Close

Recent Posts

ਗੁਰਦਾਸਪੁਰ

ਇੰਡੀਆ ਸਕਿੱਲ ਕੰਪੀਟੀਸ਼ਨ-2025 ਨੌਜਵਾਨਾਂ ਲਈ ਆਪਣਾ ਹੁਨਰ ਦਿਖਾਉਣ ਦਾ ਸੁਨਹਿਰੀ ਮੌਕਾ – ਏ.ਡੀ.ਸੀ. ਹਰਜਿੰਦਰ ਸਿੰਘ ਬੇਦੀ

ਇੰਡੀਆ ਸਕਿੱਲ ਕੰਪੀਟੀਸ਼ਨ-2025 ਨੌਜਵਾਨਾਂ ਲਈ ਆਪਣਾ ਹੁਨਰ ਦਿਖਾਉਣ ਦਾ ਸੁਨਹਿਰੀ ਮੌਕਾ – ਏ.ਡੀ.ਸੀ. ਹਰਜਿੰਦਰ ਸਿੰਘ ਬੇਦੀ
  • PublishedSeptember 10, 2025

ਚਾਹਵਾਨ ਪ੍ਰਾਰਥੀ 30 ਸਤੰਬਰ 2025 ਤੱਕ ਭਾਰਤ ਕੌਂਸਲ ਪ੍ਰਤੀਯੋਗਤਾ-2025 ਲਈ ਕਰ ਸਕਦੇ ਹਨ ਅਪਲਾਈ

ਗੁਰਦਾਸਪੁਰ, 10 ਸਤੰਬਰ 2025 (ਮੰਨਨ ਸੈਣੀ )। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਨੇ ਜ਼ਿਲ੍ਹੇ ਦੀਆਂ ਸਾਰੀਆਂ ਆਈ.ਟੀ.ਆਈ./ਪੋਲੀਟੈਕਨੀਕਲ/ ਇੰਜੀਨੀਅਰ ਕਾਲਜ ਦੇ ਪ੍ਰਾਰਥੀਆਂ ਨੂੰ ਸੂਚਿਤ ਕੀਤਾ ਹੈ ਕਿ ‘ਪੰਜਾਬ ਹੁਨਰ ਵਿਕਾਸ ਮਿਸ਼ਨ’ ਵੱਲੋਂ ਭਾਰਤ ਕੌਸ਼ਲ ਪ੍ਰਤੀਯੋਗਤਾ-2025 ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਤੀਯੋਗਤਾ 4 ਭਾਗਾਂ ਵਿੱਚ ਕੀਤੀ ਜਾ ਰਹੀ ਹੈ, ਜਿਸ ਵਿੱਚ ਜ਼ਿਲ੍ਹਾ ਪੱਧਰ, ਸਟੇਟ ਪੱਧਰ, ਰਾਸ਼ਟਰੀ ਪੱਧਰ ਅਤੇ ਵਿਸ਼ਵ ਪੱਧਰ ‘ਤੇ ਚੀਨ ਵਿੱਚ ਹੁਨਰ ਦਿਖਾਉਣ ਦਾ ਮੌਕਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਚਾਹਵਾਨ ਪ੍ਰਾਰਥੀ 30 ਸਤੰਬਰ 2025 ਤੱਕ ਭਾਰਤ ਕੌਂਸਲ ਪ੍ਰਤੀਯੋਗਤਾ-2025 ਲਈ ਅਪਲਾਈ ਕਰ ਸਕਦੇ ਹਨ।

ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਪ੍ਰਤੀਯੋਗਤਾ ਵਿੱਚ 63 ਪ੍ਰਕਾਰ ਦੇ ਵੱਖ-ਵੱਖ ਸੈਕਟਰ ਹਨ ਜਿਨ੍ਹਾਂ ਵਿੱਚ ਪ੍ਰਾਰਥੀ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਸਕਦੇ ਹਨ। ਇਸ ਵਿੱਚ 13 ਸ਼੍ਰੇਣੀਆਂ ਹਨ, ਜਿਸ ਵਿੱਚ ਭਾਗ ਲੈਣ ਵਾਲੇ ਪ੍ਰਾਰਥੀ ਦਾ ਜਨਮ 01 ਜਨਵਰੀ 2004 ਜਾਂ ਇਸ ਤੋ ਬਾਅਦ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ 50 ਸ਼੍ਰੇਣੀਆਂ ਵਿੱਚ ਭਾਗ ਲੈਣ ਵਾਲੇ ਪ੍ਰਾਰਥੀ ਦਾ ਜਨਮ 01 ਜਨਵਰੀ 2001 ਜਾ ਇਸ ਤੋ ਬਾਅਦ ਹੋਣਾ ਚਾਹੀਦਾ ਹੈ। ਇਸ ਪ੍ਰਤੀਯੋਗਤਾ ਵਿੱਚ ਪ੍ਰਾਰਥੀਆਂ ਨੂੰ ਜ਼ਿਲ੍ਹਾ ਪੱਧਰ ਤੋ ਲੈ ਕੇ ਰਾਜ ਪੱਧਰ ਅਤੇ ਰਾਸ਼ਟਰੀ ਪੱਧਰ ਤੇ ਆਪਣੀ ਕੁਸ਼ਲਤਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਦੱਸਿਆ ਕਿ ਚੀਨ ਵਿੱਚ ਆਯੋਜਿਤ ਹੋਣ ਵਾਲੀ ਵਿਸ਼ਵ ਪੱਧਰ ਕੌਂਸਲ ਪ੍ਰਤੀਯੋਗਤਾ ਵਿਚ ਕੁਆਲੀਫ਼ਾਈ ਹੋਣ ਦਾ ਮੌਕਾ ਮਿਲੇਗਾ।

ਉਨ੍ਹਾਂ ਕਿਹਾ ਕਿ ਇਸ ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲੇ ਚਾਹਵਾਨ ਉਮੀਦਵਾਰ www.skillindiadigital.gov.in ਸਾਈਟ ‘ਤੇ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਗੁਰਦਾਸਪੁਰ ਦੇ ਕਮਰਾ ਨੰਬਰ 222 ਵਿੱਚ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਸੰਪਰਕ ਨੰਬਰ 8146720111 ਉੱਪਰ ਵੀ ਰਾਬਤਾ ਕੀਤਾ ਜਾ ਸਕਦਾ ਹੈ।

Written By
The Punjab Wire