰਕਸ, ”utensils, crockery, ਮੋਚੀ ਦੀ ਦੁਕਾਨਾਂ, ਇਨਵਰਟਰ ਅਤੇ ਬੈਟਰੀ, ਏਅਰ ਕੂਲਰ ਬਾਡੀ ਫੈਬਰੀ ਕੇਟਰ ਅਤੇ ਜਰੂਰੀ ਸੇਵਾਵਾਂ ਜਿਨਾਂ ਵਿਚ ਕੰਪਿਊਟਰ ਸੈਲਰ ਅਤੇ ਕੰਪਿਊਟਰ ਰਿਪੇਅਰ, ਸੈਂਨਟਰੀ, ਮਾਰਬਲਜ ਤੇ ਟਾਇਲਾਂ, ਪੰਪ ਸੈੱਟਸ, ਫੋਟੋਗਰਾਫਰਜ਼, ਵੀਡੀਓ ਸਟੂਡਿਊ, ਫਰਨੀਚਰ ਸਟੋਰ, ਟਿੰਬਰ ਮਰਟਚੈਂਟਸ, ਕਾਰਪੈਂਟਰ, ਗਿਫਟ ਸੈਂਟਰ, ਗੰਨ ਹਾਊਸ,ਪਲਾਂਟ ਨਰਸਰੀ, ਘੜੀਆਂ ਤੇ ਮੋਬਾਇਲ ਸਟੋਰ ਅਤੇ ਮੋਬਾਇਲ ਰਿਪੇਅਰ, ਪਲਾਸਟਿਕ ਵਸਤਾਂ, ਇਲੈਕਟਰਾਨਿਕਸ ਗੁੱਡਜ਼ ਸ਼ਾਪ, ਮਨੀ ਟਰਾਂਸ਼ਫਰ ਐਂਡ ਐਕਸਚੇਂਜ, ਸਾਈਕਲ ਸਟੋਰ, ਸਾਈਕਲ ਰਿਪੇਅਰ ਸ਼ਾਮਿਲ ਹਨ। ਆਟੋਮੋਬਾਇਲ ਏਜੰਸੀ/ਡੀਲਰਸ਼ਿਪ ਸ਼ਾਪ/ਸ਼ੋਅਰੂਮ (ਸਿਰਫ ਚਾਰ ਪਹੀਆ ਤੇ ਦੋ ਵਾਹਨ ਖੁੱਲ• ਸਕਦੇ ਹਨ।

ਕੈਟਾਗਿਰੀ-3
ਹਫਤੇ ਵਿਚ ਤਿੰਨ ਦਿਨ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤਕ ਕੱਪੜਾ ਮਰਚੈਂਟ, ਟੇਲਰ, ਹੈਂਡਲੂਮ ਅਤੇ ਖਾਦੀ ਵਸਤਾਂ ਵਾਲੇ ਸਟੋਰ, ਜਿਊਲਰੀ ਤੇ ਜਨਰਲ ਸਟੋਰ (ਮਨਿਆਰੀ), ਚਾਰਟਰਡ ਲੇਖਾਕਾਰ ਅਤੇ ਹੋਰ ਲੇਖਾਕਾਰ ਸੈਂਟਰ ਖੁੱਲ• ਸਕਦੇ ਹਨ। ਜਰੂਰੀ ਸੇਵਾਨਾਂ ਵਿਚ ਰੈਡੀਮੈਡ ਗਾਰਮੈਂਟਸ, ਡਰਾਈ ਕਲੀਨਰ ਚੇ ਡਾਇੰਗ ਸ਼ਾਪ, ਸੁਨਿਆਰੇ ਦੀਆਂ ਦੁਕਾਨਾਂ ਅਤੇ ਸਪੋਰਟਸ ਵਸਤਾਂ ਵਾਲੀਆਂ ਦੁਕਾਨਾਂ ਸ਼ਾਮਿਲ ਹਨ।

ਕੈਟਾਗਿਰੀ-4
ਬੈਂਕ ਸੋਮਵਾਰ ਤੋ ਸ਼ਨੀਵਾਰ ਤਕ 9 ਤੇ ਦੁਪਿਹਰ 1 ਵਜੇ ਤਕ ਪਬਲਿਕ ਡੀਲਿੰਗ ਕਰਨਗੇ ਤੇ 5 ਵਜੇ ਤਕ ਦਫਤਰੀ ਕੰਮ ਕਰਨਗੇ। ਸਰਕਾਰੀ ਅਤੇ ਪ੍ਰਾਈਵੇਟ ਦਫਤਰਾਂ ਅਤੇ ਇੰਡਸਟਰੀ ਨਾਲ ਸਬੰਧਿਤ ਕਰਮਚਾਰੀ ਆਪਣੇ ਅਧਿਕਾਰਤ ਅਧਿਕਾਰੀ ਵਲੋਂ ਜਾਰੀ ਸ਼ਨਾਖਤੀ ਕਾਰਡ ਨਾਲ ਮੂਵਮੈਂਟ ਕਰ ਸਕਣਗੇ।

