CORONA

ਜ਼ਿਲਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਘਰਾਂ ਤਕ ਜਰੂਰੀ ਵਸਤਾਂ ਦੀ ਕੀਤੀ ਜਾਵੇਗੀ ਸਪਲਾਈ-ਡਿਪਟੀ ਕਮਿਸ਼ਨਰ

ਜ਼ਿਲਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਘਰਾਂ ਤਕ ਜਰੂਰੀ ਵਸਤਾਂ ਦੀ ਕੀਤੀ ਜਾਵੇਗੀ ਸਪਲਾਈ-ਡਿਪਟੀ ਕਮਿਸ਼ਨਰ
  • PublishedMarch 24, 2020

ਮੈਡੀਕਲ ਸਟੋਰਾਂ ਤੋਂ ਹੋਵੇਗੀ ਹੋਮ ਡਿਲਵਰੀ

ਲੋਕਾਂ ਘਰਾਂ ਵਿਚ ਰਹਿਣ- ਪ੍ਰਸ਼ਾਸਨ ਵਲੋਂ ਲੋਕਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ

ਕਿਸੇ ਵੀ ਮੁਸ਼ਕਿਲ ਲਈ ਵਟਸਐਪ ਨੰਬਰ 70099-89791 ਤੇ ਸੰਪਰਕ ਕੀਤਾ ਜਾ ਸਕਦਾ ਹੈ

ਗੁਰਦਾਸਪੁਰ, 24 ਮਾਰਚ । ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਲੋਕ ਹਿੱਤ ਨੂੰ ਵੇਖਦੇ ਹੋਏ ਜ਼ਿਲ•ਾ ਗੁਰਦਾਸਪੁਰ ਵਿਖੇ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਲੈ ਕੇ ਇਹਤਿਆਤ ਵਜੋਂ ਜ਼ਿਲ•ਾ ਗੁਰਦਾਸਪੁਰ ਦੀ ਹਦੂਦ ਅੰਦਰ ਅਗਲੇ ਹੁਕਮਾਂ ਤਕ ਕਰਫ਼ਿਊ ਲਗਾਇਆ ਹੈ, ਪਰ ਇਸ ਸਮੇਂ ਦੋਰਾਨ ਜਿਲਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਜਰੂਰਤ ਵਾਲੀਆਂ ਵਸਤਾਂ ਦੀ ਘਰ ਤਕ ਸਪਲਾਈ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ। ਉਨਾਂ ਜਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਕਰਫਿਊ ਦੋਰਾਨ ਘਰਾਂ ਵਿਚ ਰਹਿਣ , ਪ੍ਰਸ਼ਾਸਨ ਖੁਦ ਲੋਕਾਂ ਤਕ ਪੁਹੰਚ ਕਰੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਘਰਾਂ ਵਿਚ ਦੁੱਧ ਪੁਹੰਚਾਉਣ ਵਾਲੇ ਦੋਧੀ ਸਵੇਰੇ 5 ਵਜੇ ਤੋਂ ਸਵੇਰੇ 9 ਵਜੇ ਤਕ ਅਤੇ ਸ਼ਾਮ ਨੂੰ 5 ਵਜੇ ਤੋਂ ਸ਼ਾਮ 8 ਵਜੇ ਤਕ ਘਰਾਂ ਵਿਚ ਦੁੱਧ ਪੁਜਦਾ ਕਰ ਸਕਦੇ ਹਨ। ਵੇਰਕਾਂ ਅਤੇ ਅਮੁਲ ਦੁੱਧ ਵਲੋਂ ਵੀ ਘਰ-ਘਰ ਦੁੱਧ ਪੁਜਦਾ ਕੀਤਾ ਜਾਵੇਗਾ। ਡੇਅਰੀ ਫਾਰਮਰ ਵੇਰਕਾ ਤੇ ਅਮੁਲ ਨੂੰ ਦੁੱਧ ਸਪਲਾਈ ਕਰ ਸਕਦੇ ਹਨ। ਪਸ਼ੂਆਂ ਦੇ ਚਾਰੇ, ਪੋਲਟਰੀ ਫਾਰਮ ਅਤੇ ਗਊਸ਼ਾਲਾ ਆਦਿ ਲਈ ਟਰੱਕਾਂ ਦੀ ਮੂਵਮੈਂਟ ਜਾਰੀ ਰਹੇਗੀ।

ਉਨਾਂ ਅੱਗੇ ਦੱਸਿਆ ਕਿ ਪੰਜਾਬ ਮੈਡੀਕਲ ਕੌਸਲ ਵਲੋਂ ਰਜਿਸਟਰਡ ਇੰਡੀਅਨ ਐਸ਼ੋਸੀਏਸ਼ਨ ਗੁਰਦਾਸਪੁਰ ਅਤੇ ਬਟਾਲਾ, ਪ੍ਰਾਈਵੇਟ ਡਾਕਟਰ ਐਸ਼ੋਸੀਏਸ਼ਨ ਮੈਂਬਰ, ਹਦਾਇਤਾਂ ਤਹਿਤ ਸਿਹਤ ਸੇਵਾਵਾਂ ਪੁਜਦਾ ਕਰਨਗੇ। ਡਾਕਟਰ ਵਟਸਐਪ ਨੰਬਰ ਜਾਂ ਈਮੇਲ ਜਰੀਏ ਮਰੀਜਾਂ ਨੂੰ ਸਲਾਹ ਦੇ ਸਕਦੇ ਹਨ। ਜੇਕਰ ਕਿਸੇ ਮਰੀਜ ਨੂੰ ਡਾਕਟਰ ਕੋਲ ਜਾ ਕੇ ਦਵਾਈ ਲੈਣੀ ਪਵੇ ਤਾਂ ਡਾਕਟਰ ਦਵਾਈ ਦੇਣਗੇ ਪਰ ਮਰੀਜ ਨੂੰ ਜਿਆਦਾ ਇੰਤਜਾਰ ਨਾ ਕਰਨੇ ਪਵੇ, ਡਾਕਟਰ ਇਸ਼ ਗੱਲ ਨੂੰ ਯਕੀਨੀ ਬਣਾਉਣਗੇ। ਦਵਾਈ ਦੇਣ ਸਮੇਂ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ। ਮਰੀਜਾਂ ਵਿਚ ਦੂਰੀ ਬਣਾ ਕੇ ਰੱਖੀ ਜਾਵੇਗੀ। ਵੱਖਰੇ ਤੋਰ ‘ਤੇ ਹੱਥ ਧੋਣ ਤੇ ਸੈਨੀਟਾਈਜ਼ਰ ਦੀ ਵਿਵਸਥਾ ਕਰਨੀ ਹੋਵੇਗੀ। ਡਾਕਟਰ ਇਹ ਯਕੀਨੀ ਬਣਾਉਣਗੇ ਕਿ ਹਸਪਤਾਲ ਵਿਚ ਤਿੰਨ ਤੋਂ ਵੱਧ ਮਰੀਜ਼ ਇਕ ਸਮੇਂ ਇਕੱਠੇ ਨਾ ਹੋਣ।

