ਹੋਮ ਡਿਲਵਰੀ ਦੇ ਰਾਹੀ ਮਿਠਾਇਆ ਮੰਗਵਾ ਸਕਣਗੇ ਜਿਲਾ ਗੁਰਦਾਸਪੁਰ ਦੇ ਲੋਕ
ਜਿਲਾ ਫੂਡ ਅਤੇ ਸਪਲਾਈ ਕੰਟਰੋਲਰ ਵਿਭਾਗ ਸਵੀਟਸ ਸ਼ਾਪ ਵਾਲਿਆਂ ਨੂੰ ਵੀ ਹੋਮ ਡਿਲਵਰੀ ਲਈ ਜਾਰੀ ਕਰੇਗਾ ਕਰਫਿਊ ਪਾਸ
ਜਿਲਾ ਪ੍ਰਸ਼ਾਸਨ ਨੇ ਕੰਟਰੋਲ ਰੂਮ ਨੰਬਰ 01874-247964 ਕੀਤਾ ਜਾਰੀ- ਲੋਕ ਕਿਸੇ ਵੀ ਮੁਸ਼ਕਿਲ ਲਈ ਕਾਲ ਕਰ ਸਕਦੇ ਹਨ
ਗੁਰਦਾਸਪੁਰ, 25 ਮਾਰਚ । ਜਿਲਾ ਪ੍ਰਸ਼ਾਸਨ ਵਲੋਂ ਲੋਕਾਂ ਦੀ ਸਹੂਲਤ ਲਈ 24 ਘੰਟੇ ਚੱਲਣ ਵਾਲਾ ਕੰਟਰੋਲ ਰੂਮ ਸਥਾਪਿਤ ਕੀਤਾ ਹੈ, ਜਿਸਦਾ ਨੰਬਰ 01874-247964 ਹੈ। ਲੋਕ ਕਿਸੇ ਵੀ ਮੁਸ਼ਕਿਲ ਲਈ ਇਸ ਨੰਬਰ ਤੇ ਕਾਲ ਕਰ ਸਕਦੇ ਹਨ।
ਜਿਲਾ ਫੂਡ ਅਤੇ ਸਪਲਾਈ ਕੰਟਰੋਲਰ ਵਿਭਾਗ ਵਲੋਂ ਸਵੀਟਸ ਸ਼ਾਪ ਦੁਕਾਨਦਾਰਾਂ ਨੂੰ ਹੋਮ ਡਿਲਵਰੀ ਕਰਨ ਲਈ ਕਰਫਿਊ ਪਾਸ ਜਾਰੀ ਕੀਤੇ ਜਾ ਸਕਣਗੇ। ਜ਼ਿਲਾ ਫੂਡ ਅਤੇ ਸਪਲਾਈ ਕੰਟਰੋਲਰ, ਜਿਲਾ ਫੂਡ ਸਪਲਾਈ ਅਫਸਰ ਅਤੇ ਸਹਾਇਕ ਫੂਡ ਸਪਲਾਈ ਅਫਸਰਾਂ ਵਲੋਂ ਹੋਮ ਡਿਲਵਰੀ/ ਥੋਕ ਤੇ ਰਿਟੇਲਰ ਨੂੰ ਪਾਸ ਜਾਰੀ ਕੀਤੇ ਜਾਣਗੇ। ਅਧਿਕਾਰੀ ਦੋਂ ਤੋਂ ਵੱਧ ਇਕ ਦੁਕਾਨਦਾਰ /ਸਟੋਰ ਵਾਲਿਆਂ ਨੂੰ ਕਰਫਿਊ ਪਾਸ ਜਾਰੀ ਨਹੀਂ ਕਰਨਗੇ। ਅਧਿਕਾਰੀ ਜਾਰੀ ਕੀਤੇ ਕਰਫਿਊ ਪਾਸ ਦਾ ਰਿਕਾਰਡ ਰੱਖਣਗੇ ਤੇ ਦਫਤਰ ਡਿਪਟੀ ਕਮਿਸ਼ਨਰ ਦੀ ਈਮੇਲ dcofficegurdaspur@gmail.com ਤੇ ਸੂਚਿਤ ਕਰਨਗੇ। ਅਧਿਕਾਰੀ ਕਰੋਨਾ ਵਾਇਰਸ ਕਾਰਨ ਆਪਸੀ ਦੂਰੀ ਬਣਾ ਕੇ ਰੱਖਣ ਨੂੰ ਯਕੀਨੀ ਬਣਾਉਣ ਤਹਿਤ ਕਰਫਿਊ ਪਾਸ ਵਟਸਐਪ ਨੰਬਰ ਜਾਂ ਈਮੇਲ ਜਰੀਏ ਦਿੱਤੇ ਜਾਣਗੇ।
ਗਾਹਕ ਦੁਕਾਨਦਾਰਾਂ ਵਲੋਂ ਜਾਰੀ ਵਟਸਐਪ ਨੰਬਰ ਰਾਹੀ ਜਰੂਰਤ ਵਾਲੀਆਂ ਵਸਤਾਂ ਘਰ ਮੰਗਵਾ ਸਕਦੇ ਹਨ। ਉਪਰੋਕਤ ਦੁਕਾਨਦਾਰ ਆਪਣਾ ਇਕ ਵਟਸਐਪ ਨੰਬਰ ਜਾਰੀ ਕਰਨਗੇ ਅਤੇ ਨੰਬਰਾਂ ਦੀ ਜਾਣਕਾਰੀ ਪ੍ਰਦਾਨ ਕਰਨਗੇ। ਦੁਕਾਨਦਾਰ ਅਧਿਕਾਰਤ ਹੋਮ ਡਿਲਵਰੀ ਵਾਲੇ ਰਾਹੀਂ ਗਾਹਕ ਦੇ ਘਰ ਸਮਾਨ ਪੁਜਦਾ ਕਰੇਗਾ। ਕੋਈ ਦੁਕਾਨਦਾਰ ਦੁਕਾਨ ਵਿਚੋਂ ਸਮਾਨ ਨਹੀਂ ਵੇਚੇਗਾ।