ਗੁੱਜਰਾਂ ਤੋਂ ਦੁੱਧ ਨਾ ਲਿਆ ਜਾਵੇ ਇਸ ਤਰਾਂ ਦਾ ਕੋਈ ਹੁਕਮ ਨਹੀਂ ਜਾਰੀ ਕੀਤਾ ਗਿਆ-ਜਿਲਾ ਮੈਜਿਸਟਰੇਟ
ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਸ਼ਖਤ ਕਾਰਵਾਈ ਕੀਤੀ ਜਾਵੇਗੀ-ਜਿਲਾ ਮੈਜਿਸਟਰੇਟ
ਗੁਰਦਾਸਪੁਰ, 4 ਅਪ੍ਰੈਲ । ਜਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨਾਂ ਦੇ ਧਿਆਨ ਵਿਚ ਆਇਆ ਹੈ ਕਿ ਕਿਸੇ ਸ਼ਰਾਰਤੀ ਅਨਸਰ ਵਲੋਂ ਅਫਵਾਹ ਫੈਲਾਈ ਗਈ ਹੈ ਕਿ ਗੁੱਜਰਾਂ ਕੋਲੋ ਦੁੱਧ ਦੀ ਖਰੀਦ ਨਾ ਕੀਤੀ ਜਾਵੇ। ਉਨਾਂ ਦੱਸਿਆ ਕਿ ਜਿਲਾ ਮੈਜਿਸਟਰੇਟ ਵਲੋਂ ਇਸ ਤਰਾਂ ਦਾ ਕੋਈ ਹੁਕਮ ਨਹੀਂ ਜਾਰੀ ਕੀਤਾ ਗਿਆ।
ਜਿਲਾ ਮੈਜਿਸਟਰੇਟ ਨੇ ਸ਼ਖਤ ਲਫਜਾਂ ਵਿਚ ਕਿਹਾ ਕਿ ਇਸ ਤਰਾਂ ਦੀਆਂ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਜਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਫਵਾਹਾਂ ਤੋਂ ਸੁਚੇਤ ਰਹਿਣ।