CORONA

ਜ਼ਿਲਾ ਮੈਜਿਸਟਰੇਟ ਵੱਲੋਂ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਜ਼ਿਲਾ ਗੁਰਦਾਸਪੁਰ ਵਿੱਚ 31 ਮਾਰਚ ਤੱਕ ਲਾਕਡਾਊਨ ਕਰਨ ਦਾ ਹੁਕਮ ਜਾਰੀ

ਜ਼ਿਲਾ ਮੈਜਿਸਟਰੇਟ ਵੱਲੋਂ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਜ਼ਿਲਾ ਗੁਰਦਾਸਪੁਰ ਵਿੱਚ 31 ਮਾਰਚ ਤੱਕ ਲਾਕਡਾਊਨ ਕਰਨ ਦਾ ਹੁਕਮ ਜਾਰੀ
  • PublishedMarch 22, 2020


ਜ਼ਰੂਰੀ ਵਸਤਾਂ ਦੀ ਸਪਲਾਈ ‘ਤੇ ਹੋਵੇਗੀ ਛੋਟ

ਗੁਰਦਾਸਪੁਰ 22 ਮਾਰਚ। ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਆਮ ਜਨਤਾ ਦੀ ਸੁਰੱਖਿਆ ਲਈ ਮਹਾਂਮਾਰੀ ਦੇ ਪ੍ਰਭਾਵ ਤੋਂ ਬਚਣ ਲਈ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਜ਼ਿਲ•ਾ ਗੁਰਦਾਸਪੁਰ ਦੀ ਹਦੂਦ ਅੰਦਰ ਲਾਕਡਾਊਨ ਦਾ ਐਲਾਨ ਕੀਤਾ ਹੈ। ਇਹ ਹੁਕਮ ਅੱਜ 23 ਮਾਰਚ 2020 ਤੋਂ ਸਵੇਰੇ 6 ਵਜੇ ਤੋਂ 31 ਮਾਰਚ 2020 ਵਜੇ ਤੱਕ ਲਾਗੂ ਰਹੇਗਾ।

ਜਿਲਾ ਮੈਜਿਸਟਰੇਟ ਵਲੋਂ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਟੈਕਸੀ, ਆਟੋ-ਰਿਕਸ਼ਾ ਸਮੇਤ ਕੋਈ ਪਬਲਿਕ ਟਰਾਂਸਪੋਰਟ ਨਹੀਂ ਚੱਲੇਗੀ। ਸਾਰੀਆਂ ਦੁਕਾਨਾਂ, ਕਮਰੀਸ਼ਲ ਦਫਤਰ, ਫੈਕਟਰੀਜ਼, ਵਰਕਸ਼ਾਪ ਅਤੋ ਗੋਦਾਮ ਆਦਿ ਸਾਰੇ ਬੰਦ ਰਹਿਣਗੇ। ਜਨਤਕ ਸਥਾਨਾਂ ਤੇ ਕੋਈ ਐਸੰਬਲੀ ਜਾਂ ਸਮਾਗਮ ਆਦਿ ਨਹੀਂ ਹੋਵੇਗਾ। ਪਬਲਿਕ ਸਥਾਨ ‘ਤੇ 10 ਵਿਅਕਤੀ ਤੋਂ ਵੱਧ ਇਕੱਤਰ ਨਹੀਂ ਹੋ ਸਕਣਗੇ। ਸਿਹਤ ਵਿਭਾਗ ਵਲੋਂ ਜਿਨਾਂ ਵਿਅਕਤੀਆਂ ਨੂੰ 14 ਦਿਨ ਘਰ ਵਿਚ ਏਕਾਂਤਵਾਸ ਰਹਿਣ ਲਈ ਕਿਹਾ ਹੈ ਉਹ ਘਰੇ ਹੀ ਰਹਿਣਗੇ। ਜੇਕਰ ਜਿਸੇ ਨੂੰ ਖਾਂਸੀ, ਗਲਾ ਦਰਦ, ਸਰੀਰ ਦਰਦ, ਬੁਖਾਰ ਆਦਿ ਦੀ ਤਕਲੀਫ ਹੁੰਦੀ ਹੈ ਤਾਂ ਤੁਰੰਤ ਡਾਕਟਰ ਕੋਲ ਜਾ ਕੇ ਦਵਾਈ ਲਈ ਜਾਵੇ। ਜਿਹੜੇ ਲੋਕ 9 ਮਾਰਚ 2020 ਤੋਂ ਬਾਅਦ ਵਿਦੇਸ਼ ਵਿਚੋਂ ਆਏ ਹਨ ਉਹ ਜਿਲਾ ਪ੍ਰਸ਼ਾਸਨ ਨੂੰ ਸੂਚਿਤ ਕਰਨ। ਹੈਲਪਲਾਈਨ ਨੰਬਰ 104, 112, 01874-221464, 240990, 247500 ਜਾਂ 70099-89791 ਤੇ ਸੰਪਰਕ ਕਰਨ। ਘਰਾਂ ਵਿਚ ਏਕਾਂਤਵਾਸ ਰਿਹਾ ਜਾਵੇ ਜਾਂ ਆਪਣੇ ਆਪ ਨੂੰ ‘ਕੋਵਾ ਪੰਜਾਬ ਐਪ’ ਤੇ ਰਜਿਸਟਰਡ ਵੀ ਕਰ ਸਕਦੇ ਹੋਏ। ਅਜਿਹਾ ਨਾ ਕਰਨ ਦੀ ਸੂਰਤ ਵਿਚ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨਾਂ ਅੱਗੇ ਕਿਹਾ ਕਿ ਜੋ ਲੋਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਵਿਖੇ ਗਏ ਸਨ ਜਾਂ ਕਿਸੇ ਹੋਰ ਸਥਾਨ ਜਿਥੇ ਕਰੋਨਾ ਵਾਇਰਸ ਦੇ ਪੋਜਟਿਵ ਕੇਸ ਸਾਹਮਣੇ ਆਏ ਹਨ, ਗਏ ਹੋਣ ਉਹ ਵੀ ਤੁਰੰਤ ਆਪਣਾ ਮੈਡੀਕਲ ਚੈੱਕਅੱਪ ਕੈਂਪ ਕਰਵਾਉਣ ਜਾਂ ਉਪਰੋਕਤ ਨੰਬਰਾਂ ‘ਤੇ ਸੰਪਰਕ ਕਰਨ।

