Close

Recent Posts

ਗੁਰਦਾਸਪੁਰ

ਸੈਣੀ ਜਾਗ੍ਰਿਤੀ ਫਾਊਂਡੇਸ਼ਨ ਵੱਲੋਂ ਸਨਮਾਨ ਸਮਾਰੋਹ ਆਯੋਜਿਤ: ਏਕਤਾ ਦੇ ਨਾਅਰੇ ਨਾਲ ਭਵਿੱਖੀ ਰਣਨੀਤੀ ਦੀ ਬੁਨਿਆਦ ਰੱਖੀ

ਸੈਣੀ ਜਾਗ੍ਰਿਤੀ ਫਾਊਂਡੇਸ਼ਨ ਵੱਲੋਂ ਸਨਮਾਨ ਸਮਾਰੋਹ ਆਯੋਜਿਤ: ਏਕਤਾ ਦੇ ਨਾਅਰੇ ਨਾਲ ਭਵਿੱਖੀ ਰਣਨੀਤੀ ਦੀ ਬੁਨਿਆਦ ਰੱਖੀ
  • PublishedApril 27, 2026

ਰਾਜ ਪੱਧਰੀ ਸੰਮੇਲਨ ਨੂੰ ਸਫਲ ਬਣਾਉਣ ਵਾਲਿਆਂ ਦਾ ਸਨਮਾਨ, ਸਮਾਜਕ ਮਜ਼ਬੂਤੀ ਅਤੇ ਨੌਜਵਾਨੀ ਦੀ ਭੂਮਿਕਾ ‘ਤੇ ਕੇਂਦਰਿਤ ਚਰਚਾ

ਦੀਨਾਨਗਰ, 27 ਅਪ੍ਰੈਲ 2026 (ਮੰਨਨ ਸੈਣੀ)। ਸੈਣੀ ਸਮਾਜ ਸਭਾ (ਸੈਣੀ ਜਾਗ੍ਰਿਤੀ ਫਾਊਂਡੇਸ਼ਨ) ਵੱਲੋਂ ਦੀਨਾਨਗਰ ਵਿੱਚ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਸਭਾ ਦੇ ਪ੍ਰਧਾਨ ਅਤੇ ਸਾਬਕਾ ਈਟੀਓ ਜਗਦੀਸ਼ ਰਾਜ ਸੈਣੀ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਡੈਲੀਗੇਟਸ ਨੇ ਹਿੱਸਾ ਲਿਆ। ਇਸ ਸਮਾਰੋਹ ਦੌਰਾਨ ਨਾ ਸਿਰਫ਼ ਭਾਈਚਾਰੇ ਦੀ ਹੋਰ ਚੜ੍ਹਤ ਅਤੇ ਮਜ਼ਬੂਤ ਏਕਤਾ ਲਈ ਹੀਲੇ ਕਰਨ ਦੀ ਗੱਲ ਰੱਖੀ ਗਈ, ਸਗੋਂ ਆਉਣ ਵਾਲੇ ਸਮੇਂ ਲਈ ਸਾਂਝੀ ਰਣਨੀਤੀ ਤਿਆਰ ਕਰਨ ਵੱਲ ਵੀ ਇੱਕ ਢੁਕਵਾਂ ਕਦਮ ਚੱਕਿਆ ਗਿਆ।

ਦੱਸਣਯੋਗ ਹੈ ਕਿ ਸਮਾਗਮ ਦਾ ਮੁੱਖ ਮਕਸਦ 1 ਮਾਰਚ ਨੂੰ ਦੀਨਾਨਗਰ ਵਿੱਚ ਆਯੋਜਿਤ ਹੋਏ ਰਾਜ ਪੱਧਰੀ ਸੰਮੇਲਨ (ਜਿਸ ਵਿੱਚ ਉਚੇਚੇ ਤੌਰ ਤੇ ਹਰਿਆਣਾ ਦੇ ਮਾਨਯੋਗ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਸ਼ਮਹੂਲਿਅਤ ਕੀਤੀ ਗਈ ਸੀ) ਨੂੰ ਸਫਲ ਬਣਾਉਣ ਵਾਲੇ ਸਮਾਜ ਸੇਵਕਾਂ ਦਾ ਸਨਮਾਨ ਕਰਨਾ ਸੀ, ਪਰ ਇਸ ਦੇ ਨਾਲ-ਨਾਲ ਇਹ ਮੰਚ ਸਮਾਜਕ ਏਕਤਾ ਨੂੰ ਹੋਰ ਮਜ਼ਬੂਤ ਕਰਨ ਅਤੇ ਭਵਿੱਖੀ ਕਾਰਜ-ਯੋਜਨਾਵਾਂ ਤਿਆਰ ਕਰਨ ਲਈ ਵੀ ਵਰਤਿਆ ਗਿਆ। ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨਾਂ ਵਿੱਚ ਜ਼ੋਰ ਦਿੱਤਾ ਕਿ ਸਮਾਜ ਦੀ ਤਰੱਕੀ ਲਈ ਇਕਜੁੱਟਤਾ ਸਭ ਤੋਂ ਵੱਡੀ ਤਾਕਤ ਹੈ ਅਤੇ ਹੁਣ ਸਮਾਂ ਹੈ ਕਿ ਇਸ ਤਾਕਤ ਨੂੰ ਯੋਜਨਾਬੱਧ ਢੰਗ ਨਾਲ ਵਰਤਿਆ ਜਾਵੇ।