ਕੈਟਾਗਿਰੀ-5
ਸਕੂਲ, ਕਾਲਜ ਅਤੇ ਵਿੱਦਿਅਕ ਸੰਸਥਾਵਾਂ ਪਹਿਲਾਂ ਦੀ ਤਰਾਂ ਬੰਦ ਰਹਿਣਗੀਆਂ ਪਰ ਆਨਲਾਈਨ ਅਤੇ ਡਿਸਟੈਂਸ ਲਰਨਿੰਗ ਕਰਵਾਉਣ ਦੀ ਇਜਾਜ਼ਤ ਹੋਵੇਗੀ। ਆਨਲਾਈਨ ਪੜ•ਾਈ, ਕਿਤਾਬਾਂ ਵੰਡਣ ਆਦਿ ਸਬੰਧੀ ਸੋਮਵਾਰ ਤੋਂ ਸ਼ਨੀਵਾਰ ਤਕ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤਕ ਦਫਤਰ/ਪ੍ਰਾਈਵੇਟ ਦਫਤਰ ਖੋਲ•ੇ ਜਾ ਸਕਦੇ ਹਨ। ਪਰ ਪੜ•ਾਈ ਨਾਲ ਸੰਬਧਿਤ ਕੋਈ ਗਤੀਵਿਧੀ ਨਹੀਂ ਕੀਤੀ ਜਾ ਸਕਦੀ ਅਤੇ 33 ਫੀਸਦ ਤੋਂ ਵੱਧ ਸਟਾਫ ਨਹੀਂ ਹੋਣਾ ਚਾਹੀਦਾ ਹੈ।

ਹੁਕਮਾਂ ਵਿਚ ਕਿਹਾ ਗਿਆ ਹੈ ਕਿ ਅਗਰ ਕੋਈ ਦੁਕਾਨਦਾਰ ਉਪਰੋਕਤ ਹਦਾਇਤਾਂ ਤਹਿਤ ਨਿਰਧਾਰਿਤ ਕੀਤੇ ਦਿਨਵਾਰ ਦੋਰਾਨ ਹੁਕਮਾਂ ਦੀ ਉਲੰਘਣਾ ਕਰਦਾ ਹੈ ਜਾਂ ਸ਼ੋਸਲ ਡਿਸਟੈਂਸ ਸਬੰਧੀ ਦਿੱਤੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਸਬੰਧਿਤ ਐਸ.ਡੀ.ਐਮ ਵਲੋਂ 07 ਦਿਨ ਲਈ ਦੁਕਾਨ ਬੰਦ ਕਰ ਦਿੱਤੀ ਜਾਵੇਗੀ। ਜੇ ਕੋਈ ਦੁਕਾਨ ਮਲਟੀਪਲਾਈ ਵਸਤਾਂ ਵੇਚਦਾ ਹੈ ਅਤੇ ਉਹ ਦੋਵੇ ਰੋਟੇਸ਼ਨਲ ਕੈਟਾਗਿਰੀ ਵਿਚ ਆਉਂਦਾ ਹੈ ਤਾਂ ਉਸ਼ਨੂੰ ਇਕ ਕੈਟਾਗਿਰੀ ਹੀ ਚੁਣਨੀ ਪਵੇਗੀ ਤੇ ਉਹ ਹਫਤੇ ਵਿਚ ਤਿੰਨ ਦਿਨ ਹੀ ਦੁਕਾਨ ਖੋਲ• ਸਕਦਾ ਹੈ।