ਹੁਕਮਾਂ ਵਿਚ ਅੱਗੇ ਕਿਹਾ ਕਿ ਇਨ•ਾਂ ਹੁਕਮਾਂ ਦੀ ਛੋਟ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਹੋਵੇਗੀ ਜਿਵੇਂ ਕਿ ਰਾਸ਼ਨ ਦੀ ਸਪਲਾਈ, ਪੀਣ ਵਾਲੇ ਪਦਾਰਥਾਂ ਦੀ ਸਪਲਾਈ, ਤਾਜ਼ਾ ਫ਼ਲ ਅਤੇ ਸਬਜ਼ੀਆਂ, ਪੀਣ ਵਾਲਾ ਪਾਣੀ, ਪਸ਼ੂਆਂ ਲਈ ਚਾਰਾ, ਸਾਰੇ ਖਾਣ-ਪੀਣ ਵਾਲੀਆਂ ਵਸਤੂਆਂ ਬਣਾਉਣ ਵਾਲੇ ਕਾਰੋਬਾਰ ਅਤੇ ਉਦਯੋਗ, ਪੈਟਰੋਲ, ਡੀਜ਼ਲ ਅਤੇ ਸੀ.ਐਨ.ਜੀ. ਪੰਪ, ਰਾਈਸ ਸ਼ੈਲਰ (ਜਿਨ•ਾਂ ਵਿੱਚ ਮਿਲਿੰਗ ਚੱਲ ਰਹੀ ਹੋਵੇ), ਦੁੱਧ ਦੇ ਪਲਾਂਟ, ਡੇਅਰੀ ਯੂਨਿਟ, ਪਸ਼ੂਆਂ ਦਾ ਚਾਰਾ ਬਣਾਉਣ ਵਾਲੇ ਯੂਨਿਟ ਅਤੇ ਚਾਰਵਾਹਾਂ, ਘਰੇਲੂ ਅਤੇ ਕਮਰਸ਼ੀਅਲ ਐਲ.ਪੀ.ਜੀ. ਸਿਲੰਡਰਾਂ ਦੀ ਸਪਲਾਈ,ਦਵਾਈਆਂ ਦੀਆਂ ਦੁਕਾਨਾਂ, ਮੈਡੀਕਲ ਸਟੋਰਾਂ ਵਿੱਚ ਮਿਲਣ ਵਾਲੇ ਸਿਹਤ ਸੇਵਾਵਾਂ ਸਬੰਧੀ ਪਦਾਰਥ, ਸਿਹਤ ਸੇਵਾਵਾਂ, ਮੈਡੀਕਲ ਵਰਤੋਂ ਵਿੱਚ ਆਉਣ ਵਾਲੇ ਯੰਤਰਾਂ ਦਾ ਉਤਪਾਦਨ, ਸੰਚਾਰ ਸੇਵਾਵਾਂ, ਇੰਸ਼ੋਰੈਂਸ ਸੇਵਾਵਾਂ, ਬੈਂਕ ਅਤੇ ਏ.ਟੀ.ਐਮ ਸੇਵਾਵਾਂ, ਡਾਕਖਾਨਾ, ਕਣਕ ਤੇ ਚਾਵਲ ਦੀ ਢੋਆ-ਢੁਆਈ, ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ ਜ਼ਰੂਰੀ ਸਮਾਨ ਅਤੇ ਜ਼ਰੂਰੀ ਸੇਵਾਵਾਂ ਦੀ ਟਰਾਂਸਪੋਰਟੇਸ਼ਨ, ਅਨਾਜ ਦੀ ਖਰੀਦ ਤੇ ਭੰਡਾਰਣ ਲਈ ਵਰਤੇ ਜਾਣ ਵਾਲੇ ਪਦਾਰਥ ਜਿਵੇਂ ਕਿ ਬਾਰਦਾਨਾ, ਥੈਲੇ, ਕਰੇਟ, ਤਰਪਾਲਾਂ ਅਤੇ ਕਵਰ, ਜਾਲੀਆਂ, ਸਲਫਾਸ, ਕੀਟਨਾਸ਼ਕ ਆਦਿ, ਬਿਜਲੀ ਦੀ ਨਿਰਵਿਘਨ ਸਪਲਾਈ ਲਈ ਲੋਂੜੀਦੇ ਕੰਮ, ਸੰਕਟ ਦੀ ਸਥਿਤੀ ਵਿੱਚ ਪਬਲਿਕ ਹੈਲਥ ਸੇਵਾਵਾਂ, ਪੁਲਿਸ, ਸੁਰੱਖਿਆ ਅਤੇ ਹੋਰ ਐਮਰਜੈਂਸੀ ਸੇਵਾਵਾਂ (ਫਾਇਰ), ਫਸਲਾਂ ਦੀ ਵਾਢੀ ਦੌਰਾਨ ਵਰਤੇ ਜਾਣ ਵਾਲੇ ਸੰਦ ਅਤੇ ਕੰਬਾਇਨਾਂ ਅਤੇ ਫਸਲ ਦੀ ਵਾਢੀ ਸਬੰਧੀ ਕੰਮ ਕਾਜ, ਖੇਤੀਬਾੜੀ ਵਿੱਚ ਵਰਤੇ ਜਾਣ ਵਾਲੇ ਸੰਦ ਬਣਾਉਣ ਵਾਲੇ ਯੂਨਿਟ, ਮੀਡੀਆ, ਈ-ਕਾਮਰਸ ਅਤੇ ਜ਼ਰੂਰੀ ਆਈ.ਟੀ. ਸੇਵਾਵਾਂ, ਵਸਤਾਂ ਦੀ ਸਪਲਾਈ, ਢੋਆ-ਢੁਆਈ ਵਾਲੇ ਵਹੀਕਲ ਦੇ ਡਰਾਈਵਰ ਸਿਹਤ ਵਿਭਾਗ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਹਰ ਪ੍ਰਕਾਰ ਦੀ ਸਾਵਧਾਨੀ ਵਰਤਣਗੇ, ਜ਼ਰੂਰੀ ਸੇਵਾਵਾਂ ਅਧੀਨ ਆਉਂਦੇ ਸਮਾਨ, ਪਦਾਰਥਾਂ ਦਾ ਉਤਪਾਦਨ, ਟਰਾਂਸਪੋਰਟੇਸ਼ਨ, ਭੰਡਾਰਨ, ਥੋਕ ਅਤੇ ਵਿਕਰੀ ਵਗੈਰਾ ਸ਼ਾਮਲ ਅਤੇ ਜ਼ਿਲ•ੇ ਦੇ ਸਮੂਹ ਢਾਬੇ, ਅਹਾਤੇ ਅਤੇ ਰੈਸਟੋਰੈਂਟ ਵਿੱਚ ਬੈਠਣ ਦੀ ਸਹੂਲਤ ਨਹੀਂ ਹੋਵੇਗੀ ਅਤੇ ਸਿਰਫ਼ ਟੇਕ ਅਵੇਅ ਮੀਲ (ਖਾਣਾ ਘਰ ਲਿਜਾਉਣ) ਦੀ ਸਹੂਲਤ ਦਿੱਤੀ ਜਾਵੇਗੀ।

