Close

Recent Posts

ਸਿਹਤ ਗੁਰਦਾਸਪੁਰ

​ਗੁਰਦਾਸਪੁਰ ਬੱਸ ਸਟੈਂਡ ਬਣਿਆ ਸੂਬੇ ਦਾ ਪਹਿਲਾ ‘ਹੈਲਥ ਹੱਬ’, ਮਾਨ ਸਰਕਾਰ ਨੇ ਖੋਲ੍ਹਿਆ ਆਮ ਆਦਮੀ ਕਲੀਨਿਕ- ਚੇਅਰਮੈਨ ਰਾਜੀਵ ਸ਼ਰਮਾ

​ਗੁਰਦਾਸਪੁਰ ਬੱਸ ਸਟੈਂਡ ਬਣਿਆ ਸੂਬੇ ਦਾ ਪਹਿਲਾ ‘ਹੈਲਥ ਹੱਬ’, ਮਾਨ ਸਰਕਾਰ ਨੇ ਖੋਲ੍ਹਿਆ ਆਮ ਆਦਮੀ ਕਲੀਨਿਕ- ਚੇਅਰਮੈਨ ਰਾਜੀਵ ਸ਼ਰਮਾ
  • PublishedMarch 28, 2026

ਗੁਰਦਾਸਪੁਰ, 28 ਮਾਰਚ 2026 (ਮੰਨਣ ਸੈਣੀ)। ਚੇਅਰਮੈਨ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਰਾਜੀਵ ਸ਼ਰਮਾ ਦੀ ਮਿਹਨਤ ਸਦਕਾ ਅੱਜ ਭਗਵੰਤ ਮਾਨ ਸਰਕਾਰ ਵੱਲੋਂ ਸਿਹਤ ਸਹੂਲਤਾਂ ਦੇ ਖੇਤਰ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕਰਦਿਆਂ ਗੁਰਦਾਸਪੁਰ ਦੇ ਬੱਸ ਸਟੈਂਡ ਵਿਖੇ ਰਾਜ ਦਾ ਪਹਿਲਾ ਬੱਸ ਸਟੈਂਡ ਅਧਾਰਿਤ ‘ਆਮ ਆਦਮੀ ਕਲੀਨਿਕ’ ਵਰਚੁਅਲ ਉਦਘਾਟਨ ਕਰਕੇ ਲੋਕ ਸਮਰਪਿਤ ਕੀਤਾ ਗਿਆ ਹੈ।

ਚੇਅਰਮੈਨ ਰਾਜੀਵ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਇਹ ਕਦਮ ਮੁਸਾਫ਼ਰਾਂ ਅਤੇ ਆਮ ਜਨਤਾ ਲਈ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ‘ਤੇ ਰੋਜ਼ਾਨਾ ਆਉਣ-ਜਾਣ ਵਾਲੇ ਹਜ਼ਾਰਾਂ ਮੁਸਾਫ਼ਰਾਂ ਨੂੰ ਹੁਣ ਸਫ਼ਰ ਦੌਰਾਨ ਸਿਹਤ ਸਬੰਧੀ ਕਿਸੇ ਵੀ ਐਮਰਜੈਂਸੀ ਲਈ ਸ਼ਹਿਰ ਦੇ ਹਸਪਤਾਲਾਂ ਵੱਲ ਨਹੀਂ ਭੱਜਣਾ ਪਵੇਗਾ।

ਉਨ੍ਹਾਂ ਦੱਸਿਆ ਕਿ ​ਇਸ ਕਲੀਨਿਕ ਵਿੱਚ ਆਮ ਬਿਮਾਰੀਆਂ ਦੇ ਇਲਾਜ ਦੇ ਨਾਲ-ਨਾਲ ਕਈ ਤਰ੍ਹਾਂ ਦੇ ਮੈਡੀਕਲ ਟੈਸਟ ਅਤੇ ਦਵਾਈਆਂ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ। ਬੱਸਾਂ ਦੇ ਡਰਾਈਵਰਾਂ, ਕੰਡਕਟਰਾਂ ਅਤੇ ਬੱਸ ਸਟੈਂਡ ਦੇ ਵਰਕਰਾਂ ਲਈ ਇਹ ਸਹੂਲਤ ਵਰਦਾਨ ਸਾਬਤ ਹੋਵੇਗੀ, ਕਿਉਂਕਿ ਉਹ ਆਪਣੀ ਡਿਊਟੀ ਦੌਰਾਨ ਹੀ ਆਪਣਾ ਚੈੱਕਅਪ ਕਰਵਾ ਸਕਣਗੇ।

Written By
The Punjab Wire