ਗੁਰਦਾਸਪੁਰ

ਪਿੰਡ ਕੌਂਟਾ ਮੱਚਲੇ ਵਿਖੇ ਨਿਰੰਕਾਰੀ ਸੰਤ ਸਮਾਗਮ ਆਯੋਜਿਤ

ਪਿੰਡ ਕੌਂਟਾ ਮੱਚਲੇ ਵਿਖੇ ਨਿਰੰਕਾਰੀ ਸੰਤ ਸਮਾਗਮ ਆਯੋਜਿਤ
  • PublishedMarch 23, 2026

ਬ੍ਰਹਮ ਗਿਆਨ ਦੇ ਬੋਧ ਨਾਲ ਆਵਾਗਮਨ ਸਮਾਪਤ–ਸ਼ਰਮਾ

ਗੁਰਦਾਸਪੁਰ, 23 ਮਾਰਚ 2026 (ਮੰਨਨ ਸੈਣੀ)– ਸਥਾਨਕ ਨਿਰੰਕਾਰੀ ਸਤਿਸੰਗ ਭਵਨ ਬ੍ਰਾਂਚ ਗੁਰਦਾਸਪੁਰ  ਦੇ ਸਹਿਯੋਗ ਨਾਲ ਪਿੰਡ ਕੌਂਟਾ ਮਚਲੇ ਵਿਖੇ ਵਿਸੇਸ ਨਿਰੰਕਾਰੀ ਸੰਤ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਗਿਆਨ ਪ੍ਰਚਾਰਕ ਭਾਈਸਾਹਿਬ ਇੰਦਰਜੀਤ ਸ਼ਰਮਾ (ਦਿੱਲੀ) ਜੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਨਿਰੰਕਾਰ ਪਾਰਬਰਹਮ ਨੂੰ ਪਹਿਚਾਣਨ ਦੀ ਪ੍ਰੇਰਣਾ ਦਿੱਤੀ। ਸਮਾਗਮ ਵਿਚ ਗੁਰਦਾਸਪੁਰ ਅਤੇ ਆਸ ਪਾਸ ਖੇਤਰ ਦੀ ਸੰਗਤ ਵੱਡੀ ਸੰਖਿਆ ਵਿੱਚ ਸਾਮਲ ਹੋਈ।

ਭਾਈਸਾਹਿਬ ਸ਼ਰਮਾ ਨੇ ਆਪਣੇ ਵਿਚਾਰ ਵਿੱਚ ਫਰਮਾਇਆ ਕਿ ਪੂਰਨ ਸਤਿਗੁਰ ਤੋ ਬ੍ਰਹਮ ਗਿਆਨ ਦੀ ਪ੍ਰਾਪਤੀ ਤੋ ਬਾਅਦ ਭਗਤੀ ਦੇ ਨਾਲ 84 ਲੱਖ ਯੋਨੀਆ ਦੇ ਆਵਾਮਨ ਦਾ ਚੱਕਰ ਸਮਾਪਤ ਹੋ ਜਾਂਦਾ ਹੈ। ਪ੍ਰਭੂ ਪ੍ਰਮਾਤਮਾ ਨੂੰ ਹਾਸਲ ਕਰਨ ਨਾਲ ਦੁਨਿਆਵੀ ਇੱਛਾਵਾਂ ਤੇ ਅੰਕੁਸ਼ ਲੱਗਦਾ ਹੈ। ਉਨਾ ਦੱਸਿਆ ਕਿ ਸੰਸਾਰ ਵਿੱਚ ਹਰ ਵਸਤੂ ਨਾਸ਼ਵਾਨ ਹੈ ਇਸਦੇ ਬਾਵਜੂਦ ਇਨਸਾਨ ਨਿਰੰਕਾਰ ਪ੍ਰਭੂ ਨੂੰ ਜਾਣੇ ਬਿਨਾ ਭਗਤੀ ਕਰ ਰਿਹਾ ਹੈ ਅਤੇ ਭੌਤਿਕ ਪਦਾਰਥਾ ਦੀ ਪ੍ਰਾਪਤੀ ਲਈ ਦਿਨ-ਰਾਤ ਦੌੜ ਲਗਾ ਰਿਹਾ ਹੈ। ਇਨਸਾਨ ਜਾਣਦਾ ਹੈ ਕਿ ਅੰਤ ਸਮੇ ਕੁਝ ਵੀ ਨਾਲ ਨਹੀ ਜਾਣਾ ਫਿਰ ਵੀ ਭਗਤੀ ਮਾਰਗ ਤੋ ਬੇਮੁੱਖ ਹੈ।

ਉਨਾ ਫਰਮਾਇਆ ਕਿ ਹਰ ਯੁੱਗ ਵਿੱਚ ਸੰਤ ਮਹਾਤਮਾ, ਗੁਰੂ ਪੀਰ ਪੈਗੰਬਰਾ ਨੇ ਪ੍ਰਭੂ ਬੋਧ ਦੀ ਪ੍ਰੇਰਣਾ ਦਿੱਤੀ। ਭਗਤਜਨ ਹਮੇਸ਼ਾ ਆਪਣੇ ਸਤਿਗੁਰੂ ਦਾ ਸਹਾਰਾ ਲੈ ਕੇ ਭਗਤੀ ਮਾਰਗ ਤੇ ਚਲਦੇ ਹਨ।

ਬ੍ਰਾਂਚ ਗੁਰਦਾਸਪੁਰ ਦੇ ਸੰਯੋਜਕ ਸ੍ਰੀ ਬਲਜੀਤ ਸਿੰਘ ਜੀ ਨੇ ਮੁੱਖ ਮਹਿਮਾਨ ਅਤੇ ਸਮੂਹ ਸੰਗਤ ਦਾ ਧੰਨਵਾਦ ਕਰਦਿਆ ਹੋਇਆ ਸੰਗਤ ਨੂੰ ਸਤਿਗੁਰੂ ਦੇ ਦਰਸਾਏ ਮਾਰਗ  ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਇਸ ਤੋ ਪਹਿਲਾ ਵੱਖ ਵੱਖ ਸੰਤਾ-ਮਹਾਤਮਾ ਨੇ ਭਗਤੀਮਈ ਭਜਨਾਂ ਤੇ ਵਿਚਾਰ ਆਦਿ ਨਾਲ ਨਿਰੰਕਾਰ ਪ੍ਰਭੂ ਦਾ ਗੁਣਗਾਨ ਕੀਤਾ।  ਅੰਤ ਵਿੱਚ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੋਕੇ ਤੇ ਅਮਰਜੀਤ ਸੰਯੋਜਕ ਦੀਨਾਨਗਰ, ਤਰਸੇਮ ਮੁਖੀ ਧਾਰੀਵਾਲ, ਪੰਜਾਬ ਲਾਲ  ਮੁੱਖੀ ਝਬਕਰਾ, ਸੁਭਾਸ਼ ਜੀ ਮੁੱਖੀ ਚੌਂਤਾ ਆਦਿ ਮੋਜੂਦ ਸਨ।

Written By
The Punjab Wire