Close
ਸਿਹਤ ਗੁਰਦਾਸਪੁਰ ਪੰਜਾਬ

ਭਗਵੰਤ ਮਾਨ ਸਰਕਾਰ ਦੀ ਸਿਹਤ ਯੋਜਨਾ ਦਾ ਵਧਿਆ ਘੇਰਾ-ਜ਼ਿਲ੍ਹਾ ਗੁਰਦਾਸਪੁਰ ਦੇ 8 ਹੋਰ ਪਿੰਡਾਂ ਵਿੱਚ ਖੁੱਲ੍ਹਣਗੇ ਆਮ ਆਦਮੀ ਕਲੀਨਿਕ, ਪੰਜਾਬ ਸਰਕਾਰ ਵੱਲੋਂ ਟੈਂਡਰ ਜਾਰੀ

ਭਗਵੰਤ ਮਾਨ ਸਰਕਾਰ ਦੀ ਸਿਹਤ ਯੋਜਨਾ ਦਾ ਵਧਿਆ ਘੇਰਾ-ਜ਼ਿਲ੍ਹਾ ਗੁਰਦਾਸਪੁਰ ਦੇ 8 ਹੋਰ ਪਿੰਡਾਂ ਵਿੱਚ ਖੁੱਲ੍ਹਣਗੇ ਆਮ ਆਦਮੀ ਕਲੀਨਿਕ, ਪੰਜਾਬ ਸਰਕਾਰ ਵੱਲੋਂ ਟੈਂਡਰ ਜਾਰੀ
  • PublishedMarch 25, 2026

ਗੁਰਦਾਸਪੁਰ, 25 ਮਾਰਚ 2026 (ਮੰਨਣ ਸੈਣੀ)। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਕਲੀਨਿਕ ਯੋਜਨਾ ਨੂੰ ਹੋਰ ਵਿਸਤਾਰ ਦਿੰਦਿਆਂ ਗੁਰਦਾਸਪੁਰ ਜ਼ਿਲ੍ਹੇ ਦੇ 8 ਹੋਰ ਪਿੰਡਾਂ ਵਿੱਚ ਨਵੇਂ ਕਲੀਨਿਕ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ 25 ਮਾਰਚ 2026 ਨੂੰ ਇਸ ਸੰਬੰਧੀ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ।

ਜ਼ਿਲ੍ਹੇ ਦੇ ਜਿਨ੍ਹਾਂ ਪਿੰਡਾਂ ਵਿੱਚ ਆਮ ਆਦਮੀ ਕਲੀਨਿਕ ਬਣਾਏ ਜਾਣਗੇ, ਉਨ੍ਹਾਂ ਵਿੱਚ ਮਨਾਂ, ਸੈਦੋਵਾਲ ਕਲਾਂ, ਝਬਕਰਾ, ਤਲਵੰਡੀ ਲਾਲ ਸਿੰਘ, ਅਵਾਂਖਾ, ਜ਼ਾਫਰਵਾਲ, ਚਹਿਲ ਕਲਾਂ ਅਤੇ ਘੁਮਾਣ ਕਲਾਂ ਸ਼ਾਮਲ ਹਨ। ਹਰੇਕ ਕਲੀਨਿਕ ਉੱਤੇ ਲਗਭਗ 19 ਤੋਂ 21 ਲੱਖ ਰੁਪਏ ਖਰਚ ਹੋਣਗੇ ਅਤੇ ਕੰਮ 5 ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਭਗਵੰਤ ਮਾਨ ਸਰਕਾਰ ਦੀ ਇਸ ਪ੍ਰਮੁੱਖ ਸਿਹਤ ਯੋਜਨਾ ਤਹਿਤ ਹੁਣ ਤੱਕ ਪੰਜਾਬ ਭਰ ਵਿੱਚ ਹਜ਼ਾਰਾਂ ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਜਾ ਚੁੱਕੇ ਹਨ, ਜਿੱਥੇ ਲੋਕਾਂ ਨੂੰ ਮੁਫ਼ਤ ਡਾਕਟਰੀ ਸਲਾਹ, ਜਾਂਚ ਅਤੇ ਦਵਾਈਆਂ ਮਿਲਦੀਆਂ ਹਨ। ਗੁਰਦਾਸਪੁਰ ਵਿੱਚ ਇਨ੍ਹਾਂ ਨਵੇਂ ਕਲੀਨਿਕਾਂ ਦੇ ਖੁੱਲ੍ਹਣ ਨਾਲ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਹੋਰ ਨੇੜੇ ਮਿਲਣਗੀਆਂ ਅਤੇ ਦੂਰ-ਦੁਰਾਡੇ ਹਸਪਤਾਲਾਂ ਤੱਕ ਜਾਣ ਦੀ ਮਜਬੂਰੀ ਘੱਟੇਗੀ।

Written By
The Punjab Wire