ਸਾਡੇ ਪਿਤਾ ਜੀ ਦਾ ਸਸਕਾਰ ਜੱਦੀ ਪਿੰਡ ਭੈਣੀ ਪਸਵਾਲ ਦੀ ਥਾਂ ਗੁਰਦਾਸਪੁਰ ਵਿਖੇ ਕੀਤੇ ਜਾਣੇ ਦੀਆਂ ਖਬਰਾਂ ਨਿਰਆਧਾਰ ਤੇ ਤੱਥਾਂ ਤੋਂ ਦੂਰ-ਇੰਦਰਜੀਤ ਸਿੰਘ
ਪਿਤਾ ਜੀ ਦੀਆਂ ਅੰਤਿਮ ਰਸਮਾਂ ਜੱਦੀ ਪਿੰਡ ਭੈਣੀ ਪਸਵਾਲ ਕਰਨ ‘ਤੇ ਜ਼ਿਲਾ ਪ੍ਰਸ਼ਾਸਨ ਦਾ ਕੀਤਾ ਧੰਨਵਾਦ
ਗੁਰਦਾਸਪੁਰ, 18 ਅਪ੍ਰੈਲ । ਪਿੰਡ ਭੈਣੀ ਪਸਵਾਲ ਦੇ ਕਰੋਨਾ ਪੋਜ਼ਟਿਵ ਮਰੀਜ ਜਿਨਾਂ ਦਾ ਬੀਤੀ 16 ਅਪ੍ਰੈਲ ਨੂੰ ਦਿਹਾਂਤ ਹੋ ਗਿਆ ਸੀ ਦੇ ਇਕਲੋਤਾ ਪੁੱਤਰ ਇੰਦਰਜੀਤ ਸਿੰਘ ਨੇ ਇਨਾਂ ਖਬਰਾਂ ਦਾ ਖੰਡਨ ਕੀਤਾ ਕਿ ਉਨਾਂ ਦੇ ਪਿਤਾ ਜੀ ਦਾ ਸਸਕਾਰ ਉਨਾਂ ਦੇ ਜੱਦੀ ਪਿੰਡ ਭੈਣੀ ਪਸਵਾਲ ਦੀ ਥਾਂ ਗੁਰਦਾਸਪੁਰ ਵਿਖੇ ਕੀਤਾ ਜਾਣਾ ਹੈ ਤੇ ਲੋਕਾਂ ਵਲੋਂ ਵਿਰੋਧ ਕੀਤਾ ਗਿਆ, ਜੋ ਕਿ ਬਿਲਕੁੱਲ ਗਲਤ, ਨਿਰਆਧਾਰ ਤੇ ਤੱਥਾਂ ਤੋਂ ਕੋਹਾਂ ਦੂਰ ਹੈ।
ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨਾਂ ਦੇ ਪਰਿਵਾਰ ਤੇ ਪਿੰਡ ਵਾਲਿਆਂ ਵਲੋਂ ਜਿਲਾ ਪ੍ਰਸ਼ਾਸਨ ਨੂੰ ਕਿਹਾ ਗਿਆ ਸੀ ਕਿ ਉਹ ਆਪਣੇ ਪਿਤਾ ਜੀ ਦਾ ਅੰਤਿਮ ਸਸਕਾਰ ਆਪਣੇ ਪਿੰਡ ਭੈਣੀ ਪਸਵਾਲ ਵਿਖੇ ਕਰਨਾ ਚਾਹੁੰਦੇ ਹਨ ਅਤੇ ਜ਼ਿਲਾ ਪ੍ਰਸ਼ਾਸਨ ਵਲੋਂ ਪੂਰਾ ਸਹਿਯੋਗ ਕਰਦਿਆਂ ਸਾਡੇ ਪਿਤਾ ਜੀ ਦਾ ਅੰਤਿਮ ਸਸਕਾਰ ਪੂਰੇ ਰੀਤੀ ਰਿਵਾਜਾਂ ਨਾਲ ਪਿੰਡ ਭੈਣੀ ਪਸਵਾਲ ਵਿਖੇ ਕਰਵਾਇਆ ਗਿਆ। ਉਨਾਂ ਦੱਸਿਆ ਕਿ ਉਨਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਖੁਦ ਆਖਰੀ ਸਮੇਂ ਦੀਆਂ ਰਸਮਾਂ ਖੁਦ ਨਿਭਾਈਆਂ ਗਈਆਂ ਸਨ ਅਤੇ ਪ੍ਰਸ਼ਾਸਨ ਨੇ ਹਰ ਤਰਾਂ ਦਾ ਸਹਿਯੋਗ ਕੀਤਾ।
ਉਨਾਂ ਦੁਖੀ ਮਨ ਨਾਲ ਕਿਹਾ ਕਿ ਉਨਾਂ ਦੇ ਪਰਿਵਾਰ ਅਤੇ ਪਿੰਡ ਵਾਲਿਆਂ ਨੂੰ ਬਹੁਤ ਦੁੱਖ ਲੱਗਿਆ ਜਦੋ ਉਨਾਂ ਸੁਣਿਆ ਕਿ ਉਨਾਂ ਦੇ ਪਿਤਾ ਜੀ ਦਾ ਸਸਕਾਰ ਪਿੰਡ ਭੈਣੀ ਪਸਵਾਲ ਦੀ ਜਗ•ਾ, ਗੁਰਦਾਸਪੁਰ ਵਿਖੇ ਹੋਣਾ ਹੈ ਅਤੇ ਉਥੇ ਲੋਕਾਂ ਨੇ ਵਿਰੋਧ ਕੀਤਾ ਹੈ , ਜੋ ਕਿ ਬਹੁਤ ਨਿੰਦਣਯੋਗ ਹੈ।
ਇੰਦਰਜੀਤ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰ ਜਿਨਾਂ ਵਿਚ ਉਨਾਂ ਦੀ ਮਾਤਾ ਸ੍ਰੀਮਤੀ ਕਮਲਜੀਤ ਕੋਰ, ਇੰਦਰਜੀਤ ਦੀ ਧਰਮਪਤਨੀ ਸ੍ਰੀਮਤੀ ਗੁਰਵਿੰਦਰ ਕੋਰ, ਚਾਚਾ ਸ. ਸੇਵਾ ਸਿੰਘ, ਭਤੀਜੇ ਬਲਜੀਤ ਸਿੰਘ, ਪ੍ਰਦੀਪ ਸਿੰਘ ਤੇ ਜਗਜੀਤ ਸਿੰਘ ਸ਼ਾਮਿਲ ਹਨ ਨੇ ਕਿਹਾ ਕਿ ਉਹ ਜਿਲਾ ਪ੍ਰਸ਼ਾਸਨ ਦੇ ਰਿਣੀ ਹਨ ਕਿ ਉਨ•ਾਂ ਨੇ ਸਾਡੇ ਪਿਤਾ ਜੀ ਦਾ ਅੰਤਿਮ ਸਸਕਾਰ ਉਨਾਂ ਦੇ ਜੱਦੀ ਪਿੰਡ ਵਿਖੇ ਕਰਵਾਉਣ ਵਿਚ ਪਰਿਵਾਰ ਨਾਲ ਪੂਰਨ ਸਹਿਯੋਗ ਕੀਤਾ।