Close

Recent Posts

ਗੁਰਦਾਸਪੁਰ

ਪੰਜਾਬ ਮੰਡੀ ਬੋਰਡ ਦੀ ਫਲਾਇੰਗ ਸਕਵੈਡ ਟੀਮ ਵਲੋਂ ਬਟਾਲਾ ਅਤੇ ਫਤਿਹਗੜ ਚੂੜੀਆਂ ਦੀਆਂ ਮੰਡੀਆਂ ਅਤੇ ਸੈਲਰਾਂ ਦੀ ਚੈਕਿੰਗ

ਪੰਜਾਬ ਮੰਡੀ ਬੋਰਡ ਦੀ ਫਲਾਇੰਗ ਸਕਵੈਡ ਟੀਮ ਵਲੋਂ ਬਟਾਲਾ ਅਤੇ ਫਤਿਹਗੜ ਚੂੜੀਆਂ ਦੀਆਂ ਮੰਡੀਆਂ ਅਤੇ ਸੈਲਰਾਂ ਦੀ ਚੈਕਿੰਗ
  • PublishedOctober 15, 2025


ਐਮ.ਐਸ.ਪੀ ਤੋ ਘੱਟ ਰੇਟ ਤੇ ਜਿਣਸ ਦੀ ਕੀਤੀ ਖ੍ਰੀਦ ਦੀ ਉਲੰਘਣਾ ਕਰਨ ‘ਤੇ 78360 ਰੁਪਏ ਦਾ ਕੀਤਾ ਜੁਰਮਾਨਾ

ਡੇਰਾ ਬਾਬਾ ਨਾਨਕ ਦਾਣਾ ਮੰਡੀ ਬਿਨ੍ਹਾਂ ਬੋਲੀ ਦੇ ਜਿਣਸ ਨੂੰ ਬਾਰਦਾਨੇ ਵਿਚ ਭਰਨ ‘ਤੇ 60000 ਰੁਪਏ ਦਾ ਜੁਰਮਾਨਾ ਕੀਤਾ


ਗੁਰਦਾਸਪੁਰ, 15 ਅਕਤੂਬਰ 2025 (ਮੰਨਨ ਸੈਣੀ)— ਜਸਵਿੰਦਰ ਸਿੰਘ ਰਿਆੜ, ਜਿਲ੍ਹਾ ਮੰਡੀ ਅਫਸਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਪੰਜਾਬ ਮੰਡੀ ਬੋਰਡ ਦੀ ਫਲਾਇੰਗ ਸਕਵੈਡ ਟੀਮ ਵਲੋ ਸਾਉਣੀ ਸੀਜਨ ਦੌਰਾਨ ਬਟਾਲਾ ਅਤੇ ਫਤਿਹਗੜ ਚੂੜੀਆਂ ਦੀਆਂ ਮੰਡੀਆਂ ਅਤੇ ਸੈਲਰਾਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਕਿਸਾਨਾ ਨੂੰ ਦਿੱਤੇ ਜਾ ਰਹੇ ਐਮ.ਐਸ.ਪੀ ਤੋ ਘੱਟ ਰੇਟ ‘ਤੇ ਜਿਣਸ ਦੀ ਕੀਤੀ ਖ੍ਰੀਦ ਦੀ ਉਲੰਘਣਾ ਕਰਕੇ ਰੁਪਏ 78360 ਰੁਪਏ ਦਾ ਜੁਰਮਾਨਾ ਕੀਤਾ ਗਿਆ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਇਲਾਵਾ ਬੀਤੇ ਦਿਨੀਂ ਡੇਰਾ ਬਾਬਾ ਨਾਨਕ ਵਿਖੇ ਮੁੱਖ ਦਾਣਾ ਮੰਡੀ ਵਿਚ ਵੱਖ-ਵੱਖ ਆੜਤੀਆਂ ਵਲੋ ਬਿਨ੍ਹਾ ਬੋਲੀ ਦੇ ਜਿਣਸ ਨੂੰ ਬਾਰਦਾਨੇ ਵਿਚ ਭਰਨ ‘ਤੇ ਕੀਤੀ ਐਕਟ ਰੂਲਜ ਦੀ ਉਲੰਘਣਾ ਕਰਕੇ ਰੁਪਏ 60000 ਜੁਰਮਾਨਾ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਜਿਲੇ ਵਿੱਚ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਝੋਨੇ ਦੀ ਫਸਲ ਦੀ ਸਮੁੱਚੀ ਪ੍ਰਕਿਰਿਆ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾ ਰਹੀ ਹੈ ਅਤੇ ਮੰਡੀਆਂ ਵਿੱਚ ਫਸਲ ਦੀ ਨਿਰਵਿਘਨ ਖਰੀਦ, ਚੁਕਾਈ ਤੇ ਅਦਾਇਗੀ ਕੀਤੀ ਜਾ ਰਹੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਦੀ ਫਲਾਇੰਗ ਸਕਵੈਡ ਟੀਮ ਵਲੋਂ ਲਗਾਤਾਰ ਫੀਲਡ ਵਿੱਚ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਫਸਲ ਵੇਚਣ ਦੌਰਾਨ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।

Written By
The Punjab Wire