ਡਿਪਟੀ ਕਮਿਸ਼ਨਰ ਵਲੋਂ ਚੀਫ ਮੈਡੀਕਲ ਅਫਸਰ ਗੁਰਦਾਸਪੁਰ, ਜਿਲਾ ਗੁਰਦਾਸਪੁਰ ਵਿਖੇ ਤਾਇਨਾਤ ਐਸ.ਐਮ.ਓਜ਼, ਡਾ. ਅਸ਼ੋਕ ਕੁਮਾਰ ਉਬਰਾਏ ਪ੍ਰਧਾਨ ਇੰਡੀਅਨ ਮੈਡੀਕਲ ਐਸੋਸ਼ੀਸ਼ਨ ਗੁਰਦਾਸਪੁਰ ਅਤੇ ਡਾ. ਰਣਜੀਤ ਸਿੰਘ ਕਲਸੀ ਪ੍ਰਧਾਨ ਇੰਡੀਅਨ ਮੈਡੀਕਲ ਐਸ਼ੋਸੀਏਸ਼ਨ ਬਟਾਲਾ ਨੂੰ ਅਧਿਕਾਰਤ ਕੀਤਾ ਗਿਆ ਹੈ ਕਿ ਉਹ ਕਰਫਿਊ ਦੋਰਾਨ ਹੇਲਥ ਕੇਅਰ ਸਟਾਫ ਨੂੰ ਕਰਫਿਊ ਪਰਮਿਟ ਜਾਰੀ ਕਰ ਸਕਦੇ ਹਨ। ਜਿਲੇ ਵਿਚ ਜਾਂ ਜਿਲੇ ਵਿਚੋ ਬਾਹਰ ਮਰੀਜ ਨੂੰ ਰੈਫਰ ਕਰਨ ਲਈ ਇਕ ਸਮਾਂ ਦਾ ਕਰਫਿਊ ਪਰਮਿਟ ਜਾਰੀ ਕਰ ਸਕਦੇ ਹਨ। ਜਾਰੀ ਕੀਤੇ ਕਰਫਿਊ ਪਰਮਿਟ ਦਾ ਰਿਕਾਰਡ ਰੱਖਣਗੇ ਅਤੇ ਦਫਤਰ ਡਿਪਟੀ ਕਮਿਸ਼ਨਰ ਦੀ ਈਮੇਲ dcofficegurdaspur0gmail.com ਤੇ ਸੂਚਿਤ ਕਰਨਗੇ।

ਕੈਮਿਸਟ ਸਟੋਰ/ਡਰੱਗ ਸਟੋਰ ਹੋਮ ਡਿਲਵਰੀ ਕਰ ਸਕਦੇ ਹਨ। ਦਵਾਈ ਲੈਣ ਵਾਲੇ ਵਟਸਐਪ ਨੰਬਰ ਜਾਂ ਟੋਲੀਫੋਨ ਰਾਹੀ ਮੈਡੀਕਲ ਸਟੋਰ ਕੋਲੋਂ ਦਵਾਈ ਮੰਗ ਸਕਦੇ ਹਨ। ਸਰਕਾਰੀ ਰਜਿਸਟਰ ਡਰੱਗ ਸਟੋਰ ਵਲੋਂ ਇਕ ਵਟਸਐਪ ਨੰਬਰ ਦਿੱਤਾ ਜਾਵੇਗਾ। ਮੈਡੀਕਲ ਸਟੋਰ ਦੇ ਜਿਨਾਂ ਵਿਅਕਤੀਆਂ ਨੂੰ ਹੋਮ ਡਿਲਵਰੀ ਲਈ ਅਧਿਕਾਰਤ ਕੀਤਾ ਗਿਆ ਹੈ ਉਹ ਘਰ ਜਾ ਕੇ ਦਵਾਈ ਪੁਜਦਾ ਕਰਨਗੇ। ਇਸ ਲਈ ਡਰੱਗ ਇਸੰਪੈਕਟਰ ਗੁਰਦਾਸਪੁਰ ਅਤੇ ਬਟਾਲਾ ਵਲੋਂ ਘਰ ਦਵਾਈ ਪੁਜਦਾ ਕਰਨ ਵਾਲਿਆਂ ਨੂੰ ਕਰਫਿਊ ਪਾਸ ਜਾਰੀ ਕੀਤੇ ਜਾਣਗੇ। ਡਰੱਗ ਇਸਪੈਕਟਰ ਰਜਿਸਟਰਡ ਕੈਮਿਸਟਾਂ ਨੂੰ ਵੱਧ ਤੋਂ ਵੱਧ ਦੋ ਮੈਸੰਜਰਾਂ (ਹੋਮ ਡਿਲਵਰੀ ) ਨੂੰ ਪਾਸ ਜਾਰੀ ਕਰ ਸਕਣਗੇ। ਡਰੱਗ ਇੰਸਪੈਕਟਰ ਜਾਰੀ ਕੀਤੇ ਕਰਫਿਊ ਪਾਸ ਦਾ ਰਿਕਾਰਡ ਰੱਖਣਗੇ ਤੇ ਦਫਤਰ ਡਿਪਟੀ ਕਮਿਸ਼ਨਰ ਦੀ ਈਮੇਲ dcofficegurdaspur0gmail.com ਤੇ ਸੂਚਿਤ ਕਰਨਗੇ। ਆਪਸੀ ਦੂਰੀ ਬਣਾ ਕੇ ਰੱਖਣ ਨੂੰ ਯਕੀਨੀ ਬਣਾਉਣ ਤਹਿਤ ਕਰਫਿਊ ਪਾਸ ਵਟਸਐਪ ਨੰਬਰ ਜਾਂ ਈਮੇਲ ਜਰੀਏ ਦਿੱਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜਿਲਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਘਰਾਂ ਤਕ ਜਰੂਰੀ ਵਸਤਾਂ ਦੀ ਸਪਲਾਈ ਜਿਵੇ ਸਬਜ਼ੀਆਂ ਜਾਂ ਗੈਸ ਆਦਿ ਦੀ ਸਪਲਾਈ ਵੀ ਘਰ ਪੁਜਦਾ ਕਰਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਤਾਂ ਜੋ ਲੋਕ ਘਰੇ ਰਹਿਣ ਅਤੇ ਉਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਉਨਾਂ ਦੱਸਿਆ ਕਿ ਜਿਲੇ ਅੰਦਰ ਸੈਕਟਰ ਮੈਜਿਸਟਰੇਟ ਤਾਇਨਾਤ ਕੀਤੇ ਗਏ ਹਨ, ਜੋ ਲਗਾਤਾਰ ਲੋਕਾਂ ਨੂੰ ਜਰੂਰੀ ਵਸਤਾਂ ਦੀ ਸਪਲਾਈ ਕਰਨ ਨੂੰ ਯਕੀਨੀ ਬਣਾਉਣਗੇ।

