ਗੁਰਦਾਸਪੁਰ

ਪੈਨਸ਼ਨਰਾਂ ਦੀ ਸਹੂਲਤ ਲਈ ਡਿਜੀਟਲ ਲਾਈਫ ਸਰਟੀਫਿਕੇਟ 31 ਮਾਰਚ ਤੱਕ ਜਮਾਂ ਕਰਵਾਉਣਾ ਲਾਜ਼ਮੀ- ਜ਼ਿਲ੍ਹਾ ਖਜ਼ਾਨਾ ਅਫਸਰ ਗੁਰਦਾਸਪੁਰ

ਪੈਨਸ਼ਨਰਾਂ ਦੀ ਸਹੂਲਤ ਲਈ ਡਿਜੀਟਲ ਲਾਈਫ ਸਰਟੀਫਿਕੇਟ 31 ਮਾਰਚ ਤੱਕ ਜਮਾਂ ਕਰਵਾਉਣਾ ਲਾਜ਼ਮੀ- ਜ਼ਿਲ੍ਹਾ ਖਜ਼ਾਨਾ ਅਫਸਰ ਗੁਰਦਾਸਪੁਰ
  • PublishedMarch 16, 2026

ਗੁਰਦਾਸਪੁਰ, 16 ਮਾਰਚ 2026 (ਮੰਨਣ ਸੈਣੀ )। ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋ ਸੇਵਾ ਮੁਕਤ ਪੈਨਸ਼ਨਰਾਂ ਦੀ ਸਹੂਲਤ ਅਤੇ ਪਾਰਦਰਸ਼ਤਾ ਲਈ ਡਿਜੀਟਲ ਲਾਈਫ ਸਰਟੀਫਿਕੇਟ (Jeevan Pramaan) ਜਮ੍ਹਾਂ ਕਰਵਾਉਣਾਂ ਲਾਜ਼ਮੀ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਸ੍ਰੀ ਜੋਗਿੰਦਰ ਪਾਲ ਸ਼ਰਮਾ, ਜ਼ਿਲ੍ਹਾ ਖਜ਼ਾਨਾ ਅਫਸਰ ਗੁਰਦਾਸਪੁਰ ਵੱਲੋ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੇ ਕਈ ਪੈਨਸ਼ਨਰਾਂ ਵੱਲੋ ਅਜੇ ਤੱਕ ਵੀ ਬੈਂਕਾਂ ਵਿਚ ਮੈਨੁਅਲ ਸਰਟੀਫਿਕੇਟ ਜਮ੍ਹਾਂ ਕਰਵਾਏ ਗਏ ਹਨ ਜੋ ਕਿ ਮਾਨਤਾ ਪ੍ਰਾਪਤ ਨਹੀ ਹੋਣਗੇ। ਆਪਣੀ ਪੈਨਸ਼ਨ ਨੂੰ ਜਾਰੀ ਰੱਖਣ ਲਈ ਇਹ ਡਿਜ਼ੀਟਲ ਸਰਟੀਫਿਕੇਟ ਮਿਤੀ 31 ਮਾਰਚ 2026 ਤੱਕ ਜਮਾ ਕਰਵਾਉਣਾ ਬਹੁਤ ਜਰੂਰੀ ਹੈ।

ਉਨ੍ਹਾਂ ਦੱਸਿਆ ਕਿ ਡਿਜ਼ੀਟਲ ਲਾਈਫ ਸਰਟੀਫਿਕੇਟ ਸਬੰਧੀ ਸੇਵਾ ਲੈਣ ਲਈ ਪੰਜਾਬ ਸਰਕਾਰ ਵੱਲੋ ਇਹ ਸੇਵਾ ਨਜ਼ਦੀਕੀ ਖਜ਼ਾਨਾ ਦਫਤਰ, ਸਬੰਧਤ ਬੈਂਕ ਦੀ ਬ੍ਰਾਂਚ ਸੇਵਾ ਕੇਂਦਰ ਵਿਚ ਉਪਲਬਧ ਹੈ। ਤੁਸੀਂ ਰਾਜ ਸਰਕਾਰ ਦੀ ਘਰ ਬੈਠੇ ਸੇਵਾ ਰਾਹੀ 1076 ਨੰਬਰ ‘ਤੇ ਕਾਲ ਕਰਕੇ ਵੀ ਇਸ ਸੁਵਿਧਾ ਦਾ ਲਾਭ ਲੈ ਸਕਦੇ ਹੋ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਹ ਸੁਵਿਧਾ ਘਰ ਬੈਠੇ ਹੀ ਪੈਨਸ਼ਨਰ ਆਪਣੇ ਮੋਬਾਇਲ ਤੋਂ Jeevan Pramaan Patra ਐਪ ਡਾਊਨਲੋਡ ਕਰਕੇ ਵੀ ਇਹ ਪ੍ਰਕਿਰਿਆ ਪੂਰੀ ਕੀਤੀ ਜਾ ਸਕਦੀ ਹੈ।

Written By
The Punjab Wire