ਮੁੱਖ ਖ਼ਬਰ

ਪੰਜਾਬ ਵਿੱਚ ਅੱਜ ਭਾਰੀ ਮੀਂਹ ਦੀ ਚੇਤਾਵਨੀ, ਕਈ ਜ਼ਿਲ੍ਹਿਆਂ ਵਿੱਚ ਹਾਈ ਫੇਰ ਅਲਰਟ ਜਾਰੀ

ਪੰਜਾਬ ਵਿੱਚ ਅੱਜ ਭਾਰੀ ਮੀਂਹ ਦੀ ਚੇਤਾਵਨੀ, ਕਈ ਜ਼ਿਲ੍ਹਿਆਂ ਵਿੱਚ ਹਾਈ ਫੇਰ ਅਲਰਟ ਜਾਰੀ
  • PublishedAugust 26, 2025

ਚੰਡੀਗੜ੍ਹ, 26 ਅਗਸਤ 2025 (ਦੀ ਪੰਜਾਬ ਵਾਇਰ)। ਭਾਰਤੀ ਮੌਸਮ ਵਿਭਾਗ ਨੇ ਪੰਜਾਬ ਲਈ 26 ਅਗਸਤ 2025 (ਅੱਜ) ਦਾ ਜ਼ਿਲ੍ਹਾ-ਵਾਰ ਮੌਸਮੀ ਅਲਰਟ ਜਾਰੀ ਕੀਤਾ ਹੈ। ਇਸ ਵਿੱਚ ਕਈ ਇਲਾਕਿਆਂ ਲਈ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਡੇ 1 (26 ਅਗਸਤ 2025):
ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ, ਐਸ.ਬੀ.ਐਸ. ਨਗਰ, ਮੋਹਾਲੀ, ਫ਼ਰੀਦਕੋਟ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ ਤੇ ਮੋਗਾ ਵਿੱਚ “ਰੈੱਡ ਅਲਰਟ” ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਲੋਕਾਂ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਤੇ ਮੋਗਾ ਵਿੱਚ “ਆਰੇਂਜ ਅਲਰਟ” ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਲੋਕਾਂ ਨੂੰ ਸਾਵਧਾਨ ਤੇ ਤਿਆਰ ਰਹਿਣ ਦੀ ਹਦਾਇਤ ਦਿੱਤੀ ਗਈ ਹੈ।

ਡੇ 2 (27 ਅਗਸਤ 2025):
ਪੂਰੇ ਪੰਜਾਬ ਲਈ ਹਰਾ ਨਿਸ਼ਾਨ (ਕੋਈ ਚੇਤਾਵਨੀ ਨਹੀਂ)।

ਡੇ 3 (28 ਅਗਸਤ 2025):
ਪੂਰਾ ਪੰਜਾਬ ਸੁਰੱਖਿਅਤ – ਕੋਈ ਵੱਡੀ ਮੌਸਮੀ ਚੇਤਾਵਨੀ ਨਹੀਂ।

ਡੇ 4 (29 ਅਗਸਤ 2025):
ਕੇਵਲ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ, ਬਾਕੀ ਸੂਬੇ ਵਿੱਚ ਮੌਸਮ ਆਮ।

ਡੇ 5 (30 ਅਗਸਤ 2025):
ਗੁਰਦਾਸਪੁਰ, ਪਠਾਨਕੋਟ ਤੇ ਹੁਸ਼ਿਆਰਪੁਰ ਵਿੱਚ “ਪੀਲਾ ਅਲਰਟ” ਜਾਰੀ, ਲੋਕਾਂ ਨੂੰ ਅਪਡੇਟ ਰਹਿਣ ਲਈ ਕਿਹਾ ਗਿਆ ਹੈ।

ਚੇਤਾਵਨੀ ਸ਼੍ਰੇਣੀ ਅਨੁਸਾਰ:

  • ਲਾਲ (Take Action): ਤੁਰੰਤ ਸੁਰੱਖਿਆ ਕਦਮ ਲਓ।
  • ਸੰਤਰੀ (Be Prepared): ਤਿਆਰ ਰਹੋ, ਖ਼ਤਰਾ ਵੱਧ ਸਕਦਾ ਹੈ।
  • ਪੀਲਾ (Be Updated): ਮੌਸਮੀ ਅਪਡੇਟਸ ਲੈਂਦੇ ਰਹੋ।
  • ਹਰਾ (No Warning): ਕੋਈ ਖ਼ਾਸ ਖ਼ਤਰਾ ਨਹੀਂ।

ਮੌਸਮ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਰਿਆਵਾਂ, ਨਹਿਰਾਂ ਅਤੇ ਖੱਡਾਂ ਦੇ ਨੇੜੇ ਜਾਣ ਤੋਂ ਗੁਰੇਜ਼ ਕਰਨ ਤੇ ਸਥਾਨਕ ਪ੍ਰਸ਼ਾਸਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ।

Written By
The Punjab Wire