ਉਨਾਂ ਅੱਗੇ ਦੱਸਿਆ ਕਿ ਲੋੜਵੰਦ/ਗਰੀਬ ਲੋਕਾਂ ਨੂੰ ਜਰੂਰਤ ਵਾਲੀਆਂ ਵਸਤਾਂ ਉਨਾਂ ਦੇ ਘਰ ਤਕ ਪੁਜਦਾ ਕਰਨ ਲਈ ਐਨ.ਜੀ.ਓ ਦੇ ਸਹਿਯੋਗ ਨਾਲ ਅਜਿਹੇ ਲੋਕਾਂ ਦੀ ਸ਼ਨਾਖਤ ਕਰਕੇ ਉਨਾਂ ਦੇ ਘਰ ਸਮਾਨ ਪੁਜਦਾ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਕਿਸੇ ਵੀ ਮੁਸ਼ਕਿਲ ਲਈ ਵਟਸਐਪ ਨੰਬਰ 70099-89791 ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜਿਲੇ ਅੰਦਰ ਚੱਲ ਰਹੇ ਸੈਲਫ ਹੈਲਪ ਗੁਰੱਪ ਵਲੋਂ ਮਾਸਕ ਤਿਆਰ ਕੀਤੇ ਜਾ ਰਹੇ ਜੋ ਇਕ ਵਾਰ ਤੋਂ ਵੱਧ ਵਰਤੋਯੋਗ ਹਨ । ਇਸ ਸਬੰਧੀ ਸੈਲਪ ਹੈਲਪ ਗੁਰੱਪ ਦੇ ਇੰਚਾਰਜ ਅਮਰਾਪਲ ਸਿੰਘ ਦੇ ਮੋਬਾਈਲ ਨੰਬਰ 97813-11004 ਤੇ ਸੰਪਰਕ ਕੀਤਾ ਜਾ ਸਕਦਾ ਹੈ। ਵਾਜਬ ਰੇਟਾਂ ਤੇ ਸੈਲਪ ਹੈਲਪ ਗਰੁੱਪਾਂ ਵਲੋਂ ਮਾਸਕ ਮੁਹੱਈਆ ਕਰਵਾਏ ਜਾਣਗੇ।

Written By
The Punjab Wire