Close

Recent Posts

ਗੁਰਦਾਸਪੁਰ

ਕਾਹਨੂੰਵਾਨ ਵਿਖੇ ਬਾਇਊ ਗੈਸ ਪਲਾਟ ਪ੍ਰੋਜੈਕਟ ਲੱਗਣ ਨਾਲ ਪਰਾਲੀ ਦੀ ਸਾਂਭ ਸੰਭਾਲ ਦੇ ਨਾਲ ਇਲਾਕੇ ਵਿੱਚ ਰੋਜ਼ਗਾਰ ਵੀ ਪੈਦਾ ਹੋਵੇਗਾ-ਜਗਰੂਪ ਸਿੰਘ ਸੇਖਵਾਂ

ਕਾਹਨੂੰਵਾਨ ਵਿਖੇ ਬਾਇਊ ਗੈਸ ਪਲਾਟ ਪ੍ਰੋਜੈਕਟ ਲੱਗਣ ਨਾਲ ਪਰਾਲੀ ਦੀ ਸਾਂਭ ਸੰਭਾਲ ਦੇ ਨਾਲ ਇਲਾਕੇ ਵਿੱਚ ਰੋਜ਼ਗਾਰ ਵੀ ਪੈਦਾ ਹੋਵੇਗਾ-ਜਗਰੂਪ ਸਿੰਘ ਸੇਖਵਾਂ
  • PublishedMarch 16, 2026

ਜਗਰੂਪ ਸਿੰਘ ਸੇਖਵਾਂ ਵਲੋਂ ਆਸੀਸ ਕੁਮਾਰ, ਮੈਨੇਜਿੰਗ ਡਾਇਰੈਕਟਰ ਆਫ VERBIO ਇੰਡੀਆ ਪ੍ਰਾਈਵੇਟ ਲਿਮਟਿਡ ਨਾਲ ‘ਇੰਨਵੈਸਟ ਪੰਜਾਬ ਸੰਮੇਲਨ’ ਮੁਹਾਲੀ ਵਿਖੇ ਮੁਲਾਕਾਤ

ਕਾਹਨੂੰਵਾਨ/ਗੁਰਦਾਸਪੁਰ, 16 ਮਾਰਚ 2026 (ਮੰਨਣ ਸੈਣੀ )। ਵਿਧਾਨ ਸਭਾ ਹਲਕਾ ਕਾਦੀਆਂ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਬਲਾਕ ਕਾਹਨੂੰਵਾਨ ਦੀਆਂ ਤਿੰਨ ਗ੍ਰਾਮ ਪੰਚਾਇਤਾਂ ਵੱਲੋਂ 20 ਏਕੜ ਤੱਕ ਜ਼ਮੀਨ ਬਾਇਓ-ਗੈਸ / ਸੀ.ਬੀ.ਜੀ ਪਲਾਂਟ ਲਈ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ।

ਜਗਰੂਪ ਸਿੰਘ ਸੇਖਵਾਂ ਨੇ ਅੱਗੇ ਦੱਸਿਆ ਕਿ ਇਹ ਪ੍ਰੋਜੈਕਟ ਕਿਸਾਨਾਂ ਲਈ ਵਾਧੂ ਆਮਦਨ, ਪਰਾਲੀ ਦੇ ਮੁੱਦੇ ਦਾ ਹੱਲ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਆਸੀਸ ਕੁਮਾਰ, ਮੈਨੇਜਿੰਗ ਡਾਇਰੈਕਟਰ ਆਫ VERBIO ਇੰਡੀਆ ਪ੍ਰਾਈਵੇਟ ਲਿਮਟਿਡ ਨਾਲ ਮੁਹਾਲੀ (ਚੰਡੀਗੜ੍ਹ) ਵਿਖੇ ਕਰਵਾਏ ‘ਇੰਨਵੈਸਟ ਪੰਜਾਬ ਸੰਮੇਲਨ’ ਦੌਰਾਨ ਮੁਲਾਕਾਤ ਕੀਤੀ ਗਈ ਸੀ।

ਉਨ੍ਹਾਂ ਦੱਸਿਆ ਕਿ ਆਸੀਸ ਕੁਮਾਰ ਮੈਨੇਜਿੰਗ ਡਾਇਰੈਕਟਰ ਸੰਗਰੂਰ ਦੇ ਵਿੱਚ ਦੇਸ਼ ਦੇ ਸਭ ਤੋਂ ਵੱਡੇ biomethanation ਆਧਾਰਿਤ ਬਾਇਓ ਫਿਊਲ ਪ੍ਰੋਜੈਕਟਾਂ ਵਿੱਚੋਂ ਇੱਕ ਨੂੰ ਲੀਡ ਕਰ ਰਹੇ ਹਨ, ਜਿਸ ਵਿੱਚ ਪਰਾਲੀ ਵਰਗੇ ਖੇਤੀਬਾੜੀ ਅਵਸ਼ੇਸ਼ ਤੋਂ ਬਾਇਓ-ਸੀ.ਐੱਨ.ਜੀ ਅਤੇ ਆਰਗੈਨਿਕ ਖਾਦ ਤਿਆਰ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਕਾਹਨੂੰਵਾਨ ਵਿਖੇ ਵੀ ਪ੍ਰੋਜੈਕਟ ਲਗਾਉਣ ਲਈ ਹਾਂ ਪੱਖੀ ਹੁੰਗਾਰਾ ਦਿੱਤਾ ਗਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਬਾਇਊ ਗੈਸ ਪਲਾਟ ਪ੍ਰੋਜੈਕਟ ਲੱਗਣ ਨਾਲ ਪਰਾਲੀ ਦੇ ਪ੍ਰਬੰਧਕ ਤੇ ਸਾਂਭ ਸੰਭਾਲ ਲਈ ਲਾਹੇਵੰਦ ਹੋਵੇਗਾ। ਇਸ ਨਾਲ ਇਲਾਕੇ ਨੂੰ ਰੋਜ਼ਗਾਰ ਪ੍ਰਾਪਤ ਹੋਵੇਗਾ ਤੇ ਵਾਤਾਵਰਣ ਦੀ ਸ਼ੁੱਧ ਰਹੇਗਾ ਕਿਉਂਕਿ ਇਸ ਇਲਾਕੇ ਵਿਚ ਕਾਫੀ ਰਕਬਾ ਝੋਨੇ ਅੰਦਰ ਤੇ ਕਮਾਦ ਅੰਦਰ ਆਉਂਦਾ ਹੈ।

Written By
The Punjab Wire