Close

Recent Posts

PUNJAB FLOODS ਗੁਰਦਾਸਪੁਰ

ਹੜ੍ਹ ਪੀੜ੍ਹਤ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੋ ਰਿਹਾ ਹੈ ਜ਼ਿਲ੍ਹਾ ਪੱਧਰੀ ਸਹਾਇਤਾ ਕੇਂਦਰ ਗੁਰਦਾਸਪੁਰ

ਹੜ੍ਹ ਪੀੜ੍ਹਤ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੋ ਰਿਹਾ ਹੈ ਜ਼ਿਲ੍ਹਾ ਪੱਧਰੀ ਸਹਾਇਤਾ ਕੇਂਦਰ ਗੁਰਦਾਸਪੁਰ
  • PublishedSeptember 10, 2025

ਜ਼ਿਲ੍ਹਾ ਪੱਧਰੀ ਸਹਾਇਤਾ ਕੇਂਦਰ ਗੁਰਦਾਸਪੁਰ ਵੱਲੋਂ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜ ਲਗਾਤਾਰ ਜਾਰੀ

ਜ਼ਿਲ੍ਹਾ ਪੱਧਰੀ ਰਾਹਤ ਕੇਂਦਰ ਨੇ ਵੱਡੀ ਮਾਤਰਾ ਵਿੱਚ ਲੋੜੀਂਦਾ ਸਮਾਨ ਹੜ੍ਹ ਪ੍ਰਭਾਵਿਤ ਪਰਿਵਾਰਾਂ ਤੱਕ ਭੇਜਿਆ

ਗੁਰਦਾਸਪੁਰ, 10 ਸਤੰਬਰ 2025 (ਮੰਨਨ ਸੈਣੀ )। ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਯਤਨ ਲਗਾਤਾਰ ਜਾਰੀ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਬਣਾਏ ਗਏ ‘ਸਹਾਇਤਾ ਕੇਂਦਰ’ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਸਮਗਰੀ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਜ਼ਿਲ੍ਹਾ ਪੱਧਰੀ ਰਾਹਤ ਕੇਂਦਰ ਵੱਲੋਂ ਹੜ੍ਹ ਪੀੜ੍ਹਤ ਪਰਿਵਾਰਾਂ ਨੂੰ ਲੋੜੀਂਦਾ ਸਮਾਨ ਲਗਾਤਾਰ ਭੇਜਿਆ ਭੇਜਿਆ ਜਾ ਚੁੱਕਾ ਹੈ।

ਜ਼ਿਲ੍ਹਾ ਪੱਧਰੀ ਸਹਾਇਤਾ ਕੇਂਦਰ ਦੇ ਨੋਡਲ ਅਫ਼ਸਰ ਆਰ.ਟੀ.ਓ. ਸ੍ਰੀਮਤੀ ਨਵਜੋਤ ਸ਼ਰਮਾ ਨੇ ਦੱਸਿਆ ਕਿ ਇਸ ਕੇਂਦਰ ਤੋਂ ਹੁਣ ਤੱਕ 7300 ਤੋਂ ਵੱਧ ਰਾਸ਼ਨ ਦੀਆਂ ਕਿੱਟਾਂ (ਜਿਸ ਵਿੱਚ ਆਟਾ, ਚਾਵਲ, ਤੇਲ. ਚਾਹ ਪੱਤੀ, ਖੰਡ, ਮਸਾਲੇ, ਸੁੱਕੇ ਦੁੱਧ ਦੇ ਪੈਕੇਟ, ਬੱਚਿਆਂ ਲਈ ਬਿਸਕੁਟ ਆਦਿ ਸ਼ਾਮਿਲ ਹੈ) ਭੇਜੀਆਂ ਗਈਆਂ ਹਨ। ਇਸ ਤੋਂ ਇਲਾਵਾ ਹੜ੍ਹ ਪੀੜ੍ਹਤਾਂ ਲਈ ਪੀਣ ਵਾਲੇ ਪਾਣੀ ਦੀਆਂ 8784 ਪੇਟੀਆਂ, ਮਿਕਸਡ ਫੂਡ 7233 ਦੇ ਪੈਕੇਟ, 10-10 ਕਿੱਲੋ ਆਟੇ ਦੇ 1100 ਬੈਗ, 7603 ਓ.ਆਰ.ਐੱਸ. ਪੈਕੇਟ, 18000 ਸੈਨੇਟਰੀ ਪੈਡ, ਹਾਈਜੀਨ ਕਿੱਟਾਂ, 1667 ਓਡੋਮਾਸ, ਮੱਛਰਦਾਨੀਆਂ, ਗੱਦੇ, ਰਸੋਈ ਦੇ ਭਾਂਡੇ, ਦਵਾਈਆਂ, ਕੱਪੜੇ, ਚੱਪਲਾਂ ਆਦਿ ਘਰੇਲੂ ਜ਼ਰੂਰਤ ਦਾ ਸਮਾਨ ਭੇਜਿਆ ਗਿਆ ਹੈ।

ਆਰ.ਟੀ.ਓ. ਸ੍ਰੀਮਤੀ ਨਵਜੋਤ ਸ਼ਰਮਾ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਰਾਹਤ ਕੇਂਦਰ ਵੱਲੋਂ 3206 ਤਰਪਾਲਾਂ ਅਤੇ ਪਸ਼ੂਆਂ ਦੀ ਫੀਡ ਦੇ 2708 ਬੋਰੇ ਅਤੇ ਪਸ਼ੂਆਂ ਦਾ ਚਾਰਾ 4700 ਕੁਇੰਟਲ ਸਾਈਲੇਜ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਐੱਸ.ਡੀ.ਐੱਮਜ਼ ਵੱਲੋਂ ਰਾਹਤ ਸਮਗਰੀ ਦੀ ਜੋ ਵੀ ਡਿਮਾਂਡ ਆਉਂਦੀ ਹੈ ਜ਼ਿਲ੍ਹਾ ਪੱਧਰੀ ਰਾਹਤ ਕੇਂਦਰ ਵੱਲੋਂ ਉਸ ਨੂੰ ਪੂਰਾ ਕੀਤਾ ਜਾਂਦਾ ਹੈ।

ਆਰ.ਟੀ.ਓ. ਸ੍ਰੀਮਤੀ ਨਵਜੋਤ ਸ਼ਰਮਾ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹੜ੍ਹ ਪੀੜ੍ਹਤਾਂ ਨੂੰ ਰਾਹਤ ਸਮਗਰੀ ਦੇਣ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਜ਼ਰੂਰ ਕਰਨ ਤਾਂ ਜੋ ਉਨ੍ਹਾਂ ਨੂੰ ਇਹ ਪਤਾ ਲੱਗ ਜਾਵੇਗਾ ਕਿ ਕਿਸ ਇਲਾਕੇ ਵਿੱਚ ਮਦਦ ਦੀ ਜ਼ਿਆਦਾ ਜ਼ਰੂਰਤ ਹੈ ਅਤੇ ਹੜ੍ਹ ਪੀੜ੍ਹਤਾਂ ਦੀਆਂ ਲੋੜਾਂ ਕੀ ਹਨ। ਉਨ੍ਹਾਂ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਸਹਾਇਤਾ ਕੇਂਦਰ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਹਰ ਸਮੇਂ ਹਾਜ਼ਰ ਹੈ।

Written By
The Punjab Wire