ਪਿੰਡ ਭੈਣੀ ਪਸਵਾਲ ਦੇ ਸਰਪੰਚ ਦਿਆਪਾਲ ਸਿੰਘ ਨੇ ਸਸਕਾਰ ਦਾ ਵਿਰੋਧ ਕਰਨ ਵਾਲੀਆਂ ਮਨਘੜਤ ਖਬਰਾਂ ਦਾ ਕੀਤਾ ਖੰਡਨ
ਝੂਠੀਆਂ ਤੇ ਤੱਥਾਂ ਤੋਂ ਦੂਰ ਖਬਰਾਂ ਨੇ ਪਿੰਡ ਵਾਸੀਆਂ ਦੇ ਮਨਾਂ ਨੂੰ ਪਹੁੰਚਾਈ ਭਾਰੀ ਠੇਸ
ਪਿੰਡ ਵਾਸੀਆਂ ਵਲੋਂ ਸਤਿਕਾਰਯੋਗ ਵਿਅਕਤੀ ਜਿਨਾਂ ਦਾ ਦਿਹਾਂਤ ਹੋ ਗਿਆ ਸੀ ਦੇ ਅੰਤਿਮ ਸਸਕਾਰ ਦੇ ਕੀਤੇ ਗਏ ਸਨ ਪ੍ਰਬੰਧ
ਗੁਰਦਾਸਪੁਰ, 18 ਅਪ੍ਰੈਲ । ਪਿੰਡ ਭੈਣੀ ਪਸਵਾਲ ਦੇ ਸਰਪੰਚ ਸ. ਦਿਆਪਾਲ ਸਿੰਘ ਨੇ ਇਸ ਗੱਲ ਦਾ ਦੁੱਖ ਪ੍ਰਗਟ ਕੀਤਾ ਕਿ ਉਨਾਂ ਦੇ ਪਿੰਡ ਦੇ ਸਤਿਕਾਰਯੋਗ ਜਿਨਾਂ ਦਾ ਕਰੋਨਾ ਵਾਇਰਸ ਕਾਰਨ ਦਿਹਾਂਤ ਹੋ ਗਿਆ ਸੀ ਉਸਦੇ ਅੰਤਿਮ ਸਸਕਾਰ ਦਾ ਵਿਰੋਧ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਸਨ, ਜੋ ਕਿ ਨਿੰਦਣਯੋਗ ਹਨ।
ਉਨਾਂ ਦੱਸਿਆ ਕਿ ਜਦ ਉਨਾਂ ਨੂੰ ਪਤਾ ਲੱਗਿਆ ਕਿ ਉਨਾਂ ਦੇ ਪਿੰਡ ਵਾਸੀ ਕਰੋਨਾ ਵਾਇਰਸ ਤੋਂ ਪੀੜਤ ਦਾ ਦਿਹਾਂਤ ਹੋ ਗਿਆ ਹੈ, ਜੋ ਸ੍ਰੀ ਅੰਮ੍ਰਿਤਸਰ ਵਿਖੇ ਜੇਰੇ ਇਲਾਜ ਸਨ, ਤਾਂ ਉਨਾਂ ਦਾ ਅੰਤਿਮ ਸਸਕਾਰ ਜੱਦੀ ਪਿੰਡ ਭੈਣੀ ਪਸਵਾਲ ਵਿਖੇ ਕਰਵਾਉਣ ਲਈ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਲੋਂ ਜਿਲਾ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਗਿਆ। ਜਿਲਾ ਪ੍ਰਸ਼ਾਸਨ ਨੇ ਬਹੁਤ ਹੀ ਸਤਿਕਾਰ ਨਾਲ ਉਨਾਂ ਦਾ ਜੱਦੀ ਪਿੰਡ ਵਿਖੇ ਸਸਕਾਰ ਕਰਵਾਉਣ ਵਿਚ ਰੋਲ ਨਿਭਾਇਆ ਤੇ ਉਨਾਂ ਦੀ ਮ੍ਰਿਤਕ ਦੇਹ ਅੰਮ੍ਰਿਤਸਰ ਤੋਂ ਪਿੰਡ ਭੈਣੀ ਪਸਵਾਲ ਵਿਖੇ ਲਿਆਂਦੀ ਗਈ।
