ਗਰੀਬ ਵਿਅਕਤੀ/ਪਰਿਵਾਰਾਂ ਨੂੰ ਦਵਾਈਆਂ ਅਤੇ ਖਾਣ ਪੀਣ ਦਾ ਸਮਾਨ ਉਪਲੱਬਧ ਕਰਵਾਏਗਾ ਜ਼ਿਲਾ ਪ੍ਰਸ਼ਾਸਨ
ਸਪੈਸ਼ਲ ਕਾਰਜਕਾਰੀ ਮੈਜਿਸਟਰੇਟ ਅਤੇ ਬੂਥ ਅਫਸਰ ਕੀਤੇ ਨਿਯੁਕਤ
ਕੋਈ ਪਿੰਡ/ਵਾਰਡ ਵਾਸੀ ਜਿਸ ਨੂੰ ਰਾਸ਼ਨ ਦੀ ਲੋੜ ਹੈ, ਉਹ ਸੂਚੀ ਬੂਥ ਲੈਵਲ ਅਫਸਰ ਅਤੇ ਸਪੈਸ਼ਲ ਕਾਰਜਕਾਰੀ ਮੈਜਿਸਟਰੇਟ ਨੂੰ ਦੇ ਸਕਦਾ ਹੈ
ਲੋੜਵੰਦ ਲੋਕ ‘ਮਿਸ਼ਨ ਸਹਿਯੋਗ’ ਤਹਿਤ ਵਟਸਐਪ ਨੰਬਰ 70099 ‘ਤੇ ਸਿੱਧਾ ਸੰਪਰਕ ਕਰ ਸਕਦੇ ਨੇ
ਗੁਰਦਾਸਪੁਰ, 25 ਮਾਰਚ । ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਣ ਲਈ ਜਿਲਾ ਗੁਰਦਾਸਪੁਰ ਵਿਚ ਸੀ.ਆਰ.ਪੀ.ਸੀ 1973 ਦੀ ਧਾਰਾ 144 ਤਹਿਤ ਕਰਫਿਊ ਲਗਾਇਆ ਹੈ। ਜਿਸ ਦੇ ਸਿੱਟੇ ਵਜੋਂ ਬਹੁਤ ਸਾਰੇ ਗਰੀਬ ਵਿਅਕਤੀ/ਪਰਿਵਾਰ ਆਪਣੇ ਰੋਜ਼ਗਾਰ ਤੋਂ ਵਾਂਝੇ ਹੋ ਗਏ ਹਨ। ਅਜਿਹੇ ਵਿਅਕਤੀਆਂ ਨੂੰ ਦਵਾਈਆਂ ਅਤੇ ਖਾਣ ਪੀਣ ਦਾ ਸਮਾਨ ਉਪਲੱਬਧ ਕਰਵਾਉਣ ਲਈ ਜਿਲਾ ਪ੍ਰਸ਼ਾਸਨ ਦੀ ਮੁੱਢਲੀ ਜਿੰਮੇਵਾਰੀ ਹੈ।
ਡਿਪਟੀ ਕਮਿਸਨਰ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਸਪੈਸ਼ਲ ਕਾਰਜਕਾਰੀ ਮੈਜਿਸਟਰੇਟ ਅਤੇ ਬੂਥ ਅਫਸਰ ਨਿਯੁਕਤ ਕੀਤੇ ਗਏ ਹਨ। ਕੋਈ ਪਿੰਡ ਵਾਸੀ ਜਿਸ ਨੂੰ ਰਾਸ਼ਨ ਦੀ ਲੋੜ ਹੈ, ਉਹ ਲੋੜ ਪੈਣ ‘ਤੇ ਆਪਣੀ ਸੂਚੀ ਬੂਥ ਲੈਵਲ ਅਫਸਰ ਅਤੇ ਸਪੈਸ਼ਲ ਕਾਰਜਕਾਰੀ ਮੈਜਿਸਟਰੇਟ ਨੂੰ ਦੇ ਸਕਦਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਜਿਹੀਆਂ ਲਿਸਟਾਂ ਇਨਾਂ ਅਫਸਰਾਂ ਨੂੰ ਦੇ ਸਕਦੀਆਂ ਹਨ। ਜਿਲਾ ਪ੍ਰਸ਼ਾਸਨ ਵਲੋਂ ਮਿਸ਼ਨ ਸਹਿਯੋਗ ਦੇ ਤਹਿਤ ਵਟਸਐਪ ਨੰਬਰ 70099-89791 ਜਾਰੀ ਕੀਤਾ ਗਿਆ ਹੈ ਅਤੇ ਲੋੜਵੰਦ ਲੋਕ ਲੋੜ ਪੈਣ ਤੇ ਸਿੱਧੇ ਤੋਰ ਤੇ ਵੀ ਸੰਪਰਕ ਕਰ ਸਕਦੇ ਹਨ।
ਉਨਾਂ ਅੱਗੇ ਦੱਸਿਆ ਕਿ ਜਿੰਨੀਆਂ ਵੀ ਪ੍ਰਤੀ ਬੇਨਤੀਆਂ ਮਦਦ ਲਈ ਪ੍ਰਾਪਤ ਹੋਣਗੀਆਂ। ਉਨਾਂ ਦੀ ਪੜਤਾਲ ਬੂਥ ਲੈਵਲ ਅਫਸਰਾਂ ਵਲੋਂ ਕੀਤੀ ਜਾਵੇਗੀ ਅਤੇ ਬੂਥ ਲੈਵਲ ਅਫਸਰ ਦੀ ਸੂਚੀ ਪਿੰਡ ਦੇ ਸਰਪੰਚ/ ਵਾਰਡ ਦੇ ਕੋਸਲਰ ਨੂੰ ਵੀ ਭੇਜੀ ਜਾਵੇਗੀ ਅਤੇ ਉਹ ਵਟਸਐਪ ਨੰਬਰ ਉਪਰ ਸਹਿਮਤੀ ਪ੍ਰਾਪਤ ਕਰੇਗਾ। ਜੇਕਰ ਬੂਥ ਲੈਵਲ ਅਫਸਰ ਦਆਿਰਾ ਭਣਾਈ ਗਈ ਲਿਸਟ ਵਿਚ ਮਤਭੇਦ ਹੈ ਅਤੇ ਸਰਪੰਚ ਦੁਆਰਾ ਪ੍ਰਵਾਨ ਕੀਤੀ ਘਈ ਸੂਚੀ ਵਿਚ ਮਤਬੇਦ ਹੈ ਤਾਂ ਸਪੈਸ਼ਲ ਕਾਰਜਕਾਰੀ ਮੈਜਿਸਟਰੇਟ ਉਸ਼ਦਾ ਫੈਸਲਾ ਕਰੇਗਾ। ਬੂਥ ਲੈਵਲ ਅਫਸਰ ਅਤੇ ਸਪੈਸ਼ਲ ਕਾਰਜਾਕਰੀ ਮੈਜਿਸਟਰੇਟ ਇਹ ਯਕੀਨੀ ਬਣਾਉਣ ਗੇ ਕਿ ਮਦਦ ਲੋੜਵੰਦ ਵਿਅਕਤੀਆਂ ਨੂੰ ਮਿਲ ਰਹੀ ਹੈ ਅਤੇ ਉਹ ਇਸ ਦੀ ਦੁਰਵਰਤੋਂ ਨਹੀ ਕਰ ਰਹੇ ਹਨ।
ਉਨਾਂ ਦੱਸਿਆ ਕਿ ਮੁਫ਼ਤ ਰਾਸ਼ਨ ਜਾਂ ਹੋਰ ਮਦਦ ਦਾ ਸਮਾਨ ਘਰ-ਘਰ ਹੀ ਵੰਡਿਆ ਜਾਵੇਗਾ ਅਤੇ ਕਿਸੇ ਵੀ ਹਾਲਤ ਵਿਚ ਕਿਸੇ ਸਾਂਝੀ ਸਥਾਨ ਥੇ ਨਹੀਂ ਵੰਡਿਆਂ ਜਾਵੇਗਾ, ਕਿਉਂਕਿ ਅਜਿਹਾ ਕਰਨ ਦੇ ਨਾਲ ਭੀੜ ਇਕੱਠੀ ਹੋ ਜਾਂਦੀ ਹੈ ਜਿਸ ਦੇ ਨਾਲ ਕਰੋਨਾ ਵਾਇਰਸ ਦੀ ਬਿਮਾਰੀ ਫੈਲਣ ਦਾ ਖਤਰਾ ਵੱਧ ਜਾਂਦਾ ਹੈ। ਹਾਲ ਦੀ ਘੜੀ ਇਕ 5 ਵਿਅਕਤੀਆਂ ਤਕ ਦੇ ਪਰਿਵਾਰ ਨੂੰ 5 ਕਿਲੋ ਆਟਾ, ਅੱਧਾ ਕਿਲੋ ਦੋ ਪ੍ਰਕਾਰ ਦੀਆਂ ਦਾਲਾਂ, ਅੱਧਾ ਕਿਲੋ ਘਿਓ, ਇਕ ਕਿਲੋ ਚੀਨੀ, 100 ਗਰਾਮ ਚਾਹਪੱਤੀ, 100 ਗਰਾਮ ਨਮਕ ਮਿਰਚ ਅਤੇ ਮਸਾਲੇ ਦਿੱਤੇ ਜਾਣਗੇ। ਜੇਕਰ ਕਿਸੇ ਪਰਿਵਾਰ ਨੂੰ ਦਵਾਈ ਚਾਹੀਦੀ ਹੈ ਤਾਂ ਉਹ ਸਕੱਤਰ ਰੈੱਡ ਕਰਾਸ ਦਫਤਰ ਗੁਰਦਾਸਪੁਰ ਤੋਂ ਲੋੜ ਅਨੁਸਾਰ ਜਨਰਿਕ ਮੈਡੀਸਨ ਲੈ ਕੇ ਦਿੱਤੀ ਜਾਵੇ। ਜਿਹੜੇ ਪਰਿਵਾਰ ਜਾਂ ਵਿਅਕਤੀਆਂ ਨੂੰ ਮੁਫਤ ਰਾਸ਼ਨ ਵੰਡਿਆ ਜਾਂਦਾ ਹੈ ਅਤੇ ਇਸ ਦਾ ਪੂਰਾ ਰਿਕਾਰਡ ਵੀ ਰੱਖਣਗੇ ਅਤੇ ਜਿਹੜੇ ਵਿਅਕਤੀ ਨੂੰ ਮੁਫਤ ਰਾਸਨ ਦਿੱਤਾ ਜਾਂਦਾ ਹੈ , ਉਸਦੀ ਫੋਟੋ ਖਿੱਚਣਗੇ ਅਤੇ ਅਧਾਰ ਕਾਰਡ ਨੰਬਰ ਲੈਣਗੇ। ਉਨਾਂ ਅੱਗੇ ਦੱਸਿਆ ਕਿ ਤਹਿਸੀਲਦਾਰ/ਐਸ.ਡੀ.ਐਮ ਇਸ ਦੀ ਨਿਗਰਾਨੀ ਕਰਨਗੇ।