ਸੈਣੀ ਸਭਾ ਗੁਰਦਾਸਪੁਰ ਵੱਲੋਂ ਬਾਬਾ ਸ੍ਰੀ ਚੰਦ ਜੀ ਦੇ 531ਵੇਂ ਜਨਮ ਦਿਹਾੜੇ ਨੂੰ ਸਮਰਪਿਤ ਲਗਾਇਆ ਜਾਵੇਗਾ ਫ੍ਰੀ ਅੱਖਾ ਦਾ ਕੈਂਪ
ਗੁਰਦਾਸਪੁਰ, 30 ਅਗਸਤ 2025 (ਮੰਨਨ ਸੈਣੀ)। ਸੈਣੀ ਸਭਾ ਗੁਰਦਾਸਪੁਰ ਵੱਲੋਂ ਬਾਬਾ ਸ਼੍ਰੀ ਚੰਦ ਜੀ ਦੇ 531 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਫ੍ਰੀ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ ਇਹ ਜਾਣਕਾਰੀ ਸੈਣੀ ਸਭਾ ਗੁਰਦਾਸਪੁਰ ਦੇ ਪ੍ਰਧਾਨ ਬਖ਼ਸੀਸ਼ ਸੈਣੀ ਵੱਲੋਂ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਜਨਮ ਦਿਹਾੜੇ ਦਾ ਸਮਾਰੋਹ 1 ਸਤੰਬਰ 2025 ਨੂੰ ਨਹਿਰ ਕਲੌਨੀ ਗ੍ਰਾਉਡ ਜੇਲ ਰੋਡ, ਗੁਰਦਾਸਪੁਰ ਵਿਖੇ ਮਨਾਇਆ ਜਾਵੇਗਾ। ਇਸ ਮੌਕੇ ਤੇ ਸੈਣੀ ਸਭਾ ਵੱਲੋਂ ਅੱਖਾ ਦੇ ਮਾਹਿਰ ਡਾ ਕੇ.ਡੀ.ਸਿੰਘ ਅਸਪਤਾਲ ਦੇ ਸਹਿਯੋਗ ਨਾਲ ਅੱਖਾ ਦਾ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਹੈ। ਪ੍ਰਧਾਨ ਬਖ਼ਸ਼ੀਸ਼ ਸੈਣੀ ਨੇ ਆਮ ਲੋਕਾਂ ਨੂੰ ਇਕ ਕੈਂਪ ਅੰਦਰ ਪਹੁੰਚ ਕੇ ਆਪਣਿਆ ਅੱਖਾ ਚੈਕ ਕਰਵਾ ਕੇ ਦਵਾਇਆ ਹਾਸਿਲ ਕਰਨ ਦੀ ਅਪੀਲ ਕੀਤੀ।