ਮੁੱਖ ਮਹਿਮਾਨ ਡਾ. ਰਾਕੇਸ਼ ਸੈਣੀ ਨੇ ਨੌਜਵਾਨ ਪੀੜ੍ਹੀ ਨੂੰ ਸਮਾਜ ਸੇਵਾ ਨਾਲ ਜੁੜਨ ਅਤੇ ਆਗੂਈ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਉੱਥੇ ਹੀ ਵਿਸ਼ੇਸ਼ ਮਹਿਮਾਨ ਲਖਬੀਰ ਸਿੰਘ “ਲੱਕੀ” ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜੇਕਰ ਸਮਾਜ ਇੱਕਜੁੱਟ ਰਹੇ, ਤਾਂ ਕੋਈ ਵੀ ਟਾਰਗੇਟ ਹਾਸਲ ਕਰਨਾ ਮੁਸ਼ਕਿਲ ਨਹੀਂ। ਸੰਜੀਵ ਸੈਣੀ ਵੱਲੋਂ ਸਮਾਗਮ ਦੀ ਸ਼ੁਰੂਆਤ ਵਿੱਚ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।

ਚਰਚਾਵਾਂ ਦੌਰਾਨ ਸਿੱਖਿਆ, ਰੋਜ਼ਗਾਰ, ਸਮਾਜਕ ਸਹਿਯੋਗ ਅਤੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰਨ ਵੱਲ ਖ਼ਾਸ ਧਿਆਨ ਦਿੱਤਾ ਗਿਆ। ਬੁਲਾਰਿਆਂ ਨੇ ਸੁਝਾਅ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਸੈਣੀ ਸਮਾਜ ਵੱਲੋਂ ਇਕ ਸੰਗਠਿਤ ਰੋਡਮੈਪ ਤਿਆਰ ਕੀਤਾ ਜਾਵੇ, ਜਿਸ ਵਿੱਚ ਸਮਾਜਕ ਭਲਾਈ, ਸਿੱਖਿਆ ਦੇ ਵਿਕਾਸ ਅਤੇ ਰਾਜਨੀਤਿਕ ਹਿੱਸੇਦਾਰੀ ਨੂੰ ਤਰਜੀਹ ਦਿੱਤੀ ਜਾਵੇ।

ਅੰਤ ਵਿੱਚ ਪ੍ਰਧਾਨ ਜਗਦੀਸ਼ ਰਾਜ ਸੈਣੀ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਮਾਗਮ ਸੈਣੀ ਸਮਾਜ ਲਈ ਨਾ ਸਿਰਫ਼ ਪ੍ਰੇਰਨਾਦਾਇਕ ਸਾਬਤ ਹੋਇਆ ਹੈ, ਸਗੋਂ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੀਆਂ ਸਮਾਜਕ ਪਹਲਾਂ ਲਈ ਮਜ਼ਬੂਤ ਬੁਨਿਆਦ ਵੀ ਤਿਆਰ ਕਰਦਾ ਹੈ।

ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਰਘੂਬੀਰ ਸਿੰਘ ਸੈਣੀ, ਵਾਈਸ ਪ੍ਰਧਾਨ ਸਤਪਾਲ ਸੈਣੀ, ਤਰਸੇਮ ਸੈਣੀ, ਮਨਜੀਤ ਸੈਣੀ, ਇਸ਼ਵਰ ਸੈਣੀ (ਅੰਮ੍ਰਿਤਸਰ), ਟੇਕ ਚੰਦ ਸੈਣੀ ਅਤੇ ਗੁਰਬਚਨ ਲਾਲ ਸੈਣੀ ਦੋਨੋ ਐਮਸੀ (ਪਠਾਨਕੋਟ), ਅਸ਼ੋਕ ਸੈਣੀ, ਰਾਜੀਵ ਸੈਣੀ, ਰਮੇਸ਼ ਸੈਣੀ (ਸੇਂਟ ਐਂਡਰੂ ਕਾਨਵੈਂਟ ਸਕੂਲ ਤਰਾਗੜ੍ਹ), ਅਮ੍ਰਿਤਸਰ ਸੈਣੀ ਸਭਾ ਦੇ ਪ੍ਰਧਾਨ ਤਰਸੇਲ ਲਾਲ ਸੈਣੀ ਅਤੇ ਰਾਜ ਕੁਮਾਰ ਸੈਣੀ ਅਤੇ ਹੋਰਾ ਸਮੇਤ,ਪਰਮਜੀਤ ਸੈਣੀ, ਨਰੇਸ਼ ਕੁਮਾਰ ਸੈਣੀ, ਵਿਨੇ ਸੈਣੀ, ਰਾਮ ਲੁਭਾਇਆ, ਸਵਾਮੀ ਦਾਸ, ਸੁਰੇਸ਼ ਸੈਣੀ (ਗੁਰਦਾਸਪੁਰ), ਮੰਨਨ ਸੈਣੀ (ਗੁਰਦਾਸਪੁਰ), ਗੁਲਸ਼ਨ ਸੈਣੀ (ਗੁਰਦਾਸਪੁਰ), ਵਿਜੇ ਸੈਣੀ, ਰਾਜਿੰਦਰ ਸੈਣੀ (ਲਹਿਰੀ ਗੁੱਜਰਾ), ਨਰਿੰਦਰ ਸੈਣੀ, ਸਤੀਸ਼ ਸੈਣੀ, ਮਦਨ ਗੋਪਾਲ, ਕਰਮ ਚੰਦ, ਸੁਰਿੰਦਰ ਸੈਣੀ, ਚਰਨਜੀਤ ਸਿੰਘ, ਸੁਰਜੀਤ ਸਿੰਘ, ਬਸੰਤ ਸੈਣੀ, ਪਰਸ਼ੋਤਮ ਕਮਾਂਡੋ, ਸੋਹਣ ਲਾਲ, ਰਾਜ ਕੁਮਾਰ, ਨਵਦੀਪ ਸੈਣੀ ਐਡਵੋਕੇਟ (ਪਠਾਨਕੋਟ), ਅਰਨਵ ਸੈਣੀ, ਧੀਰਜ ਸੈਣੀ, ਰਣਜੀਵ ਸੈਣੀ, ਸਨੀ ਸੈਣੀ, ਰਾਜਿੰਦਰ ਸੈਣੀ (ਤਰਾਗੜ੍ਹ), ਮਨੋਹਰ ਲਾਲ ਸੈਣੀ, ਨਰੇਸ਼ ਸੈਣੀ, ਅਮਿਤ ਸੈਣੀ, ਅਸ਼ੋਕ ਸੈਣੀ ਕਲੇਸਰ (ਬਲਾਕ ਸਮਿਤੀ ਮੈਂਬਰ), ਬਲਜੀਤ ਸੈਣੀ, ਨਿਤਿਨ ਸੈਣੀ, ਰੋਮੀ ਸੈਣੀ, ਸਰਪੰਚ ਸ਼ਰੀਫ ਚੱਕ ਅਤੇ ਸੈਣੀ ਸਮਾਜ ਸਭਾ ਦੇ ਸਾਬਕਾ ਪ੍ਰਧਾਨ ਅਸ਼ਵਨੀ ਸੈਣੀ ਸਮੇਤ ਬਲਾਕ ਦੀਨਾਨਗਰ ਦੀ ਸਮੁੱਚੀ ਟੀਮ ਅਤੇ ਭਾਰੀ ਗਿਣਤੀ ਵਿੱਚ ਸਮਾਜ ਦੇ ਪ੍ਰਮੁੱਖ ਆਗੂ ਮੌਜੂਦ ਰਹੇ।

Written By
The Punjab Wire