Close

Recent Posts

ਗੁਰਦਾਸਪੁਰ

‘ਯੁਵਾ ਆਪਦਾ ਮਿੱਤਰ’ ਟ੍ਰੇਨਿੰਗ ਪ੍ਰੋਗਰਾਮ ਦੇ ਦੂਜੇ ਦਿਨ ਵਲੰਟੀਅਰਜ਼ ਨੂੰ ਭੂਚਾਲ ਨਾਲ ਨਜਿੱਠਣ ਦੇ ਵੱਖ-ਵੱਖ ਤਰੀਕਿਆਂ ਬਾਰੇ ਦੱਸਿਆ

‘ਯੁਵਾ ਆਪਦਾ ਮਿੱਤਰ’ ਟ੍ਰੇਨਿੰਗ ਪ੍ਰੋਗਰਾਮ ਦੇ ਦੂਜੇ ਦਿਨ ਵਲੰਟੀਅਰਜ਼ ਨੂੰ ਭੂਚਾਲ ਨਾਲ ਨਜਿੱਠਣ ਦੇ ਵੱਖ-ਵੱਖ ਤਰੀਕਿਆਂ ਬਾਰੇ ਦੱਸਿਆ
  • PublishedFebruary 6, 2026

ਦੀਨਾਨਗਰ/ਗੁਰਦਾਸਪੁਰ, 6 ਫਰਵਰੀ 2026 (ਮੰਨਨ ਸੈਣੀ)– ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟਰੇਸ਼ਨ (ਮੈਗਸੀਪਾ) ਵੱਲੋਂ 11 ਫਰਵਰੀ ਤੱਕ ਯੁਵਾ ਆਪਦਾ ਮਿੱਤਰ ਟ੍ਰੇਨਿੰਗ ਪ੍ਰੋਗਰਾਮ ਐੱਸ.ਐੱਸ.ਐੱਮ ਕਾਲਜ, ਦੀਨਾਨਗਰ (ਜ਼ਿਲ੍ਹਾ ਗੁਰਦਾਸਪੁਰ) ਵਿਖੇ ਕਰਵਾਈ ਜਾ ਰਹੀ ਹੈ।

ਟ੍ਰੇਨਿੰਗ ਪ੍ਰੋਗਰਾਮ ਦੇ ਦੂਸਰੇ ਦਿਨ  ਰਜਿਸਟਰਡ ਕੀਤੇ ਹੋਏ 200 ਐੱਨ . ਐੱਸ.ਐੱਸ ਅਤੇ ਐੱਨ.ਵਾਈ.ਕੇ.ਐੱਸ ਦੇ ਵਲੰਟੀਅਰਜ਼ ਨੂੰ ਭੂਚਾਲ ਨਾਲ ਨਜਿੱਠਣ ਦੇ ਵੱਖ ਵੱਖ ਤਰੀਕੇ ਕੋਰਸ ਕੋਰਡੀਨੇਟਰ ਅੰਕੁਰ ਸ਼ਰਮਾ ਵੱਲੋ ਸਿਖਾਏ ਗਏ। ਵਲੰਟੀਅਰਾਂ ਨੂੰ ਭੂਚਾਲ ਆਉਣ ‘ਤੇ ਕਿਸ ਤਰ੍ਹਾਂ ਕਮਰੇ ਜਾਂ ਹਾਲ ਤੋਂ ਬਾਹਰ ਨਿਕਲਣਾ ਹੈ ਜਾਂ ਡਰੋਪ, ਕਵਰ, ਹੋਲਡ ਕਿਸ ਤਰ੍ਹਾਂ ਕਰਨਾ ਹੈ ਇਸ ਦੇ ਵੱਖ ਵੱਖ ਤਰੀਕੇ ਸਿਖਾਏ ਗਏ।

ਵਲੰਟੀਅਰ ਨੂੰ ਹੈੱਡ ਕਾਊਂਟ ਦੇ ਤਰੀਕੇ ਸਿੱਖਾਏ ਗਏ। ਸਟੈਂਪਿਡ (ਭੀੜ) ਵਿੱਚੋਂ ਕਿਸ ਤਰ੍ਹਾਂ ਬਾਹਰ ਨਿਕਲਣਾ ਹੈ ਅਤੇ ਆਪਣਾ ਬਚਾਓ ਕਿਸ ਤਰ੍ਹਾਂ ਕਰਨਾ ਹੈ ਇਸ ਬਾਰੇ ਵਲੰਟੀਅਰਾਂ ਨੂੰ ਜਾਣਕਾਰੀ ਦਿੱਤੀ ਗਈ। ਐਸ.ਐਸ.ਐਮ ਕਾਲਜ ਦਾ ਸਮੂਹ ਸਟਾਫ਼ ਅਤੇ ਸਮੂਹ ਮੈਗਸੀਪਾ ਟੀਮ ਸ਼ਾਮਿਲ ਸੀ।

ਇਸ ਮੌਕੇ ਐਸ.ਐਸ.ਐਮ ਕਾਲਜ ਦੇ ਪ੍ਰਿੰਸੀਪਲ ਡਾ. ਆਰ. ਕੇ. ਤੁਲੀ, ਪਰਮਿੰਦਰ ਸੈਣੀ (ਜ਼ਿਲ੍ਹਾ ਗਾਈਡੈਂਸ ਕੌਂਸਲਰ ਕਮ ਜ਼ਿਲ੍ਹਾ ਨੋਡਲ ਅਫ਼ਸਰ), ਮੁਕੇਸ਼ ਵਰਮਾ (ਸਹਾਇਕ ਨੋਡਲ ਅਫ਼ਸਰ), ਪ੍ਰੋਫੈਸਰ ਗਰੋਵਰ (ਡੀਨ ਯੂਥ ਵੈਲਫੇਅਰ), ਪਵਨ ਭਾਰਦਵਾਜ ਆਦਿ  ਤੋਂ ਇਲਾਵਾ ਇੰਸਟਰਕਟਰ ਪ੍ਰੀਤੀ ਦੇਵੀ ਸ਼ਾਨੂੰ, ਸ਼ਾਈਨਾ ,ਆਯੂਸ਼, ਯੋਗੇਸ਼ ਅਤੇ ਆਦਿਤੀ ਸ਼ਾਮਿਲ ਸਨ ।

Written By
The Punjab Wire