ਕਰੋਨਾ ਵਾਇਰਸ ਵਿਰੁੱਧ ਲੜੀ ਜਾ ਰਹੀ ਜੰਗ ਵਿਚ ਸਾਨੂੰ ਸਾਰਿਆਂ ਨੂੰ ਉਸਾਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ-ਐਸ.ਡੀ.ਐਮ ਬੱਲ
ਅਜਿਹੀ ਕੋਈ ਵੀ ਖਬਰ ਜਾਂ ਗੱਲ ਜਿਸ ਨਾਲ ਕਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਵਿਚ ਗਲਤ ਮੈਸੇਜ ਜਾਵੇ, ਜਰੂਰੀ ਤੋਰ ‘ਤੇ ਘੋਖ ਪੜਤਾਲ ਕੀਤੀ ਜਾਣੀ ਚਾਹੀਦੀ ਹੈ
ਪਿੰਡ ਭੈਣੀ ਪਸਵਾਲ ਵਿਖ ਕਰੋਨਾ ਵਾਇਰਸ ਪੀੜਤ ਮਰੀਜਾਂ ਦੇ ਸਸਕਾਰ ਦਾ ਵਿਰੋਧ ਕੀਤੇ ਜਾਣ ਵਾਲੀਆਂ ਮਨਘੜਤ ਖਬਰਾਂ ਨੇ ਲੋਕਾਂ ਦੇ ਮਨਾਂ ਨੂੰ ਪੁਹੰਚਾਈ ਠੇਸ
ਗੁਰਦਾਸਪੁਰ, 18 ਅਪ੍ਰੈਲ । ਸ. ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ ਨੇ ਦੱਸਿਆ ਕਿ ਬੀਤੀ 16 ਅਪ੍ਰੈਲ ਨੂੰ ਪਿੰਡ ਭੈਣੀ ਪਸਵਾਲ ਦੇ ਕਰੋਨਾ ਵਾਇਰਸ ਪੋਜ਼ਟਿਵ ਮਰੀਜ਼ ਦੇ ਦਿਹਾਂਤ ਸਬੰਧੀ ਲੋਕਾਂ ਵਲੋਂ ਵਿਰੋਧ ਕੀਤੇ ਜਾਣ ਵਾਲੀਆਂ ਮਨਘੜਤ ਖਬਰਾਂ ਨਾਲ ਜ਼ਿਲ•ਾ ਪ੍ਰਸ਼ਾਸਨ ਵਲੋਂ ਕਰੋਨਾ ਵਾਇਰਸ ਵਿਰੁੱਧ ਲੜੀ ਜਾ ਰਹੀ ਜੰਗ ਅਤੇ ਲੋਕਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ, ਜੋ ਕਿ ਇਸ ਸੰਕਟ ਦੀ ਘੜੀ ਵਿਚ ਗੰਭੀਰ ਮੁੱਦਾ ਹੈ
ਐਸ.ਡੀ.ਐਮ ਸ. ਬੱਲ ਨੇ ਦੱਸਿਆ ਕਿ ਪਿੰਡ ਭੈਣੀ ਪਸਵਾਲ ਦੇ ਵਸਨੀਕ ਜੋ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਸਨ ਅਤੇ ਉਨਾਂ ਦਾ ਅੰਮ੍ਰਿਤਸਰ ਵਿਖੇ ਚੱਲ ਰਹੇ ਇਲਾਜ ਦੋਰਾਨ ਦਿਹਾਂਤ ਹੋ ਗਿਆ ਸੀ। ਉਨਾਂ ਦੀ ਮ੍ਰਿਤਕ ਦੇਹ ਅੰਮ੍ਰਿਤਸਰ ਤੋਂ ਪਿੰਡ ਭੈਣੀ ਪਸਵਾਲ ਵਿਖੇ ਲਿਆਉਣ ਲਈ ਜ਼ਿਲ•ਾ ਪ੍ਰਸ਼ਾਸਨ ਵਲੋਂ ਸੈਕਟਰ ਮੈਜਿਸਟਰੇਟ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਦੀ ਡਿਊਟੀ ਲਗਾਈ ਸੀ ਤੇ ਪੂਰੇ ਸਤਿਕਾਰ ਨਾਲ ਮ੍ਰਿਤਕ ਦੇਹ ਨੂੰ ਉਨਾਂ ਦੇ ਜੱਦੀ ਪਿੰਡ ਭੈਣੀ ਪਸਵਾਲ ਵਿਖੇ ਲਿਆਂਦੀ ਗਿਆ ਸੀ।
