ਗੁਰਦਾਸਪੁਰ

ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਚੌਥਾ ਯਾਦਗਾਰੀ ਸਨਮਾਨ ਪਾਲ ਗੁਰਦਾਸਪੁਰੀ ਨੂੰ ਮਿਲਿਆ

ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਚੌਥਾ ਯਾਦਗਾਰੀ ਸਨਮਾਨ ਪਾਲ ਗੁਰਦਾਸਪੁਰੀ ਨੂੰ ਮਿਲਿਆ
  • PublishedOctober 27, 2025

ਗੁਰਦਾਸਪੁਰ, 27 ਅਕਤੂਬਰ 2025 (ਮੰਨਨ ਸੈਣੀ)– ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ ਵੱਲੋਂ ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਜੀ ਚੌਥਾ ਯਾਦਗਾਰੀ ਸਨਮਾਨ ਸਮਾਗਮ ਸਥਾਨਕ ਗੋਲਡਨ ਗਰੁੱਪ ਆਫ਼ ਇੰਸਟੀਟਿਊਸ਼ਨਜ਼ ਵਿੱਚ ਕਰਵਾਇਆ ਗਿਆ । ਇਸ ਮੌਕੇ ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਯਾਦਗਾਰੀ ਸਨਮਾਨ ਉੱਘੇ ਗ਼ਜ਼ਲਗੋ ਪਾਲ ਗੁਰਦਾਸਪੁਰੀ ਨੂੰ ਦਿੱਤਾ ਗਿਆ । ਇਸ ਮੌਕੇ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਭੰਗੂ, ਕਨਵੀਨਰ ਸੁਭਾਸ਼ ਦੀਵਾਨਾ ਅਤੇ ਪ੍ਰੋਫੈਸਰ ਰਾਜ ਕੁਮਾਰ ਨੇ ਪ੍ਰੋਫੈਸਰ ਯੋਗੀ ਦੇ ਜੀਵਨ ਉੱਤੇ ਚਾਨਣਾ ਪਾਇਆ । ਸੁਭਾਸ਼ ਦੀਵਾਨਾ ਜੀ ਦੀ ਤੇਰ੍ਹਵੀਂ ਪੁਸਤਕ ਗ਼ਜ਼ਲ ਸੰਗ੍ਰਹਿ ‘ਮਿੱਟੀ ਤੋਂ ਮਿੱਟੀ ਤੱਕ’ ਰਿਲੀਜ਼ ਕੀਤੀ ਗਈ । ਪੁਸਤਕ ਤੇ ਪਰਚਾ ਸੀਤਲ ਸਿੰਘ ਗੁੰਨੋਪੁਰੀ ਨੇ ਪੜ੍ਹਿਆ । ਵਿਚਾਰ ਚਰਚਾ ਵਿੱਚ ਡਾਕਟਰ ਲੇਖਰਾਜ ਨੇ ਹਿੱਸਾ ਲਿਆ । ਉਪਰੰਤ ਮਸ਼ਹੂਰ ਕਵੀ ਵਿਜੇ ਅਗਨੀਹੋਤਰੀ ਦੀ ਕਵਿਤਾ ਨਾਲ ਕਵੀ ਦਰਬਾਰ ਦਾ ਆਗਾਜ਼ ਕੀਤਾ ਗਿਆ । ਕਵੀ ਦਰਬਾਰ ਵਿੱਚ ਵਿਦੇਸ਼ ਵਿੱਚ ਬੈਠੇ ਗੁਰਦੇਵ ਸਿੰਘ ਭੁੱਲਰ ਨੇ ਆਪਣੀ ਲਾਈਵ ਰਚਨਾ ਰਾਹੀਂ ਪ੍ਰੋ ਯੋਗੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਇਸ ਮੌਕੇ ਸਰਦੂਲਗੜ੍ਹ ਤੋਂ ਉਚੇਚੇ ਤੌਰ ਤੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਵਿਜੇ ਕੁਮਾਰ ਦਾ ਸਨਮਾਨ ਵੀ ਕੀਤਾ ਗਿਆ । ਅਸ਼ਵਨੀ ਕੁਮਾਰ, ਸੁਲਤਾਨ ਭਾਰਤੀ, ਜਸਵੰਤ ਹਾਂਸ, ਬਲਵੀਰ ਕਲਸੀ, ਬਲਦੇਵ ਸਿੰਘ ਸਿੱਧੂ, ਹਰਪ੍ਰੀਤ ਸਿੰਮੀ, ਹਰਪਾਲ ਬੈਂਸ, ਰਾਜਨ ਤਰੇੜੀਆ, ਰਣਬੀਰ ਆਕਾਸ਼, ਲਖਨ ਮੇਘੀਆਂ, ਵਿਜੇ ਤਾਲਬ, ਅਤਰ ਸਿੰਘ, ਬਟਾਲ

Written By
The Punjab Wire