69ਵੀਆਂ ਪੰਜਾਬ ਅੰਤਰ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ (ਜਿਮਨਾਸਟਿਕ ਮੁਕਾਬਲੇ) ਸਫ਼ਲਤਾ ਪੂਰਵਕ ਸੰਪੰਨ
ਕੁੜੀਆਂ ਦੇ 14,19 ਵਰਗ ਮੁਕਾਬਲੇ ਵਿੱਚ ਪਹਿਲਾ ਸਥਾਨ ਗੁਰਦਾਸਪੁਰ ਦੀਆਂ ਲੜਕੀਆਂ ਨੇ ਹਾਸਿਲ ਕੀਤਾ
ਗੁਰਦਾਸਪੁਰ, 21 ਅਕਤੂਬਰ 2025 (ਮੰਨਨ ਸੈਣੀ)—- 69ਵੀਆਂ ਪੰਜਾਬ ਅੰਤਰ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 2025-26 ( ਜਿਮਨਾਸਟਿਕ ਅੰਡਰ 14,17,19 ) ਨਿਊ ਜਿਮਨੇਜੀਅਮ ਹਾਲ ਗੁਰਦਾਸਪੁਰ ਵਿਖੇ ਕਰਵਾਈਆਂ ਗਈਆਂ, ਜਿਸ ਵਿੱਚ ਜ਼ਿਲ੍ਹਾ ਪੱਧਰ ਤੇ ਜੇਤੂ ਖਿਡਾਰੀਆਂ ਵੱਲੋਂ ਭਾਗ ਲਿਆ ਗਿਆ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ਼੍ਰੀਮਤੀ ਅਨੀਤਾ ਨੇ ਦੱਸਿਆ ਕਿ ਇਹ ਖੇਡਾਂ 12 ਅਕਤੂਬਰ ਤੋਂ 17 ਅਕਤੂਬਰ ਤੱਕ ਕਰਵਾਈਆਂ ਗਈਆਂ। ਜਿਸ ਵਿੱਚ ਪੰਜਾਬ ਦੇ ਸਾਰੇ ਜ਼ਿਲੇ ਦੇ ਜੇਤੂ ਲੜ੍ਹਕੇ/ ਲੜਕੀਆਂ ਵੱਲੋਂ ਭਾਗ ਲਿਆ ਗਿਆ।
ਇਸ ਦੌਰਾਨ ਗੁਰਦਾਸਪੁਰ ਤੋਂ ਹਲਕਾ ਇੰਚਾਰਜ ਸ੍ਰੀ ਰਮਨ ਬਹਿਲ ਰਮਨ ਬਹਿਲ ਮੁੱਖ ਮਹਿਮਾਨ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀਮਤੀ ਪਰਮਜੀਤ ਵੱਲੋਂ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕਰਕੇ ਖੇਡਾਂ ਦਾ ਆਗਾਜ਼ ਕੀਤਾ ਤੇ ਖਿਡਾਰੀਆਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ।
ਇਸ ਮੌਕੇ ਡੀ.ਈ.ਓ. ਸ਼੍ਰੀਮਤੀ ਪਰਮਜੀਤ ਨੇ ਦੱਸਿਆ ਕਿ ਸਥਾਨਕ ਜਿਮਨਾਸਟਿਕ ਹਾਲ ਵਿਖੇ ਅੰਤਰ ਜ਼ਿਲ੍ਹਾ ਜਿਮਨਾਸਟਿਕ ਖੇਡਾਂ ਲੜ੍ਹਕੇ/ਲੜ੍ਹਕੀਆਂ ਦਾ ਸ਼ੁਰੂ ਹੋਈਆਂ ਹਨ। ਜਿਸ ਵਿੱਚ ਜ਼ਿਲ੍ਹਾ ਪੱਧਰ ਤੇ ਜੇਤੂ ਅੰਡਰ 14,17 ਅਤੇ 19 ਲੜ੍ਹਕੇ/ਲੜ੍ਹਕੀਆਂ ਭਾਗ ਲਿਆ ਹੈ। ਇਸ ਦੌਰਾਨ ਫ਼ਾਈਨਲ ਵਿੱਚ ਜੇਤੂ ਖਿਡਾਰੀਆਂ ਨੂੰ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਹਰਜਿੰਦਰ ਸਿੰਘ ਬੇਦੀ ਵੱਲੋਂ ਟਰਾਫੀਆਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਵਕਿ ਮੁੰਡਿਆਂ ਦੇ ਅੰਡਰ 14 ਵਰਗ ਵਿੱਚ ਪਹਿਲਾ ਸਥਾਨ ਜਲੰਧਰ, ਅੰਡਰ 17, 19 ਵਿੱਚ ਜਲੰਧਰ ਵਿੰਗ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦੂਸਰਾ ਸਥਾਨ ਅੰਡਰ 14 ਵਿੱਚ ਪੀ ਆਈ ਐਸ ਮੋਹਾਲੀ ਅਤੇ ਅੰਡਰ 17, 19 ਵਿੱਚ ਪਟਿਆਲ਼ਾ ਨੇ ਦੂਜਾ ਸਥਾਨ ਹਾਸਲ ਕੀਤਾ। ਜਦਕਿ ਤੀਸਰਾ ਸਥਾਨ ਅੰਡਰ 14 , 17, 19 ਵਿੱਚ ਗੁਰਦਾਸਪੁਰ ਵੱਲੋਂ ਪ੍ਰਾਪਤ ਕੀਤਾ ਗਿਆ।
ਇਸੇ ਤਰ੍ਹਾਂ ਕੁੜੀਆਂ ਦੇ 14, 19 ਵਰਗ ਮੁਕਾਬਲੇ ਵਿੱਚ ਪਹਿਲਾ ਸਥਾਨ ਗੁਰਦਾਸਪੁਰ ਦੀਆਂ ਲੜਕੀਆਂ ਵੱਲੋਂ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਦਰਜ ਕੀਤੀ। 17 ਵਰਗ ਵਿੱਚ ਪਟਿਆਲਾ ਦੀ ਲੜਕੀਆਂ ਦੀ ਟੀਮ ਨੇ ਹਾਸਲ ਕੀਤਾ। 14 ਵਰਗ ਵਿੱਚ ਦੂਸਰਾ ਸਥਾਨ ਅੰਮ੍ਰਿਤਸਰ ਤੇ ਲੁਧਿਆਣਾ ਨੇ ਹਾਸਲ ਕੀਤਾ।
17 ਵਰਗ ਵਿੱਚ ਦੂਸਰਾ ਸਥਾਨ ਗੁਰਦਾਸਪੁਰ ਨੇ ਹਾਸਲ ਕੀਤਾ। ਅੰਡਰ 14 ਵਿੱਚ ਤੀਸਰਾ ਸਥਾਨ ਪਟਿਆਲ਼ਾ ਅਤੇ ਅੰਡਰ 17 ਤੇ 19 ਵਿੱਚ ਅੰਮ੍ਰਿਤਸਰ ਦੀ ਟੀਮ ਜੇਤੂ ਰਹੀ। ਰਿਧਮਿਕ ਜਿਮਨਾਸਟਿਕ ਵਿੱਚ ਅੰਡਰ 14, 17, 19 ਵਿੱਚ ਅੰਮ੍ਰਿਤਸਰ ਜ਼ਿਲ੍ਹਾ ਜੇਤੂ ਰਿਹਾ।
ਇਸ ਮੌਕੇ ਇਕਬਾਲ ਸਿੰਘ ਸਮਰਾ, ਮੁਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਵੀਨਾ ਕੁਮਾਰੀ, ਸੁਖਵਿੰਦਰ ਕੌਰ, ਕੋਚ ਰਾਕੇਸ਼ ਕੁਮਾਰ, ਸੁਨੀਲ ਕੁਮਾਰ , ਕਸ਼ਮੀਰ ਸਿੰਘ, ਵਿਜੇ ਕੁਮਾਰ, ਅਮਿਤ ਪਹੋਤਰਾ, ਜਸਬੀਰ ਸਿੰਘ, ਵਿਨੋਦ ਕੁਮਾਰ, ਪੰਕਜ ਭਨੋਟ, ਸਰਬਜੀਤ ਸੋਹਲ, ਮਨਜੀਤ ਸਿੰਘ, ਗੁਰਵਿੰਦਰ ਸਿੰਘ, ਰਾਜੇਸ਼ ਕੁਮਾਰ, ਜੀਵਨ ਕੁਮਾਰ, ਅਨਿਲ ਕੁਮਾਰ, ਅਮਨ ਕੁਮਾਰ, ਰਜਨੀ, ਰਜਵੰਤ ਕੌਰ, ਸੁਰਿੰਦਰ ਕੌਰ, ਪ੍ਰਦੀਪ ਸਿੰਘ , ਪ੍ਰਵੀਨ ਕੁਮਾਰੀ, ਪਰਮਜੀਤ ਕੌਰ ਆਦਿ ਹਾਜ਼ਰ ਸਨ। ਸਰਬਜੀਤ ਸਿੰਘ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ।