ਗੁਰਦਾਸਪੁਰ, 22 ਅਗਸਤ 2025 (ਮੰਨਨ ਸੈਨੀ)। ਪੰਜਾਬ ਸਰਕਾਰ ਵੱਲੋਂ ਭਾਜਪਾ ਦੀਆਂ ਜਨ-ਕਲਿਆਣੀ ਯੋਜਨਾਵਾਂ ਦੇ ਲਾਭ ਰੋਕਣ ਦੇ ਵਿਰੋਧ ਵਜੋਂ ਅੱਜ ਭਾਜਪਾ ਨੇ ਰਾਜ ਭਰ ਦੀਆਂ 117 ਵਿਧਾਨ ਸਭਾਵਾਂ ‘ਚ ਆਪ ਸਰਕਾਰ ਦਾ ਅਰਥੀ ਫੂਕ ਪ੍ਰਦਰਸ਼ਨ ਕੀਤਾ। ਇਸੇ ਸਿਲਸਿਲੇ ਦੇ ਤਹਿਤ ਗੁਰਦਾਸਪੁਰ ‘ਚ ਭਾਜਪਾ ਵਰਕਰਾਂ ਦਾ ਵੱਡਾ ਇਕੱਠ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹਿਆਂ ਦੀ ਅਗਵਾਈ ਹੇਠ ਹੋਇਆ।

ਇਸ ਮੌਕੇ ਬਘੇਲ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗਰੀਬਾਂ, ਬੇਰੋਜ਼ਗਾਰਾਂ, ਕਿਸਾਨਾਂ, ਦਲਿਤਾਂ, ਮਹਿਲਾਵਾਂ ਅਤੇ ਨੌਜਵਾਨਾਂ ਦੀ ਭਲਾਈ ਵਾਸਤੇ ਚਲਾਈਆਂ ਜਾ ਰਹੀਆਂ ਜਨ-ਹਿਤੈਸ਼ੀ ਯੋਜਨਾਵਾਂ ਨੂੰ ਪੰਜਾਬ ਦੇ ਹਰ ਹੱਕਦਾਰ ਤੱਕ ਪਹੁੰਚਾਉਣ ਲਈ ਭਾਜਪਾ ਵੱਲੋਂ ਸੀ.ਐਸ.ਸੀ. ਰਾਹੀਂ ਕੈਂਪ ਲਗਾਏ ਜਾ ਰਹੇ ਹਨ, ਪਰ ਆਪ ਸਰਕਾਰ ਵੱਲੋਂ ਇਨ੍ਹਾਂ ਨੂੰ ਰੋਕਣਾ ਲੋਕ-ਵਿਰੋਧੀ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਦੀ ਆਵਾਜ਼ ਬਣਕੇ ਇਸ ਜੰਗ ਨੂੰ ਅਖੀਰ ਤੱਕ ਲੜੇਗੀ।
ਇਸ ਇਕੱਠ ‘ਚ ਭਾਜਪਾ ਆਗੂ ਰਾਕੇਸ਼ ਜੋਤੀ, ਅਸ਼ੋਕ ਵੈਦ, ਸ਼ਿਵਬੀਰ ਸਿੰਘ ਰਾਜਨ (ਸਾਬਕਾ ਜ਼ਿਲ੍ਹਾ ਪ੍ਰਧਾਨ), ਰੇਣੂ ਕਸ਼ਯਪ, ਵਿਕਾਸ ਗੁਪਤਾ, ਯਸ਼ਪਾਲ ਕੌਡਲ, ਰੋਹਿਤ ਮਹਾਜਨ, ਰਿੱਕੀ ਮਹੰਤ, ਜਤਿੰਦਰ ਪਰਦੇਸੀ, ਉਮੇਸ਼ਵਰ ਮਹਾਜਨ, ਗੁਰਮੀਤ ਕੌਰ, ਬਿੰਦਿਆ, ਰਾਕੇਸ਼ ਨਡਾਲਾ, ਵਿਨੇ ਚੋਧਰੀ, ਰਾਜੂ ਪੰਡਿਤ, ਅੰਕੁਸ਼ ਮਹਾਜਨ, ਅਤੁਲ ਮਹਾਜਨ, ਡਾ. ਦਿਲਬਾਗ ਰਾਏ, ਨੀਰਜ ਸ਼ਰਮਾ, ਪ੍ਰਵੀਨ ਕੁਮਾਰ, ਵਿਪਨ ਵਿੱਪੀ, ਪਵਨ ਕੁਮਾਰ ਆਦਿ ਮੌਜੂਦ ਰਹੇ।