Close

Recent Posts

ਗੁਰਦਾਸਪੁਰ ਪੰਜਾਬ

ਹਲਕਾ ਇੰਚਾਰਜ ਰਮਨ ਬਹਿਲ ਵਲੋਂ ਮੁੱਖ ਮੰਡੀ ਗੁਰਦਾਸਪੁਰ ਵਿੱਚ ਵਿਕਾਸ ਕਾਰਜਾਂ ਲਈ ਹੋਰ 25 ਲੱਖ ਰੁਪਏ ਦਿੱਤੇ

ਹਲਕਾ ਇੰਚਾਰਜ ਰਮਨ ਬਹਿਲ ਵਲੋਂ ਮੁੱਖ ਮੰਡੀ ਗੁਰਦਾਸਪੁਰ ਵਿੱਚ ਵਿਕਾਸ ਕਾਰਜਾਂ ਲਈ ਹੋਰ 25 ਲੱਖ ਰੁਪਏ ਦਿੱਤੇ
  • PublishedFebruary 27, 2026

ਪਹਿਲਾਂ ਵੀ ਆੜ੍ਹਤੀਆਂ ਅਤੇ ਫ਼ੜੀ ਵਾਲਿਆਂ ਦੀ ਸਹੂਲਤ ਲਈ ਸ਼ੈੱਡ ਬਣਾਉਣ ਲਈ ਦਿੱਤੇ ਗਏ ਸਨ 1 ਕਰੋੜ 5 ਲੱਖ ਰੁਪਏ

ਗੁਰਦਾਸਪੁਰ, 27 ਫਰਵਰੀ 2026 (ਮੰਨਣ ਸੈਣੀ)। ਹਲਕਾ ਇੰਚਾਰਜ ਗੁਰਦਾਸਪੁਰ ਰਮਨ ਬਹਿਲ ਨੇ ਦੱਸਿਆ ਕਿ ਮੁੱਖ ਮੰਡੀ ਗੁਰਦਾਸਪੁਰ ਵਿੱਚ ਆੜ੍ਹਤੀਆਂ ਅਤੇ ਫ਼ੜੀ ਵਾਲਿਆਂ ਦੀ ਸ਼ੈੱਡ ਬਣਾਉਣ ਸਬੰਧੀ ਬਹੁਤ ਪੁਰਾਣੀ ਮੰਗ ਸੀ ਕਿਉਕਿ ਬਰਸਾਤਾਂ ਦੇ ਦਿਨ੍ਹਾਂ ਵਿੱਚ ਬਹੁਤ ਮੁਸ਼ਕਿਲ ਆਉਦੀ ਸੀ।

ਉਨ੍ਹਾਂ ਦੱਸਿਆ ਕਿ ਇਸ ਦੇ ਸਬੰਧ ਵਿੱਚ ਉਨ੍ਹਾਂ ਵੱਲੋਂ ਪੰਜਾਬ ਮੰਡੀ ਬੋਰਡ ਨੂੰ ਬਾਬਤ 1 ਕਰੋੜ 5 ਲੱਖ ਰੁਪਏ ਦਿੱਤੇ ਗਏ, ਜਿਸ ਵਿੱਚ ਉਨ੍ਹਾਂ ਵੱਲੋਂ ਮੰਡੀ ਦੇ ਫ਼ੜ ਦਾ 15000 ਸਕੇਅਰ ਫੁੱਟ ਏਰੀਆ ਕਵਰ ਕਰ ਦਿੱਤਾ ਗਿਆ।

ਰਮਨ ਬਹਿਲ ਨੇ ਅੱਗੇ ਦੱਸਿਆ ਕਿ ਪ੍ਰੰਤੂ ਕੁੱਝ ਦੁਕਾਨਾਂ ਅਤੇ ਫੜੀ ਵਾਲਿਆ ਦਾ ਏਰੀਆ (ਲਗਭਗ 2500 ਸਕੇਅਰ ਫੁੱਟ) ਕਵਰ ਨਹੀਂ ਹੋ ਸਕਿਆ ਸੀ। ਹੁਣ ਫਿਰ ਉਨ੍ਹਾਂ ਵੱਲੋਂ ਪੰਜਾਬ ਮੰਡੀ ਬੋਰਡ ਨੂੰ ਬਾਬਤ 25 ਲੱਖ ਰੁਪਏ ਦਿੱਤੇ ਗਏ ਹਨ ਤਾਂ ਜੋ ਬਕਾਇਆ ਕੰਮ ਵੀ ਹੋ ਸਕੇ ਅਤੇ ਇਸ ਦੇ ਸਬੰਧ ਵਿੱਚ ਪੰਜਾਬ ਮੰਡੀ ਗੁਰਦਾਸਪੁਰ ਵੱਲੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਰਮਨ ਬਹਿਲ ਨੇ ਦੱਸਿਆ ਕਿ ਸਬਜ਼ੀ ਮੰਡੀ ਗੁਰਦਾਸਪੁਰ ਵਿੱਚ 2 ਕਰੋੜ 10 ਲੱਖ ਰੁਪਏ ਦੇ ਵਿਕਾਸ ਕਾਰਜ ਹੁਣ ਤੱਕ ਕੀਤੇ ਜਾ ਚੁੱਕੇ ਹਨ। ਜਿਨ੍ਹਾਂ ਵਿੱਚ ਕਰੀਬ 1 ਕਰੋੜ 5 ਲੱਖ ਦੀ ਲਾਗਤ ਨਾਲ ਸੜਕ ਅਤੇ 1 ਕਰੋੜ 5 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਸ਼ੈੱਡ ਉਸਾਰਿਆ ਗਿਆ ਹੈ।

ਉੁਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਸਮਾਜ ਸੇਵਾ ਲਈ ਸਮਰਪਿਤ ਹੈ ਅਤੇ ਹਮੇਸ਼ਾਂ ਸਬਜ਼ੀ ਮੰਡੀ ਗੁਰਦਾਸਪੁਰ ਦੀ ਬਿਹਤਰੀ ਲਈ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਹਲਕੇ ਦੇ ਨਿਵਾਸੀ ਉਨ੍ਹਾਂ ਦਾ ਆਪਣਾ ਪਰਿਵਾਰ ਹਨ ਅਤੇ ਉਹ ਆਪਣੇ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕਰਨ ਲਈ ਵਚਨਬੱਧ ਹਨ।

Written By
The Punjab Wire