ਉਨਾਂ ਦੱਸਿਆ ਕਿ ਪਿੰਡ ਭੈਮੀ ਪਸਵਾਲ ਦੇ ਸਰਪੰਚ ਸਮੇਤ ਪਿੰਡ ਵਾਸੀਆਂ ਵਲੋਂ ਅੰਤਿਮ ਸਸਕਾਰ ਸਬੰਧੀ ਕੀਤੇ ਜਾਣ ਵਾਲੇ ਰੀਤੀ ਰਿਵਾਜਾਂ ਸਬੰਧੀ ਸਾਰੇ ਸਮਾਨ ਦਾ ਪ੍ਰਬੰਧ ਕੀਤਾ ਗਿਆ ਸੀ ਤੇ ਪਰਿਵਾਰਕ ਮੈਂਬਰਾਂ ਵਲੋਂ ਆਖਰੀ ਸਮੇਂ ਦੀ ਸਾਰੀਆਂ ਰਸਮਾਂ ਤਹਿਤ ਅੰਤਿਮ ਸਸਕਾਰ ਕੀਤਾ ਗਿਆ ਸੀ। ਅੰਤਿਮ ਸਸਕਾਰ ਮੌਕੇ ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ, ਸ. ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ) ਸਮੇਤ ਸਿਵਲ ਤੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਮੋਜੂਦ ਸਨ।
ਐਸ.ਡੀ.ਐਮ ਬੱਲ ਨੇ ਅੱਗੇ ਕਿਹਾ ਕਿ ਅੰਤਿਮ ਸਸਕਾਰ ਮੌਕੇ ਸਿਹਤ ਵਿਭਾਗ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਪਾਲਣਾ ਕੀਤੀ ਗਈ ਅਤੇ ਅੰਤਿਮ ਸਸਕਾਰ ਦੀਆਂ ਰਸਮਾਂ ਨਿਭਾ ਰਹੇ ਪਰਿਵਾਰਕ ਮੈਂਬਰਾਂ ਨੇ ਪੀ.ਪੀ ਈ (personal protection equipment) ਕਿੱਟਾਂ ਪਾਈਆਂ ਹੋਈਆਂ ਸਨ। ਅੰਤਿਮ ਸਸਕਾਰ ਦੀ ਰਸਮਾਂ ਮ੍ਰਿਤਕ ਦੇ ਭਰਾ ਸੇਵਾ ਸਿੰਘ, ਪੁੱਤਰ ਇੰਦਰਜੀਤ ਸਿੰਘ ਅਤੇ ਭਤੀਜੇ ਬਲਜੀਤ ਸਿੰਘ, ਪ੍ਰਦੀਪ ਸਿੰਘ ਤੇ ਜਗਜੀਤ ਨੇ ਨਿਭਾਈਆਂ। ਅਗਨ ਭੇਂਟ ਮ੍ਰਿਤਕ ਦੇ ਇਕਲੋਤਾ ਪੁੱਤਰ ਇੰਦਰਜੀਤ ਸਿੰਘ ਵਲੋਂ ਕੀਤੀ ਗਈ ਅਤੇ ਉਸ ਤੋਂ ਪਹਿਲਾਂ ਅੰਤਿਮ ਅਰਦਾਸ ਦੀ ਰਸਮ ਵੀ ਨਿਭਾਈ ਗਈ ਸੀ।
ਸ. ਬੱਲ ਨੇ ਅੱਗੇ ਕਿਹਾ ਕਿ ਅੰਤਿਮ ਸਸਕਾਰ ਦਾ ਲੋਕਾਂ ਵਲੋਂ ਵਿਰੋਧ ਕੀਤੇ ਜਾਣ ਵਾਲੀਆਂ ਮਨਘੜਤ ਖਬਰਾਂ ਨਾਲ, ਜ਼ਿਲਾ ਪ੍ਰਸ਼ਾਸਨ ਦੇ ਨਾਲ ਲੋਕਾਂ ਦੇ ਮਨਾਂ ਨੂੰ ਭਾਰੀ ਠੇਸ ਪੁਹੰਚੀ ਹੈ। ਉਨਾਂ ਕਿਹਾ ਕਿ ਕਰੋਨਾ ਵਾਇਰਸ ਵਿਰੁੱਧ ਚਲਾਏ ਜਾ ਰਹੇ ਅਭਿਆਨ ਵਿਚ ਸਾਨੂੰ ਸਾਰਿਆਂ ਨੂੰ ਉਸਾਰੂ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਅਜਿਹੀ ਕੋਈ ਵੀ ਖਬਰ ਜਾਂ ਗੱਲ ਜਿਸ ਨਾਲ ਲੋਕਾਂ ਵਿਚ ਕਰੋਨਾ ਵਾਇਰਸ ਨੂੰ ਲੈ ਕੇ ਗਲਤ ਮੈਸੇਜ ਜਾਵੇ, ਉਸ ਸਬੰਧੀ ਜਰੂਰੀ ਤੌਰ ‘ਤੇ ਘੋਖ ਪੜਤਾਲ ਕੀਤੀ ਜਾਣੀ ਚਾਹੀਦੀ ਹੈ। ਉਨਾਂ ਕਿਹਾ ਕਿ ਇਸ ਲੜਾਈ ਵਿਚ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ ਅਤੇ ਹਾਂ ਪੱਖੀ ਭੂਮਿਕਾ ਨਿਭਾਉਣੀ ਚਾਹੀਦੀ ਹੈ।