ਉਨਾਂ ਅੱਗੇ ਦੱਸਿਆ ਕਿ ਕਰਫਿਊ ਵਿਚ ਸਵੇਰੇ 7 ਵਜੋਂ ਦੁਪਹਿਰ 3 ਵਜੇ ਤਕ ਦਿੱਤੀ ਢਿੱਲ ਦੋਰਾਨ ਲੋਕ ਪੈਦਲ ਹੀ ਮੂਵਮੈਂਟ ਕਰਨਗੇ ਅਤੇ ਵਹੀਕਲਾਂ ਦੀ ਵਰਤੋਂ ਜਾਰੀ ਕੀਤੇ ਪਾਸ ਨਾਲ ਹੀ ਕੀਤੀ ਜਾ ਸਕੇਗੀ। ਜਿਨਾਂ ਦੁਕਾਨਦਾਰਾਂ ਨੂੰ ਦੁਪਿਹਰ 3 ਵਜੇ ਤੋਂ ਬਾਅਦ ਆਪਣੇ ਵਸਤਾਂ ਜਾਂ ਸੇਵਾਵਾਂ ਦੇਣ ਦੀ ਛੋਟ ਦਿੱਤੀ ਗਈ ਹੈ ਤਾਂ ਵਿਅਕਤੀ ਕੋਲ ਕਰਫਿਊ ਪਾਸ ਹੋਣਾ ਲਾਜ਼ਮੀ ਹੈ ਜਾਂ ਸਮਾਨ ਦੀ ਹੋਮ ਡਿਲਵਰੀ ਕੀਤੀ ਜਾ ਸਕਦੀ ਹੈ।

ਭੀੜ ਤੋਂ ਬਚਣ ਲਈ ਦੁਕਾਨਦਾਰ ਆਪਣੇ ਵਹੀਕਲ ਮਾਰਕਿਟ ਐਸ਼ੋਸ਼ੀਏਸ਼ਨ, ਨਗਰ ਕੋਂਸਲ ਜਾਂ ਪੁਲਿਸ ਵਲੋਂ ਨਿਰਧਾਰਿਤ ਸਥਾਨ ਉੱਪਰ ਹੀ ਲਗਾਉਣ। ਕੋਈ ਦਕਾਨਾਦਰ ਦੁਕਾਨ ਤੋਂ ਬਾਹਰ ਸਮਾਨ ਨਹੀਂ ਰੱਖੇਗਾ।
ਇਸ ਤੋਂ ਇਲਾਵਾ ਰੇਹੜੀਆਂ ਤੇ ਖਾਣ ਵਾਲੇ ਪਦਾਰਥ ਨਹੀਂ ਵੇਚੇ ਜਾ ਸਕਣਗੇ। ਰੇਹੜੀ ਵਾਲੇ ਜਿਵੇ ਕਿ ਪਕੋੜਾ, ਚਾਟ, ਗੋਲ ਗੱਪੇ, ਟੀ ਸਟਾਲ ਨਹੀ ਲਗਾ ਸਕਦੇ ਅਤੇ ਰੈਸਟੋਂਰੈਂਟ ਵਿਚ ਬੈਠ ਕੇ ਖਾਣਾ ਨਹੀਂ ਖਾਧਾ ਜਾ ਸਕੇਗਾ। ਫਲ ਅਤੇ ਸਬਜੀਆਂ ਵਾਲੇ ਇਕ ਸਥਾਨ ਤੇ ਖਲੋ ਕੇ ਵਸਤਾਂ ਨਹੀਂ ਵੇਚ ਸਕਣਗੇ ਤੇ ਹੋਮ ਡਿਲਵਰੀ ਕਰਨਗੇ।
ਸਾਰੇ ਦੁਕਾਨਦਾਰ ਸ਼ੋਸਲ ਡਿਸਟੈਂਸ਼ ਮੈਨਟੇਨ ਰੱਖਣ ਨੂੰ ਯਕੀਨੀ ਬਣਾਉਣਗੇ। ਉਪਰੋਤ ਤੋਂ ਇਲਾਵਾ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ (ਐਨ.ਐਚ.ਐਮ, ਪੰਜਾਬ) ਵਲੋਂ 28 ਅਪ੍ਰੈਲ 2020 ਨੂੰ ਜਾਰੀ ਕੀਤੀ ਐਡਵਾਜ਼ਿਰੀ ਨੂੰ ਦੁਕਾਨਾਂ ਖੋਲ•ਣ ਵਾਲੀਆਂ the entity/agency ਪਾਲਣਾ ਕਰਨ ਨੂੰ ਯਕੀਨੀ ਬਣਾਉਣਗੇ। ਦੁਕਾਨਾਂ ਦੇ ਆਲੇ ਦੁਆਲੇ ਸਫਾਈ ਰੱਖਣ ਨੂੰ ਯਕੀਨੀ ਬਣਾਉਣਗੇ ਤੇ ਸ਼ੈਨੀਟਾਈਜ਼ ਵੀ ਕਰਨਗੇ।

Written By
The Punjab Wire