ਅਗਰਵਾਲ ਸਭਾ ਗੁਰਦਾਸਪੁਰ ਵੱਲੋਂ 50ਵਾਂ ਰਾਸ਼ਨ ਵੰਡ ਸਮਾਰੋਹ
ਗੁਰਦਾਸਪੁਰ, 18 ਅਗਸਤ 2025 (ਮੰਨਨ ਸੈਣੀ)। ਅਗਰਵਾਲ ਸਭਾ ਗੁਰਦਾਸਪੁਰ ਵੱਲੋਂ ਸਥਾਨਕ ਕੋਡੂਮਲ ਸਰਾਂ ਮੰਡੀ ਵਿੱਚ ਆਪਣਾ 50ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸਭਾ ਦੇ ਸਰਪ੍ਰਸਤ ਸ੍ਰੀ ਬਾਲ ਕਿਸ਼ਨ ਮਿੱਤਲ ਅਤੇ ਪ੍ਰਧਾਨ ਸ੍ਰੀ ਹੀਰਾਮਣੀ ਅਗਰਵਾਲ ਨੇ ਕੀਤੀ।
ਸਮਾਗਮ ਦੀ ਸ਼ੁਰੂਆਤ ਭਗਵਾਨ ਅਗਰਸੇਨ ਅਤੇ ਮਹਾਲਕਸ਼ਮੀ ਜੀ ਦੀ ਮੂਰਤੀ ਅੱਗੇ ਦੀਪ ਜਗਾ ਕੇ ਕੀਤੀ ਗਈ। ਇਸ ਮੌਕੇ ਸ੍ਰੀ ਬਾਲ ਕਿਸ਼ਨ ਮਿੱਤਲ ਨੇ ਅਗਰਵਾਲ ਸਭਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਾਰੇ ਅਗਰਵਾਲ ਭਾਈਚਾਰੇ ਦਾ ਸਵਾਗਤ ਕੀਤਾ।
ਉਨ੍ਹਾਂ ਦੱਸਿਆ ਕਿ ਅਗਰਵਾਲ ਸਭਾ ਗੁਰਦਾਸਪੁਰ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਤਿਆਰ ਰਹਿੰਦੀ ਹੈ। ਇਸੇ ਕੜੀ ਤਹਿਤ ਅੱਜ ਰਾਸ਼ਨ ਵੰਡ ਪ੍ਰੋਗਰਾਮ ਨੂੰ ਚਾਰ ਸਾਲ ਪੂਰੇ ਹੋ ਗਏ ਹਨ ਅਤੇ ਇਹ 50ਵਾਂ ਸਮਾਗਮ ਹੈ। ਇਸ ਸਮਾਗਮ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ 40 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਸਮਾਗਮ ਵਿੱਚ ਸ੍ਰੀ ਬ੍ਰਿਜਭੂਸ਼ਣ ਗੁਪਤਾ, ਸ੍ਰੀ ਰਾਜਨ ਮਿੱਤਲ, ਸ੍ਰੀ ਅਨੀਲ ਅਗਰਵਾਲ, ਸ੍ਰੀ ਇੰਦਰਮੋਹਨ ਅਗਰਵਾਲ, ਸ੍ਰੀ ਵਿਜੇ ਬਾਂਸਲ, ਸ੍ਰੀ ਅਨਿਲ ਅਗਰਵਾਲ (ਰਿਟਾ. ਐਸ.ਈ.) ਅਤੇ ਸ੍ਰੀ ਦੀਪਕ ਅਗਰਵਾਲ ਸਮੇਤ ਕਈ ਹੋਰ ਪਤਵੰਤੇ ਵੀ ਹਾਜ਼ਰ ਸਨ।