ਹੁਕਮਾਂ ਵਿਚ ਕਿਹਾ ਗਿਆ ਹੈ ਕਿ ਡਿਪਟੀ ਕਮਿਸਨਰ ਦਫਤਰ, ਸਬ ਡਵੀਜਨ ਦਫਤਰ, ਤਹਿਸੀਲ, ਪੁਲਿਸ , ਸਿਹਤ, ਲੋਕਲ ਬਾਡੀਜ਼, ਅੱਗ ਬੁਝਾਊ, ਪਸ਼ੂ ਪਾਲਣ, ਗਊਸ਼ਾਲਾ, ਸੁਰੱਖਿਆ ਸੰਸਥਾਵਾਂ, ਕੇਂਦਰੀ ਪੁਲਿਸ, ਪੈਰੀਮਿਲਟਰੀ ਫੋਰਸ ਜਾਂ ਹੋਰ ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ। ਇਸ ਤੋਂ ਇਲਾਵਾ ਭਾਰਤ ਤੇ ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਦੀ ਹਦਾਇਤਾਂ ਅਨੁਸਾਰ ਸੰਬਧਿਤ ਵਿਭਾਗਾਂ ਦੀਆਂ ਸੇਵਾਵਾਂ ਬਹਾਲ ਰਹਿਣਗੀਆਂ। ਜਰੂਰੀ ਵਸਤਾਂ ਵਾਲੇ ਵਹੀਕਲ ਚੱਲਣਗੇ ਪਰ ਇਸ ਸਬੰਧੀ ਮਾਲਕ ਸਿਹਤ ਵਿਭਾਗਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣਗੇ।

Written By
The Punjab Wire