Close

Recent Posts

ਗੁਰਦਾਸਪੁਰ ਪੰਜਾਬ

ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆ ਦੀ ਅਗਵਾਈ ਹੇਠ ਭਾਜਪਾ ਬਣ ਰਹੀ ਹੜ੍ਹ ਪੀੜਤਾਂ ਲਈ ਸਹਾਰਾ, ਪਸ਼ੂਆ ਦੇ ਚਾਰੇ ਦਾ ਕੀਤਾ ਖਾਸ ਇੰਤਜਾਮ

ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆ ਦੀ ਅਗਵਾਈ ਹੇਠ ਭਾਜਪਾ ਬਣ ਰਹੀ ਹੜ੍ਹ ਪੀੜਤਾਂ ਲਈ ਸਹਾਰਾ, ਪਸ਼ੂਆ ਦੇ ਚਾਰੇ ਦਾ ਕੀਤਾ ਖਾਸ ਇੰਤਜਾਮ
  • PublishedAugust 29, 2025

ਬਾਹੀਆ ਦਾ ਕਹਿਣਾ ਸੰਕਟ ਦੇ ਸਮੇਂ ਅੰਦਰ ਲੋਕਾਂ ਦੇ ਮੋਡੇ ਨਾਲ ਮੋਡਾ ਜੋੜ ਕੇ ਖੜ੍ਹੀ ਭਾਜਪਾ

ਗੁਰਦਾਸਪੁਰ, 29 ਅਗਸਤ 2025 (ਮੰਨਨ ਸੈਣੀ)। ਜਿੱਥੇ ਇੱਕ ਪਾਸੇ ਹੜ੍ਹਾਂ ਨੇ ਜਨਜੀਵਨ ਅਸਤ-ਵਿਅਸਤ ਕਰ ਦਿੱਤਾ ਹੈ, ਉੱਥੇ ਹੀ ਭਾਜਪਾ ਦੇ ਕਾਰਕੁਨ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆ ਦੀ ਅਗਵਾਈ ਹੇਠ ਭਾਜਪਾ ਵਰਕਰ ਲੋਕਾਂ ਲਈ ਸਹਾਰੇ ਵਜੋਂ ਸਾਹਮਣੇ ਨਜ਼ਰ ਆ ਰਹੇ ਹਨ। ਅੱਜ ਭਾਜਪਾ ਦੀ ਟੀਮ ਨੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਹਰਦਾਨ, ਸਰਾਵਾਂ ਕਲੋਨੀ ਅਤੇ ਮੁਕੰਦਪੁਰ ਵਿੱਚ ਪਹੁੰਚ ਕੇ ਪੀੜਤਾਂ ਦੀ ਮਦਦ ਕੀਤੀ।

ਇਸ ਸੰਬੰਧੀ ਗੱਲਬਾਤ ਕਰਦੇ ਹੋਏ ਜ਼ਿਲਾ ਪ੍ਰਧਾਨ ਬਘੇਲ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਵੱਲੋਂ ਲੋਕਾਂ ਨੂੰ ਰਾਸ਼ਨ ਸਮੇਤ ਹੋਰ ਜ਼ਰੂਰੀ ਵਸਤਾਂ ਪਹੁੰਚਾਈਆਂ ਗਈਆਂ। ਸਭ ਤੋਂ ਖਾਸ ਗੱਲ ਇਹ ਰਹੀ ਕਿ ਪਾਰਟੀ ਨੇ ਸਿਰਫ਼ ਲੋਕਾਂ ਦੀ ਹੀ ਨਹੀਂ, ਸਗੋਂ ਉਨ੍ਹਾਂ ਦੇ ਪਸ਼ੂਆਂ ਦੀ ਵੀ ਚਿੰਤਾ ਕੀਤੀ ਹੈ। ਟੀਮ ਵੱਲੋਂ ਪਸ਼ੂਆਂ ਲਈ ਵੀ ਵੱਡੀ ਮਾਤਰਾ ਵਿੱਚ ਚਾਰਾ ਅਤੇ ਫੀਡ ਪਹੁੰਚਾਈ ਗਈ, ਜਿਸ ਦੀ ਹੜ੍ਹਾਂ ਕਾਰਨ ਬਹੁਤ ਵੱਡੀ ਕਮੀ ਹੋ ਗਈ ਸੀ।

ਬਘੇਲ ਸਿੰਘ ਬਾਹੀਆ ਨੇ ਕਿਹਾ ਕਿ ਇਸ ਮੁਸ਼ਕਿਲ ਘੜੀ ਵਿੱਚ ਉਹ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਜਦੋਂ ਤੱਕ ਹਾਲਾਤ ਪੂਰੀ ਤਰ੍ਹਾਂ ਆਮ ਵਾਂਗ ਨਹੀਂ ਹੋ ਜਾਂਦੇ, ਉਦੋਂ ਤੱਕ ਇਹ ਰਾਹਤ ਕਾਰਜ ਨਿਰੰਤਰ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਾਡਾ ਮੁੱਖ ਉਦੇਸ਼ ਹੈ ਅਤੇ ਇਸ ਸੰਕਟ ਦੀ ਘੜੀ ਵਿੱਚ ਅਸੀਂ ਇਸ ਉਦੇਸ਼ ‘ਤੇ ਪੂਰੀ ਤਰ੍ਹਾਂ ਖਰੇ ਉਤਰਾਂਗੇ।

Written By
The Punjab Wire