ਮੈਡੀਕਲ ਸਮੇਤ ਹੋਰ ਜਰੂਰਤ ਵਾਲੀਆਂ ਵਸਤਾਂ ਲੋਕਾਂ ਦੇ ਘਰਾਂ ਤਕ ਪੁਜਦੀਆਂ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ?
ਜ਼ਿਲਾ ਨਿਵਾਸੀ ਜਾਰੀ ਕੀਤੀਆਂ ਹੈਪਲਲਾਈਨ ਨੰਬਰਾਂ ‘ਤੇ ਜਾਣਕਾਰੀ ਹਾਸਿਲ ਕਰ ਸਕਦੇ ਹਨ
ਡਿਪਟੀ ਕਮਿਸ਼ਨਰ ਵਲੋਂ ਜਿਲਾ ਵਾਸੀਆਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ
ਗੁਰਦਾਸਪੁਰ, 25 ਮਾਰਚ । ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਰਫਿਊ ਦੋਰਾਨ ਘਰਾਂ ਵਿਚੋ ਬਾਹਰ ਨਾ ਨਿਕਲਣ , ਹਰੇਕ ਜਰੂਰਤ ਵਾਲੀ ਵਸਤਾਂ ਉਨਾਂ ਦੇ ਘਰ ਤਕ ਪੁਜਦਾ ਕਰਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਮੈਡੀਸਨ, ਦੁੱਧ, ਸਬਜ਼ੀਆਂ ਤੇ ਕਰਿਆਨੇ ਆਦਿ ਦੀਆਂ ਜਰੂਰੀ ਵਸਤਾਂ ਲੋਕਾਂ ਦੇ ਘਰਾਂ ਤਕ ਪੁਜਦਾ ਕੀਤੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਮੈਡੀਕਲ ਹੈਲਪ ਲਾਈਨ ਜਾਰੀਆਂ ਕੀਤੀਆਂ ਗਈਆਂ ਹਨ । ਲੋਕ ਕਿਸੇ ਵੀ ਮੈਡੀਕਲ ਸਹੂਲਤ/ਜਾਣਕਾਰੀ ਲਈ 78886-05844, 97802-35495 ਅਤੇ 01874-240990 ਤੇ ਫੋਨ ਕਰ ਸਕਦੇ ਹਨ। ਉਨਾਂ ਕਿਹਾ ਕਿ ਸਿਵਲ ਸਰਜਨ ਸਮੇਤ ਹੋਰ ਸਮਰੱਥ ਸਿਹਤ ਅਧਿਕਾਰੀਆਂ ਵਲੋਂ ਮੈਡੀਕਲ ਸਟੋਰ ਅਤੇ ਦੁਕਾਨਾਂ ਤੋਂ ਘਰਾਂ ਤਕ ਮੈਡੀਸਨ ਪੁਜਦਾ ਕਰਨ ਲਈ ਕਰਫਿਊ ਪਾਸ ਜਾਰੀ ਕੀਤੇ ਗਏ ਹਨ। ਦੁਕਾਨਦਾਰ ਦੁਕਾਨ ਵਿਚੋਂ ਗਾਹਕ ਨੂੰ ਸਮਾਨ ਦੇਣ ਦੀ ਬਜਾਇ ਘਰਾਂ ਤਕ ਹੋਮ ਡਿਲਵਰੀ ਕਰਨ ਦੀ ਹਾਇਤ ਕੀਤੀ ਗਈ ਹੈ ਤਾਂ ਜੋ ਕਰੋਨਾ ਵਾਇਰਸ ਦੇ ਬਚਾਅਲਈ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾ ਸਕੇ ਅਤੇ ਆਪਸੀ ਦੂਰੀ ਨੂੰ ਬਣਾ ਕੇ ਰੱਖਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜਿਲਾ ਵਾਸੀ ਕਿਸੇ ਵੀ ਮੁਸ਼ਕਿਲ ਜਾਂ ਸਮੱਸਿਆ ਲਈ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੀਆਂ ਹੈਲਪ ਲਾਈਨ ਨੰਬਰ 01874-221464, 221463 ਅਤੇ 247500 ਤੇ ਸੰਪਰਕ ਕਰ ਸਕਦੇ ਹਨ। ਉਨਾਂ ਅੱਗੇ ਦੱਸਿਆ ਕਿ ਜੇਕਰ ਕਿਸੇ ਲੋੜਵੰਦ ਗਰੀਬ ਵਿਅਕਤੀ ਨੂੰ ਰਾਸ਼ਨ ਦੀ ਲੋੜ ਹੋਵੇ ਤਾਂ ਉਹ ਵਟਸਐਪ ਨੰਬਰ 70099-89791 ਤੇ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਦੀ ਵੈਬਸਾਈਟ gurdaspur.nic.in ਉਪਰ ਵੀ ਜਰੂਰੀ ਵਸਤਾਂ ਦੀ ਸਪਲਾਈ ਦੀ ਸੂਚਨਾ ਸਬੰਧੀ ਸੂਚਨਾਵਾਂ ਜਾਰੀ ਕੀਤੀਆਂ ਗਈਆਂ ਹਨ । ਜ਼ਿਲਾ ਵਾਸੀ ਉਪਰੋਕਤ ਵੈਬਸਾਈਟ ਰਾਹੀਂ ਵੀ ਜਾਣਕਾਰੀ ਹਾਸਿਲ ਕਰ ਸਕਦੇ ਹਨ।
ਉਨਾਂ ਨੇ ਅੱਗੇ ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਦੋਧੀਆਂ ਵਲੋਂ ਘਰਾਂ ਤਕ ਦੁੱਧ ਪੁਜਦਾ ਕਰਨ ਲਈ ਸਵੇਰੇ 5 ਵਜੇ ਤੋਂ ਸਵੇਰੇ 9 ਵਜੇ ਤਕ ਅਤੇ ਸ਼ਾਮ ਨੂੰ 5 ਵਜੇ ਤੋਂ ਸ਼ਾਮ 8 ਵਜੇ ਤਕ ਦੁੱਧ ਘਰ ਦੇਣ ਦੀ ਛੋਟ ਦਿੱਤੀ ਗਈ ਹੈ ਅਤੇ ਵੇਰਕਾ ਤੇ ਅਮੁਲ ਦੁੱਧ ਵੀ ਲੋਕਾਂ ਦੇ ਘਰ ਨਿਰਵਿਘਨ ਪੁਹੰਚਾਉਣ ਨੂੰ ਯਕੀਨੀ ਬਣਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਲੋਕਾਂ ਨੂੰ ਕਰਿਆਨਾ, ਸਬਜ਼ੀਆਂ, ਬੇਕਰੀ , ਗੈਸ ਦੀ ਸਪਲਾਈ ਅਤੇ ਹੋਰ ਲੋੜੀਦਾ ਜਰੂਰਤ ਵਾਲਾ ਸਮਾਨ ਸੰਬਧਿਤ ਦੁਕਾਨਦਾਰਾਂ ਵਲੋਂ ਹੋਮ ਡਿਲਵਰੀ ਰਾਹੀਂ ਲੋਕਾਂ ਤਕ ਘਰ ਪੁਜਦਾ ਕਰਨ ਲਈ ਫੂਡ ਸਪਲਾਈ ਵਿਭਾਗ ਵਲੋਂ ਕਰਫਿਊ ਪਾਸ ਜਾਰੀ ਕੀਤੇ ਗਏ ਹਨ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।