ਸਰਪੰਚ ਨੇ ਦੱਸਿਆ ਕਿ ਦੁਪਹਿਰ ਕਰੀਬ 3 ਵਜੇ ਤਕ ਸ਼ਮਸ਼ਾਨਘਾਟ ਵਿਖੇ ਲੱਕੜਾਂ ਅਤੇ ਹੋਰ ਲੋੜੀਦੇ ਸਮਾਨ ਦੇ ਪ੍ਰਬੰਧ ਕਰ ਦਿੱਤੇ ਗਏ ਸਨ ਅਤੇ ਅੰਤਿਮ ਸਸਕਾਰ ਮੌਕੇ ਸਰਕਾਰ ਦੀਆਂ ਹਦਾਇਤਾਂ ਤਹਿਤ ਸ਼ਮਸ਼ਾਨਘਾਟ ਵਿਚ ਜ਼ਿਆਦਾ ਲੋਕਾਂ ਦੇ ਨਾ ਜਾਣ ਦੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅੰਤਿਮ ਸਸਕਾਰ ਮੋਕੇ ਉਨਾਂ ਦੇ ਪਰਿਵਾਰਕ ਮੈਂਬਰ ਹੀ ਮੋਜੂਦ ਸਨ। ਉਨ•ਾਂ ਦੱਸਿਆ ਕਿ ਜ਼ਿਲੇ ਦੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਸਮੇਤ ਜ਼ਿਲਾ ਪ੍ਰਸ਼ਾਸਨ ਦੀ ਸਮੁੱਚੀ ਟੀਮ ਦੀ ਹਾਜ਼ਰੀ ਵਿਚ ਪਰਿਵਾਰਕ ਮੈਂਬਰਾਂ ਨੇ ਆਖਰੀ ਸਮੇ ਦੀਆਂ ਰਸਮਾਂ ਖੁਦ ਨਿਭਾਈਆਂ ਸਨ। ਉਨਾਂ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸਨਰ, ਐਸ.ਡੀ.ਐਮ ਗੁਰਦਾਸਪੁਰ, ਸਿਹਤ ਵਿਭਾਗ, ਪੁਲਿਸ ਵਿਭਾਗ ਸਮੇਤ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਨੇ ਇਸ ਔਖੀ ਘੜੀ ਵਿਚ ਪਰਿਵਾਰ ਨਾਲ ਦੁੱਖ ਵੰਡਾਇਆ। ਉਨਾਂ ਨਾਲ ਹੀ ਕਿਹਾ ਕਿ ਉਹ ਅਤੇ ਪੂਰਾ ਪਿੰਡ ਪੀੜਤ ਪਵਿਰਾਰ ਨਾਲ ਇਸ ਦੁੱਖ ਦੀ ਘੜੀ ਵਿਚ ਸ਼ਾਮਿਲ ਹੈ ਤੇ ਪਰਿਵਾਰ ਨੂੰ ਪੂਰੀ ਹਮਦਰਦੀ ਹੈ।
ਉਨ•ਾਂ ਦੁਹਰਾਇਆ ਕਿ ਪਿੰਡ ਵਾਸੀਆਂ ਨੂੰ ਉਨਾਂ ਦੇ ਬੁਹਤ ਹੀ ਸਤਿਕਾਰਯੋਗ ਵਿਅਕਤੀ ਦੇ ਦਿਹਾਂਤ ਹੋਣ ਦਾ ਬਹੁਤ ਦੁੱਖ ਹੈ ਅਤੇ ਇਸ ਮੌਕੇ ਕੁਝ ਗਲਤ ਅਨਸਰਾਂ ਵਲੋਂ ਸਸਕਾਰ ਕੀਤੇ ਜਾਣ ਦਾ ਵਿਰੋਧ ਕਰਨ ਵਾਲੀਆਂ ਖਬਰਾਂ ਨੇ ਉਨਾਂ ਦੇ ਪਿੰਡ ਵਾਸੀਆਂ ਦੇ ਮਨਾਂ ਨੂੰ ਭਾਰੀ ਠੇਸ ਪੁਹੰਚਾਈ ਹੈ। ਉਨਾਂ ਅਜਿਹੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੰਕਟ ਦੇ ਘੜੀ ਵਿਚ ਉਸਾਰੀ ਭੂਮਿਕਾ ਨਿਭਾਉਣ ਅਤੇ ਨਿਰ ਅਧਾਰ ਤੇ ਤੱਥਾਂ ਤੋਂ ਦੂਰ ਖਬਰਾਂ ਲਗਾਉਣ ਤੋਂ ਗੁਰੇਜ਼ ਕਰਨ।