ਗੁਰਦਾਸਪੁਰ ਪੁਲਿਸ ਵਲੋਂ ਇੱਕ ਹੋਰ ਨਸ਼ਾ ਤਸਕਰ ਦੀ ਨਜਾਇਜ਼ ਉਸਾਰੀ ਤੇ ਚਲਿਆ ਪੀਲਾ ਪੰਜਾ
ਗੁਰਦਾਸਪੁਰ, 20 ਦਸੰਬਰ 2025 (ਮੰਨਨ ਸੈਣੀ) ਗੁਰਦਾਸਪੁਰ ਦੇ ਹਲਕਾ ਦੀਨਾ ਨਗਰ ਦੇ ਇਲਾਕੇ ਡੀਡਾ ਸਾਂਸੀਆਂ ਵਿੱਚ ਇੱਕ ਹੋਰ ਨਸ਼ਾ ਤਸਕਰ ਦੇ ਘਰ ਤੇ ਗੁਰਦਾਸਪੁਰ ਪੁਲਿਸ ਦਾ ਪੀਲਾ ਪੰਜਾ ਚਲਿਆ ਹੈ।
ਡੀ.ਐਸ.ਪੀ ਰਜਿੰਦਰ ਮਿਨਹਾਸ ਨੇ ਦੱਸਿਆ ਕਿ ਐੱਸ ਐੱਸ ਪੀ ਗੁਰਦਾਸਪੁਰ ਸ੍ਰੀ ਆਦਿੱਤਿਯ ਦੀ ਅਗਵਾਈ ਹੇਠ ਜਿਲੇ ਅੰਦਰ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਗੁਰਦਾਸਪੁਰ ਪੁਲਿਸ ਦੀ ਨਸ਼ਿਆਂ ਵਿਰੁੱਧ ਜੀਰੋ ਟਾਲਰੈਂਸ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਹਰੀਸ਼ ਕੁਮਾਰ ਪੁੱਤਰ ਤਾਰਾ ਚੰਦ ਅਤੇ ਉਸ ਦਾ ਭਰਾ ਵਿਜੇ ਕੁਮਾਰ ਨਸ਼ਾ ਤਸਕਰੀ ਵਿੱਚ ਲਿਪਤ ਹਨ ਤੇ ਉਹਨਾਂ ਤੇ 11 ਮੁਕਦਮੇ ਨਸ਼ਾ ਤਸਕਰੀ ਦੇ ਚੱਲ ਰਹੇ ਹਨ । ਉਹਨਾਂ ਵੱਲੋਂ ਵਾਟਰ ਰਿਸੋਰਸਿਸ ਦੀ ਜਗ੍ਹਾ ਤੇ ਨਜਾਇਜ਼ ਕਬਜ਼ਾ ਵੀ ਕੀਤਾ ਗਿਆ ਹੈ। ਇਸ ਨਜਾਇਜ਼ ਉਸਾਰੀ ਨੂੰ ਅੱਜ ਢਾਹ ਦਿੱਤਾ ਗਿਆ ਹੈ।
ਡੀ.ਐਸ.ਪੀ ਰਜਿੰਦਰ ਮਿਨਹਾਸ ਨੇ ਦੱਸਿਆ ਕਿ ਲਗਾਤਾਰ ਨਸ਼ਾ ਤਸਕਰਾਂ ਦੀਆਂ ਨਜਾਇਜ਼ ਉਸਾਰੀਆਂ ਢਾਹੀਆਂ ਜਾ ਰਹੀਆਂ ਹਨ ਤੇ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।
ਇਸ ਮੌਕੇ ਵਾਟਰ ਰਿਸੋਰਸਸ ਦੇ ਜੇ. ਈ ਵਿਸ਼ਾਲ ਅੱਤਰੀ ਸਮੇਤ ਪੁਲਿਸ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।