ਥਾਣਾ ਸਦਰ ਅਧੀਨ ਪੈਂਦੇ ਇਲਾਕੇ ਵਿੱਚ ਵੱਡੀ ਕਾਰਵਾਈ; NDPS ਤਹਿਤ ਕੇਸ ਦਰਜ
ਗੁਰਦਾਸਪੁਰ, 11 ਨਵੰਬਰ 2025 (ਮਨਨ ਸੈਣੀ)। ਜ਼ਿਲ੍ਹਾ ਗੁਰਦਾਸਪੁਰ ਦੀ ਪੁਲਿਸ ਨੇ ਨਸ਼ਾ ਤਸਕਰੀ ਵਿਰੁੱਧ ਇੱਕ ਤਿੰਨ ਵਿਅਕਤੀਆਂ ਨੂੰ ਵਿੱਚ ਕੈਮੀਕਲ ਨਸ਼ਾ (ICE Drug) ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਦੋਸ਼ੀਆਂ ਪਾਸੋਂ ਕੁੱਲ 77 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ ਗਈ ਹੈ।
ਮੁਖਬਰ ਦੀ ਸੂਚਨਾ ‘ਤੇ ਕੀਤੀ ਕਾਰਵਾਈ
ਜਾਣਕਾਰੀ ਅਨੁਸਾਰ, SI ਰਜੇਸ਼ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਗਸ਼ਤ ਅਤੇ ਭੈੜੇ ਅਨਸਰਾਂ ਦੀ ਤਲਾਸ਼ੀ ‘ਤੇ ਸੀ। ਇਸ ਦੌਰਾਨ ਮਿਲੀ ਖਾਸ ਇਤਲਾਹ ‘ਤੇ ਤੁਰੰਤ ਕਾਰਵਾਈ ਕਰਦਿਆਂ, ਪੁਲਿਸ ਨੇ ਪਿੰਡ ਹਰਦੋਛੰਨੀਆਂ ਦੇ ਸ਼ਮਸ਼ਾਨਘਾਟ ਵਿਖੇ ਛਾਪਾ ਮਾਰਿਆ।
ਮੌਕੇ ਤੋਂ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਦੀ ਪਛਾਣ ਰਾਹੁਲ ਭੱਟੀ ( ਵਾਸੀ ਕਮਾਲਪੁਰ ਜੱਟਾਂ), ਗੈਵਿਸ ( ਵਾਸੀ ਮੱਲਮੂਆ) ਅਤੇ ਸੈਮਸਨ ( ਵਾਸੀ ਮੱਲਮੂਆ) ਵਜੋਂ ਹੋਈ ਹੈ। ਇਹ ਕਾਰਵਾਈ ਸ੍ਰੀ ਮੋਹਨ ਸਿੰਘ, ਉਪ ਕਪਤਾਨ ਪੁਲਿਸ ਸਿਟੀ ਗੁਰਦਾਸਪੁਰ ਜੀ ਦੀ ਮੌਜੂਦਗੀ ਵਿੱਚ ਅੰਜਾਮ ਦਿੱਤੀ ਗਈ।
ਤਲਾਸ਼ੀ ਦੌਰਾਨ ਹੋਈ ਬਰਾਮਦਗੀ
ਪੁਲਿਸ ਨੇ ਦੱਸਿਆ ਕਿ ਤਲਾਸ਼ੀ ਲੈਣ ਦੌਰਾਨ ਦੋਸ਼ੀ ਰਾਹੁਲ ਭੱਟੀ ਦੇ ਪਜਾਮੇ ਦੀ ਜੇਬ੍ਹ ਵਿੱਚੋਂ ਇੱਕ ਚਿੱਟੇ ਰੰਗ ਦਾ ਮੋਮੀ ਲਿਫ਼ਾਫ਼ਾ ਬਰਾਮਦ ਹੋਇਆ, ਜਿਸ ਦੀ ਜਾਂਚ ਕਰਨ ‘ਤੇ ਉਸ ਵਿੱਚੋਂ ਕੁੱਲ 77 ਗ੍ਰਾਮ ਕੈਮੀਕਲ ਨਸ਼ਾ (ICE ਡਰੱਗ) ਮਿਲੀ।
ਪੁਲਿਸ ਨੇ ਇਨ੍ਹਾਂ ਤਿੰਨੋਂ ਨੌਜਵਾਨਾਂ ਖਿਲਾਫ਼ ਥਾਣਾ ਸਦਰ ਗੁਰਦਾਸਪੁਰ ਵਿਖੇ NDPS ਐਕਟ ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਨੁਸਾਰ, ਇਸ ਗਿਰੋਹ ਦੇ ਬਾਕੀ ਤਾਰਾਂ ਦੀ ਭਾਲ ਲਈ ਅਗਲੇਰੀ ਜਾਂਚ ਜਾਰੀ ਹੈ।